ਜਲੰਧਰ: ਪਿੰਡ ਢਿੱਲਵਾਂ (Village Dhilwan) ਵਿਖੇ ਕੌਂਸਲਰ ਤੇ ਉਸ ਦੇ ਸ਼ਰੀਕੇ ’ਚ ਉਸ ਸਮੇਂ ਵਿਵਾਦ ਹੋ ਗਿਆ ਜਦੋਂ ਸ਼ਰੀਕੇ ਵਾਲਿਆਂ ਨੇ ਦੁਕਾਨ ਦਾ ਸ਼ਟਰ ਤੋੜ ਕੇ ਦੁਕਾਨ ਵਿੱਚ ਪਿਆ ਸਾਰਾ ਸਮਾਨ ਚੁੱਕ ਕੇ ਸੜਕ ’ਤੇ ਸੁੱਟ ਦਿੱਤਾ। ਮਨਦੀਪ ਜੱਸਲ ਨੂੰ ਇਸ ਗੱਲ ਦਾ ਪਤਾ ਚੱਲਿਆ ਤਾਂ ਉਨ੍ਹਾਂ ਨੇ ਪੁਲਿਸ ਨੂੰ ਫੋਨ ਕਰ ਦਿੱਤਾ ਤਾਂ ਉਥੇ ਹੀ ਮੌਕੇ ਤੋਂ ਘਰ ਦਾ ਮੁਖੀਆ ਪ੍ਰਸ਼ੋਤਮ ਪਾਸੀ ਘਰ ਤੋਂ ਫ਼ਰਾਰ ਹੋ ਗਿਆ।
ਇਹ ਵੀ ਪੜੋ: ਕਾਂਗਰਸੀ ਦੇ ਘਰੋਂ ਨਾਜਾਇਜ਼ ਸ਼ਰਾਬ ਬਰਾਮਦ
ਦੱਸ ਦਈਏ ਕਿ ਕੁਝ ਦਿਨ ਪਹਿਲਾਂ ਪਿੰਡ ਢਿੱਲਵਾਂ (Village Dhilwan) ਵਿਖੇ ਦੁਕਾਨ ਨੂੰ ਲੈ ਕੇ ਮਨਦੀਪ ਜੱਸਲ ਅਤੇ ਪ੍ਰਸ਼ੋਤਮ ਪਾਸੀ ਦੇ ਵਿੱਚ ਵਿਵਾਦ ਹੋ ਗਿਆ ਸੀ ਅਤੇ ਇੱਕ ਦੂਜੇ ’ਤੇ ਉਹਨਾਂ ਨੇ ਮਾਲਕਾਨਾ ਹੱਕ ਦੇ ਇਲਜ਼ਾਮ ਵੀ ਲਗਾਏ ਸਨ। ਜਿਸ ਤੋਂ ਮਗਰੋਂ ਪ੍ਰਸ਼ੋਤਮ ਪਾਸੀ ਅਤੇ ਉਸ ਦੇ ਪਰਿਵਾਰ ਨੇ ਦੇਰ ਰਾਤ ਦੁਕਾਨ ਦਾ ਸ਼ਟਰ ਤੋੜ ਕੇ ਦੁਕਾਨ ਵਿੱਚ ਪਿਆ ਸਾਮਾਨ ਚੁੱਕ ਕੇ ਬਾਹਰ ਸੁੱਟ ਦਿੱਤਾ ਜਿਸ ਕਾਰਨ ਸਾਰਾ ਵਿਵਾਦ ਖੜਾ ਹੋ ਗਿਆ।
ਕੌਂਸਲਰ ਨੇ ਲਾਏ ਪੈਸੇ ਚੋਰੀ ਹੋਣ ਦੇ ਇਲਜ਼ਾਮ
ਉਥੇ ਹੀ ਕੌਂਸਲਰ ਮਨਦੀਪ ਜੱਸਲ ਨੇ ਇਲਜ਼ਾਮ ਲਗਾਇਆ ਹੈ ਕਿ ਮੇਰੀ ਦੁਕਾਨ ਦਾ ਸ਼ਟਰ ਤੋੜ ਪ੍ਰਸ਼ੋਤਮ ਪਾਸੀ ਦਾ ਪਰਿਵਾਰ ਸਾਰਾ ਸਮਾਨ ਚੁੱਕ ਕੇ ਲੈ ਗਿਆ ਹੈ ਤੇ ਮੇਰੇ ਗੱਲੇ ਵਿੱਚ ਪਈ ਸਰਕਾਰੀ ਮੋਹਰ, ਕਾਗਜ਼ਾਤ ਤੇ 20 ਹਜ਼ਾਰ ਰੁਪਏ ਵੀ ਚੋਰੀ ਹੋ ਗਏ ਹਨ।
ਕੌਂਸਲਰ ’ਤੇ ਲੱਗੇ ਦੁਕਾਨ ’ਤੇ ਕਬਜ਼ਾ ਕਰਨ ਦੇ ਇਲਜ਼ਾਮ
ਉਥੇ ਹੀ ਪ੍ਰਸ਼ੋਤਮ ਪਾਸੀ ਦੀ ਘਰਵਾਲੀ ਨੇ ਕੌਂਸਲਰ ਮਨਦੀਪ ਜੱਸਲ ’ਤੇ ਇਲਜ਼ਾਮ ਲਗਾਏ ਹਨ ਕਿ ਕੌਂਸਲਰ ਸਾਡੀ ਦੁਕਾਨ ਉੱਤੇ ਕਬਜ਼ਾ ਕਰ ਬੈਠਾ ਹੈ ਜਿਸ ਕਾਰਨ ਸਾਨੂੰ ਇਹ ਕੰਮ ਕਰਨਾ ਪਿਆ ਹੈ। ਉਥੇ ਹੀ ਥਾਣਾ ਰਾਮਾਮੰਡੀ ਦੇ ਪੁਲਿਸ ਅਧਿਕਾਰੀ ਸੁਰਿੰਦਰ ਸਿੰਘ ਨੇ ਕਿਹਾ ਕਿ ਦੋਵੇ ਧਿਰਾਂ ਤੋਂ ਕਾਗਜ਼ਾਤ ਮੰਗਵਾਏ ਗਏ ਹਨ ਜਿਹਨਾਂ ਨੂੰ ਦੇਖਕੇ ਬਣਦੀ ਕਾਰਵਾਈ ਕੀਤੀ ਜਾਵੇਗੀ।
ਇਹ ਵੀ ਪੜੋ: Sand mafia ਨੇ ਬੁਝਾਇਆ ਇੱਕ ਹੋਰ ਘਰ ਦਾ ਚਿਰਾਗ, ਹਾਦਸਾ CCTV 'ਚ ਕੈਦ