ETV Bharat / city

ਪਵਨ ਟੀਨੂੰ ਤੋਂ ਇਲਾਵਾ ਸਾਰੇ ਨਵੇਂ ਚਿਹਰੇ, ਆਦਮਪੁਰ ਵਿੱਚ ਲੱਗੇਗਾ ਸਾਰਿਆਂ ਦਾ ਜੋਰ - ਮੋਹਿੰਦਰ ਸਿੰਘ ਕੇਪੀ

Punjab Assembly Election 2022: ਕੀ ਆਦਮਪੁਰ ਸੀਟ 'ਤੇ ਪਵਨ ਟੀਨੂੰ ਮੁੜ ਬਣਨਗੇ ਵਿਧਾਇਕ ਜਾਂ ਫੇਰ ਕਾਂਗਰਸ ਤੇ ਆਮ ਆਦਮੀ ਪਾਰਟੀ ਉਮੀਦਵਾਰ ਬਦਲ ਕੇ ਸੱਤਾ ਪਲਟਣ ਵਿੱਚ ਹੋ ਸਕਣਗੇ ਕਾਮਯਾਬ ਤੇ ਜਾਂ ਫੇਰ ਭਾਜਪਾ-ਪੀਐਲਸੀ ਤੇ ਅਕਾਲੀ ਦਲ ਸੰਯੁਕਤ ਗਠਜੋੜ ਲਿਆਏਗਾ ਕੋਈ ਕਰਿਸ਼ਮਾਈ ਉਮੀਦਵਾਰ, ਜਾਣੋਂ ਇਥੋਂ ਦਾ ਸਿਆਸੀ ਹਾਲ...

ਪਵਨ ਟੀਨੂੰ ਤੋਂ ਇਲਾਵਾ ਸਾਰੇ ਨਵੇਂ ਚਿਹਰੇ
ਪਵਨ ਟੀਨੂੰ ਤੋਂ ਇਲਾਵਾ ਸਾਰੇ ਨਵੇਂ ਚਿਹਰੇ
author img

By

Published : Jan 24, 2022, 2:19 PM IST

ਚੰਡੀਗੜ੍ਹ: Assembly Election 2022: ਵਿਧਾਨ ਸਭਾ ਚੋਣਾਂ 2017 ਵਿੱਚ ਆਦਮਪੁਰ (Adampur Assembly Constituency) ’ਤੇ ਅਕਾਲੀ ਦਲ (SAD) ਦੇ ਵਿਧਾਇਕ ਪਵਨ ਟੀਨੂੰ (Pawan Teenu) ਨੇ ਜਿੱਤ ਹਾਸਲ ਕੀਤੀ ਸੀ। ਹੁਣ ਇਸ ਸੀਟ ’ਤੇ ਕਿਸ ਦਾ ਦਬਦਬਾ ਨਜ਼ਰ ਆ ਰਿਹਾ ਹੈ, ਇਸ ਲਈ ਪੜੋ ਪੂਰੀ ਖ਼ਬਰ...

ਪੰਜਾਬ ਵਿੱਚ 2022 ਦੀਆਂ ਵਿਧਾਨ ਸਭਾ ਚੋਣਾਂ (Punjab Assembly Election 2022) ਦਾ ਮਹੌਲ ਮਘ ਚੁੱਕਾ ਹੈ ਤੇ ਸਾਰੀਆਂ ਪਾਰਟੀਆਂ ਵੱਲੋਂ ਸੱਤਾ ਹਾਸਲ ਕਰਨ ਲਈ ਪੂਰੀ ਵਾਹ ਲਗਾਈ ਜਾ ਰਹੀ ਹੈ। ਜਿਸ ਦੇ ਚਲਦਿਆਂ ਸਾਰੀਆਂ ਸਿਆਸੀ ਪਾਰਟੀਆਂ ਨੇ ਚੋਣ ਪ੍ਰਚਾਰ ਤੇਜ਼ ਕਰ ਦਿੱਤਾ ਹੈ। ਪੰਜਾਬ ਵਿੱਚ 117 ਵਿਧਾਨ ਸਭਾ ਸੀਟਾਂ ਹਨ, ਉਥੇ ਹੀ ਜੇਕਰ ਆਦਮਪੁਰ ਸੀਟ (Adampur Assembly Constituency) ਦੀ ਗੱਲ ਕੀਤੀ ਜਾਵੇ ਤਾਂ ਅੱਜ ਅਸੀਂ ਇਸ ਸੀਟ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਲਵਾਂਗੇ।

ਆਦਮਪੁਰ (Adampur Assembly Constituency)

ਜੇਕਰ ਆਦਮਪੁਰ ਸੀਟ (Adampur Assembly Constituency) ਦੀ ਗੱਲ ਕੀਤੀ ਜਾਵੇ ਤਾਂ ਇਸ ਸਮੇਂ ਅਕਾਲੀ ਦਲ ਦੇ ਪਵਨ ਟੀਨੂੰ (Pawan Teenu) ਮੌਜੂਦਾ ਵਿਧਾਇਕ ਹਨ। ਪਵਨ ਟੀਨੂੰ 2017 ਵਿੱਚ ਦੂਜੀ ਵਾਰ ਇਥੋਂ ਵਿਧਾਇਕ ਬਣੇ ਸੀ। ਉਨ੍ਹਾਂ ਨੇ ਆਦਮਪੁਰ ਤੋਂ ਦੂਜੀ ਵਾਰ ਚੋਣ ਲੜੀ ਸੀ ਤੇ ਕਾਂਗਰਸ ਦੇ ਉਮੀਦਵਾਰ ਮੋਹਿੰਦਰ ਸਿੰਘ ਕੇਪੀ ਨੂੰ ਮਾਤ ਦੇ ਦਿੱਤੀ ਸੀ।

ਇਸ ਵਾਰ ਪਵਨ ਟੀਨੂੰ ਅਕਾਲੀ ਦਲ ਵੱਲੋਂ ਤੀਜੀ ਵਾਰ ਚੋਣ ਲੜ ਰਹੇ ਹਨ ਤੇ ਕਾਂਗਰਸ ਨੇ ਕੇਪੀ ਨੂੰ ਟਿਕਟ ਨਾ ਦੇ ਕੇ ਸੁਖਵਿੰਦਰ ਸਿੰਘ ਤੋਂ ਕੋਟਲੀ ਨੂੰ ਉਮੀਦਵਾਰ ਬਣਾਇਆ ਹੈ ਤੇ ਆਮ ਆਦਮੀ ਪਾਰਟੀ ਨੇ ਵੀ ਜੀਤ ਲਾਲ ਭੱਟੀ ਨੂੰ ਟਿਕਟ ਦਿੱਤੀ ਹੈ, ਜਦੋਂਕਿ ਪਿਛਲੀ ਵਾਰ ਹੰਸਰਾਜ ਰਾਣਾ ਨੇ 25 ਹਜਾਰ ਤੋਂ ਵੱਧ ਵੋਟ ਹਾਸਲ ਕੀਤੀ ਸੀ। ਜਦੋਂਕਿ ਭਾਜਪਾ-ਪੀਐਲਸੀ-ਅਕਾਲੀ ਦਲ ਸੰਯੁਕਤ ਵੱਲੋਂ ਉਮੀਦਵਾਰ ਐਲਾਨਿਆ ਜਾਣਾ ਬਾਕੀ ਹੈ।

2017 ਵਿਧਾਨ ਸਭਾ ਦੇ ਚੋਣ ਨਤੀਜੇ

ਜੇਕਰ ਗੱਲ 2017 ਦੀ ਕੀਤੀ ਜਾਵੇ ਤਾਂ ਆਦਮਪੁਰ ਸੀਟ (Adamapur Constituency) ’ਤੇ 73.43 ਫੀਸਦ ਵੋਟਿੰਗ ਹੋਈ ਸੀ ਤੇ ਅਕਾਲੀ ਦਲ ਦੇ ਪਵਨ ਟੀਨੂੰ (Pawan Teenu) ਵਿਧਾਇਕ ਚੁਣੇ ਗਏ ਸੀ। ਪਵਨ ਟੀਨੂੰ ਨੇ ਉਸ ਸਮੇਂ ਕਾਂਗਰਸ (Congress) ਦੇ ਮੋਹਿੰਦਰ ਸਿੰਘ ਕੇਪੀ (Mohinder Singh Kayapee) ਨੂੰ ਮਾਤ ਦਿੱਤੀ ਸੀ। ਜਦੋਂਕਿ ਆਮ ਆਦਮੀ ਪਾਰਟੀ ਦੇ ਹਰਕ੍ਰਿਸ਼ਨ ਸਿੰਘ ਵਾਲੀਆ (Harkrishan Singh Walia) ਤੀਜੇ ਸਥਾਨ ’ਤੇ ਰਹੇ ਸੀ।

ਇਸ ਦੌਰਾਨ ਕਾਂਗਰਸ ਦੇ ਉਮੀਦਵਾਰ ਰਾਣਾ ਗੁਰਜੀਤ ਸਿੰਘ ਨੂੰ 59349 ਵੋਟਾਂ ਪਈਆਂ ਸਨ, ਜਦੋਂਕਿ ਦੂਜੇ ਨੰਬਰ ’ਤੇ ਅਕਾਲੀ-ਭਾਜਪਾ ਉਮੀਦਵਾਰ ਸਰਬਜੀਤ ਸਿੰਘ ਮੱਕੜ ਰਹੇ ਸੀ, ਉਨ੍ਹਾਂ ਨੂੰ 30225 ਵੋਟਾਂ ਪਈਆਂ ਸੀ ਤੇ ਆਮ ਆਦਮੀ ਪਾਰਟੀ ਦੇ ਹੰਸ ਰਾਜ ਰਾਣਾ ਨੂੰ 25239 ਵੋਟਾਂ ਹਾਸਲ ਹੋਈਆਂ ਸੀ।

2017 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਪਾਰਟੀਆਂ ਦਾ ਵੋਟ ਸ਼ੇਅਰ

2017 ਦੀਆਂ ਵਿਧਾਨ ਸਭਾ ਚੋਣਾਂ (Assembly Elections) ਵਿੱਚ ਇਸ ਸੀਟ 'ਤੇ ਅਕਾਲੀ-ਭਾਜਪਾ ਗਠਜੋੜ (SAD-BJP) ਨੂੰ ਨੂੰ ਸਭ ਤੋਂ ਵੱਧ 39.12 ਫੀਸਦ ਵੋਟ ਸ਼ੇਅਰ ਮਿਲਿਆ ਸੀ, ਜਦੋਂਕਿ ਕਾਂਗਰਸ (Congress) ਨੂੰ 32.46 ਫੀਸਦੀ ਵੋਟ ਸ਼ੇਅਰ ਮਿਲਿਆ ਸੀ ਤੇ ਆਮ ਆਦਮੀ ਪਾਰਟੀ ਦਾ ਵੋਟ ਸ਼ੇਅਰ 21.83 ਫੀਸਦੀ ਹੀ ਰਿਹਾ ਸੀ, ਜਦੋਂਕਿ ਬੀਐਸਪੀ ਨੇ ਵੀ 4.67 ਫੀਸਦੀ ਵੋਟਾਂ ਹਾਸਲ ਕੀਤੀਆਂ ਸੀ।

2012 ਵਿਧਾਨ ਸਭਾ ਦੇ ਚੋਣ ਨਤੀਜੇ

ਆਦਮਪੁਰ (Adampur Assembly Constituency) ਤੋਂ ਸ਼੍ਰੋਮਣੀ ਅਕਾਲੀ ਦਲ (SAD-BJP) ਦੇ ਪਵਨ ਟੀਨੂੰ ਚੋਣ ਜਿੱਤੇ ਸੀ, ਉਨ੍ਹਾਂ ਨੂੰ 48171 ਵੋਟਾਂ ਪਈਆਂ ਸੀ ਜਦੋਂਕਿ 28865 ਵੋਟਾਂ ਲੈ ਕੇ ਕਾਂਗਰਸ (Congress) ਦੇ ਸਤਨਾਮ ਸਿੰਘ ਕੈਂਥ ਦੂਜੇ ਨੰਬਰ ’ਤੇ ਰਹੇ ਸੀ। ਬੀਐਸਪੀ (BSP) ਦੇ ਉਮੀਦਵਾਰ ਨੂੰ 25373 ਵੋਟਾਂ ਮਿਲੀਆਂ ਸੀ।

2012 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਪਾਰਟੀਆਂ ਦਾ ਵੋਟ ਸ਼ੇਅਰ

2012 ਦੀਆਂ ਵਿਧਾਨ ਸਭਾ ਚੋਣਾਂ (Assembly Elections) ਵਿੱਚ ਆਦਮਪੁਰ (Adampur Assembly Constituency) 'ਤੇ 75.63 ਫੀਸਦ ਵੋਟਿੰਗ ਹੋਈ ਸੀ। ਇਸ ਦੌਰਾਨ ਸ਼੍ਰੋਮਣੀ ਅਕਾਲੀ ਦਲ-ਭਾਜਪਾ (SDAD-BJP) ਨੂੰ 43.87 ਫੀਸਦੀ ਵੋਟਾਂ ਪਈਆਂ ਸੀ, ਜਦੋਂਕਿ ਕਾਂਗਰਸ (Congress) ਨੂੰ 26.29 ਫੀਸਦੀ ਵੋਟਾਂ ਹਾਸਲ ਹੋਈਆਂ ਸੀ ਤੇ ਬਸਪਾ ਨੂੰ 23.11 ਫੀਸਦੀ ਵੋਟਾਂ ਮਿਲੀਆਂ ਸੀ।

ਆਦਮਪੁਰ (Adampur Assembly Constituency) ਦਾ ਸਿਆਸੀ ਸਮੀਕਰਨ

ਜੇਕਰ ਇਸ ਸੀਟ ਦਾ ਮੌਜੂਦਾ ਸਮੀਕਰਨ ਦੇਖੀਏ ਤਾਂ ਅਜੇ ਮੁੱਖ ਤੌਰ ’ਤੇ ਕਾਂਗਰਸ, ਅਕਾਲੀ ਦਲ ਤੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਮੈਦਾਨ ਵਿੱਚ ਆ ਗਏ ਹਨ। ਮੌਜੂਦਾ ਵਿਧਾਇਕ ਪਵਨ ਟੀਨੂੰ ਇੱਥੋਂ ਅਕਾਲੀ ਦਲ ਵੱਲੋਂ ਤੀਜੀ ਵਾਰ ਚੋਣ ਮੈਦਾਨ ਵਿੱਚ ਹਨ। ਕਾਂਗਰਸ ਨੇ ਨਵਾਂ ਚਿਹਰਾ ਸੁਖਵਿੰਦਰ ਸਿੰਘ ਕੋਟਲੀ ਲਿਆਂਦਾ ਹੈ ਤੇ ਆਮ ਆਦਮੀ ਪਾਰਟੀ ਨੇ ਵੀ ਉਮੀਦਵਾਰ ਬਦਲ ਦਿੱਤਾ ਹੈ। ਭਾਜਪਾ-ਪੀਐਲਸੀ-ਅਕਾਲੀ ਦਲ ਸੰਯੁਕਤ ਗਠਜੋੜ ਵਿੱਚੋਂ ਇਹ ਸੀਟ ਪੀਐਲਸੀ ਦੇ ਖਾਤੇ ਆਈ ਹੈ ਤੇ ਅਜੇ ਗਠਜੋੜ ਨੇ ਉਮੀਦਵਾਰ ਤੈਅ ਕਰਨਾ ਹੈ। ਕੁਲ ਮਿਲਾ ਕੇ ਇਸ ਸੀਟ ’ਤੇ ਮੁਕਾਬਲੇ ਵਾਲੀ ਸਥਿਤੀ ਨਹੀਂ ਬਣੀ ਹੈ ਪਰ ਮੁਕਾਬਲਾ ਬਹੁ ਕੋਣਾ ਹੋਣ ਦੇ ਆਸਾਰ ਹਨ।

ਇਹ ਵੀ ਪੜ੍ਹੋ:ਚੋਣ ਕਮਿਸ਼ਨ ਵਲੋਂ ਭਗਵੰਤ ਮਾਨ ਨੂੰ ਕੀਤਾ ਨੋਟਿਸ ਜਾਰੀ

ETV Bharat Logo

Copyright © 2025 Ushodaya Enterprises Pvt. Ltd., All Rights Reserved.