ETV Bharat / city

ਜਾਣੋ ਕਪੂਰਥਲਾ ਹਲਕੇ ਦਾ ਹਾਲ, ਅਕਾਲੀ ਦਲ ਨੇ ਬਸਪਾ ਨਾਲ ਕੀਤੀ ਕਾਣੀਵੰਡ !

ਸ਼੍ਰੋਮਣੀ ਅਕਾਲੀ ਦਲ ਵੱਲੋਂ ਇਨ੍ਹਾਂ 2 ਸੀਟਾਂ ਵਿੱਚੋਂ ਇੱਕ ਕਪੂਰਥਲਾ ਦੀ ਸੀਟ ਬਸਪਾ ਨੂੰ ਦੇ ਦਿੱਤੀ। ਕਪੂਰਥਲਾ ਦੀ ਇਸ ਸੀਟ ਬਾਰੇ ਰਾਜਨੀਤੀਕ ਐਨਾਲਿਸਟ ( Political Analyst) ਦਾ ਕਹਿਣਾ ਹੈ ਕਿ ਅਕਾਲੀ ਦਲ ਦੇ ਨਾਲ ਇਸ ਤਰ੍ਹਾਂ ਵੀ ਅਦਲਾ ਬਦਲੀ ਕਰ ਬਹੁਜਨ ਸਮਾਜ ਪਾਰਟੀ ਪੰਜਾਬ ਵਿੱਚ ਆਪਣੀ ਰਾਜਨੀਤਕ ਹੱਤਿਆ ਕਰ ਰਹੀ ਹੈ।

ਜਾਣੋ ਕਪੂਰਥਲਾ ਹਲਕੇ ਦਾ ਹਾਲ, ਅਕਾਲੀ ਦਲ ਨੇ ਬਸਪਾ ਨਾਲ ਕੀਤੀ ਕਾਣੀਵੰਡ !
ਜਾਣੋ ਕਪੂਰਥਲਾ ਹਲਕੇ ਦਾ ਹਾਲ, ਅਕਾਲੀ ਦਲ ਨੇ ਬਸਪਾ ਨਾਲ ਕੀਤੀ ਕਾਣੀਵੰਡ !
author img

By

Published : Sep 8, 2021, 9:11 PM IST

Updated : Sep 9, 2021, 9:59 AM IST

ਜਲੰਧਰ: ਪੰਜਾਬ 2022 ਵਿਧਾਨ ਸਭਾ ਚੋਣਾਂ ਦੇ ਰਾਜਨੀਤੀ ਮੈਦਾਨ ਵਿੱਚ ਲੀਡਰਾਂ ਦੇ ਘੋਲ ਸ਼ੁਰੂ ਹੋ ਚੁੱਕੇ ਹਨ। ਉੱਥੇ ਹੀ ਪਾਰਟੀਆਂ ਦੇ ਵਿਧਾਇਕਾਂ ਵੱਲੋਂ ਸੀਟਾਂ ਨੂੰ ਲੈ ਕੇ ਵੀ ਬਿਆਨਬਾਜ਼ੀ ਚੱਲ ਰਹੀ ਹੈ। ਸ਼੍ਰੋਮਣੀ ਅਕਾਲੀ ਦਲ ਨੇ ਆਪਣੀ 2 ਸੀਟਾਂ ਭਾਜਪਾ ਨਾਲ ਬਦਲਦੇ ਹੋਏ ਬਸਪਾ ਨੂੰ 2 ਹੋਰ ਹਾਰਨ ਵਾਲਿਆਂ ਸੀਟਾਂ ਵੱਲ ਧਕੇਲ ਦਿੱਤਾ ਹੈ।

ਸ਼੍ਰੋਮਣੀ ਅਕਾਲੀ ਦਲ ਵੱਲੋਂ ਇਨ੍ਹਾਂ 2 ਸੀਟਾਂ ਵਿੱਚੋਂ ਇੱਕ ਕਪੂਰਥਲਾ ਦੀ ਸੀਟ ਬਸਪਾ ਨੂੰ ਦੇ ਦਿੱਤੀ। ਕਪੂਰਥਲਾ ਦੀ ਇਸ ਸੀਟ ਬਾਰੇ ਰਾਜਨੀਤੀਕ ਐਨਾਲਿਸਟ( Political Analyst) ਦਾ ਕਹਿਣਾ ਹੈ ਕਿ ਅਕਾਲੀ ਦਲ ਦੇ ਨਾਲ ਇਸ ਤਰ੍ਹਾਂ ਵੀ ਅਦਲਾ ਬਦਲੀ ਕਰ ਬਹੁਜਨ ਸਮਾਜ ਪਾਰਟੀ ਪੰਜਾਬ ਵਿੱਚ ਆਪਣੀ ਰਾਜਨੀਤਕ ਹੱਤਿਆ ਕਰ ਰਹੀ ਹੈ।

ਜਲੰਧਰ ਵਿਖੇ ਰਾਜਨੀਤੀਕ ਐਨਾਲਿਸਟ ( Political Analyst) ਅਤੇ ਸੀਨੀਅਰ ਪੱਤਰਕਾਰ( Senior journalist) ਡਾ ਸੁਰਿੰਦਰ ਮੁਤਾਬਕ ਅਕਾਲੀ ਦਲ ਬਸਪਾ ਨਾਲ ਸਮਝੌਤਾ ਕਰ ਬੈਠਾ ਹੈ ਅਤੇ ਨਾਲ ਨਾਲ ਇਹ ਵੀ ਦਿਖਾ ਰਿਹਾ ਹੈ ਕਿ ਬਸਪਾ ਪੰਜਾਬ ਵਿੱਚ ਕਿਸੇ ਗਿਣਤੀ ਵਿੱਚ ਨਹੀਂ ਹੈ। ਉਨ੍ਹਾਂ ਮੁਤਾਬਿਕ ਇੱਕ ਪਾਸੇ ਅਕਾਲੀ ਦਲ ਵਿੱਚ ਪੂਰਾ ਓਵਰ ਕੌਨਫੀਡੈਂਸ ਨਜ਼ਰ ਆ ਰਿਹਾ ਹੈ ਅਤੇ ਉਨ੍ਹਾਂ ਦੀ ਸੋਚ ਬਣ ਗਈ ਹੈ ਕਿ ਬਸਪਾ ਨੂੰ ਜੋ ਕਿਹਾ ਜਾਏਗਾ ਬਸਪਾ ਮੰਨ ਲਵੇਗੀ।

( Senior journalist) ਡਾ ਸੁਰਿੰਦਰ ਮੁਤਾਬਿਕ ਪੰਜਾਬ ਵਿੱਚ ਬਸਪਾ ਨੂੰ ਕਾਂਸ਼ੀ ਰਾਮ (Kanshi Ram) ਜੀ ਨੇ ਖੜ੍ਹਾ ਕੀਤਾ ਹੈ ਜੋ ਖੁਦ ਵੀ ਹੁਸ਼ਿਆਰਪੁਰ ਤੋਂ ਚੋਣ ਲੜ ਚੁੱਕੇ ਹਨ। ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਬਹੁਜਨ ਸਮਾਜ ਪਾਰਟੀ ਦਾ ਬਹੁਤ ਵਧੀਆ ਜਨਾਧਾਰ ਸੀ। ਇੱਥੇ ਬਹੁਜਨ ਸਮਾਜ ਪਾਰਟੀ (Bahujan Samaj Party) ਦੇ ਆਗੂ ਐਮ.ਪੀ ਅਤੇ ਐਮ.ਐਲ.ਏ ਵੀ ਰਹੇ ਹਨ। ਪਰ ਉਨ੍ਹਾਂ ਅਨੁਸਾਰ ਖੁਦ ਮਾਇਆਵਤੀ ਨੇ ਵੀ ਬਹੁਜਨ ਸਮਾਜ ਪਾਰਟੀ ਨੂੰ ਪੰਜਾਬ ਵਿੱਚ ਉਭਾਰਨ ਦੀ ਕੋਸ਼ਿਸ਼ ਕੀਤੀ ਹੈ। ਪਰ ਅੱਜ ਉਹੀ ਬਹੁਜਨ ਸਮਾਜ ਪਾਰਟੀ ਅਕਾਲੀ ਦਲ ਕੋਲੋਂ ਤਕਰੀਬਨ ਸਾਰੀਆਂ ਉਨ੍ਹਾਂ ਸੀਟਾਂ 'ਤੇ ਸਮਝੌਤਾ ਕਰ ਚੋਣਾਂ ਲੜਨ ਲਈ ਤਿਆਰ ਹੋ ਗਈ ਹੈ, ਜੋ ਉਨ੍ਹਾਂ ਵਾਸਤੇ ਜਿੱਤਣੀਆਂ ਬਹੁਤ ਮੁਸ਼ਕਿਲ ਹਨ।

ਅਕਾਲੀ ਦਲ ਨੇ ਬਸਪਾ ਨਾਲ ਕੀਤੀ ਕਾਣੀਵੰਡ਼ !

ਇਸ ਵਿੱਚ ਮੁੱਖ ਤੌਰ 'ਤੇ ਜਲੰਧਰ ਦੇ ਫਿਲੌਰ ਆਦਮਪੁਰ ਦੇ ਨਾਲ-ਨਾਲ ਨਵਾਂਸ਼ਹਿਰ ਵਰਗੀਆਂ ਕਈ ਸੀਟਾਂ ਹਨ। ਜਿੱਥੇ ਬਹੁਜਨ ਸਮਾਜ ਪਾਰਟੀ (Bahujan Samaj Party) ਦਾ ਪੂਰਾ ਜ਼ੋਰ ਚੱਲਦਾ ਸੀ। ਪਰ ਇਹ ਸੀਟਾਂ ਉਨ੍ਹਾਂ ਨੇ ਅਕਾਲੀ ਦਲ ਕੋਲੋਂ ਨਹੀਂ ਲਈਆਂ ਹਨ। ਉਨ੍ਹਾਂ ਮੁਤਾਬਿਕ ਪਿਛਲੀਆਂ ਕਈ ਚੋਣਾਂ ਵਿੱਚ ਅਕਾਲੀ ਦਲ ਕਪੂਰਥਲਾ ਦੀ ਸੀਟ ਨਹੀਂ ਜਿੱਤ ਪਾਇਆ ਅਤੇ ਹੁਣ ਵੀ ਉਨ੍ਹਾਂ ਕੋਲ ਕਪੂਰਥਲਾ ਦੀ ਸੀਟ 'ਤੇ ਚੋਣ ਲੜਨ ਲਈ ਕੋਈ ਮਜ਼ਬੂਤ ਦਾਅਵੇਦਾਰ ਨਹੀਂ ਹੈ। ਜਿਸ ਕਾਰਨ ਉਨ੍ਹਾਂ ਨੇ ਇਹ ਸੀਟ ਬਹੁਜਨ ਸਮਾਜ ਪਾਰਟੀ ਨੂੰ ਦੇ ਦਿੱਤੀ ਹੈ। ਜੇਕਰ ਬਹੁਜਨ ਸਮਾਜ ਪਾਰਟੀ (Bahujan Samaj Party) ਦੀ ਗੱਲ ਕਰੀਏ ਤਾਂ ਪਿਛਲੀਆਂ ਵਿਧਾਨ ਸਭਾ ਚੋਣਾਂ ਵਿੱਚ ਖ਼ੁਦ ਬਹੁਜਨ ਸਮਾਜ ਪਾਰਟੀ 4 ਨੰਬਰ 'ਤੇ ਆਈ ਸੀ।

2017 ਵਿੱਚ ਕਿਸ ਤਰ੍ਹਾਂ ਦਾ ਰਿਹਾ ਨਤੀਜਾ

ਜ਼ਿਕਰਯੋਗ ਹੈ ਕਿ ਜੇਕਰ ਗੱਲ ਕਪੂਰਥਲਾ ਦੀ ਕਰੀਏ ਤਾਂ ਪਿਛਲੀਆਂ 2017 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਕਪੂਰਥਲਾ ਦੀ ਇਹ ਸੀਟ ਕਾਂਗਰਸ ਦੇ ਉਮੀਦਵਾਰ ਰਾਣਾ ਗੁਰਜੀਤ ਸਿੰਘ (Rana Gurjeet Singh) ਨੇ ਜਿੱਤੀ ਸੀ। ਜਿਨ੍ਹਾਂ ਨੂੰ ਲੋਕਾਂ ਨੇ 56378 ਵੋਟਾਂ ਪਾਈਆਂ ਸੀ ਅਤੇ ਇਹ ਸੀਟ ਤੋਂ ਹਾਰਨ ਵਾਲੇ ਅਕਾਲੀ ਦਲ ਦੇ ਉਮੀਦਵਾਰ ਐਡਵੋਕੇਟ ਪਰਮਜੀਤ ਸਿੰਘ ਨੂੰ 27561 ਵੋਟਾਂ ਪਈਆਂ ਸਨ। ਉਧਰ ਇਹ ਸੀਟ ਉੱਤੇ ਆਮ ਆਦਮੀ ਪਾਰਟੀ ਦੀ ਗੱਲ ਕਰੀਏ ਤਾਂ ਉਨ੍ਹਾਂ ਦੇ ਉਮੀਦਵਾਰ ਸੁਖਵੰਤ ਸਿੰਘ ਪੱਡਾ (Sukhwant Singh Padda) ਨੂੰ 18076 ਵੋਟਾਂ ਪਈਆਂ ਸਨ।

2017 ਵਿੱਚ ਕਿਸ ਤਰ੍ਹਾਂ ਦਾ ਰਿਹਾ ਨਤੀਜਾ
2017 ਵਿੱਚ ਕਿਸ ਤਰ੍ਹਾਂ ਦਾ ਰਿਹਾ ਨਤੀਜਾ

ਹੁਣ ਜੇਕਰ ਇਸੇ ਸੀਟ 'ਤੇ ਬਹੁਜਨ ਸਮਾਜ ਪਾਰਟੀ (Bahujan Samaj Party) ਦੀ ਗੱਲ ਕਰੀਏ ਤਾਂ ਬਹੁਜਨ ਸਮਾਜ ਪਾਰਟੀ ਦੇ ਉਮੀਦਵਾਰ ਮਨੋਜ ਕੁਮਾਰ ਨਾਹਰ ਨੂੰ ਇਸ ਸੀਟ ਤੋਂ ਮਹਿਜ਼ 1115 ਵੋਟਾਂ ਨਾਲ ਹੀ ਗੁਜ਼ਾਰਾ ਕਰਨਾ ਪਿਆ ਸੀ। ਰਾਜਨੀਤੀਕ ਐਨਾਲਿਸਟ ਕਹਿੰਦੇ ਹਨ ਕਿ ਜੇ ਹੁਣ ਪਿਛਲੀਆਂ ਚੋਣਾਂ ਵਿੱਚ ਮਹਿਜ਼ 1115 ਵੋਟਾਂ ਲੈਣ ਵਾਲੀ ਬਹੁਜਨ ਸਮਾਜ ਪਾਰਟੀ ਜੇ ਇਹ ਸੋਚ ਬੈਠੀ ਹੈ ਕਿ ਇਸ ਸੀਟ 'ਤੇ ਉਹ ਆਪਣਾ ਉਮੀਦਵਾਰ ਉਤਾਰ ਕੇ ਇਸ ਸੀਟ ਨੂੰ ਜਿੱਤ ਲਏਗੀ ਤਾਂ ਇਸ ਤੋਂ ਵੱਧ ਸਿਆਸੀ ਆਤਮਹੱਤਿਆ ਵੱਲ ਜਾਣ ਦਾ ਹੋਰ ਕਿਹੜਾ ਕਦਮ ਹੋ ਸਕਦਾ ਹੈ।

ਇਹ ਵੀ ਪੜ੍ਹੋ:- ਕਣਕ ਦੀ MSP ਤੋਂ ਬਾਦਲ ਪਰਿਵਾਰ ਨਾਖੁਸ਼ !

Last Updated : Sep 9, 2021, 9:59 AM IST
ETV Bharat Logo

Copyright © 2024 Ushodaya Enterprises Pvt. Ltd., All Rights Reserved.