ਜਲੰਧਰ: ਅਗਾਮੀ ਵਿਧਾਨਸਭਾ ਚੋਣਾਂ(Assembly elections) ਨੂੰ ਲੈਕੇ ਸਿਆਸੀ ਪਾਰਟੀਆਂ ਵਲੋਂ ਆਪਣੀਆਂ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਗਈਆਂ ਹਨ। ਇਸ ਦੇ ਤਹਿਤ ਲੰਬੇ ਸਮੇਂ ਤੋਂ ਚੱਲਦੇ ਆ ਰਹੇ ਭਾਜਪਾ ਨਾਲ ਗੱਠਜੋੜ ਟੁੱਟਣ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ(Shiromani Akali Dal) ਵਲੋਂ ਬਹੁਜਨ ਸਮਾਜ ਪਾਰਟੀ(Bahujan Samaj Party) ਦੇ ਨਾਲ ਗਠਜੋੜ ਕੀਤਾ ਗਿਆ ਹੈ। ਜਿਸ 'ਚ ਸ਼੍ਰੋਮਣੀ ਅਕਾਲੀ ਦਲ ਵਲੋਂ ਇੱਕ ਸੌ ਸਤਾਰਾਂ ਵਿੱਚੋਂ ਵੀਹ ਸੀਟਾਂ ਬਸਪਾ ਦੀ ਝੋਲੀ ਪਾਈ ਗਈਆਂ ਹਨ। ਕਿਆਸ ਲਗਾਏ ਜਾ ਰਹੇ ਹਨ ਕਿ ਅਕਾਲੀ ਦਲ ਵਲੋਂ ਸੂਬੇ 'ਚ ਦਲਿਤ ਪੱਤਾ ਖੇਡਿਆ ਬਸਪਾ ਨਾਲ ਗਠਜੋੜ ਕੀਤਾ ਗਿਆ ਹੈ। ਇਸ ਨੂੰ ਲੈਕੇ ਲੋਕਾਂ ਦੀ ਆਪਣੀ ਵੱਖੋ-ਵੱਖ ਪ੍ਰਤੀਕਿਰਿਆਵਾਂ ਹਨ।
ਇਸ ਸਬੰਧੀ ਜਲੰਧਰ ਦੇ ਕੁਝ ਵਪਾਰੀ ਵਰਗ ਦਾ ਕਹਿਣਾ ਕਿ ਅਕਾਲੀ ਦਲ ਨੂੰ ਬਸਪਾ ਨਾਲ ਗਠਜੋੜ ਦਾ ਕੋਈ ਫਾਇਦਾ ਨਹੀਂ ਹੋਵੇਗਾ। ਉਨ੍ਹਾਂ ਦਾ ਕਹਿਣਾ ਕਿ ਪੰਜਾਬ ਦੇ ਵੋਟਰ ਸੂਝਵਾਨ ਹੋ ਚੁੱਕੇ ਹਨ, ਜਿਸ ਕਾਰਨ ਹੁਣ ਉਹ ਪਾਰਟੀਆਂ ਦੇ ਧੋਖੇ 'ਚ ਨਹੀਂ ਆਉਣਗੇ। ਉਨ੍ਹਾਂ ਦਾ ਕਹਿਣਾ ਕਿ ਕਾਂਗਰਸ ਅਤੇ ਅਕਾਲੀ ਦਲ ਵਲੋਂ ਪੰਜਾਬ ਨੂੰ ਵਿਦੇਸ਼ ਦੀ ਤਰਜ 'ਤੇ ਖੜਾ ਕਰਨ ਦੀਆਂ ਗੱਲਾਂ ਕੀਤੀਆਂ ਜਾ ਰਹੀਆਂ, ਪਰ ਪੰਜਾਬ ਨੂੰ ਮਹਿਜ਼ ਦਿੱਲੀ ਦੀ ਤਰਜ਼ 'ਤੇ ਖੜਾ ਕਰਕੇ ਦਿਖਾ ਦੇਣ। ਉਨ੍ਹਾਂ ਦਾ ਕਹਿਣਾ ਕਿ ਪੰਜਾਬ ਦੇ ਲੋਕਾਂ ਨੂੰ ਬੇਅਦਬੀ ਦੀਆਂ ਘਟਨਾਵਾਂ ਯਾਦ ਹਨ। ਇਸ ਲਈ ਅਕਾਲੀ ਦਲ ਨੂੰ ਇਸ ਗਠਜੋੜ ਦਾ ਕੋਈ ਫਾਇਦਾ ਨਹੀਂ ਹੋਵੇਗਾ।
ਇਹ ਵੀ ਪੜ੍ਹੋ:Akali-BSP Alliance: ਬਸਪਾ 20 ਅਤੇ ਅਕਾਲੀ ਦਲ 97 ਸੀਟਾਂ 'ਤੇ ਲੜੇਗਾ ਚੋਣ