ਜਲੰਧਰ: ਬੀਐਸਐਫ ਚੌਕ ਦੇ ਕੋਲ ਪੈਂਦੇ ਪੈਟਰੋਲ ਪੰਪ ’ਤੇ ਉਸ ਵੇਲੇ ਅਫ਼ਰਾ-ਤਫ਼ਰੀ ਮੱਚ ਗਈ ਜਦੋਂ ਪੈਟਰੋਲ ਪੰਪ ’ਤੇ ਲੱਗਾ ਹਵਾ ਭਰਨ ਵਾਲਾ ਕੰਪ੍ਰੈਸ਼ਰ ਫਟ ਗਿਆ। ਇਸ ਦੌਰਾਨ ਇੱਕ ਜ਼ੋਰਦਾਰ ਧਮਾਕਾ ਵੀ ਹੋਇਆ ਤੇ ਕੰਪ੍ਰੈਸ਼ਰ ਦੇ ਹਿੱਸੇ ਦੂਰ-ਦੂਰ ਤੱਕ ਉੱਠ ਗਏ। ਹਾਲਾਂਕਿ ਇਸ ਘਟਨਾ ਵਿੱਚ ਕਿਸੇ ਦਾ ਜਾਨੀ ਨੁਕਸਾਨ ਨਹੀਂ ਹੋਇਆ ਪਰ ਇੱਕ ਗੱਡੀ ਬੁਰੀ ਤਰ੍ਹਾਂ ਨੁਕਸਾਨੀ ਗਈ ਹੈ।
ਇਹ ਵੀ ਪੜੋ: PSMSU ਦਾ ਪੰਜਾਬ ਸਰਕਾਰ ਖ਼ਿਲਾਫ਼ ਪ੍ਰਦਰਸ਼ਨ
ਇਸ ਮੌਕੇ ਪੰਪ ’ਤੇ ਤੇਲ ਪਵਾਉਣ ਆਏ ਰਾਹਗੀਰ ਨੇ ਦੱਸਿਆ ਕਿ ਜਿਵੇਂ ਹੀ ਉਹ ਪੰਪ ਤੋਂ ਤੇਲ ਪਵਾ ਬਾਹਰ ਨੂੰ ਨਿਕਲਿਆ ਤਾਂ ਉਸ ਨੂੰ ਜ਼ੋਰਦਾਰ ਧਮਾਕਾ ਸੁਣਿਆ ਤੇ ਉਸ ਦੀ ਕਾਰ ਉੱਤੇ ਇੱਕ ਭਾਰੀ ਚੀਜ ਆ ਡਿੱਗ ਗਈ। ਉਸ ਨੇ ਕਿਹਾ ਕਿ ਜਦੋਂ ਉਸ ਨੇ ਬਾਹਰ ਆ ਦੇਖਿਆ ਤਾਂ ਕੰਪ੍ਰੈਸ਼ਰ ਫਟ ਗਿਆ ਸੀ ਜਿਸ ਦੇ ਟੁੱਕੜੇ ਦੂਰ-ਦੂਰ ਜਾ ਡਿੱਗੇ ਤੇ ਇੱਕ ਭਾਰਾ ਟੁੱਕੜਾ ਉਸ ਦੀ ਕਾਰ ’ਤੇ ਜਾ ਡਿੱਗਾ ਜਿਸ ਕਾਰਨ ਕਾਫੀ ਨੁਕਸਾਨ ਹੋ ਗਿਆ।
ਉਥੇ ਹੀ ਇਸ ਮੌਕੇ ਪੈਟਰੋਲ ਪੰਪ ’ਤੇ ਕੰਮ ਕਰਨ ਵਾਲੇ ਕਰਿੰਦੇ ਗੁਲਸ਼ਨ ਨੇ ਦੱਸਿਆ ਕਿ ਹਾਦਸਾ ਅਚਾਨਕ ਕੰਪ੍ਰੈਸ਼ਰ ਫਟਣ ਦੇ ਨਾਲ ਹੋਇਆ ਹੈ ਜਿਸ ਵਿੱਚ ਜਾਨੀ ਨੁਕਸਾਨ ਤੋਂ ਤਾਂ ਬਚਾਅ ਰਿਹਾ ਹੈ ਤੇ ਮਾਲੀ ਨੁਕਸਾਨ ਹੋ ਗਿਆ ਹੈ।
ਇਹ ਵੀ ਪੜੋ: ਕੈਪਟਨ ਦੀ ਕੋਠੀ ਘੇਰਨ ਪਹੁੰਚੇ ਸਨ ਭਾਜਪਾ ਵਰਕਰਾਂ ਨੂੰ ਪੁਲਿਸ ਨੇ ਵਾਟਰ ਕੈਨਿਨ ਨਾਲ ਝੰਬੇ