ਜਲੰਧਰ: ਜਲੰਧਰ ਵਿੱਚ ਇੱਕ ਟਰੈਵਲ ਏਜੰਟ ਪੁਲਿਸ ਹੱਥੋਂ ਫਰਾਰ ਹੋ ਗਿਆ (accused escaped from police station), ਉਹ ਵੀ ਥਾਣੇ ਦੇ ਵਿੱਚੋਂ। ਇਹੋ ਨਹੀਂ ਉਹ ਭਰੇ ਥਾਣੇ ਵਿੱਚੋਂ ਕੰਧ ਟੱਪ ਕੇ ਫਰਾਰ ਹੋ ਗਿਆ। ਜਿਵੇਂ ਹੀ ਇਸ ਗੱਲ ਦਾ ਲੋਕਾਂ ਨੂੰ ਪਤਾ ਲੱਗਿਆ, ਲੋਕਾਂ ਨੇ ਥਾਣੇ ਦੇ ਬਾਹਰ ਹੰਗਾਮਾ ਕਰਨਾ (people create commotion) ਸ਼ੁਰੂ ਕਰ ਦਿੱਤਾ।
ਥਾਣੇ ਦੇ ਬਾਹਰ ਹੰਗਾਮਾ ਕਰ ਰਹੇ ਲੋਕਾਂ ਨੇ ਕਿਹਾ ਕਿ ਉਨ੍ਹਾਂ ਵੱਲੋਂ ਪੁਲਿਸ ਨੂੰ ਇਕ ਦਰਖਾਸਤ ਦਿੱਤੀ ਗਈ ਸੀ, ਜਿਸ ਵਿੱਚ ਖੁਰਲਾ ਕਿੰਗਰਾ ਇਲਾਕੇ ਦੇ ਸੁਖਦੇਵ ਸਿੰਘ ਨਾਮੀ ਇੱਕ ਏਜੰਟ (Travel agent duped people) ਉਨ੍ਹਾਂ ਨਾਲ ਕੈਨੇਡਾ ਭੇਜਣ ਦਾ ਝਾਂਸਾ (Canada visa fraud) ਦੇ ਕੇ ਲੱਖਾਂ ਰੁਪਏ ਦੀ ਠੱਗੀ ਕੀਤੀ ਹੈ। ਪਿਛਲੇ ਕਾਫ਼ੀ ਸਮੇਂ ਤੋਂ ਇਹ ਲੋਕ ਇਸ ਏਜੰਟ ਦੇ ਪਿੱਛੇ ਲੱਗੇ ਹੋਏ ਸੀ ਅਤੇ ਪੁਲਿਸ ਨੂੰ ਵੀ ਇਸ ਤੇ ਕਾਰਵਾਈ ਕਰਨ ਦੀ ਫਰਿਆਦ ਲਗਾ ਰਹੇ ਸੀ।
ਲੋਕਾਂ ਮੁਤਾਬਕ ਅੱਜ ਜਦ ਇਸ ਏਜੰਟ ਨੂੰ ਪੁਲਿਸ ਨੇ ਥਾਣੇ ਵਿਚ ਬੁਲਾਇਆ ਅਤੇ ਉਸ ਦੇ ਬਿਆਨ ਲਿਖੇ ਜਾਣ ਲੱਗੇ ਤਾਂ ਇਹ ਏਜੰਟ ਪੁਲਿਸ ਨੂੰ ਚਕਮਾ ਦੇ ਕੇ ਥਾਣੇ ਦੀ ਕੰਧ ਟੱਪ ਕੇ ਫ਼ਰਾਰ ਹੋ ਗਿਆ। ਲੋਕਾਂ ਨੇ ਪੁਲਿਸ ਉੱਪਰ ਅਣਗਹਿਲੀ ਦੇ ਇਲਜ਼ਾਮ ਲਗਾਉਂਦੇ ਹੋਏ, ਉਨ੍ਹਾਂ ਪੁਲਿਸ ਮੁਲਾਜ਼ਮਾਂ ’ਤੇ ਕਾਰਵਾਈ ਕਰਨ ਦੀ ਮੰਗ ਕੀਤੀ ਹੈ, ਜਿਨ੍ਹਾਂ ਦੀ ਅਣਗਹਿਲੀ ਕਰਕੇ ਸੁਖਦੇਵ ਸਿੰਘ ਮੌਕੇ ਤੋਂ ਫ਼ਰਾਰ ਹੋਇਆ। ਉਨ੍ਹਾਂ ਇਸ ਦੇ ਨਾਲ ਹੀ ਇਹ ਵੀ ਮੰਗ ਕੀਤੀ ਹੈ ਕਿ ਜਲਦ ਤੋਂ ਜਲਦ ਸੁਖਦੇਵ ਸਿੰਘ ਨੂੰ ਗ੍ਰਿਫ਼ਤਾਰ ਕੀਤਾ ਜਾਵੇ।
ਉੱਧਰ ਪੁਲਿਸ ਮੁਲਾਜ਼ਮਾਂ ਦਾ ਕਹਿਣਾ ਹੈ ਕਿ ਸੁਖਦੇਵ ਸਿੰਘ ਦੇ ਉੱਪਰ ਕੋਈ ਮਾਮਲਾ ਦਰਜ ਨਹੀਂ ਸੀ ਸਿਰਫ਼ ਉਸ ਨੂੰ ਬਿਆਨ ਹਾਲ ਲਈ ਥਾਣੇ ਵਿੱਚ ਬੁਲਾਇਆ ਗਿਆ ਸੀ . ਪੁਲਿਸ ਮੁਤਾਬਕ ਜਦ ਏਸੀਪੀ ਦੇ ਰੀਡਰ ਉਸਦਾ ਬਿਆਨ ਲਿਖ ਰਹੇ ਸੀ ਤਾਂ ਉਹ ਮੌਕਾ ਪਾ ਕੇ ਥਾਣੇ ਦੀ ਕੰਧ ਟੱਪ ਕੇ ਫ਼ਰਾਰ ਹੋ ਗਿਆ . ਪੁਲੀਸ ਨੂੰ ਇਹ ਪੁੱਛੇ ਜਾਣ ਤੇ ਕਿ ਕੀ ਉਸ ਮੁਲਾਜ਼ਮ ਉੱਤੇ ਅਤੇ ਸੁਖਦੇਵ ਸਿੰਘ ਉੱਪਰ ਕਾਰਵਾਈ ਕੀਤੀ ਜਾਏਗੀ ਤਾਂ ਪੁਲੀਸ ਨੇ ਕਿਹਾ ਕਿ ਸੁਖਦੇਵ ਸਿੰਘ ਸ਼ਾਇਦ ਲੋਕਾਂ ਦੀ ਭੀੜ ਤੋਂ ਡਰ ਕੇ ਥਾਣੇ ਚੋਂ ਫਰਾਰ ਹੋਇਆ ਹੈ ਅਤੇ ਇਸ ਮਾਮਲੇ ਦੀ ਪੂਰੀ ਜਾਂਚ ਕਰਕੇ ਜੋ ਬਣਦੀ ਕਾਰਵਾਈ ਹੋਵੇਗੀ ਉਹ ਕੀਤੀ ਜਾਵੇਗੀ।
ਇਹ ਵੀ ਪੜ੍ਹੋ: ਕੁੱਤੇ ਦੇ ਨਾਲ ਅਨੈਤਿਕ ਹਰਕਤ ਵਿੱਚ ਬਜ਼ੁਰਗ ਗ੍ਰਿਫ਼ਤਾਰ, ਵੀਡੀਓ ਵਾਇਰਲ