ਜਲੰਧਰ:ਬਿਰਧ ਆਸ਼ਰਮ ਜੋ ਲਾਲਾ ਰਾਮ ਕਿਸ਼ੋਰ ਕਪੂਰ ਵਿਕਲਾਂਗ ਸਹਾਇਤਾ ਟਰੱਸਟ ਵੱਲੋਂ ਚਲਾਇਆ ਜਾ ਰਿਹਾ ਹੈ।ਕੋਰੋਨਾ ਦੇ ਸੰਕਟ ਦੌਰਾਨ ਵੀ ਆਸ਼ਰਮ ਵਿਚ 150 ਅਪਾਹਜ ਅਤੇ ਵਿਕਲਾਂਗ ਲੋਕ ਆਪਣਾ ਜੀਵਨ ਬਸਰ ਕਰ ਰਿਹਾ ਹੈ।ਆਸ਼ਰਮ ਵਿੱਚ ਜਿੱਥੇ ਬਹੁਤ ਸਾਰੀਆਂ ਮਹਿਲਾਵਾਂ ਵੀ ਰਹਿ ਰਹੀਆਂ ਹਨ।
ਸੁਨੀਤਾ ਨੇ ਦੱਸਿਆ ਕਿ ਉਸ ਨੂੰ ਉਸ ਦੇ ਘਰਦਿਆਂ ਨੇ ਜਵਾਨੀ ਵੇਲੇ ਹੀ ਛੱਡ ਦਿੱਤਾ ਸੀ ਅਤੇ ਉਹ ਕਿਸੇ ਦੇ ਘਰਾਂ ਵਿੱਚ ਕੰਮ ਕਰਕੇ ਆਪਣਾ ਜੀਵਨ ਬਸਰ ਕਰ ਰਹੀ ਸੀ। ਜਦੋਂ ਬੁਢਾਪੇ ਵੇਲੇ ਉਸ ਨੂੰ ਸਭ ਤੋਂ ਜ਼ਿਆਦਾ ਆਪਣਿਆਂ ਦੀ ਲੋੜ ਸੀ। ਉਸ ਵੇਲੇ ਉਹ ਲੋਕ ਇਸ ਨੂੰ ਇਸ ਆਸ਼ਰਮ ਵਿੱਚ ਛੱਡ ਗਏ।
ਇਕ ਬਜ਼ੁਰਗ ਨੇ ਦੱਸਿਆ ਕਿ ਇੱਕ ਵੇਲਾ ਸੀ ਜਦੋਂ ਉਸ ਦੀਆਂ ਕਈ ਚਾਵਲ ਦੀਆਂ ਮਿੱਲਾਂ ਸੀ ਪਰ ਇਸ ਕੰਮ ਵਿੱਚ ਘਾਟਾ ਪੈਣ ਕਰਕੇ ਉਸ ਦੇ ਧੀਆਂ ਪੁੱਤਾਂ ਨੇ ਵੀ ਉਸ ਨੂੰ ਛੱਡ ਦਿੱਤਾ ਅਤੇ ਹੁਣ ਇਹ ਆਸ਼ਰਮ ਹੀ ਉਸ ਦਾ ਆਪਣਾ ਪਰਿਵਾਰ ਹੈ। ਜਿੱਥੇ ਉਸ ਨੂੰ ਹਰ ਸੁੱਖ ਸੁਵਿਧਾ ਦਿੱਤੀ ਗਈ ਹੈ। ਉਨ੍ਹਾਂ ਦੱਸਿਆ ਕਿ ਉਨ੍ਹਾਂ ਦੇ ਬੇਟੇ ਅੱਜ ਚੰਗਾ ਕਾਰੋਬਾਰ ਕਰ ਰਹੇ ਨੇ ਪਰ ਉਹ ਉਨ੍ਹਾਂ ਨੂੰ ਆਪਣੇ ਨਾਲ ਰੱਖਣ ਲਈ ਤਿਆਰ ਨਹੀਂ।
ਇਹ ਵੀ ਪੜੋ:ਪ੍ਰਧਾਨ ਮੰਤਰੀ ਨੇ ਕੋਵਿਡ-19 ਵਿਰੁੱਧ ਲੜਾਈ 'ਚ ਵਿਗਿਆਨੀਆਂ, ਜਾਂਚਕਰਤਾ ਦੇ ਯੋਗਦਾਨ ਦੀ ਕੀਤੀ ਸ਼ਲਾਘਾ