ETV Bharat / city

15 ਸਾਲਾ ਕੁਸੁਮ ਨੇ ਆਪਣੀ ਪੜ੍ਹਾਈ ਖਾਤਰ ਖਤਰੇ 'ਚ ਪਾਈ ਜਾਨ - ਲੁਟੇਰਿਆਂ ਨਾਲ ਮੁਕਾਬਲਾ ਕਰਦੇ ਹੋਏ ਹੱਥ ਕੱਟਿਆ

15 ਸਾਲਾ ਕੁਸੁਮ ਦੀ ਬਹਾਦਰੀ ਦੇ ਚਰਚੇ ਦੁਨੀਆ ਭਰ ਵਿੱਚ ਹੋਏ। ਕੁਸੁਮ ਨੇ ਈਟੀਵੀ ਭਾਰਤ ਨੂੰ ਆਪਣੇ ਮੋਬਾਈਲ ਦੀ ਅਹਿਮੀਅਤ ਬਾਰੇ ਦੱਸਿਆ ਹੈ। ਕੁਸੁਮ ਨੇ ਦੱਸਿਆ ਕਿ ਇਹ ਮੋਬਾਈਲ ਫੋਨ ਉਸ ਦੀ ਜਾਨ ਹੈ ਕਿਉਂਕਿ ਉਹ ਇਸ ਤੋਂ ਆਨਲਾਈਨ ਆਪਣੀ ਪੜ੍ਹਾਈ ਕਰਦੀ ਹੈ।

Kusum, jalandhar, kusum fight with robers
ਕੁਸੁਮ ਨੇ ਆਪਣੀ ਪੜ੍ਹਾਈ ਖਾਰਤ ਜਾਨ ਪਾਈ ਖਤਰੇ
author img

By

Published : Sep 5, 2020, 7:03 AM IST

Updated : Sep 5, 2020, 7:43 AM IST

ਜਲੰਧਰ: ਬੀਤੇ ਦਿਨ ਜਲੰਧਰ ਦੇ ਕਪੂਰਥਲਾ ਚੌਕ 'ਚ 15 ਸਾਲਾ ਕੁੜੀ ਕੁਸੁਮ, ਜਿਸਦਾ ਲੁਟੇਰਿਆਂ ਨਾਲ ਮੁਕਾਬਲਾ ਕਰਦੇ ਹੋਏ ਹੱਥ ਕੱਟਿਆ ਗਿਆ ਸੀ। ਕੁਸੁਮ ਨੇ ਬੜੀ ਹੀ ਬਹਾਦਰੀ ਨਾਲ ਲੁਟੇਰਿਆਂ ਦਾ ਮੁਕਾਬਲਾ ਕੀਤਾ। ਕੁਸੁਮ ਦੀ ਇਸ ਬਹਾਦਰੀ ਦੇ ਚਰਚੇ ਦੁਨੀਆ ਭਰ ਵਿੱਚ ਹੋਏ। ਕੁਸੁਮ ਨੇ ਈਟੀਵੀ ਭਾਰਤ ਨੂੰ ਆਪਣੇ ਮੋਬਾਈਲ ਦੀ ਅਹਿਮੀਅਤ ਬਾਰੇ ਦੱਸਿਆ ਹੈ। ਕੁਸੁਮ ਨੇ ਦੱਸਿਆ ਕਿ ਇਹ ਮੋਬਾਈਲ ਫੋਨ ਉਸ ਦੀ ਜਾਨ ਹੈ ਕਿਉਂਕਿ ਉਹ ਇਸ ਤੋਂ ਆਨਲਾਈਨ ਆਪਣੀ ਪੜ੍ਹਾਈ ਕਰਦੀ ਹੈ।

ਕੁਸੁਮ ਨੇ ਆਪਣੀ ਪੜ੍ਹਾਈ ਖਾਰਤ ਜਾਨ ਪਾਈ ਖਤਰੇ

ਕੁਸੁਮ ਦੀ ਇਸ ਬਹਾਦਰੀ ਬਾਰੇ ਜਦੋਂ ਈਟੀਵੀ ਭਾਰਤ ਨੇ ਉਸ ਨਾਲ ਗੱਲਬਾਤ ਕੀਤੀ ਤਾਂ ਉਸ ਨੇ ਦੱਸਿਆ ਕਿ ਉਸ ਦੇ ਪਿਤਾ ਇੱਕ ਦਿਹਾੜੀਦਾਰ ਮਜ਼ਦੂਰ ਹਨ। ਕੁਸੁਮ ਨੇ ਦੱਸਿਆ ਕਿ ਉਹ ਚੰਗੀ ਤਰ੍ਹਾਂ ਪੜ੍ਹਾਈ ਕਰਕੇ ਪੁਲਿਸ ਅਫ਼ਸਰ ਬਣਨਾ ਚਾਹੁੰਦੀ ਹੈ। ਇਸ ਲਈ ਅੱਜ ਕੱਲ੍ਹ ਕੋਰੋਨਾ ਦੇ ਦੌਰ ਵਿੱਚ ਉਸ ਨੂੰ ਆਨਲਾਈਨ ਪੜ੍ਹਾਈ ਲਈ ਇੱਕ ਸਮਾਰਟ ਫੋਨ ਉਸ ਦੇ ਪਿਤਾ ਨੇ ਕਿਸ਼ਤਾਂ 'ਤੇ ਲੈ ਕੇ ਦਿੱਤਾ ਸੀ। ਕੁਸੁਮ ਮੁਤਾਬਕ ਇਹ ਫੋਨ ਉਸ ਦੀ ਜਾਨ ਤੋਂ ਵੀ ਜ਼ਿਆਦਾ ਕੀਮਤੀ ਹੈ ਕਿਉਂਕਿ ਅੱਜ ਇਹ ਫੋਨ ਉਸ ਦਾ ਮਾਸਟਰ ਹੈ, ਇਹੀ ਉਸ ਦੀ ਕਿਤਾਬ ਹੈ ਅਤੇ ਇਹ ਫੋਨ ਹੀ ਉਸ ਦਾ ਸਕੂਲ ਹੈ।

ਕੁਸੁਮ ਜਾਣਦੀ ਸੀ ਕਿ ਜੇਕਰ ਇਹ ਫ਼ੋਨ ਲੁਟੇਰੇ ਖੋਹ ਕੇ ਲੈ ਗਏ ਤਾਂ ਫਿਰ ਉਸ ਦੀ ਪੜ੍ਹਾਈ ਅੱਗੇ ਨਹੀਂ ਹੋ ਸਕਦੀ। ਕੁਸੁਮ ਮੁਤਾਬਕ ਇਹੀ ਕਾਰਨ ਸੀ ਉਸ ਨੇ ਇਸ ਫੋਨ ਲਈ ਲੁਟੇਰਿਆਂ ਨਾਲ ਲੜਦੇ ਹੋਏ ਆਪਣੀ ਜਾਨ ਦੀ ਪਰਵਾਹ ਨਹੀਂ ਕੀਤੀ।

ਤੁਹਾਨੂੰ ਦੱਸ ਦਈਏ ਕਿ ਕੁਸੁਮ ਦੀ ਇਸ ਬਹਾਦਰੀ ਲਈ ਡਿਪਟੀ ਕਮਿਸ਼ਨਰ ਘਨਸ਼ਿਆਮ ਥੋਰੀ ਨੇ ਕੁਸੁਮ ਨੂੰ 51000 ਰੁਪਏ ਦੇ ਨਕਦ ਇਨਾਮ ਨਾਲ ਸਨਮਾਨਿਤ ਕਰਨ ਦਾ ਐਲਾਨ ਕੀਤਾ ਹੈ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਕੁਸੁਮ ਨੂੰ ਨਕਦ ਇਨਾਮ ਕਾਰਪੋਰੇਟ ਸੋਸ਼ਲ ਰਿਸਪੌਂਸੀਬਿਲਟੀ ਫ਼ੰਡ ਵਿੱਚੋਂ ਦਿੱਤਾ ਜਾਵੇਗਾ।

ਡੀਸੀ ਨੇ ਕਿਹਾ ਕਿ ਇਸ ਦੇ ਨਾਲ ਹੀ ਜ਼ਿਲ੍ਹਾ ਪ੍ਰਸ਼ਾਸਨ ਦੂਸਰੀਆਂ ਲੜਕੀਆਂ ਨੂੰ ਪ੍ਰੇਰਿਤ ਕਰਨ ਲਈ ਕੁਸੁਮ ਦੇ ਨਾਂਅ ਨੂੰ 'ਬੇਟੀ ਬਚਾਓ,ਬੇਟੀ ਪੜਾਓ' ਪ੍ਰੋਗਰਾਮ ਤਹਿਤ ਵੀ ਵਰਤੇਗਾ ਅਤੇ 'ਡੈਡੀ ਕੀ ਲਾਡਲੀ' ਆਨਲਾਈਨ ਮੁਕਾਬਲਾ ਵੀ ਕਰਵਾਇਆ ਜਾਵੇਗਾ।

ਉਧਰ, ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਨੇ ਕਿਹਾ ਕਿ ਬੱਚੀ ਕੁਸੁਮ ਨੇ ਇਹ ਜਿਹੜਾ ਬਹਾਦਰੀ ਭਰਿਆ ਕਾਰਨਾਮਾ ਕੀਤਾ ਹੈ, ਉਸ ਦੀ ਇਸ ਬਹਾਦਰੀ ਲਈ ਸੂਬਾ ਪੱਧਰੀ ਅਤੇ ਕੌਮੀ ਪੱਧਰ 'ਤੇ ਜੋ ਵੀ ਬਹਾਦਰੀ ਲਈ ਐਵਾਰਡ ਹਨ, ਉਨ੍ਹਾਂ ਲਈ ਭੇਜਿਆ ਜਾਵੇਗਾ।

Last Updated : Sep 5, 2020, 7:43 AM IST
ETV Bharat Logo

Copyright © 2024 Ushodaya Enterprises Pvt. Ltd., All Rights Reserved.