ਜਲੰਧਰ: ਮੁਹਾਲੀ ਦੀ ਚੰਡੀਗੜ੍ਹ ਯੂਨੀਵਰਸਿਟੀ ਵਿੱਚ ਐਮਐਮਐਸ ਦਾ ਮਾਮਲਾ ਹਾਲੇ ਠੰਢਾ ਨਹੀਂ ਹੋਇਆ ਸੀ ਕਿ ਦੇਰ ਰਾਤ ਕਪੂਰਥਲਾ ਜ਼ਿਲ੍ਹੇ ਦੇ ਫਗਵਾੜਾ ਹਲਕੇ ਵਿੱਚ ਆਉਂਦੀ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਵਿੱਚ ਹੰਗਾਮਾ (LPU student suicide news) ਹੋ ਗਿਆ।
ਮ੍ਰਿਤਕ ਵਿਦਿਆਰਥੀ ਦੇ ਪਿਤਾ ਦਾ ਕਹਿਣਾ ਹੈ ਕਿ ਉਨ੍ਹਾਂ ਵੱਲੋਂ ਸੁਸਾਇਡ ਨੋਟ ਦੇਖਿਆ ਹੈ। ਪਰ ਆਖਿਰੀ ਸਮੇਂ ਉੱਤੇ ਉਨ੍ਹਾਂ ਦੀ ਪੁੱਤ ਨਾਲ ਕੋਈ ਗੱਲ ਨਹੀਂ ਹੋਈ ਸੀ। ਸ਼ਾਮ ਸਮੇਂ ਇੱਕ ਵਾਰ ਗੱਲ ਹੋਈ ਸੀ ਜਿਸ ਵਿੱਚ ਉਸ ਨੇ ਆਮ ਦੇ ਵਾਂਗ ਹੀ ਗੱਲ ਕੀਤੀ ਸੀ। ਉਨ੍ਹਾਂ ਅੱਗੇ ਦੱਸਿਆ ਕਿ ਉਨ੍ਹਾਂ ਦੇ ਪੁੱਤ ਨੇ ਉਸ ਨੂੰ ਦੱਸਿਆ ਕਿ ਇੱਕ ਪ੍ਰੋਫੈਸਰ ਵੱਲੋਂ ਪਰੇਸ਼ਾਨ ਕੀਤਾ ਜਾ ਰਿਹਾ ਹੈ ਪਰ ਇਹ ਗੱਲ ਇੰਨ੍ਹੀ ਜਿਆਦਾ ਗੰਭੀਰ ਹੋਵੇਗੀ ਉਨ੍ਹਾਂ ਨੂੰ ਨਹੀਂ ਪਤਾ ਸੀ। ਖੈਰ ਮ੍ਰਿਤਕ ਦੇ ਪਿਤਾ ਨੇ ਇਨਸਾਫ ਦੀ ਅਪੀਲ ਕੀਤੀ ਹੈ। ਨਾਲ ਹੀ ਇਸ ਮਸਲੇ ਵਿੱਚ ਸ਼ਾਮਲ ਲੋਕਾਂ ਦੇ ਖਿਲਾਫ ਕਾਰਵਾਈ ਦੀ ਵੀ ਮੰਗ ਕੀਤੀ ਹੈ।
ਇਸ ਮਾਮਲੇ ਸਬੰਧੀ ਪੰਜਾਬ ਪੁਲਿਸ ਦੇ ਏਡੀਜੀਪੀ ਡਾ.ਅਰਪਿਤ ਸ਼ੁਕਲਾ ਨੇ ਫਗਵਾੜਾ ਵਿਖੇ ਇਕ ਪ੍ਰੈੱਸ ਕਾਨਫਰੰਸ ਕੀਤੀ। ਪ੍ਰੈੱਸ ਕਾਨਫਰੰਸ ਦੌਰਾਨ ਕੁਝ ਗੱਲਾਂ ਸਾਹਮਣੇ ਆਈਆਂ, ਜਿਨ੍ਹਾਂ ਵਿੱਚ ਦੱਸਿਆ ਗਿਆ ਕਿ ਵਿਦਿਆਰਥੀਆਂ ਵੱਲੋਂ ਹੋਸਟਲ ਦੀ ਤੀਜੀ ਮੰਜ਼ਿਲ 'ਤੇ ਆਪਣੇ ਕਮਰੇ ਵਿੱਚ ਇਕ ਬੈਗ ਦੀ ਤਣੀ ਨਾਲ ਆਪਣੇ ਆਪ ਨੂੰ ਫਾਹਾ ਲਗਾ ਕੇ ਕਮਰੇ ਦੇ ਦਰਵਾਜ਼ੇ ਦੀ ਕੁੰਡੀ ਨਾਲ ਆਪਣੇ ਭਾਰ ਦੇ ਪ੍ਰੈਸ਼ਰ ਨਾਲ ਖੁਦਕੁਸ਼ੀ ਕੀਤੀ। ਏਡੀਜੀਪੀ ਡਾ. ਅਰਪਿਤ ਸ਼ੁਕਲਾ ਨੇ ਦੱਸਿਆ ਕਿ ਫਿਲਹਾਲ ਇਸ ਮਾਮਲੇ ਵਿੱਚ ਕੇਰਲ ਦੇ ਪਾਲੀਘਾਟ ਸ਼ਹਿਰ ਵਿਖੇ ਸਥਿਤ ਐੱਨ.ਆਈ.ਟੀ ਇੰਸਟੀਚਿਊਟ ਦੇ ਇਕ ਪ੍ਰੋਫੈਸਰ ਉੱਪਰ ਮਾਮਲਾ ਦਰਜ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਇਸ ਮਾਮਲੇ 'ਚ ਜੋ ਵੀ ਮੁਲਜ਼ਮ ਹੋਵੇਗਾ,ਉਸ ਨੂੰ ਬਖਸ਼ਿਆ ਨਹੀਂ ਜਾਵੇਗਾ।
ਇਹ ਵੀ ਪੜੋ: India vs Australia 1st T20 match: ਮੈਚ ਦੌਰਾਨ ਹੰਗਾਮਾ, ਪੁਲਿਸ ਨੇ ਕੀਤਾ ਲਾਠੀਚਾਰਜ
ਦਰਅਸਲ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਦੇ ਅੰਦਰ ਕੱਲ੍ਹ ਇੱਕ ਫਸਟ ਈਅਰ ਦੇ ਵਿਦਿਆਰਥੀਆਂ ਵੱਲੋਂ ਦੇਰ ਸ਼ਾਮ ਯੂਨੀਵਰਸਿਟੀ ਦੇ ਹੋਸਟਲ ਅੰਦਰ ਵਿਦਿਆਰਥੀਆਂ ਨੇ ਖੁਦਕੁਸ਼ੀ (student suicide in Lovely Professional University) ਕਰ ਲਈ ਗਈ, ਜਿਸ ਤੋਂ ਬਾਅਦ ਪੁਲਿਸ ਨੇ ਉਸ ਵੇਲੇ ਤਾਂ ਵਿਦਿਆਰਥੀ ਦੀ ਲਾਸ਼ ਨੂੰ ਪੋਸਟਮਾਰਟਮ ਲਈ ਭੇਜ ਕੇ ਉਸ ਦੇ ਕਮਰੇ ਨੂੰ ਸੀਲ ਕਰ ਦਿੱਤਾ, ਪਰ ਕਰੀਬ ਅੱਧੀ ਰਾਤ ਇਸ ਗੱਲ ਨੂੰ ਲੈ ਕੇ ਵਿਦਿਆਰਥੀ ਯੂਨੀਵਰਸਿਟੀ ਦੀਆਂ ਸੜਕਾਂ ਉੱਤੇ ਉਤਰ ਆਏ ਅਤੇ ਹੰਗਾਮਾ ਸ਼ੁਰੂ ਕਰ ਦਿੱਤਾ।
ਮ੍ਰਿਤਕ ਦੀ ਪਛਾਣ ਏਜਿਨ ਐਸ ਦਿਲੀਪ ਕੁਮਾਰ ਪੁੱਤਰ ਦਿਲੀਪ ਕੁਮਾਰ ਵੱਜੋਂ ਹੋਈ ਹੈ ਜੇ ਕਿ ਕੇਰਲ ਦੇ ਜ਼ਿਲ੍ਹਾ ਅਲਪੁਜ਼ਾ ਦੇ ਚੇਰਥਲਾ ਦਾ ਰਹਿਣ ਵਾਲਾ ਸੀ। ਮ੍ਰਿਤਕ ਵਿਦਿਆਰਥੀ ਦੇ ਕਮਰੇ ਵਿੱਚੋਂ ਇੱਕ ਸੁਸਾਈਡ ਨੋਟ ਵੀ ਮਿਲਿਆ ਹੈ। ਇਸ ਦੌਰਾਨ ਪ੍ਰਦਰਸ਼ਨਕਾਰੀਆਂ ਨੇ ਇਲਜ਼ਾਮ ਲਗਾਏ ਹਨ ਕਿ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਦੇ ਵਿੱਚ 10 ਦਿਨਾਂ ਅੰਦਰ ਇਹ ਦੂਜੀ ਖੁਦਕੁਸ਼ੀ ਹੈ।
ਸੈਂਕੜਿਆਂ ਦੀ ਗਿਣਤੀ ਵਿੱਚ ਵਿਦਿਆਰਥੀ ਆਪਣੇ ਹੋਸਟਲ ਤੋਂ ਬਾਹਰ ਨਿਕਲ ਕੇ ਸੜਕਾਂ ਉੱਤੇ ਇਕੱਠੇ ਹੋ ਗਏ, ਜਿਸ ਤੋਂ ਬਾਅਦ ਯੂਨੀਵਰਸਿਟੀ ਵੱਲੋਂ ਪੁਲਿਸ ਨੂੰ ਸੂਚਿਤ ਕੀਤਾ ਗਿਆ ਅਤੇ ਪੁਲਿਸ ਵੱਲੋਂ ਮੌਕੇ ਉੱਤੇ ਪਹੁੰਚ ਕੇ ਹਲਕਾ ਲਾਠੀਚਾਰਜ ਕਰ ਇਨ੍ਹਾਂ ਵਿਦਿਆਰਥੀਆਂ ਨੂੰ ਹੋਸਟਲਾਂ ਦੇ ਕਮਰਿਆਂ ਵਿੱਚ ਭੇਜਿਆ ਗਿਆ। ਇਸ ਦੌਰਾਨ ਮੀਡੀਆ ਨੂੰ ਯੂਨੀਵਰਸਿਟੀ ਦੇ ਅੰਦਰ ਨਹੀਂ ਜਾਣ ਦਿੱਤਾ ਗਿਆ।
ਉਧਰ ਫਗਵਾੜਾ ਦੇ ਪੁਲਿਸ ਅਧਿਕਾਰੀ ਦਾ ਕਹਿਣਾ ਹੈ ਕਿ ਯੂਨੀਵਰਸਿਟੀ ਦੇ ਅੰਦਰ ਇੱਕ ਵਿਦਿਆਰਥੀ ਦੀ ਮੌਤ ਤੋਂ ਬਾਅਦ ਬਾਕੀ ਵਿਦਿਆਰਥੀਆਂ ਵੱਲੋਂ ਹੰਗਾਮਾ ਕੀਤਾ ਗਿਆ, ਜਿਸ ਤੋਂ ਬਾਅਦ ਪੁਲਿਸ ਨੇ ਮੌਕੇ ਉੱਤੇ ਪਹੁੰਚ ਕੇ ਪੂਰੀ ਸਥਿਤੀ ਨੂੰ ਕਾਬੂ ਵਿੱਚ ਕੀਤਾ। ਉਨ੍ਹਾਂ ਨੇ ਦੱਸਿਆ ਕਿ ਇਹ ਸਾਰਾ ਹੰਗਾਮਾ ਯੂਨੀਵਰਸਿਟੀ ਦੇ ਅੰਦਰ ਇੱਕ ਫਸਟ ਈਅਰ ਦੇ ਵਿਦਿਆਰਥੀ ਦੀ ਮੌਤ (student suicide in Lovely Professional University) ਤੋਂ ਬਾਅਦ ਹੋਇਆ ਹੈ।
ਉਨ੍ਹਾਂ ਦੱਸਿਆ ਕਿ ਵਿਦਿਆਰਥੀ ਦੇ ਕਮਰੇ ਵਿੱਚੋਂ ਉਨ੍ਹਾਂ ਨੂੰ ਇਕ ਸੁਸਾਈਡ ਨੋਟ ਵੀ ਮਿਲਿਆ ਹੈ ਜਿਸ ਵਿੱਚ ਉਸ ਨੇ ਖੁਦਕੁਸ਼ੀ ਦੇ ਕਾਰਨ ਲਿਖੇ ਹਨ। ਫਿਲਹਾਲ ਉਸ ਵਿਦਿਆਰਥੀ ਦੇ ਘਰਦਿਆਂ ਨੂੰ ਸੂਚਿਤ ਕਰ ਦਿੱਤਾ ਗਿਆ ਹੈ ਅਤੇ ਘਰਦਿਆਂ ਦੇ ਬਿਆਨਾਂ ਤੋਂ ਬਾਅਦ ਅਗਲੀ ਕਾਰਵਾਈ ਕੀਤੀ ਜਾਵੇਗੀ। ਫਿਲਹਾਲ ਪੁਲਿਸ ਵੱਲੋਂ ਸੁਸਾਈਡ ਨੋਟ ਵਿੱਚ ਵਿਦਿਆਰਥੀ ਦੇ ਖੁਦਕੁਸ਼ੀ ਕਰਨ ਦੇ ਕਾਰਨਾਂ ਦਾ ਖੁਲਾਸਾ ਨਹੀਂ ਕੀਤਾ (student suicide in Lovely Professional University) ਗਿਆ ਹੈ। ਇਸ ਸਬੰਧੀ ਕਪੂਰਥਲਾ ਪੁਲਿਸ ਨੇ ਟਵੀਟ ਕੀਤਾ ਕਿ "ਐਲਪੀਯੂ ਵਿੱਚ ਬੀ. ਡਿਜ਼ਾਈਨ ਦੇ ਪਹਿਲੇ ਸਾਲ ਦੇ ਇੱਕ ਵਿਦਿਆਰਥੀ ਨੇ ਮੰਗਲਵਾਰ ਦੁਪਹਿਰ ਨੂੰ ਖੁਦਕੁਸ਼ੀ ਕਰ ਲਈ। ਡੀਐਸਪੀ ਫਗਵਾੜਾ ਨੇ ਦੱਸਿਆ ਕਿ ਵਿਦਿਆਰਥੀ ਨਿੱਜੀ ਸਮੱਸਿਆਵਾਂ ਨਾਲ ਜੂਝ ਰਿਹਾ ਸੀ।
ਇਹ ਵੀ ਪੜੋ: CU MMS CASE: ਵੀਡੀਓ ਬਣਾਉਣ ਲਈ ਕੁੜੀ ਨੂੰ ਕੀਤਾ ਬਲੈਕਮੇਲ, ਜਾਂਚ 'ਚ ਇਕ ਹੋਰ ਨਾਂ ਆਇਆ ਸਾਹਮਣੇ
ਮਾਮਾਲੇ ਵਿੱਚ ਸਿਵਲ ਹਸਪਤਾਲ ਦੇ ਡਾ. ਗਗਨ ਨੇ ਕਿਹਾ ਕਿ ਲਾਸ਼ ਨੂੰ ਹਸਪਤਾਲ ਵਿੱਚ ਪੁਲਿਸ ਨਹੀਂ ਬਲਕਿ ਯੂਨੀਵਰਸਿਟੀ ਦੇ ਸੁਰੱਖਿਆ ਗਾਰਡ ਹੀ ਲੈ ਕੇ ਆਏ ਸਨ।