ETV Bharat / city

ਗੜ੍ਹਸ਼ੰਕਰ ਦਾ ਇਹ ਸਰਕਾਰੀ ਸਕੂਲ ਪ੍ਰਾਈਵੇਟ ਸਕੂਲ ਦਾ ਪਾਉਂਦਾ ਹੈ ਭੁਲੇਖਾ - Senior Secondary Smart School Garhshankar

ਹੁਸ਼ਿਆਰਪੁਰ ਦੇ ਸਬ ਡਵੀਜਨ ਗੜ੍ਹਸ਼ੰਕਰ ਦਾ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਪੱਦੀ ਸੂਰਾ ਸਿੰਘ ਪ੍ਰਾਈਵੇਟ ਸਕੂਲਾਂ ਨੂੰ ਮਾਤ ਪਾ ਰਿਹਾ ਹੈ। ਇਸ ਸਕੂਲ ਵਿੱਚ 950 ਦੇ ਕਰੀਬ ਵਿਦਿਆਰਥੀ ਆਲੇ ਦੁਆਲੇ ਦੇ ਲੱਗਭਗ 35 ਪਿੰਡਾਂ ਤੋਂ ਪੜਾਈ ਲਈ ਆਉਂਦੇ ਹਨ।

Senior Secondary Smart School Garhshankar
ਗੜ੍ਹਸ਼ੰਕਰ ਦਾ ਸੀਨੀਅਰ ਸੈਕੰਡਰੀ ਸਮਾਰਟ ਸਕੂਲ
author img

By

Published : Sep 30, 2022, 4:22 PM IST

ਹੁਸ਼ਿਆਰਪੁਰ: ਪੰਜਾਬ ਦੇ ਵਿੱਚ ਸਿੱਖਿਆ ਦਾ ਪੱਧਰ ਉੱਚਾ ਚੁੱਕਣ ਦੇ ਲਈ ਪੰਜਾਬ ਸਰਕਾਰ ਦੇ ਨਾਲ ਨਾਲ ਅਧਿਆਪਕਾਂ ਦਾ ਵੀ ਵੱਡਾ ਰੋਲ ਹੈ ਅਤੇ ਸਕੂਲਾਂ ਵਿੱਚ ਅਧਿਆਪਕਾਂ ਦੀ ਮਿਹਨਤ ਸਦਕਾ ਅੱਜ ਸਰਕਾਰੀ ਸਕੂਲ ਪ੍ਰਾਈਵੇਟ ਸਕੂਲਾਂ ਨੂੰ ਮਾਤ ਪਾ ਰਹੇ ਹਨ। ਅਜਿਹਾ ਹੀ ਦੇਖਣ ਨੂੰ ਮਿਲ ਰਿਹਾ ਹੈ ਸਬ ਡਵੀਜਨ ਗੜ੍ਹਸ਼ੰਕਰ ਦਾ ਸੀਨੀਅਰ ਸੈਕੰਡਰੀ ਸਮਾਟ ਸਕੂਲ ਪੱਦੀ ਸੂਰਾ ਸਿੰਘ ਜਿਹੜਾ ਇਲਾਕੇ ਦੇ ਵਿੱਚ ਪ੍ਰਾਈਵੇਟ ਸਕੂਲਾ ਨੂੰ ਮਾਤ ਪਾ ਰਿਹਾ ਹੈ।

ਗੜ੍ਹਸ਼ੰਕਰ ਦਾ ਸੀਨੀਅਰ ਸੈਕੰਡਰੀ ਸਮਾਰਟ ਸਕੂਲ

ਦੱਸ ਦਈਏ ਕਿ ਛੇਵੀਂ ਤੋਂ ਲੈਕੇ ਬਾਰਵੀਂ ਤੱਕ ਇਸ ਸਕੂਲ ਦੇ ਵਿੱਚ ਅਧਿਆਪਕਾਂ ਦੀ ਮਿਹਨਤ ਸਦਕਾ 950 ਦੇ ਕਰੀਬ ਵਿਦਿਆਰਥੀ ਆਲੇ ਦੁਆਲੇ ਦੇ ਲੱਗਭਗ 35 ਪਿੰਡਾਂ ਤੋਂ ਸਕੂਲ ਵਿੱਚ ਪੜਾਈ ਲਈ ਆਉਂਦੇ ਹਨ। ਇਸ ਸਕੂਲ ਦੇ ਵਿੱਚ ਬੱਚਿਆਂ ਦੇ ਨਾਲ ਨਾਲ ਅਧਿਆਪਕ ਵੀ ਯੂਨੀਫਾਰਮ ਦੇ ਵਿੱਚ ਸਕੂਲ ਆਉਂਦੇ ਹਨ। ਸਕੂਲ ਦੇ ਵਿੱਚ ਵਧੀਆ ਕਿਸਮ ਦਾ ਖੇਡ ਮੈਦਾਨ, ਡਿਜੀਟਲ ਲਾਇਬਰੇਰੀ ਅਤੇ ਸਕੂਲ ਵਿੱਚ ਲਗਾਏ ਦਰੱਖਤ ਖਿੱਚ ਦਾ ਕੇਂਦਰ ਬਣ ਰਹੇ ਹਨ।

ਸਕੂਲ ਦੇ ਪ੍ਰਿੰਸੀਪਲ ਕਿਰਪਾਲ ਸਿੰਘ ਦੀ ਅਗਵਾਈ ਵਿੱਚ ਚੱਲ ਰਿਹਾ ਪੱਦੀ ਸੂਰਾ ਸਿੰਘ ਸੀਨੀਅਰ ਸੈਕੰਡਰੀ ਸਮਾਟ ਸਕੂਲ ਹਰ ਖੇਤਰ ਵਿੱਚ ਮੱਲਾਂ ਮਾਰ ਰਿਹਾ ਹੈ। ਪ੍ਰਿੰਸੀਪਲ ਕਿਰਪਾਲ ਸਿੰਘ ਨੇ ਦੱਸਿਆ ਕਿ ਸਕੂਲ ਦੇ ਮਿਹਨਤੀ ਸਟਾਫ ਅਤੇ ਇਲਾਕੇ ਦੇ ਸੂਝਵਾਨ ਲੋਕਾਂ ਦੀ ਬਦੌਲਤ ਇਹ ਸਕੂਲ ਅੱਜ ਬੁਲੰਦੀਆਂ ’ਤੇ ਜਾ ਰਿਹਾ ਹੈ।

ਇਹ ਵੀ ਪੜੋ: ਮੰਦਰ ਦੀ ਗੋਲਕ ਵਿੱਚੋਂ ਮਿਲਿਆ ਪਾਕਿਸਤਾਨੀ ਨੋਟ, ਦਿੱਤੀ ਮੰਦਰ ਦੇ ਸੇਵਾਦਾਰ ਨੂੰ ਧਮਕੀ ਅਤੇ ਮੰਗੀ ਫਿਰੌਤੀ

ETV Bharat Logo

Copyright © 2025 Ushodaya Enterprises Pvt. Ltd., All Rights Reserved.