ETV Bharat / city

ਯੂਕਰੇਨ ਵਿੱਚ ਫਸਿਆ ਧਮਾਈ ਦਾ ਨੌਜਵਾਨ

author img

By

Published : Feb 24, 2022, 5:15 PM IST

ਯੂਕਰੇਨ ਅਤੇ ਰੂਸ ਵਿੱਚ ਯੁੱਧ ਛਿੜ ਚੁੱਕਾ ਹੈ। ਆਪਣੇ ਉੱਜਵਲ ਭਵਿੱਖ ਦੇ ਸੁਫਨੇ ਲੈ ਕੇ ਯੂਕਰੇਨ ਪੜ੍ਹਾਈ ਕਰਨ ਜਾਂ ਕੰਮ ਕਰਨ ਗਏ ਨੌਜਵਾਨ ਲੜਕੇ ਲੜਕੀਆਂ ਉੱਥੇ ਬੁਰੀ ਤਰ੍ਹਾਂ ਫਸ ਗਏ (punjabi youth straned in ukraine)ਹਨ। ਇਧਰ ਉਨ੍ਹਾਂ ਦੇ ਮਾਪੇ ਫਿਕਰਮੰਦ ਹਨ ਤੇ ਸੰਪਰਕ ਕਰਕੇ ਹਾਲ ਚਾਲ ਜਾਨਣ

ਯੂਕਰੇਨ ਵਿੱਚ ਫਸਿਆ ਧਮਾਈ ਦਾ ਨੌਜਵਾਨ
ਯੂਕਰੇਨ ਵਿੱਚ ਫਸਿਆ ਧਮਾਈ ਦਾ ਨੌਜਵਾਨ

ਗੜ੍ਹਸ਼ੰਕਰ: ਰੂਸ ਤੇ ਯੂਕਰੇਨ ਵਿਚਾਲੇ ਲੱਗੀ ਜੰਗ (russia ukraine war) ਕਾਰਨ ਉਥੇ ਦੂਜੇ ਦੇਸ਼ਾਂ ਤੋਂ ਗਏ ਵਿਅਕਤੀ ਬੁਰੀ ਤਰ੍ਹਾਂ ਫਸ ਗਏ ਹਨ। ਇਸੇ ਤਰ੍ਹਾਂ ਹੁਸ਼ਿਆਰਪੁਰ ਦੇ ਕਸਬਾ ਗੜ੍ਹਸ਼ੰਕਰ (gharshanker boy in ukraine) ਤੋਂ ਕੰਮਕਾਜ ਲਈ ਯੂਕਰੇਨ ਗਿਆ ਨੌਜਵਾਨ ਵੀ ਫਸਿਆ ਹੋਇਆ ਹੈ। ਗੜ੍ਹਸ਼ੰਕਰ ਨਜ਼ਦੀਕ ਪਿੰਡ ਧਮਾਈ ਦੇ ਵਸਨੀਕ ਜਸਵਿੰਦਰ ਸਿੰਘ ਨੇ ਦੱਸਿਆ ਕਿ ਉਸ ਦਾ ਲੜਕਾ ਤਰਨਵੀਰ ਸਿੰਘ ਤਕਰੀਬਨ ਪੌਣੇ ਪੰਜ ਕੁ ਸਾਲ ਪਹਿਲਾਂ ਅਗਲੇਰੀ ਪੜ੍ਹਾਈ ਕਰਨ ਦੇ ਲਈ ਯੂਕਰੇਨ ਗਿਆ ਸੀ ਤੇ ਹੁਣ ਉਥੇ ਫਸਿਆ ਹੋਇਆ ਹੈ।

ਉਨ੍ਹਾਂ ਦੱਸਿਆ ਕਿ ਤਰਨਵੀਰ ਦਾ ਪੜ੍ਹਾਈ ਦਾ ਆਖ਼ਰੀ ਸਮੈਸਟਰ ਚੱਲ ਰਿਹਾ ਸੀ ਅਤੇ ਹੁਣ ਉਹ ਲਗਭਗ ਘਰ ਪਰਤਣ ਦੀਆਂ ਤਿਆਰੀਆਂ ਵਿੱਚ ਸੀ ਪਰ ਯੂਕਰੇਨ ਅਤੇ ਰੂਸ ਵਿੱਚ ਯੁੱਧ ਛਿੜ ਜਾਣ ਕਾਰਨ ਉਨ੍ਹਾਂ ਦਾ ਪੁੱਤਰ ਉੱਥੇ ਬੁਰੀ ਤਰ੍ਹਾਂ ਫਸ ਗਿਆ ਹੈ। ਉਨ੍ਹਾਂ ਕਿਹਾ ਕਿ ਉਹ ਇਸ ਗੱਲ ਨੂੰ ਲੈ ਕੇ ਕਾਫੀ ਪਰੇਸ਼ਾਨ ਹਨ ਤੇ ਇਸ ਗੱਲ ਦੀ ਚਿੰਤਾ ਬਣੀ ਹੋਈ ਹੈ ਕਿ ਤਰਨਵੀਰ ਕਿਵੇਂ ਭਾਰਤ ਤੇ ਪੰਜਾਬ ਪਰਤੇਗਾ।

ਯੂਕਰੇਨ ਵਿੱਚ ਫਸਿਆ ਧਮਾਈ ਦਾ ਨੌਜਵਾਨ

ਜਸਵਿੰਦਰ ਸਿੰਘ ਨੇ ਸਰਕਾਰ ਮੂਹਰੇ ਬੇਨਤੀ ਕੀਤੀ ਹੈ ਕਿ ਸਿਰਫ ਉਨ੍ਹਾਂ ਦੇ ਸਪੁੱਤਰ ਨੂੰ ਹੀ ਨਹੀਂ ਬਲਕਿ ਭਾਰਤ ਦੇ ਜਿੰਨੇ ਵੀ ਨਾਗਰਿਕ ਯੂਕਰੇਨ ਵਿਚ ਫਸੇ ਹਨ ਉਨ੍ਹਾਂ ਨੂੰ ਭਾਰਤ ਲਿਆਉਣ ਲਈ ਕਾਰਵਾਈ ਅਮਲ ਵਿੱਚ ਲਿਆਂਦੀ ਜਾਣੀ ਚਾਹੀਦੀ ਹੈ। ਜਿਕਰਯੋੋਗ ਹੈ ਕਿ ਯੂਕਰੇਨ ਵਿੱਚ ਬੈਠੇ ਲੋਕਾਂ ਨਾਲ ਭਾਰਤ ਤੋਂ ਫੋਨ ’ਤੇ ਸੰਪਰਕ ਵੀ ਨਹੀਂ ਹੋ ਪਾ ਰਿਹਾ। ਜਸਵਿੰਦਰ ਸਿੰਘ ਨੇ ਆਪਣੇ ਬੇਟੇ ਨੂੰ ਫੋਨ ਕੀਤਾ ਪਰ ਫੋਨ ਕੁਨੈਕਟ ਨਹੀਂ ਹੋ ਸਕਿਆ।

ਇਹ ਵੀ ਪੜ੍ਹੋ:Ukraine Crisis: ਰੂਸ ਦੇ ਹਮਲਿਆਂ ਤੋਂ ਘਬਰਾਏ ਯੂਕਰੇਨ ਨੇ PM ਮੋਦੀ ਤੋਂ ਮੰਗੀ ਮਦਦ

ETV Bharat Logo

Copyright © 2024 Ushodaya Enterprises Pvt. Ltd., All Rights Reserved.