ਹੁਸ਼ਿਆਰਪੁਰ: ਇੱਥੋ ਦੇ ਚਿੰਤਪੂਰਨੀ ਨੈਸ਼ਨਲ ਹਾਈਵੇ NH 3 ਰੋਡ ਵਾਰਡ ਨੰਬਰ 1 ਮੁਹੱਲਾ ਵਾਸੀ ਨਿਵਾਸੀਆਂ ਅਤੇ ਮੌਕੇ 'ਤੇ ਵਰਡਕ ਦੁਆਰਾ ਕਿ ਪਹਿਲਾਂ ਵੀ ਠੇਕਾ ਬੰਦ ਕਰਾਉਣ ਸਬੰਧੀ ਹੁਸ਼ਿਆਰਪੁਰ ਦੇ ਡੀਸੀ ਨੂੰ ਮੰਗ ਪੱਤਰ ਦਿੱਤਾ ਗਿਆ। ਇਸ ਦੇ ਨਾਲ ਹੀ, ਉਨ੍ਹਾਂ ਕਿਹਾ ਕਿ ਇਸ ਹਾਈਵੇ ਉੱਤੇ ਸਕੂਲ ਵੀ ਪੈਂਦੇ ਹਨ ਜਿਸ ਨਾਲ ਅਮਨ ਨਗਰ, ਸ਼ਿਵਾਲਿਕ ਐਨਕਲੇਵ, ਬੰਜਰਬਾਗ ਅਤੇ ਕਈ ਇਲਾਕੇ ਕੋਲ ਲੱਗਦੇ ਹਨ। ਮੁਹੱਲੇ ਵਾਲੇ ਬਾਹਰ ਰੋਡ 'ਤੇ ਸਕੂਲ ਲਈ ਆਪਣੇ ਬੱਚੇ ਬੱਸ ਸਟਾਪ ਚੜ੍ਹਾਉਣ ਜਾਂਦੇ ਹਨ। ਠੇਕਾ ਉੱਥੇ ਹੋਣ (wine shops in Hoshiarpur) ਕਾਰਨ ਕਾਫ਼ੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਸ਼ਰਾਬ ਦੇ ਠੇਕੇ ਨਾਲ ਹੀ ਅਹਾਤਾ ਹੈ। ਸ਼ਰਾਬੀ ਸ਼ਰਾਬ ਪੀਕੇ ਹਲਾ ਕਰਦੇ ਹਨ। ਮੁਹੱਲੇ ਵਿਚ ਰਹਿਣ ਵਾਲੇ ਲੋਕਾਂ ਨੂੰ ਕਾਫੀ ਪ੍ਰੇਸ਼ਾਨੀ ਦਾ ਸਾਮਣਾ ਕਰਨਾ ਪੈਂਦਾ ਹੈ। ਇਸ ਲਈ ਉਨਾਂ ਦੀ ਪ੍ਰਸ਼ਾਸਨ ਤੋਂ ਮੰਗ ਹੈ ਕਿ ਜਲਦ ਇਹ ਠੇਕਾ ਬੰਦ ਕੀਤਾ ਜਾਵੇ।
ਮੁਹੱਲਾ ਨਿਵਾਸੀਆਂ ਨੇ ਕਿਹਾ ਕਿ ਔਰਤਾਂ ਲਈ ਇਸ ਠੇਕੇ ਦੇ ਖੁੱਲ੍ਹਣ ਨਾਲ ਕਾਫੀ ਪ੍ਰੇਸ਼ਾਨੀ ਹੋ ਰਹੀ ਹੈ। ਕੋਈ ਵੀ ਔਰਤ ਸੜਕ' ਤੇ ਆ ਨਹੀਂ ਸਕਦੀ। ਕਿਉਕਿ ਉਨਾਂ ਨੂੰ ਆਪਣੇ ਬੱਚੇ ਲੈਣ ਲੀ ਅਕਸਰ ਰੋਡ ਉੱਤੇ ਆਉਣਾ ਪੈਂਦਾ ਹੈ ਤੇ ਠੇਕਾ ਰੋਡ ਦੇ ਕਿਨਾਰੇ 'ਤੇ ਹੈ। ਇਸ ਕਾਰਨ ਔਰਤਾਂ ਨੂੰ ਕਾਫ਼ੀ ਮੁਸ਼ਕਲ ਪੇਸ਼ ਆਉਂਦੀ ਹੈ।
ਇਹ ਵੀ ਪੜ੍ਹੋ: ਗੈਂਗਸਟਰਾਂ ਉੱਤੇ ਬੋਲੇ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ, ਗੁੰਡਾਗਰਦੀ ਅਤੇ ਰਾਜਨੀਤੀ ਦਾ ਗੱਠਜੋੜ