ETV Bharat / city

ਕਸਬਾ ਮਾਹਿਲਪੁਰ 'ਚ ਬਿਜਲੀ ਵਿਭਾਗ ਦੇ ਜੇਈ ਨੇ ਦਫ਼ਤਰ 'ਚ ਕੀਤੀ ਖ਼ੁਦਕੁਸ਼ੀ

ਮਾਹਿਲਪੁਰ ਦੇ ਬਿਜਲੀ ਵਿਭਾਗ ਦੇ ਜੂਨੀਅਰ ਇੰਜੀਨੀਅਰ ਨੇ ਦਫ਼ਤਰ 'ਚ ਫਾਹਾ ਲਾ ਕੇ ਖ਼ੁਦਕੁਸ਼ੀ ਕਰ ਲਈ ਹੈ। ਫਿਲਹਾਲ ਖ਼ੁਦਕੁਸ਼ੀ ਦੇ ਕਾਰਨਾਂ ਦਾ ਪਤਾ ਨਹੀਂ ਚੱਲਿਆ ਹੈ।

ਜੇਈ ਨੇ ਦਫ਼ਤਰ 'ਚ ਲਾਇਆ ਫ਼ਾਹਾ
ਜੇਈ ਨੇ ਦਫ਼ਤਰ 'ਚ ਲਾਇਆ ਫ਼ਾਹਾ
author img

By

Published : Jul 1, 2020, 8:10 AM IST

ਹੁਸ਼ਿਆਰਪੁਰ: ਕਸਬਾ ਮਾਹਿਲਪੁਰ 'ਚ ਬਿਜਲੀ ਵਿਭਾਗ ਦੇ ਜੂਨੀਅਰ ਇੰਜੀਨੀਅਰ ਨੇ ਦਫ਼ਤਰ 'ਚ ਖ਼ੁਦਕੁਸ਼ੀ ਕਰ ਲਈ। ਜਾਣਕਾਰੀ ਮੁਤਾਬਕ ਜੇਈ ਹਰਜਿੰਦਰ ਸਿੰਘ ਨੇ ਮੰਗਲਵਾਰ ਸਵੇਰੇ 8:30 ਵਜੇ ਖ਼ੁਦ ਨੂੰ ਫਾਹਾ ਲਾਇਆ। ਉਸ ਵੇਲੇ ਦਫ਼ਤਰ 'ਚ ਕੋਈ ਵੀ ਮੌਜੂਦ ਨਹੀਂ ਸੀ ਜਦੋਂ ਉਨ੍ਹਾਂ ਇਹ ਕਦਮ ਚੁਕਿਆ। ਉੱਥੇ ਹੀ ਜਦੋਂ ਹੋਰ ਮੁਲਾਜ਼ਮ ਦਫ਼ਤਰ ਪਹੁੰਚੇ ਤਾਂ ਉਨ੍ਹਾਂ ਜੇਈ ਦੀ ਲਾਸ਼ ਛੱਤ ਨਾਲ ਲੱਗੇ ਪੱਖ਼ੇ 'ਤੇ ਲਟਕਦੀ ਦੇਖ਼ੀ।

ਫਿਲਹਾਲ ਖ਼ੁਦਕੁਸ਼ੀ ਦੇ ਕਾਰਨਾਂ ਦਾ ਪਤਾ ਨਹੀਂ ਚੱਲਿਆ ਹੈ। ਪਰ ਮ੍ਰਿਤਕ ਜੇਈ ਹਰਜਿੰਦਰ ਸਿੰਘ ਦੀ ਪਤਨੀ ਨੇ ਪੁਲਿਸ ਨੂੰ ਦੱਸਿਆ ਕਿ ਉਹ ਬੀਤੇ ਕਈ ਦਿਨਾਂ ਤੋਂ ਆਪਣੇ ਕੰਮ ਨੂੰ ਲੈ ਕੇ ਪ੍ਰੇਸ਼ਾਨ ਚੱਲ ਰਹੇ ਸਨ। ਮ੍ਰਿਤਕ ਜੇਈ ਹਰਜਿੰਦਰ ਸਿੰਘ ਮਾਹਿਲਪੁਰ ਦੇ ਨਜ਼ਦੀਕੀ ਪਿੰਡ ਭਾਮ ਦਾ ਰਹਿਣ ਵਾਲਾ ਸੀ।

ਜੇਈ ਨੇ ਦਫ਼ਤਰ 'ਚ ਲਾਇਆ ਫ਼ਾਹਾ

ਇੰਜੀਨੀਅਰ ਕੌਂਸਲ ਦੇ ਪ੍ਰਧਾਨ ਸ਼ਾਮ ਸੁੰਦਰ ਨੇ ਸਰਕਾਰ ਤੋਂ ਮੰਗ ਕੀਤੀ ਹੈ ਕਿ ਉਹ ਉਨ੍ਹਾਂ ਦਾ ਕੰਮ ਘਟਾਉਣ ਤੇ ਹੋਰ ਮੁਲਾਜ਼ਮਾਂ ਨੂੰ ਭਰਤੀ ਕਰਨ। ਦੂਜੇ ਪਾਸੇ ਥਾਣਾ ਮੁਖ਼ੀ ਸੁਖਵਿੰਦਰ ਸਿੰਘ ਨੇ ਦੱਸਿਆ ਕਿ ਮ੍ਰਿਤਕ ਦੀ ਪਤਨੀ ਇੰਦਰਜੀਤ ਕੌਰ ਦੇ ਬਿਆਨਾ 'ਤੇ ਫ਼ਿਲਹਾਲ 174 ਦੀ ਕਾਰਵਾਈ ਕੀਤੀ ਜਾ ਰਹੀ ਹੈ, ਪਰ ਇਸ ਦੀ ਪੜਤਾਲ ਡੂੰਘਾਈ ਤੱਕ ਕੀਤੀ ਜਾਵੇਗੀ।

ETV Bharat Logo

Copyright © 2024 Ushodaya Enterprises Pvt. Ltd., All Rights Reserved.