ਹੁਸ਼ਿਆਰਪੁਰ: ਸਿੱਖਿਆ ਮੰਤਰੀ ਪੰਜਾਬ ਸਰਕਾਰ ਨੇ ਅਚਾਨਕ ਹੀ ਗੜ੍ਹਸ਼ੰਕਰ ਦੇ ਬਲਾਕ ਮਾਹਿਲਪੁਰ ਦੇ ਸੀਨੀਅਰ ਸੈਕੰਡਰੀ ਸਕੂਲ ਦੀ ਅਚਨਚੇਤ ਚੈਕਿੰਗ ਕਰ ਲਈ ਮੰਤਰੀ ਸਾਹਿਬ ਅੱਗੇ ਚੱਬੇਵਾਲ ਹਲਕੇ ਵਿਚ ਜਾ ਰਹੇ ਸਨ। ਸਕੂਲ ਵਿਚ ਚੱਲ ਰਹੀ ਫ਼ੁੱਟਬਾਲ ਅਕਾਦਮੀ ਦੇ ਖ਼ਿਡਾਰੀਆਂ ਤੋਂ ਉਨ੍ਹਾਂ ਦੇ ਰਹਿਣ ਸਹਿਣ ਅਤੇ ਖ਼ਾਣ ਪੀਣ ਦੇ ਹਾਲਤ ਜਾਣ ਕੇ ਇੱਕ ਵਾਰ ਤਾਂ ਸਿੱਖਿਆ ਮੰਤਰੀ ਨੇ ਵੀ ਦੰਦਾ ਹੇਠਾਂ ਜੀਭ ਲੈ ਲਈ ਅਤੇ ਸਕੂਲ ਵਿਚ ਚੱਲ ਰਹੀ ਖੇਡ ਅਕਾਦਮੀ 'ਤੇ ਵਿੰਗ ਨੂੰ ਮੁੜ ਤੋਂ ਸੁਰਜੀਤ ਕਰਨ ਦਾ ਵਾਅਦਾ ਕੀਤਾ ਅਤੇ ਸਬੰਧਤ ਵਿਭਾਗ ਦੇ ਉੱਚ ਅਧਿਕਾਰੀਆਂ ਨੂੰ ਮੌਕੇ 'ਤੇ ਹੀ ਦਿਸ਼ਾ ਨਿਰਦੇਸ਼ ਦਿੱਤੇ ।
ਸਿੱਖਿਆ ਮੰਤਰੀ ਮੀਤ ਹੇਅਰ ਜਦੋੋਂ ਸਕੂਲ ਪਹੁੰਚੇ ਤਾਂ ਸਕੂਲ ਵਿਚ ਛੁੱਟੀ ਹੋਣ ਕਾਰਨ ਉਹ ਸਿੱਥੇ ਹੀ ਸਕੂਲ ਦੇ ਖ਼ੇਡ ਮੈਦਾਨ ਵਿਚ ਚਲੇ ਗਏ ਜਿੱਥੇ ਫ਼ੁੱਟਬਾਲ ਅਕਾਦਮੀ ਦੇ ਕੁੱਝ ਵਿਦਿਆਰਥੀ ਮੌਜੂਦ ਸਨ। ਉਨ੍ਹਾਂ ਖ਼ਿਡਾਰੀਆਂ ਤੋਂ ਪੁੱਛ ਪੜਤਾਲ ਕੀਤੀ ਤਾਂ ਖ਼ਿਡਾਰੀਆਂ ਨੇ ਸਕੂਲ ਅਤੇ ਅਕਾਦਮੀ ਦੀ ਪੋਲ ਖ਼ੋਹਲ ਕੇ ਰੱਖ਼ ਦਿੱਤੀ। ਖ਼ਿਡਾਰੀਆਂ ਤੋਂ ਹੱਡ ਬੀਤੀ ਸੁਣ ਮੰਤਰੀ ਸਾਹਿਬ ਨੇ ਤੁੰਰਤ ਸਾਰੇ ਸਕੂਲ ਦਾ ਦੌਰਾ ਕੀਤਾ ਅਤੇ ਸਕੂਲ ਵਿਚ ਬੰਦ ਹੋਏ ਵਿੰਗ ਅਤੇ ਅਕਾਦਮੀ ਦੇ ਖ਼ਿਡਾਰੀਆਂ ਨੂੰ ਹਰ ਮਦਦ ਦੇਣ ਦਾ ਭਰੋਸਾ ਦਿੱਤਾ।
ਖ਼ਿਡਾਰੀਆਂ ਨੇ ਮੰਤਰੀ ਸਾਹਿਬ ਨੂੰ ਦੱਸਿਆ ਕਿ ਸਕੂਲ ਦੇ ਖ਼ਿਡਾਰੀਆਂ ਲਈ ਬਣੀ ਮੈਸ ਦੇ ਠੇਕੇਦਾਰ ਵਲੋਂ ਰਸੋਈ ਸ਼ੁਰੂ ਨਾ ਕਰਨ ਕਾਰਨ ਉਨ੍ਹਾਂ ਨੂੰ ਨਜਦੀਕੀ ਗੁਰਦੁਆਰਿਆਂ ਵਿਚ ਰੋਟੀ ਖ਼ਾਣੀ ਪੈਂਦੀ ਹੈ ਅਤੇ ਇੱਥੇ ਪਾਣੀ ਅਤੇ ਨਹਾਉਣ ਦੇ ਵੀ ਪ੍ਰਬੰਧ ਠੀਕ ਨਹੀਂ ਹਨ। ਖ਼ਿਡਾਰੀਆਂ ਨੇ ਦੱਸਿਆ ਕਿ ਅਕਾਦਮੀ ਵਿਚ ਰੋਟੀ ਅਤੇ ਖ਼ਾਣ ਪੀਣ ਦੇ ਪ੍ਰਬੰਧ ਨਾ ਹੋਣ ਕਾਰਨ ਬਹੁਤੇ ਖ਼ਿਡਾਰੀ ਇੱਥੋਂ ਜਾ ਚੁੱਕੇ ਹਨ ਅਤੇ ਨਾਕਸ ਪ੍ਰਬੰਧਾਂ ਕਾਰਨ ਇੱਥੋਂ ਫ਼ੁੱਟਬਾਲ ਵਿੰਗ ਵੀ ਖ਼ਤਮ ਹੋ ਚੁੱਕਾ ਹੈ। ਬਿਜਲੀ ਦਾ ਬਿੱਲ ਨਾ ਦੇ ਹੋਣ ਕਾਰਨ ਸਕੂਲ ਦੇ ਟਿਊਬਵੈਲ ਦਾ ਵੀ ਕੁਨਨੈਕਸ਼ਨ ਕੱਟਿਆ ਹੋਇਆ ਹੈ।
ਇਸ ਤੋਂ ਬਾਅਦ ਮੰਤਰੀ ਸਾਹਿਬ ਨੇ ਤੁੰਰਤ ਸਬੰਧਤ ਵਿਭਾਗ ਦੇ ਅਫ਼ਸਰਾਂ ਨੂੰ ਦਿਸ਼ਾ ਨਿਰਦੇਸ਼ ਦੇ ਕੇ ਇਸ ਦੀ ਜਮੀਨੀ ਰਿਪੋਰਟ ਦੇਣ ਲਈ ਕਿਹਾ ਬਾਅਦ ਵਿਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਮੰਤਰੀ ਮੀਤ ਹੇਅਰ ਨੇ ਕਿਹਾ ਕਿ ਪੰਜਾਬ ਦੀ ਖ਼ਤਮ ਹੋ ਰਹੀ ਹੋਂਦ ਨੂੰ ਬਚਾਉਣ ਲਈ ਪੰਜਾਬੀਆਂ ਨੇ ਆਮ ਆਦਮੀ ਪਾਰਟੀ ਨੂੰ ਬਹੁਮਤ ਦਿੱਤਾ ਹੈ ਅਤੇ ਆਪ ਸਰਕਾਰ ਲੋਕਾਂ ਦੀਆਂ ਉਮੀਦਾਂ 'ਤੇ ਖ਼ਰਾ ਉੱਤਰਨ ਲਈ ਪਹਿਲੇ ਦਿਨ ਤੋਂ ਹੀ ਕਾਰਜਸ਼ੀਲ ਹੋ ਚੁੱਕੀ ਹੈ | ਦਿੱਲੀ ਦੇ ਮੁੱਖ਼ ਮੰਤਰੀ ਨਾਲ ਅਧਿਕਾਰੀਆਂ ਦੀ ਮੀਟਿੰਗ ਸਬੰਧੀ ਉਨ੍ਹਾਂ ਕਿਹਾ ਕਿ ਇਸ ਨੂੰ ਜਾਣ ਬੁੱਝ ਕੇ ਮੁੱਦਾ ਬਣਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਰੇਤ ਬਜਰੀ ਖ਼ਾਣ ਵਾਲਿਆਂ ਨੂੰ ਦੋਸ਼ ਲਗਾਉਣ ਦਾ ਅਧਿਕਾਰ ਨਹੀਂ ਹੈ ਪੰਜਾਬ ਦੇ ਲੋਕ ਰਵਾਇਤੀ ਪਾਰਟੀਆਂ ਤੋਂ ਭਲੀ ਭਾਂਤ ਜਾਣੂ ਹਨ।
ਇੱਕ ਹੋਰ ਪ੍ਰਸ਼ਨ ਦੇ ਉੱਤਰ ਵਿਚ ਉਨ੍ਹਾਂ ਕਿਹਾ ਕਿ ਪੰਜਾਬ ਦੀ ਜਵਾਨੀ ਨੂੰ ਨਸ਼ੇ ਵਿਚ ਧਕੇਲਣ ਵਾਲੇ ਹੀ ਮੁੱਖ਼ ਮੰਤਰੀ 'ਤੇ ਇਲਜਾਮ ਲਗਾ ਰਹੇ ਹਨ। ਉਨ੍ਹਾਂ ਕਿਹਾ ਕਿ ਛੇ ਮਹੀਨਿਾ ਵਿਚ ਹੀ ਸੂਬਾ ਪਟਰੀ 'ਤੇ ਆ ਜਾਵੇਗਾ ਅਤੇ ਆਮ ਆਦਮੀ ਪਾਰਟੀ ਵਲੋਂ ਕੀਤਾ ਹਰ ਵਾਅਦਾ ਪੂਰਾ ਕੀਤਾ ਜਾਵੇਗਾ। ਇਸ ਮੌਕੇ ਆਪ ਆਗੂ ਹਰਮਿੰਦਰ ਸਿੰਘ ਸੰਧੂ, ਮੋਹਣ ਲਾਲ ਚਿੱਤੋਂ, ਅਰਵਿੰਦਰ ਸਿੰਘ ਹਵੇਲੀ, ਕਰਨ ਮਹਿਤਾ ਅਤੇ ਤੱਤ ਭੜੱਤ 'ਚ ਪਹੁੰਚਿਆਂ ਸਕੂਲ ਦਾ ਕੁੱਝ ਸਟਾਫ਼ ਵੀ ਹਾਜ਼ਰ ਸੀ।
ਇਹ ਵੀ ਪੜ੍ਹੋ:- ਬੀਤੇ ਦਿਨ ਨਸ਼ੇ ਨਾਲ ਹੋਈ ਮੌਤ ਤੋਂ ਬਾਅਦ DCP ਨੂੰ ਮਿਲਿਆ IMA ਦਾ ਵਫ਼ਦ