ਹੁਸ਼ਿਆਰਪੁਰ:ਸਥਾਨਕ ਪ੍ਰਭਾਤ ਚੌਂਕ ਵਿਖੇ ਦੁਕਾਨਾਂ ਬੰਦ ਕਰਵਾ ਰਹੇ ਕੁਝ ਸ਼ਰਾਰਤੀ ਅਨਸ਼ਰਾਂ ਵੱਲੋਂ ਇੱਕ ਮੁਸਲਿਮ ਡਾਕਟਰ ਦੀ ਦੁਕਾਲ ਵਿੱਚ ਭੰਨ ਤੋੜ ਕਰਨ ਦੀ ਘਟਨਾ ਵਾਪਰੀ ਹੈ। ਇਸ ਕਾਰਨ ਫਿਰਕੂ ਹਿੰਸਾ ਜਿਹਾ ਮਹੌਲ ਬਣ ਗਿਆ ਤੇ ਪੁਲਿਸ ਮਾਮਲਾ ਸੁਲਝਾ ਰਹੀ ਹੈ। ਇਸ ਦੌਰਾਨ ਮਾਹੌਲ ਉਸ ਸਮੇਂ ਤਣਾਅਪੂਰਨ ਹੋ ਗਿਆ ਜਦੋਂ ਹੁਸਿ਼ਆਰਪੁਰ ਦੇ ਸਥਾਨਕ ਪ੍ਰਭਾਤ ਚੌਕ ਚ ਦੁਕਾਨਾਂ ਬੰਦ ਕਰਵਾ ਰਹੇ ਕੁਝ ਸ਼ਰਾਰਤੀ ਅਨਸਰਾਂ ਵਲੋਂ ਇਕ ਮੁਸਲਿਮ ਡਾਕਟਰ ਦੀ ਦੁਕਾਨ ਅੰਦਰ ਵੜ ਕੇ ਭੰਨ ਤੋੜ ਕਰਨੀ ਸ਼ੁਰੂ ਕਰ ਦਿੱਤੀ।
ਹੁਸਿ਼ਆਰਪੁਰ 'ਚ ਵੱਖ ਵੱਖ ਹਿੰਦੂ ਸੰਗਠਨਾਂ (hindu organizations)ਵਲੋਂ ਬੀਤੇ ਦਿਨੀਂ ਟਾਂਡਾ ’ਚ ਵਾਪਰੇ ਗਊ ਹੱਤਿਆ ਕਾਂਡ (cow deaths) ਅਤੇ ਗੜ੍ਹਸ਼ੰਕਰ ’ਚ ਹੋਈਆਂ ਬੇਅਦਬੀ ਦੀਆਂ ਘਟਨਾਵਾਂ (sacrilege incidents in garhshankar) ਨੂੰ ਲੈ ਕੇ ਸ਼ਹਿਰ ਬੰਦ ਕਰਵਾਉਣ ਦਾ ਸੱਦਾ ਦਿੱਤਾ ਹੋਇਆ ਸੀ ਤੇ ਇਸ ਦੌਰਾਨ ਮਾਹੌਲ ਉਸ ਸਮੇਂ ਤਣਾਅਪੂਰਨ ਹੋ ਗਿਆ ਜਦੋਂ ਹੁਸਿ਼ਆਰਪੁਰ ਦੇ ਸਥਾਨਕ ਪ੍ਰਭਾਤ ਚੌਕ ਚ ਦੁਕਾਨਾਂ ਬੰਦ ਕਰਵਾ ਰਹੇ ਕੁਝ ਸ਼ਰਾਰਤੀ ਅਨਸਰਾਂ ਵਲੋਂ ਇਕ ਮੁਸਲਿਮ ਡਾਕਟਰ ਦੀ ਦੁਕਾਨ ਅੰਦਰ ਵੜ ਕੇ ਭੰਨ ਤੋੜ ਕਰਨੀ ਸ਼ੁਰੂ ਕਰ ਦਿੱਤੀ।
ਉਸ ਉਪਰ ਜਾਨਲੇਵਾ ਹਮਲਾ ਕਰਕੇ ਉਸ ਨੂੰ ਗੰਭੀਰ ਰੂਪ ’ਚ ਜ਼ਖਮੀ ਕਰ ਦਿੱਤਾ ਜਿਸਨੂੰ ਤੁਰੰਤ ਇਲਾਜ ਲਈ ਸਿਵਲ ਹਸਪਤਾਲ ਚ ਭਰਤੀ ਕਰਵਾਇਆ ਗਿਆ। ਘਟਨਾ ਦੀ ਸੂਚਨਾ ਮਿਲਣ ਤੋਂ ਬਾਅਦ ਪੁਲਿਸ ਦੇ ਉਚ ਅਧਿਕਾਰੀ ਵੀ ਮੌਕੇ 'ਤੇ ਪਹੁੰਚ ਗਏ ਤੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ।
ਘਟਨਾ ਦੀ ਜਾਣਕਾਰੀ ਦਿੰਦਿਆਂ ਪੀੜਤ ਮੁਹੰਮਦ ਸ਼ਾਹੀਦ ਨੇ ਦੱਸਿਆ ਕਿ ਉਹ ਪ੍ਰਭਾਤ ਚੌਕ ਚ ਡਾਕਟਰੀ ਦੀ ਦੁਕਾਨ ਕਰਦਾ ਏ ਤੇ ਦੁਪਹਿਰ ਕਰੀਬ 1 ਵਜੇ ਕੁਝ ਵਿਅਕਤੀ ਉਸਦੀ ਦੁਕਾਨ ’ਤੇ ਆਏ ਤੇ ਆਉਂਦੇ ਸਾਰ ਹੀ ਉਸ ਨੂੰ ਦੁਕਾਨ ਬੰਦ ਕਰਨ ਦੀ ਗੱਲ ਕਹਿਣ ਲੱਗੇ।
ਡਾਕਟਰ ਨੇ ਦੱਸਿਆ ਕਿ ਉਹ ਹਾਲੇ ਦੁਕਾਨ ਬੰਦ ਹੀ ਕਰ ਰਿਹਾ ਸੀ ਕਿ ਉਕਤ ਸ਼ਰਾਰਤੀ ਅਨਸਰਾਂ ਵਲੋਂ ਉਸਦੇ ਭਰਾ ਦੀ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ ਤੇ ਉਸਦੇ ਸਿਰ ਚ ਵੀ ਤੇਜ਼ਧਾਰ ਹਥਿਆਰ ਨਾਲ ਹਮਲਾ ਕਰਕੇ ਗੰਭੀਰ ਰੂਪ ਚ ਜ਼ਖਮੀ ਕਰ ਦਿੱਤਾ ਤੇ ਦੁਕਾਨ ਦੀ ਵੀ ਭੰਨ ਤੋੜ ਕੀਤੀ। ਮੌਕੇ ਤੇ ਪਹੁੰਚੇ ਡੀਐਸਪੀ ਪ੍ਰੇਮ ਸਿੰਘ ਨੇ ਦੱਸਿਆ ਕਿ ਪੁਲਿਸ ਵਲੋਂ ਮੁਹੰਮਦ ਸ਼ਾਹੀਦ ਦੇ ਬਿਆਨ ਦਰਜ ਕੀਤੇ ਜਾ ਰਹੇ ਨੇ ਤੇ ਬਿਆਨਾਂ ਤੋਂ ਬਾਅਦ ਬਣਦੀ ਕਾਰਵਾਈ ਅਮਲ ਚ ਲਿਆਂਦੀ ਜਾਵੇਗੀ। ਉਨ੍ਹਾਂ ਦੱਸਿਆ ਕਿ ਕੁਝ ਸ਼ਰਾਰਤੀ ਅਨਸਰਾਂ ਵਲੋਂ ਸ਼ਹਿਰ ਦਾ ਮਾਹੌਲ ਖਰਾਬ ਕਰਨ ਦੇ ਮਨਸੂਬਿਆਂ ਨਾਲ ਹੀ ਇਹ ਸਭ ਕੁਝ ਕੀਤਾ ਗਿਆ ਹੈ।
ਇਹ ਵੀ ਪੜ੍ਹੋ:ਗੁਟਕਾ ਸਾਹਿਬ ਦੀ ਬੇਅਦਬੀ ਨੂੰ ਲੈ ਕੇ ਲੋਕਾਂ 'ਚ ਰੋਸ, ਕਹੀ ਇਹ ਗੱਲ ...