ਹੁਸ਼ਿਆਰਪੁਰ: ਗੜਸ਼ੰਕਰ ਪੁਲਿਸ ਨੇ ਸ਼ਪੈਸ਼ਲ ਨਾਕਾਬੰਦੀ ਦੌਰਾਨ ਅਨੰਦਪੁਰ ਸਾਹਿਬ ਚੌਕ ਗੜਸ਼ੰਕਰ ਵਿੱਚੋਂ ਸਾਜਨ ਪੁੱਤਰ ਯੋਗਰਾਜ ਵਾਸੀ ਪਿੰਡ ਰੋਡ ਮਜਾਰਾ ਥਾਣਾ ਗੜਸ਼ੰਕਰ ਜੋ ਆਪਣੀ ਡਿਊਟੀ ਤੋਂ ਵਾਪਸ ਆ ਰਿਹਾ ਸੀ । ਜਦੋਂ ਉਹ ਚੰਡੀਗੜ੍ਹ ਰੋਡ ਗੜਸ਼ੰਕਰ ਪੈਟਰੋਲ ਪੰਪ ਸਾਹਮਣੇ ਆਪਣੀ ਸਵਿਫਟ ਕਾਰ ਨੰਬਰ ਪੀਬੀ 08 ਸੀਵੀ 0094 ਵਿੱਚ ਬੈਠਾ ਰਿਸ਼ਤੇਦਾਰ ਦੀ ਉਡੀਕ ਕਰ ਰਿਹਾ ਸੀ ਤਾਂ ਪਿੱਛੋਂ 3 ਨੌਜਵਾਨ ਆਏ। ਜਿਨ੍ਹਾਂ ਕੋਲ ਹੱਥਾਂ ਵਿੱਚ ਰਿਵਾਲਵਰ ਫੜੇ ਹੋਏ ਸਨ ਤੇ ਪਿਸਤੌਲਾਂ ਦੀ ਨੋਕ ਤੇ ਕਾਰ ਖੋਹ ਕੇ ਚੰਡੀਗੜ੍ਹ ਵੱਲ ਫਰਾਰ ਹੋ ਗਏ।
ਇਹ ਵੀ ਪੜੋ: 8 ਸਾਲਾਂ ਬੱਚੀ ਨਾਲ ਛੇੜਛਾੜ ਕਰਨ ਵਾਲੇ ਗ੍ਰੰਥੀ ਦੀ ਹੋਈ ਚੰਗੀ ਸੇਵਾ
ਇਤਲਾਹ ਮਿਲਣ ਤੇ ਪੁਲਿਸ ਨੇ ਫੁਰਤੀ ਨਾਲ ਰੋਡ ਨੂੰ ਟਰੱਕਾਂ ਨਾਲ ਬੰਦ ਕਰ ਕੇ ਤਿੰਨਾਂ ਮੁਲਜ਼ਮਾਂ ਪਲਵਿੰਦਰ ਸਿੰਘ ਉਰਫ ਪਿੰਦਰ ਪੁੱਤਰ ਜਸਵਿੰਦਰ ਸਿੰਘ ਵਾਸੀ ਪੱਤੋਹੀਰਾ ਥਾਣਾ ਨਿਹਾਲ ਸਿੰਘ ਵਾਲਾ ਜਿਲ੍ਹਾ ਮੋਗਾ, ਰਵਿੰਦਰ ਸਿੰਘ ਉਰਫ ਰਾਵੀ ਪੁੱਤਰ ਬਲਵਿੰਦਰ ਸਿੰਘ ਵਾਸੀ ਤਲਵੰਡੀ ਥਾਣਾ ਕੱਥੂ ਨੰਗਲ ਅੰਮ੍ਰਿਤਸਰ ਅਤੇ ਅਸ਼ਵਨੀ ਕੁਮਾਰ ਉਰਫ ਲਾਡੀ ਪੁੱਤਰ ਰਾਮ ਪਾਲ ਵਾਸੀ ਹੁਸਨਬਾਗ ਅਪਾਰਮੈਂਟ 102 ਰੂਮ ਨੰਬਰ 303 ਨਾਗਪੁਰ ਸਿਟੀ ਥਾਣਾ ਨੰਦਨ ਵੰਨ ਜਿਲ੍ਹਾ ਨਾਗਪੁਰ (ਮਹਾਰਾਸ਼ਟਰ) ਨੂੰ ਗ੍ਰਿਫ਼ਤਾਰ ਕਰ ਲਿਆ।
ਪੁਲਿਸ ਨੇ ਦੱਸਿਆ ਕਿ ਮੁਲਜ਼ਮ ਦੇ ਕਬਜ਼ੇ ਵਿੱਚੋਂ ਲੁੱਟੀ ਹੋਈ ਕਾਰ ਇੱਕ ਰਿਵਾਲਵਰ 38 ਬੋਰ ਸਮੇਤ ਦੋ ਜਿੰਦਾ ਰੌਂਦ ਅਤੇ ਇੱਕ ਖਿਲੌਨਾ ਪਿਸਟਲ ਬਰਾਮਦ ਕੀਤਾ। ਪੁਲਿਸ ਵੱਲੋਂ ਉਨ੍ਹਾਂ ਖਿਲਾਫ਼ ਮੁੱਕਦਮਾ ਨੰਬਰ 66 ਮਿਤੀ 21.05.21 ਅਧ 379-B IPC,25-54-59 ਆਰਮ ਐਕਟ ਥਾਣਾ ਗੜਸ਼ੰਕਰ ਵਿਖੇ ਦਰਜ ਕੀਤਾ ਗਿਆ।