ਹੁਸ਼ਿਆਰਪੁਰ : ਪੰਜਾਬ ਵਿੱਚ ਅਗਲੇ ਸਾਲ ਦੇ ਸ਼ੁਰੂ ਵਿੱਚ ਹੀ ਵਿਧਾਨ ਸਭਾ ਚੋਣਾਂ (Assembly elections) ਹੋਣ ਜਾ ਰਹੀਆਂ ਹਨ ਤੇ ਇਸੇ ਨੂੰ ਲੈ ਕੇ ਸਿਆਸੀ ਪਾਰਟੀਆਂ ਨੇ ਵੀ ਤਿਆਰੀਆਂ ਜ਼ੋਰਾਂ ’ਤੇ ਸ਼ੁਰੂ ਕੀਤੀਆਂ ਹੋਈਆਂ ਹਨ। ਉੱਥੇ ਹੀ ਈਟੀਵੀ ਭਾਰਤ ਵੱਲੋਂ ਵੀ ਹਰ ਹਲਕੇ ਦੇ ਪਿੰਡ-ਪਿੰਡ ਜਾ ਕੇ ਲੋਕਾਂ ਦੀ ਰਾਏ ਲਈ ਜਾ ਰਹੀ ਹੈ ਕਿ ਉਹਨਾਂ ਦੇ ਪਿੰਡ ਤੇ ਹਲਕੇ ਦਾ ਕੀ ਵਿਕਾਸ ਹੋਇਆ ਹੈ ਤੇ ਕੀ ਬਾਕੀ ਹੈ। ਅੱਜ ਤੁਹਾਨੂੰ ਵਿਧਾਨ ਸਭਾ ਹਲਕਾ ਹੁਸ਼ਿਆਰਪੁਰ ਦੇ ਪਿੰਡ ਬਸੀ ਪੁਰਾਣੀ ਲੈ ਕੇ ਜਾਂਦੇ ਹਾਂ, ਜਿਥੇ ਤੁਸੀਂ ਖੁਦ ਸੁਣ ਲਵੋ ਕਿ ਪਿੰਡ ਦੇ ਲੋਕਾਂ ਦਾ ਵਿਧਾਇਕ ਸਬੰਧੀ ਕੀ ਰਿਪੋਰਟ ਕਾਰਡ ਪੇਸ਼ ਕੀਤਾ ਗਿਆ ਹੈ।
ਵਿਧਾਨ ਸਭਾ ਹਲਕਾ ਹੁਸ਼ਿਆਰਪੁਰ (Hoshiarpur Assembly constituency)
ਹੁਸ਼ਿਆਰਪੁਰ ਹਲਕੇ ਦੇ ਪਿੰਡ ਬਸੀ ਪੁਰਾਣੀ 'ਚ ਲੋਕਾਂ ਨਾਲ ਗੱਲਬਾਤ ਕੀਤੀ ਤਾਂ ਲੋਕਾਂ ਨੇ ਸਰਕਾਰ ਵਲੋਂ ਪਿੰਡ 'ਚ ਕਰਵਾਏ ਕਿਵਾਸ ਕੰਮਾਂ ਤੇ ਸੰਤੁਸ਼ਟੀ ਪ੍ਰਗਟਾਈ। ਉਨ੍ਹਾਂ ਦਾ ਕਹਿਣਾ ਕਿ ਹਲਕਾ ਵਿਧਾਇਕ ਵਲੋਂ ਉਨ੍ਹਾਂ ਦੇ ਹਰ ਕੰਮ ਨੂੰ ਕਰਵਾਇਆ ਗਿਆ ਹੈ। ਇਸ ਲਈ ਕੁਝ ਵਿਕਾਸ ਕਾਰਜ ਹੋ ਚੁੱਕੇ ਹਨ ਅਤੇ ਕੁਝ ਦਾ ਕੰਮ ਜਾਰੀ ਹੈ।
ਪਿੰਡ ਦੇ ਵੋਟਰਾਂ ਦੀ ਗਿਣਤੀ
ਪਿੰਡ ਬਸੀ ਪੁਰਾਣੀ 'ਚ ਕੁੱਲ 360 ਵੋਟਰ ਹਨ ਜਿਨ੍ਹਾਂ 'ਚ 120 ਮਹਿਲਾਵਾਂ ਅਤੇ ਬਾਕੀ 240 ਪੁਰਸ਼ ਵੋਟਰ ਹਨ ਅਤੇ ਇਸ ਦੇ ਨਾਲ ਹੀ 25 ਵੋਟਾਂ ਨਵੀਆਂ ਬਣੀਆਂ ਹਨ। ਪਿੰਡ ਵਾਸੀਆਂ ਨੇ ਦੱਸਿਆ ਕਿ ਸਰਕਾਰ ਵਲੋਂ ਰਿਕਾਰਡ ਤੋੜ ਕੰਮ ਇਸ ਪਿੰਡ 'ਚ ਕਰਵਾਏ ਗਏ ਹਨ 'ਤੇ ਪਿੰਡ 'ਚ ਗਲੀਆਂ ਅਤੇ ਸੀਵਰੇਜ ਦੀ ਕੋਈ ਵੀ ਦਿੱਕਤ ਨਹੀਂ ਹੈ।
ਕਈ ਵਾਰ ਵਿਧਾਇਕ ਆ ਚੁੱਕੇ ਪਿੰਡ
ਪਿੰਡ ਵਾਸੀਆਂ ਨੇ ਕਿਹਾ ਕਿ ਸਮੇਂ-ਸਮੇਂ 'ਤੇ ਮੌਜੂਦਾ ਵਿਧਾਇਕ ਸੁੰਦਰ ਸ਼ਾਮ ਅਰੋੜਾ ਵੀ ਪਿੰਡ ਦਾ ਦੌਰਾ ਕਰਕੇ ਪਿੰਡ ਵਾਸੀਆਂ ਨਾਲ ਰੂਬਰੂ ਹੁੰਦੇ ਰਹਿੰਦੇ ਹਨ। ਉਨ੍ਹਾਂ ਦੱਸਿਆ ਕਿ ਪਿੰਡ 'ਚ ਨਸ਼ੇ ਦੀ ਵੀ ਕੋਈ ਗੱਲ ਨਹੀਂ ਹੈ ਤੇ ਸਾਰਾ ਪਿੰਡ ਸਾਫ ਸੁਥਰਾ ਹੈ। ਪਿੰਡ ਦੇ ਪੰਚਾਇਤ ਚ ਜ਼ਿਆਦਾਤਰ ਮਹਿਲਾਵਾਂ ਹਨ।
'ਪਹਿਲੇ ਵਿਧਾਇਕਾਂ ਨੇ ਨਹੀਂ ਲਈ ਸਾਰ'
ਇਹ ਪਿੰਡ ਹੁਸ਼ਿਆਰਪੁਰ ਸ਼ਹਿਰ ਤੋਂ ਮਹਿਜ਼ ਤਿੰਨ ਕਿਲੋਮੀਟਰ ਦੀ ਦੂਰੀ 'ਤੇ ਸਥਿਤ ਹੈ। ਪਿੰਡ ਵਾਸੀਆਂ ਮੁਤਾਬਿਕ ਕਾਂਗਰਸੀ ਵਿਧਾਇਕ ਅਤੇ ਸਾਬਕਾ ਮੰਤਰੀ ਸੁੰਦਰ ਸ਼ਾਮ ਅਰੋੜਾ ਵੱਲੋਂ ਵੀ ਅੱਜ ਤੱਕ ਪਿੰਡ 'ਚ ਵਿਕਾਸ ਕਾਰਜ ਕਰਵਾਏ ਗਏ ਹਨ ਤੇ ਉਨ੍ਹਾਂ ਤੋਂ ਪਹਿਲਾਂ ਜਿੰਨੀਆਂ ਵੀ ਇੱਥੇ ਸਰਕਾਰਾਂ ਰਹੀਆਂ ਨੇ ਕਿਸੇ ਵੱਲੋਂ ਵੀ ਪਿੰਡ ਦੀ ਕੋਈ ਸਾਰ ਨਹੀਂ ਲਈ ਗਈ ਸੀ।
ਇਹ ਵੀ ਪੜ੍ਹੋ : ਕੈਬਨਿਟ ਮੀਟਿੰਗ ’ਚ ਮੰਗਾਂ ਨਾ ਮੰਨੀਆਂ ਤਾਂ 30 ਤੋਂ ਪੱਕੀ ਹੜਤਾਲ ਕਰਨਗੇ ਪੀਆਰਟੀਸੀ ਮੁਲਾਜਮ
ਇੱਕ ਦਹਾਕੇ ਤੋਂ ਕਾਂਗਰਸ ਦਾ ਕਬਜ਼ਾ
ਦੱਸ ਦੇਈਏ ਕਿ ਹੁਸ਼ਿਆਰਪੁਰ ਸ਼ਹਿਰ ਦੇ ਨਾਲ ਲੱਗਦਾ ਇਹ ਪਿੰਡ ਪਿਛਲੇ ਦਸ ਸਾਲਾਂ ਤੋਂ ਇਸ ਹਲਕੇ ਵਿੱਚ ਕਾਂਗਰਸ ਦਾ ਨੁਮਾਇੰਦਾ ਸੁੰਦਰ ਸ਼ਾਮ ਅਰੋੜਾ ਜੋ ਕਿ ਚਾਰ ਸਾਲ ਦੇ ਕਰੀਬ ਪੰਜਾਬ ਦੀ ਸਰਕਾਰ ਵਿੱਚ ਕੈਬਨਿਟ ਮੰਤਰੀ ਵੀ ਰਹੇ, ਇਸ ਹਲਕੇ 'ਤੇ ਰਾਜ ਕਰ ਰਿਹਾ ਹੈ। ਇਸ ਪਿੰਡ ਦੀ ਗੱਲ ਕੀਤੀ ਜਾਵੇ ਤਾਂ ਪਿੰਡ ਦੇ ਲੋਕ ਅਤੇ ਪੰਚਾਇਤ ਮੈਂਬਰਾਂ ਦਾ ਕਹਿਣਾ ਹੈ ਕਿ ਇਸ ਪਿੰਡ ਨੂੰ ਤਕਰੀਬਨ ਪਿਛਲੇ ਸਾਢੇ ਚਾਰ ਸਾਲ ਦੌਰਾਨ ਇੱਕ ਕਰੋੜ ਦੇ ਕਰੀਬ ਗ੍ਰਾਂਟ ਮਿਲੀ ਹੈ। ਜਿਸ ਨਾਲ ਪਿੰਡ 'ਚ 90 ਪ੍ਰਤੀਸ਼ਤ ਵਿਕਾਸ ਕੀਤਾ ਗਿਆ ਹੈ।
ਪੰਚਾਇਤ ਮੈਂਬਰਾਂ ਦਾ ਕਹਿਣਾ ਹੈ ਕਿ ਪਿੰਡ ਦੇ ਚਾਰੇ ਪਾਸੇ ਗਲੀਆਂ ਇੰਟਰਲਾਕ ਹੋ ਚੁੱਕੀਆਂ ਹਨ ਅਤੇ ਸਟਰੀਟ ਲਾਈਟਾਂ ਦਾ ਵੀ ਪ੍ਰਬੰਧ ਹੋ ਚੁੱਕਾ ਹੈ। ਪੰਚਾਇਤ ਦੀ ਮੰਨੀਏ ਤਾਂ ਸੁੰਦਰ ਸ਼ਾਮ ਅਰੋੜਾ ਉਨ੍ਹਾਂ ਦੇ ਪਿੰਡ ਇੱਕ ਪਰਿਵਾਰਿਕ ਮੈਂਬਰ ਵਾਂਗ ਆਉਂਦੇ ਹਨ ਅਤੇ ਜਦੋਂ ਵੀ ਉਨ੍ਹਾਂ ਨੂੰ ਕਿਤੇ ਲੋੜ ਪੈਂਦੀ ਹੈ ਤਾਂ ਉਹ ਸੁੰਦਰ ਸ਼ਾਮ ਅਰੋੜਾ ਨੂੰ ਅਸਾਨੀ ਨਾਲ ਮਿਲ ਵੀ ਸਕਦੇ ਹਨ।
ਹਲਕਾ ਹੁਸ਼ਿਆਰਪੁਰ (Hoshiarpur Assembly constituency) ਦਾ 2017 ਦੇ ਚੋਣਾਂ ਦਾ ਹਾਲ
ਹਲਕਾ ਹੁਸ਼ਿਆਰਪੁਰ ਵਿੱਚ 2017 ਦੀਆਂ ਚੋਣਾਂ ’ਚ ਕੁੱਲ 1 ਲੱਖ 23 ਹਜ਼ਾਰ 179 ਵੋਟ ਪੋਲਿੰਗ ਹੋਈ ਸੀ। ਜਿਸ ’ਚ ਕਾਂਗਰਸ ਦੇ ਸੁੰਦਰ ਸ਼ਾਮ ਅਰੋੜਾ 49 ਹਜ਼ਾਰ 951 ਵੋਟਾਂ ਲੈ ਕੇ ਪਹਿੰਲੇ ਨੰਬਰ ’ਤੇ ਰਹੇ ਸੀ। ਫੀਸਦ ਦੇ ਹਿਸਾਬ ਨਾਲ ਦੇਖਿਆ ਜਾਵੇ ਤਾਂ ਸੁੰਦਰ ਸ਼ਾਮ ਅਰੋੜਾ ਨੂੰ 40.88% ਪੋਲਿੰਗ ਹੋਈ ਸੀ।
ਹਲਕਾ ਹੁਸ਼ਿਆਰਪੁਰ ਦੇ ਕੁੱਲ ਵੋਟਰ
ਗੱਲ ਕਰੀਏ ਤਾਂ ਹੁਸ਼ਿਆਰਪੁਰ ਹਲਕੇ ਦੀ ਮਰਦਸ਼ੁਮਾਰੀ ਮੁਤਾਬਿਕ ਕੁੱਲ ਵੋਟਰ 1 ਲੱਖ 97 ਹਜ਼ਾਰ 430 ਹੈ। ਜਿਨ੍ਹਾਂ 'ਚ 101021 ਪੁਰਸ਼ ਵੋਟਰ ਹਨ ਅਤੇ 96401 ਮਹਿਲਾਵਾਂ ਵੋਟਰ ਅਤੇ ਹੋਰ ਵੋਟਰ 8 ਹਨ।
ਇਹ ਵੀ ਪੜ੍ਹੋ : Assembly Elections 2022: ਵਿਕਾਸ ਕੰਮਾਂ ਬਾਰੇ ਸ਼ਾਮ ਚੁਰਾਸੀ ਦੇ ਪਿੰਡ ਭੀਖੋਵਾਲ ਦੇ ਲੋਕਾਂ ਦੀ ਜ਼ੁਬਾਨੀ ਸੁਣੋ...