ਗੁਰਦਾਸਪੁਰ: ਦੀਨਾਨਗਰ ਪੁਲਿਸ ਨੇ ਇੱਕ ਨੌਜਵਾਨ ਨੂੰ 1 ਕਿਲੋ ਆਰ.ਡੀ.ਐਕਸ (Youth arrested with one kg RDX) ਸਮੇਤ ਕਾਬੂ ਕੀਤਾ ਹੈ। ਨੌਜਵਾਨ ਦੀ ਪਛਾਣ ਸੁਖਵਿੰਦਰ ਸਿੰਘ ਵੱਜੋਂ ਹੋਈ ਹੈ, ਜਿਸ ਦੇ ਪਾਕਿਸਤਾਨ ਦੇ ਸਮੱਗਲਰਾਂ ਨਾਲ ਸਬੰਧੀ ਦੱਸੇ ਜਾ ਰਹੇ ਹਨ ਤੇ ਇਸ ਦੇ ਨਾਲ ਇਹ ਵੀ ਖ਼ਬਰਾਂ ਹਨ ਕਿ ਨੌਜਵਾਨ ਨੇ ਇਹ ਆਰ.ਡੀ.ਐਕਸ ਪਾਕਿਸਤਾਨ ਤੋਂ ਮੰਗਵਾਇਆ (RDX imported from Pakistan) ਸੀ।
ਇਹ ਵੀ ਪੜੋ: ਅੰਮ੍ਰਿਤਸਰ ‘ਚ ਭਾਰਤ ਪਾਕਿਸਤਾਨ ਸਰਹੱਦ ‘ਤੇ ਮੁੜ ਦੇਖਿਆ ਗਿਆ ਡਰੋਨ
ਦੱਸ ਦਈਏ ਕਿ ਬੀਤੇ ਦਿਨੀਂ ਥਾਣਾ ਭੈਣੀ ਮੀਆਂਖਾ ਪੁਲਿਸ ਨੇ 2 ਨੌਜਵਾਨਾਂ ਨੂੰ ਹੈਂਡ ਗ੍ਰਨੇਡ ਸਮੇਤ ਕਾਬੂ ਕੀਤਾ ਸੀ, ਜਿਹਨਾਂ ਦੀ ਪਛਾਣ ਰਾਜ ਸਿੰਘ ਉਰਫ ਸ਼ਿੰਦੂ, ਜਸਮੀਤ ਸਿੰਘ ਉਰਫ ਜੱਗਾ ਹੋਈ ਸੀ। ਇਹਨਾਂ ਨੌਜਵਾਨਾਂ ਨੇ ਇਹ ਹੈਂਡ ਗ੍ਰਨੇਡ ਪਾਕਿਸਤਾਨ ਤੋਂ ਮੰਗਵਾਏ ਸਨ, ਜੋ ਪੰਜਾਬ ਦਾ ਮਾਹੌਲ ਖ਼ਰਾਬ ਕਰਨ ਦੀ ਕੋਸ਼ਿਸ਼ ਵਿੱਚ ਸਨ।
ਸੂਤਰਾਂ ਦੇ ਹਵਾਲੇ ਤੋਂ ਖ਼ਬਰ ਹੈ ਕਿ ਜਾਣਕਾਰੀ ਅਨੁਸਾਰ ਰਾਜ ਸਿੰਘ ਉਰਫ ਸ਼ਿੰਦੂ ਕਤਲ ਕੇਸ ਦੇ ਸਬੰਧ ਵਿੱਚ ਕੇਂਦਰੀ ਜੇਲ੍ਹ ਹੁਸ਼ਿਆਰਪੁਰ ਵਿਖੇ ਬੰਦ ਸੀ ਅਤੇ ਕੁਝ ਦਿਨਾ ਤੋਂ ਜਮਾਨਤ 'ਤੇ ਬਾਹਰ ਆਇਆ ਸੀ। ਉਸਦੇ ਮਾਮੇ ਦਾ ਲੜਕਾ ਸੋਨੂੰ ਵਾਸੀ ਨਿਹਾਲੇਵਾਲਾ ਫਿਰੋਜ਼ਪੁਰ ਖ਼ਿਲਾਫ਼ ਕਾਫੀ ਮੁਕਦਮੇ ਦਰਜ ਹਨ ਅਤੇ ਪਾਕਿਸਤਾਨ ਦੇ ਸਮੱਗਲਰਾਂ ਨਾਲ ਵੀ ਉਸ ਦੇ ਸਬੰਧ ਦੱਸੇ ਜਾ ਰਹੇ ਹਨ।
ਇਹ ਵੀ ਪੜੋ: ਬੀਐਸਐਫ ਨੇ ਪਾਕਿਸਤਾਨੀ ਨਾਗਰਿਕ ਨੂੰ ਪਾਕਿਸਤਾਨ ਰੇਂਜਰਾਂ ਦੇ ਹਵਾਲੇ ਕੀਤਾ
ਉਥੇ ਹੀ ਖ਼ਬਰ ਇਹ ਵੀ ਹੈ ਕਿ ਉਕਤ ਵਿਅਕਤੀ ਨੇ ਰਾਜ ਸਿੰਘ ਉਰਫ ਸ਼ਿੰਦੂ ਦੀ ਪਾਕਿਸਤਾਨ ਦੇ ਸਮੱਗਲਰਾਂ ਨਾਲ ਗੱਲਬਾਤ ਕਰਵਾ ਦਿੱਤੀ ਸੀ। ਰਾਜ ਸਿੰਘ ਨੇ ਜੇਲ੍ਹ ਵਿਚੋਂ ਜਮਾਨਤ 'ਤੇ ਬਾਹਰ ਆ ਕੇ ਪਕਿਸਤਾਨੀ ਸਮੱਗਲਰਾਂ ਨਾਲ ਸੰਪਰਕ ਕੀਤਾ ਅਤੇ ਇਹ ਪਤਾ ਲੱਗਾ ਹੈ ਕਿ ਉਸ ਨੇ ਪਾਕਿਸਤਾਨ ਵਿਚਲੇ ਸਮਗਲਰਾਂ ਦੀ ਮਦਦ ਨਾਲ ਗ੍ਰਿਨੇਡ ਮੰਗਵਾਏ ਸਨ।