ਬਟਾਲਾ: ਪਹਿਲਾਂ ਕੋਰੋਨਾ ਵਾਇਰਸ ਅਤੇ ਹੁਣ ਬੇਮੌਸਮੀ ਬਰਸਾਤ ਕਿਸਾਨਾਂ ਲਈ ਮੁਸ਼ਕਿਲਾਂ ਖੜ੍ਹੀਆਂ ਕਰ ਰਹੀਆਂ ਹਨ। ਕਣਕ ਦੀ ਫਸਲ ਜੋ ਹੁਣ ਕਟਾਈ ਲਈ ਤਿਆਰ ਹੈ, ਉਹ ਬੇਮੌਸਮੀ ਬਰਸਾਤ ਦੀ ਭੇਟ ਚੜ੍ਹ ਰਹੀ ਹੈ। ਮੰਗਲਵਾਰ ਦੁਪਹਿਰ ਨੂੰ ਸ਼ੁਰੂ ਹੋਈ ਬਰਸਾਤ ਦੇ ਚਲਦੇ, ਜਿੱਥੇ ਕਟਾਈ ਰੋਕਣੀ ਪਈ ਉੱਥੇ ਹੀ ਕਿਸਾਨ ਨੂੰ ਫ਼ਸਲ ਦੀ ਚਿੰਤਾ 'ਚ ਪੈ ਗਈ ਹੈ।
ਕਿਸਾਨਾਂ ਦਾ ਕਹਿਣਾ ਹੈ ਕਿ ਹੁਣ ਫਸਲ ਨੂੰ ਕੱਟਣ ਲਈ 10 ਤੋਂ 15 ਦਿਨ ਇੰਤਜਾਰ ਕਰਨਾ ਹੋਵੇਗਾ ਅਤੇ ਕਣਕ ਦਾ ਕਰੀਬ 20 ਫ਼ੀਸਦੀ ਝਾੜ ਘੱਟ ਹੋਵੇਗਾ ਅਤੇ ਜੇਕਰ ਗੜ੍ਹੇਮਾਰੀ ਜਿਆਦਾ ਹੁੰਦੀ ਹੈ ਤਾਂ ਉਨ੍ਹਾਂ ਦੀ ਫ਼ਸਲ ਬਰਬਾਦ ਵੀ ਹੋ ਸਕਦੀ ਹੈ। ਕਿਸਾਨ ਸਰਕਾਰ ਨੂੰ ਇਸ ਨੁਕਸਾਨ ਦੀ ਭਰਪਾਈ ਦੇ ਲਈ ਅਪੀਲ ਕਰ ਰਹੇ ਹਨ।
ਕਣਕ ਦੀ ਖ਼ਰੀਦ ਨਿਰੰਤਰ ਨਾ ਚੱਲਣ ਕਾਰਨ ਕਿਸਾਨਾਂ ਦੀ ਮੰਡੀਆਂ 'ਚ ਪਈ ਕਣਕ ਤੇ ਖੇਤਾਂ 'ਚ ਖੜ੍ਹੀ ਕਣਕ ਦਾ ਨੁਕਸਾਨ ਹੋ ਰਿਹਾ ਹੈ। ਪਰ ਨਾ ਤਾਂ ਸਮੇਂ ਸਿਰ ਕਣਕ ਦੀ ਖਰੀਦ ਹੋ ਰਹੀ ਹੈ ਤੇ ਨਾ ਹੀ ਉਨ੍ਹਾਂ ਨੂੰ ਢੰਗ ਨਾਲ ਪਾਸ ਜਾਰੀ ਹੋ ਰਹੇ ਹਨ। ਕਿਸਾਨਾਂ ਨੇ ਕਿਹਾ ਕਿ ਕੋਰੋਨਾ ਤੋਂ ਬਾਅਦ ਬੇਮੌਸਮੀ ਬਰਸਾਤ ਦੀ ਉਨ੍ਹਾਂ 'ਤੇ ਦੋਹਰੀ ਮਾਰ ਪੈ ਰਹੀ ਹੈ।