ETV Bharat / city

ਪਿਛਲੇ ਦੋ ਮਹੀਨੇ ਤੋਂ ਮ੍ਰਿਤਕ ਦੀਆਂ ਅਸਥੀਆਂ ਇਨਸਾਫ਼ ਦੀ ਕਰ ਰਹੀਆਂ ਮੰਗ - ਪੁਲਿਸ ਦੀ ਗ੍ਰਿਫ਼ਤ ਤੋਂ ਬਾਹਰ

ਪਿੰਡ ਵੀਲਾ 'ਚ ਮ੍ਰਿਤਕ ਨੌਜਵਾਨ ਦੀਆਂ ਅਸਥੀਆਂ ਇਨਸਾਫ਼ ਦੀ ਉਡੀਕ 'ਚ ਹਨ। ਮਾਮਲਾ ਪ੍ਰੇਮ ਸਬੰਧਾਂ ਦਾ ਹੈ, ਜਿਥੇ ਨੌਜਵਾਨ ਨੂੰ ਲੜਕੀ ਵਲੋਂ ਬਲੈਕਮੇਲ ਕੀਤਾ ਜਾਂਦਾ ਸੀ, ਜਿਸ ਤੋਂ ਤੰਗ ਆ ਕੇ ਜਗਬੀਰ ਸਿੰਘ ਨੇ ਖੁਦਕੁਸ਼ੀ ਕਰ ਲਈ। ਇਸ ਤੋਂ ਬਾਅਦ ਪਰਿਵਾਰ ਵਲੋਂ ਇਨਸਾਫ਼ ਦੀ ਮੰਗ ਕੀਤੀ ਜਾ ਰਹੀ ਹੈ ਅਤੇ ਉਕਤ ਲੜਕੀ ਅਤੇ ਉਸਦੀ ਮਾਂ ਪੁਲਿਸ ਦੀ ਗ੍ਰਿਫ਼ਤ ਤੋਂ ਬਾਹਰ ਹੈ।

ਪਿਛਲੇ ਦੋ ਮਹੀਨੇ ਤੋਂ ਮ੍ਰਿਤਕ ਦੀਆਂ ਅਸਥੀਆਂ ਇਨਸਾਫ਼ ਦੀ ਕਰ ਰਹੀਆਂ ਮੰਗ

author img

By

Published : Jun 28, 2021, 9:22 PM IST

ਗੁਰਦਾਸਪੁਰ: ਪਿੰਡ ਵੀਲਾ 'ਚ ਮ੍ਰਿਤਕ ਨੌਜਵਾਨ ਦੀਆਂ ਅਸਥੀਆਂ ਇਨਸਾਫ਼ ਦੀ ਉਡੀਕ 'ਚ ਹਨ। ਮਾਮਲਾ ਪ੍ਰੇਮ ਸਬੰਧਾਂ ਦਾ ਹੈ, ਜਿਥੇ ਨੌਜਵਾਨ ਨੂੰ ਲੜਕੀ ਵਲੋਂ ਬਲੈਕਮੇਲ ਕੀਤਾ ਜਾਂਦਾ ਸੀ, ਜਿਸ ਤੋਂ ਤੰਗ ਆ ਕੇ ਜਗਬੀਰ ਸਿੰਘ ਨੇ ਖੁਦਕੁਸ਼ੀ ਕਰ ਲਈ। ਇਸ ਤੋਂ ਬਾਅਦ ਪਰਿਵਾਰ ਵਲੋਂ ਇਨਸਾਫ਼ ਦੀ ਮੰਗ ਕੀਤੀ ਜਾ ਰਹੀ ਹੈ ਅਤੇ ਉਕਤ ਲੜਕੀ ਅਤੇ ਉਸਦੀ ਮਾਂ ਪੁਲਿਸ ਦੀ ਗ੍ਰਿਫ਼ਤ ਤੋਂ ਬਾਹਰ ਹੈ।

ਪਿਛਲੇ ਦੋ ਮਹੀਨੇ ਤੋਂ ਮ੍ਰਿਤਕ ਦੀਆਂ ਅਸਥੀਆਂ ਇਨਸਾਫ਼ ਦੀ ਕਰ ਰਹੀਆਂ ਮੰਗ

ਇਸ ਸਬੰਧੀ ਮ੍ਰਿਤਕ ਨੌਜਵਾਨ ਦੀ ਮਾਂ ਦਾ ਕਹਿਣਾ ਕਿ ਪੁਲਿਸ ਵਲੋਂ ਉਨ੍ਹਾਂ ਨੂੰ ਇਨਸਾਫ਼ ਨਹੀਂ ਦਿੱਤਾ ਜਾ ਰਿਹਾ। ਉਨ੍ਹਾਂ ਦਾ ਕਹਿਣਾ ਕਿ ਦੋ ਮਹੀਨੇ ਦਾ ਸਮਾਂ ਬੀਤ ਜਾਣ ਤੋਂ ਬਾਅਦ ਵੀ ਪੁਲਿਸ ਵਲੋਂ ਉਕਤ ਲੜਕੀ ਅਤੇ ਉਸਦੀ ਮਾਂ ਨੂੰ ਗ੍ਰਿਫ਼ਤਾਰ ਨਹੀਂ ਕੀਤਾ ਗਿਆ। ਇਸ ਸਬੰਧੀ ਮ੍ਰਿਤਕ ਦੇ ਚਾਚੇ ਦਾ ਕਹਿਣਾ ਕਿ ਜਗਬੀਰ ਸਿੰਘ ਨੂੰ ਉਕਤ ਲੜਕੀ ਵਲੋਂ ਤੰਗ ਪ੍ਰੇਸ਼ਾਨ ਕੀਤਾ ਜਾਂਦਾ ਸੀ। ਉਨ੍ਹਾਂ ਦਾ ਕਹਿਣਾ ਕਿ ਉਕਤ ਲੜਕੀ ਵਲੋਂ ਮਹਿੰਗੇ ਫੋਨਾਂ, ਪੈਸਿਆਂ ਅਤੇ ਸਕੂਟੀ ਦੀ ਮੰਗ ਕੀਤੀ ਜਾਂਦੀ ਸੀ, ਜਿਸ ਤੋਂ ਤੰਗ ਆ ਕੇ ਜਗਬੀਰ ਨੇ ਖੁਦਕੁਸ਼ੀ ਕਰ ਲਈ। ਉਨ੍ਹਾਂ ਦਾ ਕਹਿਣਾ ਕਿ ਪੁਲਿਸ ਵਲੋਂ ਮ੍ਰਿਤਕ ਦੀਆਂ ਅਸਥੀਆਂ ਵੀ ਰੱਖਵਾਈਆਂ ਗਈਆਂ ਹਨ।

ਇਸ ਸਬੰਧੀ ਪੁਲਿਸ ਦਾ ਕਹਿਣਾ ਕਿ ਉਨ੍ਹਾਂ ਵਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਉਨ੍ਹਾਂ ਦਾ ਕਹਿਣਾ ਕਿ ਪਰਿਵਾਰ ਵਲੋਂ ਨੌਜਵਾਨ ਦਾ ਸਸਕਾਰ ਕਰ ਦਿੱਤਾ ਗਿਆ, ਜਿਸ ਕਾਰਨ ਪਰਿਵਾਰ ਵਲੋਂ ਸ਼ਿਕਾਇਤ ਦੇਰੀ ਨਾਲ ਦਿੱਤੀ ਗਈ। ਉਨ੍ਹਾਂ ਦਾ ਕਹਿਣਾ ਕਿ ਪੁਲਿਸ ਵਲੋਂ ਜਲਦ ਹੀ ਉਕਤ ਲੜਕੀ ਅਤੇ ਉਸਦੀ ਮਾਂ ਨੂੰ ਗ੍ਰਿਫ਼ਤਾਰ ਕੀਤਾ ਜਾਵੇਗਾ।

ਇਹ ਵੀ ਪੜ੍ਹੋ:ਹਸਪਤਾਲ ਬਣਿਆ ਮੈਦਾਨੇ ਜੰਗ, ਐਂਮਰਜੇਂਸੀ ਵਾਰਡ ਵਿੱਚ ਚੱਲੇ ਘਸੁੰਨ-ਮੁੱਕੇ

ETV Bharat Logo

Copyright © 2025 Ushodaya Enterprises Pvt. Ltd., All Rights Reserved.