ਗੁਰਦਾਸਪੁਰ: ਮਾਂ ਦੁਰਗਾ ਦੀ ਪੂਜਾ ਦੇ ਨੌਂ ਦਿਨਾਂ ਦੌਰਾਨ, ਮਾਤਾ ਦੇ ਨੌ ਵੱਖ -ਵੱਖ ਰੂਪਾਂ ਦੀ ਪੂਜਾ ਕੀਤੀ ਜਾਂਦੀ ਹੈ। ਪੰਜਵੇ ਦਿਨ ਮਾਂ ਸਕੰਦਮਾਤਾ (MAA Sakandmata) ਦੀ ਪੂਜਾ ਕੀਤੀ ਜਾਂਦੀ ਹੈ।
ਮਾਂ ਸਕੰਦਮਾਤਾ ਦੀ ਪੂਜਾ ਦਾ ਮਹੱਤਵ
ਮਾਂ ਦੁਰਗਾ ਦੀ ਨੌ ਸ਼ਕਤੀਆਂ ਦਾ ਪੰਜਵਾ ਰੂਪ ਮਾਂ ਸਕੰਦਮਾਤਾ ਦਾ ਹੈ।ਕੰਦਮਾਤਾ ਦੀਆਂ ਚਾਰ ਬਾਹਾਂ ਹਨ। ਮਾਤਾ ਨੇ ਆਪਣੇ ਦੋਵਾਂ ਹੱਥਾਂ ਵਿਚ ਕਮਲ ਦਾ ਫੁੱਲ ਧਾਰਨ ਕੀਤਾ ਹੋਇਆ ਹੈ ਅਤੇ ਇਕ ਹੱਥ ਵਿਚ ਕੁਮਾਰ ਕਾਰਤੀਕੇ ਨੂੰ ਗੋਦ ਵਿਚ ਲਿਆ ਹੋਇਆ ਹੈ।
ਪੌਰਾਣਿਕ ਕਥਾ
ਸ਼ਾਸਤਰਾਂ ਵਿੱਚ ਸਕੰਦ ਨੂੰ ਕੁਮਾਰ ਕਾਰਤੀਕੇ ਵੀ ਕਿਹਾ ਗਿਆ ਹੈ। ਇਕ ਵਾਰ ਇੰਦਰ ਨੇ ਕਾਰਤੀਕੇ ਦਾ ਮਜ਼ਾਕ ਉਡਾਉਣਾ ਸ਼ੁਰੂ ਕਰ ਦਿੱਤਾ ਅਤੇ ਦੱਸਿਆ ਕਿ ਤੁਸੀਂ ਭਗਵਾਨ ਸ਼ਿਵ ਅਤੇ ਮਾਤਾ ਪਾਰਵਤੀ ਦੀ ਸੰਤਾਨ ਨਹੀਂ ਹੋ। ਇਸ ਨਾਲ ਕੁਮਾਰ ਕਾਰਤੀਕੇ ਬਹੁਤ ਦੁੱਖੀ ਹੋਏ। ਮਾਤਾ ਨੇ ਕਾਰਤੀਕੇ ਦਾ ਦੁੱਖ ਸਮਝ ਲਿਆ ਅਤੇ ਸ਼ੇਰ 'ਤੇ ਸਵਾਰ ਹੋ ਕੇ ਮਾਤਾ ਪ੍ਰਗਟ ਹੋ ਗਈ। ਮਾਤਾ ਨੇ ਆਪਣੀ ਗੋਦ 'ਚ ਕਾਰਤੀਕੇ ਨੂੰ ਉਠਾ ਕੇ ਪਿਆਰ ਅਤੇ ਦੁਲਾਰ ਕੀਤਾ।
ਮਾਂ ਸਕੰਦਮਾਤਾ ਦੀ ਪੂਜਾ ਨਾਲ ਮਿਲਦਾ ਹੈ ਸੰਤਾਨ ਸੁਖ
ਸੰਤਾਨ ਸੁੱਖ ਦੀ ਇੱਛਾ ਨਾਲ ਜੋ ਵਿਅਕਤੀ ਸਕੰਦਮਾਤਾ ਦੀ ਅਰਾਧਨਾ ਕਰਨੀ ਚਾਹੁੰਦੇ ਹਨ। ਉਨ੍ਹਾਂ ਨੂੰ ਨਰਾਤਿਆਂ ਦੇ ਪੰਜਵੇਂ ਦਿਨ ਲਾਲ ਰੰਗ ਦੀਆਂ ਸੁਹਾਗ ਦੀਆਂ ਨਿਸ਼ਾਨੀਆਂ ਜਿਵੇਂ ਸਿੰਧੂਰ, ਲਾਲ ਚੂੜੀਆਂ, ਲਾਲ ਬਿੰਦੀ , ਸੇਬ ਜਾਂ ਫਿਰ ਲਾਲ ਫੁੱਲ ਅਤੇ ਲਾਲ ਕਪੜੇ 'ਚ ਚੌਲਬੰਨ੍ਹ ਕੇ ਮਾਤਾ ਦੀ ਗੋਦ ਭਰਨੀ ਚਾਹੀਦੀ ਹੈ।
ਮਾਂ ਸਕੰਦਮਾਤਾ ਦੀ ਪੂਜਾ ਦੇ ਨਾਲ ਅਨੰਤ ਫਲ ਦੀ ਪ੍ਰਾਪਤੀ ਹੁੰਦੀ ਹੈ। ਇਨ੍ਹਾਂ ਦੀ ਪੂਜਾ ਕਰਨ ਨਾਲ ਸੰਤਾਨ ਦਾ ਸੁਖ ਪ੍ਰਾਪਤ ਹੁੰਦਾ ਹੈ।
ਮਾਂ ਨੂੰ ਖੁਸ਼ ਕਰਨ ਲਈ ਬੱਚਿਆਂ ਨੂੰ ਕਰਾਓ
ਮਾਂ ਸਕੰਦਮਾਤਾ ਨੂੰ ਖੁਸ਼ ਕਰਨ ਲਈ ਪੰਜਵੇਂ ਨਰਾਤੇ ਨੂੰ ਪੰਜ ਸਾਲ ਦੀਆਂ ਪੰਜ ਕੁੜੀਆਂ ਅਤੇ ਪੰਜ ਮੁੰਡਿਆਂ ਨੂੰ ਖੀਰ ਅਤੇ ਮਿਠਆਈ ਖਿਲਾਓ। ਭੋਜਨ ਤੋਂ ਬਾਅਦ ਕੁੜੀਆਂ ਨੂੰ ਲਾਲ ਚੁੰਨੀਆਂ ਅਤੇ 5 ਰੁਪਏ ਦਿਓ ਅਤੇ ਮੁੰਡਿਆਂ ਨੂੰ ਇਕ ਸੇਬ ਅਤੇ 5 ਰੁਪਏ ਦਿਓ।
ਇਹ ਵੀ ਪੜ੍ਹੋ : ਇਸ ਮੰਦਿਰ 'ਚ ਲੱਗਦਾ ਹੈ 'ਲੰਗੂਰ ਮੇਲਾ', ਹੁੰਦੀਆਂ ਨੇ ਮੁਰਾਦਾ ਪੂਰੀਆਂ