ਗੁਰਦਾਸਪੁਰ: ਜ਼ਿਲ੍ਹਾ ਗੁਰਦਾਸਪੁਰ ਦੇ ਪਿੰਡ ਮਲਕਪੁਰ ਦੇ ਵਾਸੀ ਗੁਰਪ੍ਰੀਤ ਸਿੰਘ, ਜੋ ਕਿ ਭਾਰਤੀ ਫ਼ੌਜ ਦੇ 14 ਪੰਜਾਬ ਵਿੱਚ ਤਾਇਨਾਤ ਸੀ, ਦੀ ਡਿਊਟੀ ਦੌਰਾਨ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ। ਜਿਸ ਨਾਲ ਹੋ ਸ਼ਹੀਦ ਹੋ ਗਏ। ਉੱਥੇ ਹੀ ਅੱਜ ਜਿਵੇ ਹੀ ਸ਼ਹੀਦ ਦੀ ਮ੍ਰਿਤਕ ਦੇਹ ਉਸ ਦੇ ਜੱਦੀ ਪਿੰਡ ਵਿਚ ਪਹੁੰਚੀ ਤਾਂ ਪਰਿਵਾਰ ਦਾ ਰੋ-ਰੋ ਬੁਰਾ ਹਾਲ ਸੀ ਅਤੇ ਪੂਰੇ ਇਲਾਕੇ ਭਰ ਵਿੱਚ ਸੋਗ ਦੀ ਲਹਿਰ ਛਾਅ ਗਈ। ਇਸ ਦੌਰਾਨ ਅੰਤਿਮ ਯਾਤਰਾ ਸਰਕਾਰੀ ਸਨਮਾਨਾਂ ਨਾਲ ਕੀਤਾ ਗਿਆ ਪਰ ਪਰਿਵਾਰ ਨੂੰ ਇਸ ਗੱਲ ਦੀ ਨਿਰਾਸ਼ਾ ਹੈ ਕਿ ਕੋਈ ਵੀ ਨਾ ਹੀ ਕੋਈ ਪੰਜਾਬ ਸਰਕਾਰ ਦਾ ਨੁਮਾਇੰਦਾ ਇੱਥੇ ਨਹੀਂ ਪਹੁੰਚਿਆ।
ਇਸ ਦੌਰਾਨ ਪਰਿਵਾਰਕ ਮੈਂਬਰਾਂ ਨੇ ਕਿਹਾ ਕਿ "ਸਾਨੂੰ ਮਾਣ ਹੈ ਆਪਣੇ ਪੁੱਤਰ ਉੱਤੇ ਜਿਸ ਨੇ ਦੇਸ਼ ਦੀ ਸੇਵਾ ਕਰਦੇ ਹੋਏ ਆਪਣੀ ਜਾਨ ਗਵਾਈ ਹੈ ਪਰ ਇਸ ਗੱਲ ਦਾ ਅਫਸੋਸ ਹੈ ਕਿ ਕੋਈ ਵੀ ਸਰਕਾਰੀ ਅਧਿਕਾਰੀ ਜਾ ਫਿਰ ਸਰਕਾਰ ਦਾ ਨੁਮਾਇੰਦਾ ਇੱਥੇ ਨਹੀਂ ਆਇਆ। ਜਾਣਕਾਰੀ ਦਿੰਦਿਆਂ ਸ਼ਹੀਦ ਗੁਰਪ੍ਰੀਤ ਸਿੰਘ ਦੇ ਚਾਚਾ ਸਾਬਕਾ ਫੌਜੀ ਸੁਲੱਖਣ ਸਿੰਘ ਨੇ ਦੱਸਿਆ ਕਿ ਗੁਰਪ੍ਰੀਤ ਸਿੰਘ 2013 ਵਿੱਚ ਭਾਰਤੀ ਫ਼ੌਜ ਵਿੱਚ ਭਰਤੀ ਹੋਇਆ ਸੀ। ਉਹ ਹੁਣ ਸ੍ਰੀਨਗਰ ਵਿੱਚ 14 ਪੰਜਾਬ ਵਿੱਚ ਤਾਇਨਾਤ ਸੀ। ਉਹਨਾਂ ਦੱਸਿਆ ਕਿ ਬੀਤੀ 13 ਜੂਨ ਦੇਰ ਰਾਤ ਉਹਨਾਂ ਨੂੰ ਫ਼ੌਜ ਦੇ ਅਧਿਕਾਰੀਆਂ ਨੇ ਜਾਣਕਾਰੀ ਦਿੱਤੀ ਕਿ ਗੁਰਪ੍ਰੀਤ ਸਿੰਘ ਦੀ ਖਾਣਾ ਖਾਂਦੇ ਸਮੇਂ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ ਹੈ।
ਉਨ੍ਹਾਂ ਦੱਸਿਆ ਕਿ ਸ਼ਹੀਦ ਗੁਰਪ੍ਰੀਤ ਸਿੰਘ ਵਿਆਹਿਆ ਹੋਇਆ ਸੀ ਅਤੇ ਉਹ ਆਪਣੇ ਪਿੱਛੇ ਦਾਦੀ, ਮਾਤਾ ਕੁਲਵਿੰਦਰ ਕੌਰ ਅਤੇ ਛੋਟਾ ਭਰਾ ਸੁਨੀਤਪਾਲ ਸਿੰਘ ਛੱਡ ਗਿਆ ਹੈ। ਉੱਥੇ ਹੀ ਸ਼ਹੀਦ ਦੀ ਅੰਤਿਮ ਯਾਤਰਾ ਵਿੱਚ ਪਰਿਵਾਰ ਅਤੇ ਰਿਸ਼ਤੇਦਾਰਾਂ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਇਲਾਕੇ ਦੇ ਲੋਕਾਂ ਨੇ ਸ਼ਹੀਦ ਗੁਰਪ੍ਰੀਤ ਨੂੰ ਅੰਤਿਮ ਵਿਦਾਈ ਦਿੱਤੀ।
ਇਹ ਵੀ ਪੜ੍ਹੋ : ਪੰਜਾਬ ਕੈਬਨਿਟ ’ਚੋਂ ਇੱਕ ਮੰਤਰੀ ਦੀ ਛੁੱਟੀ ਹੋਣੀ ਤੈਅ !, ‘ਨਵੇਂ ਮੰਤਰੀਆਂ 'ਚ ਅਮਨ ਅਰੋੜਾ ਤੇ ਮਾਣੂਕੇ ਅੱਗੇ’...