ETV Bharat / city

3 ਦਿਨ੍ਹਾਂ ਤੋਂ ਸੀਵਰੇਜ ਬੰਦ, ਲੋਕਾਂ ਦੇ ਘਰਾਂ 'ਚ ਵੜਿਆ ਗੰਦਾ ਪਾਣੀ

ਮੁਹੱਲਾ ਨੰਗਲ ਕੋਟਲੀ 'ਚ ਪਿਛਲੇ 3 ਦਿਨ੍ਹਾਂ ਤੋਂ ਸੀਵਰੇਜ ਬੰਦ ਹੋਣ ਕਾਰਨ ਲੋਕ ਨਰਕ ਭਰੀ ਜ਼ਿੰਦਗੀ ਜਿਉਣ ਲਈ ਮਜ਼ਬੂਰ ਹਨ ਘਰਾਂ 'ਚ ਸੀਵਰੇਜ ਦਾ ਗੰਦਾ ਪਾਣੀ ਜਾਣ ਕਾਰਨ ਲੋਕ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਨਾਲ ਜੂਝ ਰਹੇ ਹਨ।

3 ਦਿਨਾਂ ਤੋਂ ਸੀਵਰੇਜ ਬੰਦ, ਲੋਕਾਂ ਦੇ ਘਰਾਂ 'ਚ ਵੜਿਆ ਗੰਦਾ ਪਾਣੀ
3 ਦਿਨਾਂ ਤੋਂ ਸੀਵਰੇਜ ਬੰਦ, ਲੋਕਾਂ ਦੇ ਘਰਾਂ 'ਚ ਵੜਿਆ ਗੰਦਾ ਪਾਣੀ3 ਦਿਨਾਂ ਤੋਂ ਸੀਵਰੇਜ ਬੰਦ, ਲੋਕਾਂ ਦੇ ਘਰਾਂ 'ਚ ਵੜਿਆ ਗੰਦਾ ਪਾਣੀ
author img

By

Published : Apr 30, 2022, 9:56 PM IST

ਗੁਰਦਾਸਪੁਰ : ਮੁਹੱਲਾ ਨੰਗਲ ਕੋਟਲੀ 'ਚ ਪਿਛਲੇ 3 ਦਿਨਾਂ ਤੋਂ ਸੀਵਰੇਜ ਬੰਦ ਹੋਣ ਕਾਰਨ ਲੋਕ ਨਰਕ ਭਰੀ ਜ਼ਿੰਦਗੀ ਜਿਉਣ ਲਈ ਮਜ਼ਬੂਰ ਹਨ ਘਰਾਂ 'ਚ ਸੀਵਰੇਜ ਦਾ ਗੰਦਾ ਪਾਣੀ ਜਾਣ ਕਾਰਨ ਲੋਕ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਨਾਲ ਜੂਝ ਰਹੇ ਹਨ।

ਲੋਕਾਂ ਨੇ ਕਿਹਾ ਕਈ ਵਾਰ ਪ੍ਰਸਾਸ਼ਨ ਨੂੰ ਸ਼ਿਕਾਇਤ ਕੀਤੀ ਪਰ ਕੋਈ ਵੀ ਅਧਿਕਾਰੀ ਮੁਹੱਲੇ ਵਿਚੋਂ ਗੰਦਗੀ ਸਾਫ ਕਰਨ ਲਈ ਨਹੀਂ ਪਹੁੰਚਿਆ ਪਰ ਅੱਜ ਜਦੋਂ ਮੀਡੀਆ ਦੀ ਟੀਮ ਮੁਹੱਲੇ 'ਚ ਪਹੁੰਚੀ ਤਾਂ ਨਗਰ ਕੌਂਸਲ ਦੇ ਅਧਿਕਾਰੀ ਵੀ ਨੀਂਦ ਤੋਂ ਜਾਗੇ ਅਤੇ ਸਫਾਈ ਕਰਵਾਉਣ ਲਈ ਪਹੁੰਚ ਗਏ।

ਇਸ ਸੰਬੰਧੀ ਜਾਣਕਾਰੀ ਦਿੰਦਿਆਂ ਮੁਹੱਲੇ ਦੇ ਲੋਕਾਂ ਨੇ ਕਿਹਾ ਕਿ ਪਿਛਲੇ 3 ਦਿਨਾਂ ਤੋਂ ਮੁਹੱਲੇ 'ਚ ਸੀਵਰੇਜ ਬੰਦ ਹੋਣ ਕਰਕੇ ਸੀਵਰੇਜ ਦਾ ਗੰਦਾ ਪਾਣੀ ਉਨ੍ਹਾਂ ਦੇ ਘਰਾਂ ਤੱਕ ਪਹੁੰਚ ਗਿਆ ਹੈ। ਪੂਰੇ ਮੁਹੱਲੇ 'ਚ ਗੰਦਗੀ ਫੈਲੀ ਹੋਈ ਹੈ ਜਿਸ ਕਰਕੇ ਲੋਕ ਨਰਕ ਭਰੀ ਜ਼ਿੰਦਗੀ ਜੀਣ ਦੇ ਲਈ ਮਜ਼ਬੂਰ ਹਨ।

3 ਦਿਨਾਂ ਤੋਂ ਸੀਵਰੇਜ ਬੰਦ, ਲੋਕਾਂ ਦੇ ਘਰਾਂ 'ਚ ਵੜਿਆ ਗੰਦਾ ਪਾਣੀ

ਉਨ੍ਹਾਂ ਕਿਹਾ ਕਿ ਗਰਮੀ ਦਾ ਮੌਸਮ ਹੋਣ ਕਰਕੇ ਉਨ੍ਹਾਂ ਦੇ ਘਰਾਂ 'ਚ ਬੀਮਾਰੀਆਂ ਫੈਲਣ ਦਾ ਖਦਸ਼ਾ ਵੀ ਵਧ ਗਿਆ ਹੈ। ਡੇਂਗੂ ਦਾ ਪ੍ਰਕੋਪ ਵੀ ਲਗਾਤਾਰ ਵਧਦਾ ਜਾ ਰਿਹਾ ਹੈ ਪਰ ਜ਼ਿਲ੍ਹਾ ਪ੍ਰਸ਼ਾਸਨ ਨੂੰ ਕਈ ਵਾਰ ਕਹਿਣ ਦੇ ਬਾਵਜੂਦ ਵੀ ਅਜੇ ਤੱਕ ਇਸ ਮੁਹੱਲੇ ਚੋਂ ਗੰਦੇ ਪਾਣੀ ਦੀ ਨਿਕਾਸੀ ਲਈ ਕੋਈ ਪ੍ਰਬੰਧ ਨਹੀਂ ਕੀਤਾ ਗਿਆ।

ਜਿਸ ਕਰਕੇ ਮਜਬੂਰ ਹੋ ਕੇ ਲੋਕਾਂ ਨੂੰ ਅੱਜ ਮੀਡੀਆ ਦਾ ਸਹਾਰਾ ਲੈਣਾ ਪਿਆ ਹੈ ਉਨ੍ਹਾਂ ਮੰਗ ਕੀਤੀ ਹੈ ਕਿ ਮੁਹੱਲੇ ਵਿਚ ਜਲਦ ਤੋਂ ਜਲਦ ਸਫਾਈ ਕਰਵਾਈ ਜਾਵੇ ਤਾਂ ਜੋ ਲੋਕ ਭਿਆਨਕ ਬੀਮਾਰੀਆਂ ਤੋਂ ਬਚ ਸਕਣ।

ਦੂਜੇ ਪਾਸੇ ਜਦੋਂ ਨਗਰ ਕੌਂਸਲ ਦੇ ਅਧਿਕਾਰੀਆਂ ਨੂੰ ਪਤਾ ਲੱਗਾ ਕਿ ਮੁਹੱਲੇ 'ਚ ਮੀਡੀਆ ਪਹੁੰਚ ਚੁੱਕਾ ਹੈ ਤਾਂ ਨਗਰ ਕੌਂਸਲ ਦੇ ਅਧਿਕਾਰੀ ਵੀ ਆਪਣੀ ਨੀਂਦ ਤੋਂ ਜਾਗੇ ਅਤੇ ਮੁਹੱਲੇ 'ਚ ਸਫ਼ਾਈ ਕਰਵਾਉਣ ਦੇ ਲਈ ਪਹੁੰਚ ਗਏ ਇਸ ਮੌਕੇ ਜਦੋਂ ਨਗਰ ਕੌਂਸਲ ਦੇ ਅਧਿਕਾਰੀ ਅਸ਼ੋਕ ਕੁਮਾਰ ਦੇ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਨੇ ਸਾਰਾ ਠੀਕਰਾ ਲੋਕਾਂ ਦੇ ਸਿਰ ਭੰਨਦੇ ਹੋਏ ਕਿਹਾ ਕਿ ਲੋਕਾਂ ਵੱਲੋਂ ਸੀਵਰੇਜ 'ਚ ਘਰ ਦੀ ਗੰਦਗੀ ਅਤੇ ਲਿਫਾਫੇ ਸੁੱਟ ਦਿੱਤੇ ਜਾਂਦੇ ਹਨ।

ਜਿਸ ਕਰਕੇ ਇਹ ਸੀਵਰੇਜ ਬਲੌਕ ਹੋਇਆ ਹੈ ਉਨ੍ਹਾਂ ਕਿਹਾ ਕਿ ਜਿਹੜੇ ਲੋਕ ਸੀਵਰੇਜ 'ਚ ਲਿਫਾਫੇ ਅਤੇ ਹੋਰ ਸਮਾਨ ਸੁੱਟਦੇ ਹਨ ਉਨ੍ਹਾਂ ਦੇ ਖਿਲਾਫ ਬਣਦੀ ਕਾਰਵਾਈ ਕੀਤੀ ਜਾਵੇਗੀ ਅਤੇ ਇਹ ਮੁਹੱਲੇ 'ਚ ਸਫ਼ਾਈ ਕਰਮਚਾਰੀਆਂ ਦੀ ਇਕ ਟੀਮ ਲਗਾ ਦਿੱਤੀ ਗਈ ਹੈ ਅਤੇ ਮੁਹੱਲੇ ਨੂੰ ਜਲਦ ਸਾਫ਼ ਕਰਵਾ ਦਿੱਤਾ ਜਾਵੇਗਾ।

ਇਹ ਵੀ ਪੜ੍ਹੋ:- ਗੁਰਮੀਤ ਰਾਮ ਰਹੀਮ ਨੇ ਸੁਨਾਰੀਆਂ ਜੇਲ੍ਹ ਚੋਂ ਲਿਖੀ ਚਿੱਠੀ ਦਿੱਤਾ ਇਹ ਸੰਦੇਸ਼...

ETV Bharat Logo

Copyright © 2024 Ushodaya Enterprises Pvt. Ltd., All Rights Reserved.