ਗੁਰਦਾਸਪੁਰ: ਬਟਾਲਾ ’ਚ ਸੱਚ ਖੰਡ ਨਾਨਕ ਧਾਮ ਡੇਰਾ ਬਾਬਾ ਦਰਸ਼ਨ ਦਾਸ ਦੇ ਵੱਲੋਂ ਕੋਰੋਨਾ ਦੇ ਮਰੀਜ਼ਾਂ ਦੇ ਲਈ ਆਕਸੀਜਨ ਕੰਸਿਟੇਟਰ ਦੀ ਸ਼ੁਰੂਆਤ ਕੀਤੀ ਗਈ। ਜਿਨ੍ਹਾਂ ਲੋਕਾਂ ਨੂੰ ਸਾਹ ਦੀ ਸਮਸਿਆ ਆ ਰਹੀ ਹੈ, ਉਨ੍ਹਾਂ ਲੋਕਾਂ ਨੂੰ ਆਕਸੀਜਨ ਕੰਸਿਟੇਟਰ ਦਿੱਤੇ ਜਾਣਗੇ ਅਤੇ ਵਰਤਨ ਤੋਂ ਬਾਅਦ ਲੋਕ ਆਕਸੀਜਨ ਕੰਸਿਟੇਟਰ ਡੇਰੇ ਵਿੱਚ ਵਾਪਿਸ ਕਰਨਗੇ। 500 ਦੇ ਕਰੀਬ ਆਕਸੀਜਨ ਕੰਸਿਟੇਟਰ ਯੂਕੇ ਤੋਂ ਭਾਰਤ ਲਿਆਂਦੇ ਗਏ ਹਨ। 30 ਆਕਸੀਜਨ ਕੰਸਟੇਟਰ ਬਟਾਲਾ ਦੇ ਸੱਚ ਖੰਡ ਨਾਨਕ ਧਾਮ ਡੇਰਾ ਵਿੱਚ ਹਨ ਜੋ ਕੋਰੋਨਾ ਪੀੜਤ ਲੋਕਾਂ ਨੂੰ ਇਹ ਆਕਸੀਜਨ ਕੰਸਟੇਟਰ ਦਿੱਤੇ ਜਾਣਗੇ।
ਇਹ ਵੀ ਪੜੋ: ਲੋਕ ਸੇਵਾ ਲਈ ਘੱਟ ਕੀਮਤਾਂ 'ਤੇ ਮੋਬਾਈਲ ਅਸੈਸਰੀਜ਼ ਵੇਚ ਰਿਹਾ ਕੁਲਦੀਪ
ਨਗਰ ਨਿਗਮ ਦੇ ਮੇਅਰ ਸੁਖਦੀਪ ਸਿੰਘ ਤੇਜਾ ਨੇ ਕਿਹਾ ਕਿ ਸੱਚ ਖੰਡ ਨਾਨਕ ਧਾਮ ਡੇਰੇ ਵਲੋਂ ਬਹੁਤ ਵਧੀਆ ਕੰਮ ਕੀਤਾ ਗਿਆ ਹੈ। ਉਹਨਾਂ ਨੇ ਕਿਹਾ ਕਿ ਬਾਬਾ ਜੀ ਦੇ ਵੱਲੋਂ ਪਹਿਲਾਂ ਵੀ ਕਈ ਕੰਮ ਕੀਤੇ ਜਾਂਦੇ ਹਨ ਅਤੇ ਹੁਣ ਕੋਰੋਨਾ ਪੀੜਤ ਜਿਨ੍ਹਾਂ ਲੋਕਾਂ ਨੂੰ ਸਾਹ ਦੀ ਸਮਸਿਆ ਆ ਰਹੀ ਹੈ ਹੁਣ ਉਨ੍ਹਾਂ ਨੂੰ ਆਕਸੀਜਨ ਕੰਸਿਟੇਟਰ ਦਿੱਤੇ ਜਾ ਰਹੇ ਹਨ।
ਇਹ ਵੀ ਪੜੋ: ਮਾਮਲਾ ਸੁਲਝਾਉਣ ਗਏ ਪੁਲਿਸ ਵਾਲਿਆਂ ’ਤੇ ਹੋਇਆ ਹਮਲਾ