ETV Bharat / city

Punjab Assembly Election 2022: ਗੁਰਦਾਸਪੁਰ ਸੀਟ ’ਤੇ ਕਿਸਦੀ ਹੋਵੇਗੀ ਜਿੱਤ, ਜਾਣੋ ਇੱਥੋਂ ਦਾ ਸਿਆਸੀ ਹਾਲ... - ਗੁਰਦਾਸਪੁਰ ਸੀਟ ਦਾ ਹਾਲ

Assembly Election 2022: 2017 ਵਿੱਚ ਗੁਰਦਾਸਪੁਰ ਸੀਟ (Gurdaspur Assembly Constituency) ’ਤੇ ਕਾਂਗਰਸ ਦੇ ਉਮੀਦਵਾਰ ਬਰਿੰਦਰਮੀਤ ਸਿੰਘ ਪਹਾੜਾ ਨੇ ਜਿੱਤ ਹਾਸਲ ਕੀਤੀ ਸੀ ਤੇ ਹੁਣ ਇਸ ਸੀਟ ’ਤੇ ਕਿਸ ਦਾ ਦਬਦਬਾ ਨਜ਼ਰ ਆ ਰਿਹਾ ਹੈ, ਇਸ ਲਈ ਪੜੋ ਪੂਰੀ ਖ਼ਬਰ...

ਪੰਜਾਬ ਵਿਧਾਨ ਸਭਾ ਚੋਣਾਂ 2022 ਗੁਰਦਾਸਪੁਰ ਸੀਟ

author img

By

Published : Dec 30, 2021, 12:40 PM IST

ਚੰਡੀਗੜ੍ਹ: ਪੰਜਾਬ ਵਿੱਚ ਅਗਲੇ ਸਾਲ ਪੰਜਾਬ ਵਿਧਾਨ ਸਭਾ ਚੋਣਾਂ 2022 (Punjab Assembly Election 2022) ਹੋਣ ਜਾ ਰਹੀਆਂ ਹਨ। ਵਿਧਾਨ ਸਭਾ ਚੋਣਾਂ ਵਿੱਚ ਜਿੱਤ ਹਾਸਲ ਕਰਨ ਲਈ ਹਰ ਪਾਰਟੀ ਵੱਲੋਂ ਪੂਰੀ ਵਾਹ ਲਗਾਈ ਜਾ ਰਹੀ ਹੈ ਤਾਂ ਜੋ ਸੱਤਾ ਹਾਸਲ ਕੀਤੀ ਜਾ ਸਕੇ, ਉਥੇ ਹੀ ਜੇਕਰ ਉਮੀਦਵਾਰਾਂ ਦਾ ਗੱਲ ਕੀਤੀ ਜਾਵੇ ਤਾਂ ਕਈ ਪਾਰਟੀਆਂ ਨੇ ਤਾਂ ਆਪਣੇ ਉਮੀਦਵਾਰ ਚੋਣ ਮੈਦਾਨ ਵਿੱਚ ਉਤਾਰ ਦਿੱਤੇ ਹਨ, ਪਰ ਕਈ ਪਾਰਟੀਆਂ ਵੱਲੋਂ ਅਜੇ ਵੀ ਉਮੀਦਵਾਰਾਂ ਦਾ ਐਲਾਨ ਕਰਨਾ ਬਾਕੀ ਹੈ, ਉਥੇ ਹੀ ਜੇਕਰ ਗੁਰਦਾਸਪੁਰ ਸੀਟ (Gurdaspur Assembly Constituency) ਦੀ ਗੱਲ ਕੀਤੀ ਜਾਵੇ ਤਾਂ ਇਥੇ ਕਿੰਨਾ ਵਿਕਾਸ ਹੋਇਆ ਹੈ ਜਾਂ ਫੇਰ ਇਥੋਂ ਦਾ ਸਿਆਸੀ ਸਮੀਕਰਨ ਕੀ ਹੈ, ਅੱਜ ਅਸੀਂ ਇਸ ਸੀਟ ਬਾਰੇ ਵਿਸਥਾਨਪੂਰਵਕ ਜਾਣਕਾਰੀ ਲਵਾਂਗੇ।

ਇਹ ਵੀ ਪੜੋ: Punjab Assembly Election 2022: ਆਖਿਰ ਇਸ ਵਾਰ ਕਿਸ ਦੀ ਝੋਲੀ ’ਚ ਪਵੇਗੀ ਤਲਵੰਡੀ ਸਾਬੋ ਸੀਟ, ਜਾਣੋ ਇੱਥੋਂ ਦਾ ਸਿਆਸੀ ਹਾਲ...

ਗੁਰਦਾਸਪੁਰ ਸੀਟ (Gurdaspur Assembly Constituency)

ਵਿਧਾਨ ਸਭਾ ਹਲਕਾ ਗੁਰਦਾਸਪੁਰ (Gurdaspur Assembly Constituency) ਵਿੱਚ ਇਸ ਸਮੇਂ ਕਾਂਗਰਸ ਦੇ ਬਰਿੰਦਰਮੀਤ ਸਿੰਘ ਪਹਾੜਾ ਮੌਜੂਦਾ ਵਿਧਾਇਕ ਹਨ। ਇਸ ਵਾਰ ਇਹ ਸੀਟ ਚੁਣੌਤੀਆਂ ਨਾਲ ਭਰੀ ਹੋਈ ਹੈ, ਕਿਉਂਕਿ ਇਸ ਵਾਰ ਕੈਪਟਨ ਅਮਰਿੰਦਰ ਸਿੰਘ ਦਾ ਕਾਂਗਰਸ ਤੋਂ ਵੱਖ ਹੋ ਜਾਣਾ, ਭਾਜਪਾ ਦਾ ਅਕਾਲੀ ਨਾਲ ਗੱਠਜੋੜ ਟੁੱਟਣਾ ਤੇ ਕਿਸਾਨਾਂ ਵੱਲੋਂ ਨਵੀਂ ਪਾਰਟੀ ਦਾ ਐਲਾਨ ਕਰਨਾ ਇਹ ਸਭ ਕਰਕੇ ਇਸ ਵਾਰ ਪੰਜਾਬ ਵਿਧਾਨ ਸਭਾ ਚੋਣਾਂ 2022 (Punjab Assembly Election 2022) ਸਿਆਸੀ ਸਮੀਕਰਨ ਬਦਲ ਰਹੇ ਹਨ।

2017 ਵਿਧਾਨ ਸਭਾ ਦੇ ਚੋਣ ਨਤੀਜੇ

2017 ਦੀਆਂ ਵਿਧਾਨ ਸਭਾ ਚੋਣਾਂ ਦੌਰਾਨ ਗੁਰਦਾਸਪੁਰ ਸੀਟ (Gurdaspur Assembly Constituency) ’ਤੇ 75.60 ਫੀਸਦ ਵੋਟਿੰਗ ਹੋਈ ਸੀ, ਇਸ ਦੌਰਾਨ ਕਾਂਗਰਸ ਦੇ ਉਮੀਦਵਾਰ ਬਰਿੰਦਰਮੀਤ ਸਿੰਘ ਪਹਾੜਾ ਨੇ ਜਿੱਤ ਹਾਸਲ ਕੀਤੀ ਸੀ, ਜਿਹਨਾਂ ਨੂੰ 67709 ਵੋਟਾਂ ਪਈਆਂ ਸਨ। ਉਥੇ ਹੀ ਦੂਜੇ ਨੰਬਰ ’ਤੇ ਰਹੇ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਗੁਰਬਚਨ ਸਿੰਘ ਬੱਬੇਹਾਲੀ ਨੂੰ 38753 ਵੋਟਾਂ ਪਈਆਂ ਸਨ, ਜਦਕਿ ਤੀਜੇ ਨੰਬਰ ’ਤੇ ਰਹੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਅਮਰਜੀਤ ਸਿੰਘ ਚਹਿਲ ਨੂੰ 6949 ਵੋਟਾਂ ਪਈਆਂ ਸਨ।

2017 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਪਾਰਟੀਆਂ ਦਾ ਵੋਟ ਸ਼ੇਅਰ

2017 ਦੀਆਂ ਵਿਧਾਨ ਸਭਾ ਚੋਣਾਂ (Assembly Elections) ਵਿੱਚ ਇਸ ਸੀਟ 'ਤੇ ਕਾਂਗਰਸ ਦਾ ਸਭ ਤੋਂ ਵੱਧ 57.97 ਫੀਸਦ ਵੋਟ ਸ਼ੇਅਰ ਸੀ, ਜਦਕਿ ਦੂਜੇ ਨੰਬਰ ’ਤੇ ਸ਼੍ਰੋਮਣੀ ਅਕਾਲੀ ਦਲ ਦਾ 33.18 ਫੀਸਦ ਤੇ ਤੀਜੇ ਨੰਬਰ ’ਤੇ ਆਮ ਆਦਮੀ ਪਾਰਟੀ ਦਾ 5.95 ਫੀਸਦ ਵੋਟ ਸ਼ੇਅਰ ਸੀ।

2012 ਵਿਧਾਨ ਸਭਾ ਦੇ ਚੋਣ ਨਤੀਜੇ

2012 ਦੀਆਂ ਵਿਧਾਨ ਸਭਾ ਚੋਣਾਂ ਦੌਰਾਨ ਗੁਰਦਾਸਪੁਰ ਸੀਟ (Gurdaspur Assembly Constituency) ’ਤੇ 74.72 ਫੀਸਦ ਵੋਟਿੰਗ ਹੋਈ ਸੀ, ਇਸ ਦੌਰਾਨ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਗੁਰਬਚਨ ਸਿੰਘ ਬੱਬੇਹਾਲੀ ਵਿਧਾਇਕ ਚੁਣੇ ਗਏ ਸਨ, ਜਿਹਨਾਂ ਨੂੰ 59905 ਵੋਟਾਂ ਪਈਆਂ ਸਨ। ਉਥੇ ਹੀ ਦੂਜੇ ਨੰਬਰ ’ਤੇ ਰਹੇ ਕਾਂਗਰਸ ਦੇ ਉਮੀਦਵਾਰ ਰਮਨ ਬਹਿਲ ਨੂੰ 38335 ਵੋਟਾਂ ਤੇ ਤੀਜੇ ਨੰਬਰ ’ਤੇ ਰਹੇ ਪੀਪਲਜ਼ ਪਾਰਟੀ ਆਫ ਪੰਜਾਬ ਦੇ ਉਮੀਦਵਾਰ ਹਰਦਿਆਲ ਸਿੰਘ ਨੂੰ 2790 ਵੋਟਾਂ ਪਈਆਂ ਸਨ।

2012 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਪਾਰਟੀਆਂ ਦਾ ਵੋਟ ਸ਼ੇਅਰ

2012 ਦੀਆਂ ਵਿਧਾਨ ਸਭਾ ਚੋਣਾਂ (Assembly Elections) ਵਿੱਚ ਗੁਰਦਾਸਪੁਰ ਸੀਟ (Gurdaspur Assembly Constituency) ’ਤੇ ਸ਼੍ਰੋਮਣੀ ਅਕਾਲੀ ਦਲ ਦਾ ਸਭ ਤੋਂ ਵੱਧ 57.25 ਫੀਸਦ ਵੋਟ ਸ਼ੇਅਰ ਰਿਹਾ ਸੀ, ਜਦਕਿ ਦੂਜੇ ਨੰਬਰ ’ਤੇ ਕਾਂਗਰਸ ਦਾ 36.64 ਫੀਸਦ ਤੇ ਤੀਜੇ ਨੰਬਰ ’ਤੇ ਪੀਪਲਜ਼ ਪਾਰਟੀ ਆਫ ਪੰਜਾਬ ਦਾ 2.59 ਫੀਸਦ ਵੋਟ ਸ਼ੇਅਰ ਰਿਹਾ ਸੀ।

ਇਹ ਵੀ ਪੜੋ: Punjab Assembly Election 2022: ਵਿਧਾਨ ਸਭਾ ਹਲਕਾ ਭੋਆ ’ਚ ਕੌਣ ਮਾਰੇਗਾ ਬਾਜ਼ੀ, ਜਾਣੋ ਇੱਥੋਂ ਦਾ ਸਿਆਸੀ ਹਾਲ...

ਗੁਰਦਾਸਪੁਰ ਸੀਟ (Gurdaspur Assembly Constituency) ਦਾ ਸਿਆਸੀ ਸਮੀਕਰਨ

ਵਿਧਾਨ ਸਭਾ ਹਲਕੇ ਗੁਰਦਾਸਪੁਰ ਸੀਟ (Gurdaspur Assembly Constituency) ਦਾ ਸਿਆਸੀ ਸਮੀਕਰਨ ਇਸ ਵਾਰ ਬਦਲਦਾ ਨਜ਼ਰ ਆ ਰਿਹਾ ਹੈ। ਸ਼੍ਰੋਮਣੀ ਅਕਾਲੀ ਦਲ ਨੇ ਗੁਰਦਾਸਪੁਰ ਸੀਟ ਤੋਂ ਗੁਰਬਚਨ ਸਿੰਘ ਬੱਬੇਹਾਲੀ ਨੂੰ ਚੋਣ ਮੈਦਾਨ ਵਿੱਚ ਉਤਾਰਿਆ ਹੈ ਜਦਕਿ ਆਮ ਆਦਮੀ ਪਾਰਟੀ ਨੇ ਰਮਨ ਬਹਿਲ ਨੂੰ ਆਪਣਾ ਉਮੀਦਵਾਰ ਐਲਾਨ ਦਿੱਤਾ ਹੈ।

2022 ਵਿੱਚ ਗੁਰਦਾਸਪੁਰ ਸੀਟ ’ਤੇ ਮੁਕਾਬਲਾ ਦਿਲਚਸਪ ਰਹਿਣ ਵਾਲਾ ਹੈ, ਕਿਉਂਕਿ ਇਸ ਵਾਰ ਜਿੱਥੇ ਅਕਾਲੀ ਦਲ ਭਾਜਪਾ ਤੋਂ ਵੱਖ ਹੋ ਕੇ ਚੋਣ ਲੜ ਰਿਹਾ ਹੈ, ਉਥੇ ਹੀ ਕੈਪਟਨ ਅਮਰਿੰਦਰ ਸਿੰਘ ਭਾਜਪਾ ਨਾਲ ਮਿਲਕੇ ਚੋਣ ਲੜ ਰਹੇ ਹਨ ਤੇ ਕਿਸਾਨਾਂ ਨੇ ਵੀ ਆਪਣੀ ਪਾਰਟੀ ਦਾ ਐਲਾਨ ਕਰ ਦਿੱਤੀ ਹੈ, ਜੋ 2022 ਦੇ ਚੋਣ ਮੈਦਾਨ ਵਿੱਚ ਆਪਣੇ ਉਮੀਦਵਾਰ ਉਤਾਰਨਗੇ।

ETV Bharat Logo

Copyright © 2025 Ushodaya Enterprises Pvt. Ltd., All Rights Reserved.