ETV Bharat / city

ਐਨ.ਆਰ.ਆਈ ਨੌਜਵਾਨ ਨੇ ਪਿੰਡ ਨਾਲ ਲਗਾਓ ਦੇ ਚੱਲਦੇ ਖਰਚੇ ਲੱਖਾਂ ਰੁਪਏ - ਪੰਜਾਬੀ ਆਪਣੇ ਪਿੰਡ ਨਾਲ ਇਨ੍ਹਾਂ ਜੁੜਿਆ

ਐਨਆਰਆਈ ਨੌਜਵਾਨ ਗੁਰਜੀਤ ਸਿੰਘ ਪਿਛਲੇ ਕਈ ਸਾਲਾਂ ਤੋਂ ਨਾਰਵੇ ’ਚ ਰਹਿ ਰਿਹਾ ਹੈ, ਇਸਦੇ ਬਾਵਜੁਦ ਵੀ ਐਨਆਰਆਈ ਪੰਜਾਬੀ ਆਪਣੇ ਪਿੰਡ ਨਾਲ ਇਨ੍ਹਾਂ ਜੁੜਿਆ ਹੋਇਆ ਹੈ। ਇਸ ਵਲੋਂ ਆਪਣੇ ਪਿੰਡ ਦੀ ਨੁਹਾਰ ਬਦਲਣ ਦੇ ਮਕਸਦ ਨਾਲ ਪਿੰਡ ਦੇ ਵਿਕਾਸ ਲਈ ਹੁਣ ਤਕ ਉਸ ਵਲੋਂ ਲੱਖਾਂ ਰੁਪਏ ਕੋਲੋਂ ਖਰਚ ਕੀਤੇ ਗਏ ਹਨ।

ਐਨਆਰਆਈ ਨੌਜਵਾਨ ਨੇ ਬਦਲੀ ਪਿੰਡ ਦੀ ਨੁਹਾਰ
ਐਨਆਰਆਈ ਨੌਜਵਾਨ ਨੇ ਬਦਲੀ ਪਿੰਡ ਦੀ ਨੁਹਾਰ
author img

By

Published : Apr 2, 2022, 3:54 PM IST

ਗੁਰਦਾਸਪੁਰ: ਜਿੱਥੇ ਪੰਜਾਬ ਦੇ ਪਿੰਡਾਂ ਦੇ ਬੁਰੇ ਹਾਲਤ ਨੂੰ ਕਹਿ ਕੇ ਇਥੋਂ ਦੇ ਪੰਜਾਬੀ ਨੌਜਵਾਨ ਵਿਦੇਸ਼ਾ ਨੂੰ ਭੱਜ ਰਹੇ ਹਨ ਉਥੇ ਹੀ ਕੁਝ ਅਜਿਹੇ ਵੀ ਪੰਜਾਬੀ ਹਨ ਜੋ ਵਿਦੇਸ਼ਾਂ ਚ ਰਹਿੰਦੇ ਹੋਏ ਵੀ ਆਪਣੇ ਪਿੰਡਾਂ ਨਾਲ ਪੰਜਾਬ ਨਾਲ ਜੁੜੇ ਹਨ। ਇਸੇ ਤਰ੍ਹਾਂ ਦੀ ਮਿਸਾਲ ਹੈ ਜ਼ਿਲਾ ਗੁਰਦਾਸਪੁਰ ਦੇ ਪਿੰਡ ਬੁਲੇਵਾਲ ਦਾ ਰਹਿਣ ਵਾਲਾ ਨੌਜਵਾਨ ਗੁਰਜੀਤ ਸਿੰਘ ਦੀ।

ਐਨਆਰਆਈ ਨੌਜਵਾਨ ਗੁਰਜੀਤ ਸਿੰਘ ਗੁਰਦਾਸਪੁਰ ਦੇ ਪਿੰਡ ਬੁਲੇਵਾਲ ਦਾ ਰਹਿਣ ਵਾਲਾ ਹੈ। ਉਹ ਪਿਛਲੇ ਕਈ ਸਾਲਾਂ ਤੋਂ ਚਾਹੇ ਨਾਰਵੇ ’ਚ ਵੱਸ ਰਿਹਾ ਹੈ ਅਤੇ ਇਹ ਐਨਆਰਆਈ ਪੰਜਾਬੀ ਆਪਣੇ ਪਿੰਡ ਨਾਲ ਇਨ੍ਹਾਂ ਜੁੜਿਆ ਹੈ ਕਿ ਇਸ ਵਲੋਂ ਆਪਣੇ ਪਿੰਡ ਦੀ ਨੁਹਾਰ ਬਦਲਣ ਦੇ ਮਕਸਦ ਨਾਲ ਪਿੰਡ ਦੇ ਵਿਕਾਸ ਲਈ ਹੁਣ ਤਕ ਉਸ ਵਲੋਂ ਲੱਖਾਂ ਰੁਪਏ ਕੋਲੋਂ ਖਰਚ ਕੀਤੇ ਗਏ ਹਨ। ਉੱਥੇ ਹੀ ਪਿੰਡ ਦੇ ਲੋਕ ਐਨਆਰਆਈ ਪੰਜਾਬੀ ਨੌਜਵਾਨ ਗੁਰਜੀਤ ਦੀ ਪ੍ਰਸ਼ੰਸ਼ਾ ਕਰਦੇ ਥੱਕਦੇ ਨਹੀਂ ਹਨ।

ਐਨਆਰਆਈ ਨੌਜਵਾਨ ਨੇ ਬਦਲੀ ਪਿੰਡ ਦੀ ਨੁਹਾਰ

ਗੁਰਜੀਤ ਨੇ ਦੱਸਿਆ ਕਿ ਉਹ ਅੱਜ ਤੋਂ ਕਰੀਬ 15 ਸਾਲ ਪਹਿਲਾ ਨਾਰਵੇ ਚੰਗੇ ਭੱਵਿਖ ਦੀ ਸੋਚ ਨਾਲ ਗਿਆ ਅਤੇ ਅਕਸਰ ਹੀ ਉਹ ਜਦ ਪਿੰਡ ਆਉਂਦਾ ਤਾ ਪਿੰਡ ਦੇ ਵਿਕਾਸ ਨੂੰ ਲੈਕੇ ਚਿੰਤਤ ਰਹਿੰਦਾ ਸੀ ਅਤੇ ਗੁਰਜੀਤ ਆਖਦਾ ਹੈ ਕਿ ਉਸਨੇ ਪਿੰਡ ਦੀ ਨੁਹਾਰ ਬਦਲਣ ਦਾ ਮਨ ਬਣਾਇਆ ਅਤੇ ਸ਼ੁਰੂਆਤ ਕੁਝ ਸਾਲ ਪਹਿਲਾਂ ਕੀਤੀ ਅਤੇ ਸ਼ੁਰੁਆਤ ਪਿੰਡ ਸਾਫ ਸਫਾਈ ਅਤੇ ਬੂਟੇ ਲਾਉਣ ਤੋਂ ਕੀਤੀ।

ਗੁਰਜੀਤ ਨੇ ਅੱਗੇ ਦੱਸਿਆ ਕਿ ਉਸ ਨੇ ਹੁਣ ਤੱਕ ਹਜ਼ਾਰਾਂ ਦੀ ਗਿਣਤੀ ’ਚ ਪਿੰਡ ਦੇ ਆਲੇ ਦੁਆਲੇ ਅਤੇ ਸ਼ਮਸ਼ਾਨ ਘਾਟ ਚ ਬੂਟੇ ਲਗਾਏ ਹਨ ਅਤੇ ਇਸ ਦੇ ਨਾਲ ਹੀ ਪਿੰਡ ਦੀ ਲੋੜ ਮੁਤਾਬਿਕ ਸਟ੍ਰੀਟ ਲਾਈਟ ਅਤੇ ਹੋਰ ਵਿਕਾਸ ਕੀਤਾ ਹੈ। ਜਿਸ ’ਤੇ ਉਸ ਵਲੋਂ ਸਾਰੇ ਪੈਸੇ ਆਪਣੀ ਜੇਬ ਤੋਂ ਖਰਚ ਕੀਤੇ ਗਏ ਹਨ ਅਤੇ ਉਹ ਜਦੋ ਵਿਦੇਸ਼ ਚ ਹੁੰਦਾ ਹੈ ਤਾਂ ਉਸਦੇ ਪਰਿਵਾਰ ਵਾਲੇ ਅਤੇ ਰਿਸ਼ਤੇਦਾਰ ਇੱਥੇ ਪਿੰਡ ਦੇ ਵਿਕਾਸ ਦਾ ਪੂਰਾ ਕੰਮ ਸੰਭਾਲਦੇ ਹਨ।

ਉੱਥੇ ਹੀ ਇਸ ਐਨਆਰਆਈ ਵਲੋਂ ਕੀਤੇ ਜਾ ਰਹੇ ਇਸ ਵਿਕਾਸ ਨੂੰ ਲੈਕੇ ਲੋਕ ਐਨਆਰਆਈ ਗੁਰਜੀਤ ਦੀ ਪ੍ਰਸ਼ੰਸ਼ਾ ਕਰਦੇ ਥੱਕਦੇ ਨਹੀਂ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਚਾਹੇ ਗੁਰਜੀਤ ਨਾਰਵੇ ਹੋਵੇ ਜਾਂ ਪੰਜਾਬ ਚ ਉਹ ਹਮੇਸ਼ਾ ਆਪਣੇ ਪਿੰਡ ਬਾਰੇ ਸੋਚਦਾ ਹੈ ਅਤੇ ਜੇਕਰ ਗੁਰਜੀਤ ਸਿੰਘ ਵਾਂਗ ਦੂਸਰੇ ਐਨਆਰਆਈ ਭਰਾ ਵੀ ਸੋਚਣ ਤਾਂ ਪੂਰੇ ਪੰਜਾਬ ਦੀ ਨੁਹਾਰ ਬਦਲੀ ਜਾ ਸਕਦੀ ਹੈ।

ਇਹ ਵੀ ਪੜੋ: ਕਣਕ ਦੀ ਸਰਕਾਰੀ ਖਰੀਦ ਦਾ ਦੂਜਾ ਦਿਨ, ਮੰਡੀਆਂ ਅਜੇ ਵੀ ਖਾਲੀ

ETV Bharat Logo

Copyright © 2025 Ushodaya Enterprises Pvt. Ltd., All Rights Reserved.