ETV Bharat / city

ਕਰਤਾਰਪੁਰ ਸਾਹਿਬ ਪਹੁੰਚੇ ਸਿੱਧੂ ਨੇ ਇਮਰਾਨ ਖ਼ਾਨ ਨੂੰ ਸੱਦਿਆ 'ਵੱਡਾ ਭਰਾ', ਹੋ ਗਿਆ ਵਿਵਾਦ

ਕਰਤਾਰਪੁਰ ਲਾਂਘਾ (Kartarpur Corridor) ਮੁੜ ਖੁੱਲ੍ਹਣ ਦੇ ਤਿੰਨ ਦਿਨ ਬਾਅਦ ਸ਼ਨੀਵਾਰ ਨੂੰ ਨਵਜੋਤ ਸਿੰਘ ਸਿੱਧੂ (Navjot Singh Sidhu) ਕਰਤਾਰਪੁਰ ਸਾਹਿਬ ਪੰਹੁਚੇ। ਪਾਕਿਸਤਾਨ ਦੀ ਧਰਤੀ 'ਤੇ ਕਦਮ ਰੱਖਦਿਆਂ ਹੀ ਸਿੱਧੂ ਨੇ ਪਾਕਿ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨੂੰ 'ਵੱਡਾ ਭਰਾ' ਸੱਦਿਆ, ਜਿਸ ਮਗਰੋਂ ਵਿਵਾਦ ਸ਼ੁਰੂ ਹੋ ਗਿਆ। ਭਾਜਪਾ ਆਗੂ ਅਮਿਤ ਮਾਲਵੀਆ (Amit Malviya) ਨੇ ਟਵੀਟ ਕਰ ਸਿੱਧੂ ਨੂੰ ਆੜੇ ਹੱਥੀਂ ਲਿਆ।

ਕਰਤਾਰਪੁਰ ਸਾਹਿਬ ਪੰਹੁਚਦੇ ਹੀ ਸਿੱਧੂ ਵਿਵਾਦ
ਕਰਤਾਰਪੁਰ ਸਾਹਿਬ ਪੰਹੁਚਦੇ ਹੀ ਸਿੱਧੂ ਵਿਵਾਦ
author img

By

Published : Nov 20, 2021, 1:31 PM IST

Updated : Nov 20, 2021, 2:20 PM IST

ਸ੍ਰੀ ਕਰਤਾਰਪੁਰ ਸਾਹਿਬ: ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ (PPCC President) ਨਵਜੋਤ ਸਿੰਘ ਸਿੱਧੂ (Navjot Singh Sidhu) ਕਰਤਾਰਪੁਰ ਲਾਂਘਾ ( Kartarpur Corridor) ਮੁੜ ਖੁੱਲ੍ਹਣ ਦੇ ਤਿੰਨ ਦਿਨ ਬਾਅਦ ਸ਼ਨੀਵਾਰ ਨੂੰ ਗੁਰਦੁਆਰਾ ਕਰਤਾਰਪੁਰ ਸਾਹਿਬ( Gurudwara Kartarpur Sahib) ਵਿਖੇ ਨਤਮਸਤਕ ਹੋਣ ਲਈ ਪਹੁੰਚੇ, ਜਿੱਥੇ ਉਨ੍ਹਾਂ ਦਾ ਸ਼ਾਨਦਾਰ ਸਵਾਗਤ ਕੀਤਾ ਗਿਆ।

ਇਸ ਦੌਰਾਨ ਸਿੱਧੂ ਨੇ ਕਰਤਾਰਪੁਰ ਪ੍ਰੋਜੈਕਟ ਮੈਨੇਜਮੈਂਟ ਯੂਨਿਟ ਦੇ ਮੁੱਖ ਕਾਰਜਕਾਰੀ ਅਧਿਕਾਰੀ ਮੁਹੰਮਦ ਲਤੀਫ ਨਾਲ ਵੀ ਗੱਲਬਾਤ ਕੀਤੀ ਅਤੇ ਕਿਹਾ ਕਿ 'ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਮੇਰੇ ਵੱਡੇ ਭਰਾ ਵਾਂਗ ਹਨ।'

  • Rahul Gandhi’s favourite Navjot Singh Sidhu calls Pakistan Prime Minister Imran Khan his “bada bhai”. Last time he had hugged Gen Bajwa, Pakistan Army’s Chief, heaped praises.

    Is it any surprise that the Gandhi siblings chose a Pakistan loving Sidhu over veteran Amarinder Singh? pic.twitter.com/zTLHEZT3bC

    — Amit Malviya (@amitmalviya) November 20, 2021 " class="align-text-top noRightClick twitterSection" data=" ">

ਭਾਜਪਾ ਆਈਟੀ ਸੈੱਲ ਦੇ ਇੰਚਾਰਜ ਡਾ. ਅਮਿਤ ਮਾਲਵੀਆ ਨੇ ਟਵੀਟ ਕਰ ਸਿੱਧੂ ਨੂੰ ਆੜੇ ਹੱਥੀਂ ਲਿਆ। ਉਨ੍ਹਾਂ ਲਿਖਿਆ, "ਰਾਹੁਲ ਗਾਂਧੀ ਦੇ ਚਹੇਤੇ ਨਵਜੋਤ ਸਿੰਘ ਸਿੱਧੂ ਨੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨੂੰ ‘ਬੜਾ ਭਾਈ’ ਕਿਹਾ ਹੈ। ਪਿਛਲੀ ਵਾਰ ਉਸ ਨੇ ਪਾਕਿਸਤਾਨੀ ਫ਼ੌਜ ਦੇ ਮੁਖੀ ਜਨਰਲ ਬਾਜਵਾ ਨੂੰ ਜੱਫੀ ਪਾ ਕੇ ਤਾਰੀਫ਼ ਕੀਤੀ ਸੀ। ਕੀ ਇਹ ਕੋਈ ਹੈਰਾਨੀ ਵਾਲੀ ਗੱਲ ਹੈ ਕਿ ਗਾਂਧੀ ਭੈਣ ਭਰਾਵਾਂ ਨੇ ਵੈਟਰਨ ਅਮਰਿੰਦਰ ਸਿੰਘ ਨਾਲੋਂ ਪਾਕਿਸਤਾਨ ਨੂੰ ਪਿਆਰ ਕਰਨ ਵਾਲੇ ਸਿੱਧੂ ਨੂੰ ਚੁਣਿਆ ਹੈ?"

ਰਾਹੁਲ ਗਾਂਧੀ ਅਤੇ ਪ੍ਰਿਅੰਕਾ ਗਾਂਧੀ 'ਤੇ ਨਿਸ਼ਾਨਾ ਸਾਧਦੇ ਹੋਏ ਅਮਿਤ ਮਾਲਵੀਆ ਨੇ ਸਵਾਲ ਕੀਤਾ, "ਕੀ ਇਹ ਕੋਈ ਹੈਰਾਨੀ ਦੀ ਗੱਲ ਹੈ ਕਿ ਗਾਂਧੀ ਭਰਾ ਅਤੇ ਭੈਣ ਨੇ ਬਜ਼ੁਰਗ ਅਮਰਿੰਦਰ ਸਿੰਘ ਨਾਲੋਂ ਪਾਕਿਸਤਾਨ ਪ੍ਰੇਮੀ ਸਿੱਧੂ ਨੂੰ ਤਰਜੀਹ ਦਿੱਤੀ?"

ਈਟੀਵੀ ਨਾਲ ਵਿਸ਼ੇਸ਼ ਗੱਲਬਾਤ ਵਿੱਚ, ਸਿੱਧੂ ਦੇ ਮੀਡੀਆ ਸਲਾਹਕਾਰ ਸੁਰਿੰਦਰ ਡੱਲਾ ਨੇ ਕਿਹਾ, “ਜਦੋਂ ਭਾਰਤ ਪਾਕਿਸਤਾਨ ਨਾਲ ਮੈਚ ਖੇਡਦਾ ਹੈ ਤਾਂ ਅਜਿਹੇ ਲੋਕਾਂ ਨੂੰ ਦੁੱਖ ਕਿਉਂ ਨਹੀਂ ਹੁੰਦਾ। ਹੁਣ ਬਾਬੇ (ਗੁਰੂ ਨਾਨਕ ਦੇਵ ਜੀ ਦੇ) ਦੇ ਨਾਮ 'ਤੇ ਕੁਝ ਲੋਕ ਦੁਖੀ ਹਨ। ਉਨ੍ਹਾਂ ਕਿਹਾ ਕਿ ਕੁਝ ਲੋਕ ਬਾਬੇ 'ਤੇ ਰਾਜਨੀਤੀ ਕਰ ਰਹੇ ਹਨ ਜੋ ਕਿ ਨਿੰਦਣਯੋਗ ਹੈ।"

ਦੱਸਣਯੋਗ ਹੈ ਕਿ ਨਵਜੋਤ ਸਿੱਧੂ ਦਾ ਕਰਤਾਰਪੁਰ ਜਾਣ ਦਾ ਪ੍ਰੋਗਰਾਮ ਹਾਲਾਂਕਿ 18 ਨਵੰਬਰ ਨੂੰ ਤੈਅ ਸੀ, ਪਰ ਗ੍ਰਹਿ ਮੰਤਰਾਲੇ ਨੇ ਸੁਰੱਖਿਆ ਚਿੰਤਾਵਾਂ ਦਾ ਹਵਾਲਾ ਦਿੰਦੇ ਹੋਏ ਉਨ੍ਹਾਂ ਦਾ ਨਾਮ ਸਿੱਖ ਸ਼ਰਧਾਲੂਆਂ ਦੇ ਤੀਜੇ ਜੱਥੇ ਦੀ ਸੂਚੀ ਵਿੱਚ ਸ਼ਾਮਲ ਕੀਤਾ ਸੀ। ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਅਗਵਾਈ ਵਾਲੇ ਜੱਥੇ 'ਚ ਸਿੱਧੂ ਦਾ ਨਾਂ ਸ਼ਾਮਲ ਨਹੀਂ ਸੀ, ਜਿਸਨੇ ਵੀਰਵਾਰ ਦੇ ਦਿਨ ਸ੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨ ਕੀਤੇ ਸਨ। ਸਿੱਧੂ ਨੂੰ ਬੁੱਧਵਾਰ ਦੇਰ ਰਾਤ ਦੱਸਿਆ ਗਿਆ ਕਿ ਗੁਰਪੁਰਬ ਤੋਂ ਇਕ ਦਿਨ ਬਾਅਦ 20 ਨਵੰਬਰ ਨੂੰ ਸ੍ਰੀ ਕਰਤਾਰਪੁਰ ਸਾਹਿਬ ਗੁਰਦੁਆਰੇ ਦੇ ਦਰਸ਼ਨਾਂ ਲਈ ਆਉਣ ਵਾਲੇ ਵੀਆਈਪੀਜ਼ ਦੀ ਤੀਜੀ ਸੂਚੀ ਵਿਚ ਉਨ੍ਹਾਂ ਦਾ ਨਾਂ ਸ਼ਾਮਲ ਹੈ।

ਨਵਜੋਤ ਸਿੰਘ ਸਿੱਧੂ ਅਜੇ ਪਾਕਿਸਤਾਨ ਵਾਲੇ ਪਾਸੇ ਹਨ ਤੇ ਰਵਾਨਗੀ ਸਮੇਂ ਉਨ੍ਹਾਂ ਕਿਹਾ ਸੀ ਕਿ ਪਰਤ ਕੇ ਤਸੱਲੀ ਨਾਲ ਮੀਡੀਆ ਨਾਲ ਗੱਲ ਕਰਨਗੇ।

ਇਹ ਵੀ ਪੜੋ: Kartarpur Corridor: ਸ੍ਰੀ ਕਰਤਾਰਪੁਰ ਸਾਹਿਬ ਲਈ ਰਵਾਨਾ ਹੋਏ ਨਵਜੋਤ ਸਿੰਘ ਸਿੱਧੂ

ਵੀਡੀਓ 'ਚ ਪਾਕਿਸਤਾਨੀ ਅਧਿਕਾਰੀਆਂ ਨੇ ਕਰਤਾਰਪੁਰ ਪਹੁੰਚੇ ਸਿੱਧੂ ਦਾ ਫੁੱਲਾਂ ਨਾਲ ਸਵਾਗਤ ਕੀਤਾ ਗਿਆ। ਕਰਤਾਰਪੁਰ ਦੇ ਇਕ ਅਧਿਕਾਰੀ ਨੇ ਸਿੱਧੂ ਦਾ ਸਵਾਗਤ ਕੀਤਾ ਅਤੇ ਉਨ੍ਹਾਂ ਨੂੰ ਫੁੱਲਾਂ ਦੇ ਹਾਰ ਪਾਇਆ ਗਿਆ। ਇਸ ਦੌਰਾਨ ਅਧਿਕਾਰੀ ਕਹਿ ਰਹੇ ਹਨ ਕਿ ਉਹ ਪੀਐਮ ਇਮਰਾਨ ਖਾਨ ਵੱਲੋਂ ਸਿੱਧੂ ਦਾ ਸਵਾਗਤ ਕਰਦੇ ਹਨ।

ਇਸ 'ਤੇ ਸਿੱਧੂ ਨੇ ਕਿਹਾ, 'ਮੈਂ ਤੁਹਾਡਾ ਬਹੁਤ ਧੰਨਵਾਦੀ ਹਾਂ। ਇਮਰਾਨ ਖਾਨ ਮੇਰਾ ਵੱਡਾ ਭਰਾ ਹੈ। ਉਸ ਨੇ ਮੈਨੂੰ ਪਿਆਰ ਦਿੱਤਾ ਹੈ।

ਦੱਸ ਦਈਏ ਕਿ ਸਾਬਕਾ ਕ੍ਰਿਕਟਰ ਸਿੱਧੂ ਪਹਿਲਾਂ ਵੀ ਪਾਕਿਸਤਾਨ ਜਾ ਕੇ ਵਿਵਾਦਾਂ ਵਿੱਚ ਘਿਰ ਚੁੱਕੇ ਹਨ। ਪਾਕਿਸਤਾਨੀ ਫੌਜ ਦੇ ਮੁਖੀ ਜਨਰਲ ਬਾਜਵਾ ਨੂੰ ਜੱਫੀ ਪਾਉਣ ਕਾਰਨ ਉਨ੍ਹਾਂ ਨੂੰ ਕਾਫੀ ਆਲੋਚਨਾ ਦਾ ਸਾਹਮਣਾ ਕਰਨਾ ਪਿਆ ਸੀ।

ਸਾਲ 2018 ਵਿੱਚ ਸਿੱਧੂ ਇਸਲਾਮਾਬਾਦ ਵਿੱਚ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਦੇ ਸਹੁੰ ਚੁੱਕ ਸਮਾਗਮ ਵਿੱਚ ਸ਼ਾਮਲ ਹੋਏ ਸੀ। ਸਮਾਗਮ ਦੌਰਾਨ ਸਿੱਧੂ ਪਾਕਿਸਤਾਨ ਦੇ ਫੌਜ ਮੁਖੀ ਜਨਰਲ ਕਮਰ ਜਾਵੇਦ ਬਾਜਵਾ ਨੂੰ ਜੱਫੀ ਪਾਉਂਦੇ ਨਜ਼ਰ ਆਏ ਸੀ। ਸਿੱਧੂ ਨਾਲ ਬਾਜਵਾ ਦੀ ਉਸ ਤਸਵੀਰ ਨੂੰ ਲੈ ਕੇ ਉਨ੍ਹਾਂ ਨੂੰ ਦੇਸ਼ 'ਚ ਰੋਸ ਦਾ ਸਾਹਮਣਾ ਕਰਨਾ ਪਿਆ ਸੀ।

ਕਾਬਿਲੇਗੌਰ ਹੈ ਕਿ ਇਸ ਤੋਂ ਪਹਿਲਾਂ ਨਵਜੋਤ ਸਿੰਘ ਸਿੱਧੂ (Navjot Singh Sidhu) ਨੇ 18 ਨਵੰਬਰ ਨੂੰ ਪੰਜਾਬ ਕੈਬਨਿਟ ਨਾਲ ਸ੍ਰੀ ਕਰਤਾਰਪੁਰ ਸਾਹਿਬ ਜਾਣਾ ਸੀ ਪਰ ਉਸ ਸਮੇਂ ਸਿੱਧੂ ਨੂੰ ਸ੍ਰੀ ਕਰਤਾਰਪੁਰ ਸਾਹਿਬ (Sri Kartarpur Sahib) ਜਾਣ ਦੀ ਇਜਾਜ਼ਤ ਨਹੀਂ ਮਿਲੀ ਸੀ, ਜਿਸ ਤੋਂ ਮਗਰੋਂ ਅੱਜ ਨਵਜੋਤ ਸਿੰਘ ਸਿੱਧੂ (Navjot Singh Sidhu) ਲਾਂਘੇ ਰਾਹੀਂ ਸ੍ਰੀ ਕਰਤਾਰਪੁਰ ਸਾਹਿਬ (Sri Kartarpur Sahib) ਲਈ ਰਵਾਨਾ ਹੋ ਗਏ ਹਨ।

ਪੰਜਾਬ ਕੈਬਨਿਟ ਨੇ ਕੇਂਦਰ ਨੂੰ ਭੇਜੀ ਸੀ ਲਿਸਟ

ਦੱਸ ਦਈਏ ਕਿ ਲਾਂਘਾ ਖੁੱਲ੍ਹਣ ਤੋਂ ਬਾਅਦ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦੇ ਮੱਦੇਨਜ਼ਰ ਨੂੰ ਪੰਜਾਬ ਕੈਬਨਿਟ ਲਾਂਘੇ ਰਾਹੀਂ ਸ੍ਰੀ ਕਰਤਾਰਪੁਰ ਸਾਹਿਬ ਜਾਣ ਲਈ ਕੇਂਦਰ ਸਰਕਾਰ ਨੂੰ ਭੇਜੀ ਸੀ। ਇਸ ਸੂਚੀ ਵਿੱਚ 44 ਵੀਆਈਪੀਜੀ ਦੇ ਨਾਂ ਸ਼ਾਮਲ ਸਨ। ਜਿਸ ਤੋਂ ਮਗਰੋਂ ਕੇਂਦਰ ਨੇ ਇਨਾਂ 44 ਵੀਆਈਪੀਜੀ ਦੀ ਸੂਚੀ ਨੂੰ ਮਨਜ਼ੂਰੀ ਤਾਂ ਦੇ ਦਿੱਤੀ, ਪਰ ਦਿਨ ਵੰਡ ਦਿੱਤੇ ਗਏ।ਕੇਂਦਰ ਸਰਕਾਰ ਵੱਲੋਂ ਵੰਡੀ ਗਈ ਸੂਚੀ ਵਿੱਚ ਨਵਜੋਤ ਸਿੱਧੂ (Navjot Singh Sidhu) ਦਾ ਨਾਂ 18 ਦੀ ਬਜਾਏ 20 ਨਵੰਬਰ ਨੂੰ ਪਾਇਆ ਗਿਆ ਸੀ, ਜਿਸ ਕਾਰਨ ਅੱਜ ਨਵਜੋਤ ਸਿੰਘ ਸਿੱਧੂ ਸ੍ਰੀ ਕਰਤਾਰਪੁਰ ਸਾਹਿਬ ਜਾਣਗੇ।

18 ਨਵੰਬਰ ਨੂੰ ਮੁੱਖ ਮੰਤਰੀ ਸਮੇਤ ਪੰਜਾਬ ਦੇ ਕਈ ਮੰਤਰੀ ਗਏ ਸਨ ਸ੍ਰੀ ਕਰਤਾਰਪੁਰ ਸਾਹਿਬ

ਦੱਸ ਦਈਏ ਕਿ 17 ਨਵੰਬਰ ਨੂੰ ਲਾਂਘਾ ਖੁੱਲ੍ਹਣ ਤੋਂ ਬਾਅਦ ਪੰਜਾਬ ਦੇ ਮੁੱਖ ਮੰਤਰੀ ਸਮੇਤ ਕਈ ਮੰਤਰੀ ਆਪਣੇ ਪਰਿਵਾਰਾ ਨਾਲ ਬਾਬੇ ਨਾਨਕ ਦੇ ਦਰ ਸ੍ਰੀ ਕਰਤਾਰਪੁਰ ਸਾਹਿਬ ਵਿਖੇ ਨਤਮਸਤਕ ਹੋ ਕੇ ਆਏ ਹਨ।

ਕੇਂਦਰ ਨੇ ਖੋਲ੍ਹਿਆ ਲਾਂਘਾ

ਦੱਸ ਦਈਏ ਕਿ ਸਿੱਖ ਸੰਗਤ ਦੀ ਲੰਬੀ ਮੰਗ ਤੋਂ ਬਾਅਦ ਸ੍ਰੀ ਕਰਤਾਰਪੁਰ ਲਾਂਘਾ (Kartarpur corridor) ਖੋਲ੍ਹ ਦਿੱਤਾ ਗਿਆ ਹੈ, ਤੇ ਹੁਣ ਕਰਤਾਰਪੁਰ ਕੌਰੀਡੋਰ (Kartarpur corridor) ਰਾਹੀਂ ਸੰਗਤ ਪਾਕਿਸਤਾਨ ਸਥਿਤ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨ ਕਰ ਸਕੇਗੀ।

ਜ਼ਿਕਰਯੋਗ ਹੈ ਕਿ ਨਾਨਕ ਨਾਮ ਲੇਵਾ ਸੰਗਤ (Nanak Naam Leva Sangat) ਦੀਆਂ ਅਰਦਾਸਾਂ ਗੁਰੂਘਰ ’ਚ ਪ੍ਰਵਾਨ ਹੋ ਗਈਆਂ ਹਨ ਤੇ ਸ੍ਰੀ ਕਰਤਾਰਪੁਰ ਲਾਂਘਾ (Kartarpur corridor) ਖੁੱਲ੍ਹ ਗਿਆ ਹੈ। ਦੱਸ ਦਈਏ ਕਿ ਕੋਰੋਨਾ ਨੇ ਪੂਰੇ ਵਿਸ਼ਵ ਨੂੰ ਰੋਕ ਦਿੱਤਾ ਸੀ, ਇਸ ਦੇ ਚੱਲਦੇ ਕਾਫ਼ੀ ਫੈਸਲੇ ਲਏ ਗਏ ਸਨ, ਉੱਥੇ ਹੀ ਇਸੇ ਵਿਚਾਲੇ ਕਰਤਾਰਪੁਰ ਕੌਰੀਡੋਰ (Kartarpur corridor) ਵੀ ਬੰਦ ਕੀਤਾ ਗਿਆ ਸੀ ਜੋ ਹੁਣ ਖੁੱਲ੍ਹ ਗਿਆ ਹੈ।

Last Updated : Nov 20, 2021, 2:20 PM IST
ETV Bharat Logo

Copyright © 2024 Ushodaya Enterprises Pvt. Ltd., All Rights Reserved.