ਗੁਰਦਾਸਪੁਰ: ਬਾਗਬਾਨੀ ਵਿਭਾਗ ਨੇ ਸੂਬੇ ਦੇ ਕਿਸਾਨ ਭਰਾਵਾਂ ਨੂੰ ਬੇਨਤੀ ਕੀਤੀ ਹੈ ਕਿ ਉਹ ਰਿਵਾਇਯਤੀ ਫਸਲਾਂ ਨੂੰ ਛੱਡ ਕੇ ਵੱਖਰੀਆਂ ਫਸਲਾਂ ਦੀ ਖੇਤੀ ਸ਼ੁਰੂ ਕਰਨ। ਇਸ ਦਾ ਕਾਰਨ ਹੈ ਕਿ ਕਣਕ, ਝੋਨਾ ਪਹਿਲਾਂ ਹੀ ਗੁਦਾਮਾਂ ਵਿਖੇ ਭਰਿਆ ਪਿਆ ਹੈ ਅਤੇ ਇਸੇ ਕਰਨ ਖਰੀਦਦਾਰ ਵੀ ਰਿਵਾਇਤਿ ਫਸਲਾਂ ਖਰੀਦਣ ਵਿੱਚ ਔਖਿਆਈ ਮਹਿਸੂਸ ਕਰਦਾ ਹੈ। ਬਾਗਬਾਨੀ ਵਿਭਾਗ ਨੇ ਕਿਸਾਨਾਂ ਨੂੰ ਅਪੀਲ ਕਰਦਿਆਂ ਕਿਹਾ ਹੈ ਕਿ ਉਹ ਲੀਚੀ ਫਲ ਦੇ ਬਾਗ ਲਗਾਉਣ। ਕਿਉਂਕਿ ਲੀਚੀ ਦੀ ਸਾਂਭ ਸੰਭਾਲ ਕਣਕ/ਝੋਨੇ ਨਾਲੋਂ ਕਿਤੇ ਘਟ ਹੈ ਅਤੇ ਬੂਟਾ ਇੱਕ ਵਾਰ ਲਾਉਣ ਤੇ 100 ਸਾਲ ਤੱਕ ਫਲ ਦੇ ਸਕਦਾ ਹੈ। ਜ਼ਿਲ੍ਹਾ ਗੁਰਦਾਸਪੁਰ ਦਾ ਵਾਤਾਵਰਨ ਵੀ ਲੀਚੀ ਦੀ ਖੇਤੀ ਲਈ ਉਤੱਮ ਹੈ।
ਬਾਗਬਾਨੀ ਵਿਭਾਗ ਦੇ ਡਿਪਟੀ ਡਾਇਰੈਕਟਰ ਨਾਲ ਗਲਬਾਤ ਦੌਰਾਨ ਉਨ੍ਹਾਂ ਦੱਸਿਆ ਕਿ ਫਿਲਹਾਲ ਲੀਚੀ ਨੂੰ ਫਲ ਲੱਗ ਚੁੱਕਾ ਹੈ, ਪਰ ਇਹ ਫ਼ਲ ਛੋਟਾ ਹੈ। ਉਨ੍ਹਾਂ ਦੱਸਿਆ ਕਿ ਇਸ ਸਮੇਂ ਇਹ ਫਲ ਵੱਡਾ ਹੋ ਰਿਹਾ ਹੈ ਅਤੇ ਜੂਨ ਦੇ ਪਹਿਲੇ ਜਾਂ ਦੂਜੇ ਹਫਤੇ ਵਿੱਚ ਇਹ ਫਲ ਮੰਡੀ ਜਾਣ ਲਈ ਤਿਆਰ ਹੋ ਜਾਵੇਗਾ।
ਉਨ੍ਹਾਂ ਦੱਸਿਆ ਕਿ ਗੁਰਦਾਸਪੁਰ ਵਿਖੇ ਲੀਚੀ ਦੀਆਂ 2 ਫਸਲਾਂ ਦੇਹਰਾਦੂਨ ਅਤੇ ਕਲਕੱਤੀ ਕਿਸਮ ਦੇ ਬਾਗ ਲਗਾਏ ਜਾ ਰਹੇ ਹਨ। ਇਸ ਵਿੱਚ ਪ੍ਰਤੀ ਏਕੜ 60 ਫੀਸਦੀ ਦੇਹਰਾਦੂਨ ਅਤੇ 40 ਫੀਸਦੀ ਕਲੱਕੱਤੀ ਨਸਲ ਲਗਾਈ ਜਾਂਦੀ ਹੈ। ਦੇਹਰਾਦੂਨ ਫਸਲ ਦੂਜੀ ਨਾਲੋਂ 10-12 ਦਿਨ ਪਹਿਲਾਂ ਹੀ ਫਲ ਦੇਣਾ ਸ਼ੁਰੂ ਕਰ ਦਿੰਦੀ ਹੈ।
ਬਾਗ ਜਦੀ ਬਿਜਾਈ ਸਬੰਧੀ ਜਾਣਕਾਰੀ ਦਿੰਦਿਆਂ ਉਨ੍ਹਾਂ ਦਸਿਆ ਕਿ ਗੁਰਦਾਸਪੁਰ ਅਤੇ ਦੀਨਾਨਗਰ ਦੇ ਵਾਤਾਵਰਣ ਮੁਤਾਬਕ ਏਥੇ ਦੇਹਰਾਦੂਨ ਅਤੇ ਕਲਕਤੱਤੀ ਕਿਸਮ ਦੇ ਬਾਗ ਲਗਾਏ ਜਾ ਸਕਦੇ ਹਨ। ਇਸ ਦਾ ਢੁਕਵਾਂ ਸਮਾਂ ਠੰਡੇ ਮੌਸਮ ਸਿਤੰਬਰ ਤੋਂ ਨਵੰਬਰ ਮਹੀਨੇ ਦਰਮਿਆਨ ਹੁੰਦਾ ਹੈ। ਇਸ ਮੌਸਮ ਦੌਰਾਨ ਬੂਟਿਆਂ ਦੇ ਮਰਨ ਦੇ ਚਾਂਸ ਬਹੁਤ ਘੱਟ ਹੁੰਦੇ ਹਨ।
ਮੰਡੀਕਰਨ ਦੇ ਹਿਸਾਬ ਨਾਲ ਗੁਰਦਾਸਪੁਰ ਦੀ ਲੀਚੀ ਦਿੱਲੀ ਅਤੇ ਕਲਕੱਤਾ ਵਰਗੀਆਂ ਮੰਡੀਆਂ ਤੱਕ ਜਾਂਦੀ ਹੈ। ਇਸ ਦੇ ਨਾਲ ਹੀ ਜਿਥੇ ਲੀਚੀ ਨੂੰ ਨਟਬੁਲ ਜਾਂ ਫਰੂਟ ਬਿਓਰੋ ਕਿਸਮ ਦੀਆਂ ਬਿਮਾਰੀਆਂ ਦਾ ਮਾਮੂਲੀ ਖਤਰਾ ਰਹਿੰਦਾ ਹੈ, ਜੋ ਸਮੇਂ ਸਿਰ ਲੋੜੀਂਦੀ ਦਵਾਈ ਦੇ ਇਕੋ ਛਿੜਕ ਨਾਲ ਪੁਰੀ ਤਰ੍ਹਾਂ ਨਾਲ ਖ਼ਤਮ ਹੋ ਜਾਂਦੀਆਂ ਹਨ। ਇਸ ਤੋਂ ਇਲਾਵਾ ਲੀਚੀ ਦੇ ਬਾਗ ਨੂੰ ਬਹੁਤੀ ਸਾਂਭ ਸੰਭਾਲ ਦੀ ਲੋੜ ਵੀ ਨਹੀਂ ਪੈਂਦੀ।
ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਬਾਗਬਾਨੀ ਮਿਸ਼ਨ ਅਧੀਨ ਬਾਗ਼ ਲਗਾਉਣ ਵਾਲੇ ਕਿਸਾਨ ਨੂੰ ਪ੍ਰਤੀ ਹੈਕਟੇਅਰ 14 ਹਜ਼ਾਰ ਰੁਪਏ ਦੀ ਸਬਸਿਡੀ ਵੀ ਦਿੱਤੀ ਜਾਂਦੀ ਹੈ। ਇਸ ਦੇ ਨਾਲ ਹੀ ਬਾਗਬਾਨੀ ਵਿਭਾਗ ਦੇ ਕਰਮਚਾਰੀ ਆਪ ਸਮੇਂ ਸਮੇਂ 'ਤੇ ਬਾਗ਼ ਦਾ ਨਿਰੀਖਣ ਕਰਕੇ ਬਾਗ਼ ਮਲਕ ਨੂੰ ਲੋੜੀਂਦੀਆਂ ਸਾਵਧਾਨੀਆਂ ਅਪਨਾਉਣ ਸਬੰਧੀ ਦਿਸ਼ਾ ਨਿਰਦੇਸ਼ ਦਿੰਦੇ ਹਨ, ਤਾਂ ਜੋ ਕਿਸਾਨ ਨੂੰ ਵੱਧ ਤੋਂ ਵੱਧ ਫ਼ਸਲ ਮਿਲ ਸਕੇ।