ਗੁਰਦਾਸਪੁਰ: ਕੋਰੋਨਾ ਵੈਕਸੀਨ ਦੀ ਸ਼ੁਰੂਆਤ 'ਚ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਸਥਾਨਕ ਸਰਕਾਰੀ ਹਸਪਤਾਲ ਪੁੱਜੇ। ਉਨ੍ਹਾਂ ਨੇ ਇਸ ਮੌਕੇ ਕਿਹਾ ਕਿ ਪੰਜਾਬ ਦੇ ਲੋਕਾਂ ਨੂੰ ਕੋਰੋਨਾ ਵੈਕਸੀਨ ਤੋਂ ਡਰਨ ਦੀ ਜ਼ਰੂਰਤ ਨਹੀਂ ਹੈ। ਉਨ੍ਹਾਂ ਨੇ ਕਿਹਾ ਕਿ ਲੋਕਾਂ ਨੂੰ ਜਾਗਰੂਕ ਕਰਨ ਲਈ ਕੈਂਪ ਵੀ ਲਗਾਏ ਜਾ ਰਹੇ ਹਨ। ਇਸ ਮੌਕੇ ਉਨ੍ਹਾਂ ਨੇ ਐੱਨਆਈਏ ਦੀ ਨਿਖੇਧੀ ਕੀਤੀ।
ਜਮਹੂਰੀਅਤ ਦੇ ਥੰਮ੍ਹਾਂ 'ਤੇ ਕੇਂਦਰ ਦਾ ਕੰਟਰੋਲ
- ਮੋਦੀ ਸਰਕਾਰ 'ਤੇ ਨਿਸ਼ਾਨਾ ਵਿੰਨ੍ਹਦਿਆਂ ਉਨ੍ਹਾਂ ਨੇ ਕਿਹਾ ਕਿ ਜਮਹੂਰੀ ਦੇ ਥੰਮ੍ਹਾਂ 'ਤੇ ਸਰਕਾਰ ਕਾ ਕੰਟਰੋਲ ਹੈ। ਉਨ੍ਹਾਂ ਨੇ ਕਿਹਾ ਕਿ ਵੱਡੀਆਂ ਏਜੰਸੀਆਂ ਚਾਹੇ ਉਹ ਅਦਾਲਤ ਹੈ, ਸੀਬੀਆਈ ਹੈ ਜਾਂ ਐਨਆਈਏ ਸਭ 'ਤੇ ਮੋਦੀ ਸਰਕਾਰ ਦਾ ਕੰਟਰੋਲ ਹੈ।
- ਉਨ੍ਹਾਂ ਨੇ ਐਨਆਈਏ ਦੇ ਨੋਟਿਸਾਂ ਦੀ ਨਿਖੇਧੀ ਕਰਦੇ ਹੋਏ ਕਿਹਾ ਕਿ ਜਮਹੂਰੀਅਤ ਦੇ ਥੰਮ੍ਹ ਸਿਆਸੀ ਦਬਾਅ ਹੇਠ ਕੰਮ ਕਰ ਰਹੇ ਹਨ। ਉਨ੍ਹਾਂ ਨੇ ਇਲਜ਼ਾਮ ਲਗਾਉਂਦੇ ਕਿਹਾ ਕਿ ਉਨ੍ਹਾਂ ਨੇ ਸੁਪਰੀਮ ਕੋਰਟ ਦੇ ਜੱਜ ਕੋਲੋਂ ਫੈਸਲਾ ਕਰਵਾ ਉਸ ਨੂੰ ਰਿਟਾਇਰਡ ਹੋਣ 'ਤੇ ਰਾਜ ਸਭਾ ਮੈਂਬਰ ਬਣਾ ਦਿੱਤਾ ਹੈ।
ਕਿਸਾਨਾਂ ਦੀ ਮੌਤ 'ਤੇ ਮੂਕ ਕਿਉਂ ਦੇਸ਼ ਦੇ ਪ੍ਰਧਾਨ ਮੰਤਰੀ
ਉਨ੍ਹਾਂ ਨੇ ਕਿਹਾ ਕਿ ਕਿਸਾਨ ਅੰਦੋਲਨ 'ਚ 60 ਤੋਂ ਵੱਧ ਕਿਸਾਨਾਂ ਦੀ ਮੌਤ ਹੋ ਚੁੱਕੀ ਹੈ ਪਰ ਮੁੱਖ ਮੰਤਰੀ ਨੇ ਉਸ 'ਤੇ ਇੱਕ ਬਿਆਨ ਨਹੀਂ ਦਿੱਤਾ ਤੇ ਅਮਰੀਕਾ 'ਚ 4 ਲੋਕਾਂ ਦੀ ਮੌਤ ਹੋਈ ਹੈ ਤੇ ਮੋਦੀ ਸਾਬ੍ਹ, ਹਾਅ ਦਾ ਨਾਹਰਾ ਮਾਰ ਰਹੇ ਹਨ।