ਗੁਰਦਾਸਪੁਰ: ਸਰਕਾਰੀ ਗੌਰਮਿੰਟ ਕਾਲਜ ਰੋਡ ਤੇ ਇਕ ਨਿਜੀ ਹੋਟਲ ਵਿੱਚ ਲੱਗੀ ਅੱਗ ਮੌਕੇ ਤੇ ਪਹੁੰਚੀ ਦਮਕਲ ਵਿਭਾਗ ਦੀ ਗੱਡੀ ਨੇ ਅੱਗ ਤੇ ਕਾਬੂ ਪਾਇਆ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਅਮਰੀਕ ਸਿੰਘ ਵਾਸੀ ਸੰਤ ਨਗਰ ਨੇ ਦੱਸਿਆ ਕਿ ਉਹ ਆਪਣੇ ਹੋਟਲ ਵਿੱਚ ਕੰਮ ਕਰ ਰਹੇ ਸਨ, ਇਸੇ ਦੌਰਾਨ ਅਚਾਨਕ ਅੱਗ ਦੀਆਂ ਲਪਟਾਂ ਨਿਕਲਣੀਆਂ ਸ਼ੁਰੂ ਹੋ ਗਈਆਂ ਅਤੇ ਵੇਖਦੇ ਹੀ ਵੇਖਦੇ ਅੱਗ ਕਾਫੀ ਭੜਕ ਗਈ ਜਿਸ ਤੋਂ ਬਾਅਦ ਉਨ੍ਹਾਂ ਨੇ ਦਮਕਲ ਵਿਭਾਗ ਨੂੰ ਸੂਚਿਤ ਕੀਤਾ ਕਰੀਬ ਦਸ ਮਿੰਟ ਬਾਅਦ ਦਮਕਲ ਵਿਭਾਗ ਦੀ ਗੱਡੀ ਮੌਕੇ ਤੇ ਪਹੁੰਚ ਗਈ ਅਤੇ ਅੱਗ ਤੇ ਕਾਬੂ ਪਾਇਆ।
ਇਹ ਵੀ ਪੜੋ: ਕੁੱਟਮਾਰ ਦੇ ਮਸਲੇ ਨੂੰ ਲੈ ਕੈਪਟਨ ਦੇ ਦਰਬਾਰ ਪਹੁੰਚੇ ਭਾਜਪਾ ਆਗੂ
ਉਨ੍ਹਾਂ ਨੇ ਕਿਹਾ ਕਿ ਅੱਗ ਲੱਗਣ ਦਾ ਅਜੇ ਕੋਈ ਵੀ ਕਾਰਨ ਸਾਹਮਣੇ ਨਹੀਂ ਆਇਆ ਇਸ ਘਟਨਾ ਵਿੱਚ ਉਨ੍ਹਾਂ ਦਾ ਕਰੀਬ ਦੱਸ ਤੋਂ ਬਾਰਾਂ ਲੱਖ ਦਾ ਨੁਕਸਾਨ ਹੋ ਚੁੱਕਾ ਹੈ ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਦਾ ਹੋਟਲ ਦੋ ਮੰਜ਼ਲੀ ਸੀ ਅੱਗ ਵੇਖਦੇ ਵੇਖਦੇ ਇਨ੍ਹੀ ਭੜਕ ਗਈ ਕਿ ਉਸ ਨੇ ਪਹਿਲੀ ਮੰਜ਼ਿਲ ਅਤੇ ਦੂਸਰੀ ਮੰਜ਼ਿਲ ਵਿਚ ਵੀ ਕਾਫੀ ਨੁਕਸਾਨ ਕੀਤਾ ਉਨ੍ਹਾਂ ਨੇ ਮੰਗ ਕੀਤੀ ਹੈ ਕਿ ਉਨ੍ਹਾਂ ਨੂੰ ਇਸ ਦਾ ਮੁਆਵਜ਼ਾ ਦਿੱਤਾ ਜਾਵੇ।