ਗੁਰਦਾਸਪੁਰ: ਬਟਾਲਾ ਵਿਚ ਗੈਸ ਸਿਲੰਡਰ (Gas cylinder) ਚੋਰੀ ਹੋਣ ਦੇ ਮਾਮਲੇ ਸਾਹਮਣੇ ਆ ਰਹੇ ਹਨ।ਚੋਰੀ ਦੀ ਘਟਨਾ ਸੀਸੀਟੀਵੀ (CCTV) ਵਿਚ ਕੈਦ ਹੋ ਗਈ ਹੈ।ਸੀਸੀਟੀਵੀ ਵਿਚ ਵਿਖਾਈ ਦੇ ਰਿਹਾ ਹੈ ਕਿ ਇਕ ਨੌਜਵਾਨ ਵੱਲੋਂ ਸ਼ਰੇਆਮ ਬਾਜ਼ਾਰ ਵਿਚ ਖੜੇ ਗੈਸ ਸਿਲੰਡਰ ਵਾਲੇ ਰਿਕਸ਼ੇ ਵਿਚੋਂ ਸਿਲੰਡਰ ਚੁੱਕ ਕੇ ਫਰਾਰ ਹੋ ਗਏ।
ਗੈਸ ਏਜੰਸੀ ਦੇ ਮੁਲਾਜ਼ਮ ਕਾਲਾ ਪ੍ਰੀਤਮ ਦਾ ਕਹਿਣਾ ਹੈ ਕਿ ਕਈ ਦਿਨਾਂ ਤੋਂ ਸਿਲੰਡਰ ਚੋਰੀ ਹੋ ਰਹੇ ਹਨ।ਉਨ੍ਹਾਂ ਨੇ ਕਿਹਾ ਕਿ ਸਿਲੰਡਰ ਦੇਣ ਲਈ ਜਦੋਂ ਘਰ ਦੇ ਵਿਚ ਜਾਂਦੇ ਹਾਂ ਉਦੋ ਹੀ ਵੀ ਚੋਰ ਰੇਹੜੀ ਤੋਂ ਸਿਲੰਡਰ ਚੁੱਕ ਕੇ ਲੈ ਜਾਂਦੇ ਹਨ।ਉਨ੍ਹਾਂ ਕਿਹਾ ਹੈ ਕਿ ਪੁਲਿਸ ਪ੍ਰਸ਼ਾਸਨ ਤੋਂ ਮੰਗ ਕਰਦੇ ਹਾਂ ਕਿ ਚੋਰ ਗਿਰੋਹ ਨੂੰ ਕਾਬੂ ਕੀਤਾ ਜਾਵੇਗਾ।
ਗੈਸ ਏਜੰਸੀ ਦੇ ਮਾਲਕ ਮੋਹਿਤ ਦਾ ਕਹਿਣਾ ਹੈ ਕਿ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਲੁਟੇਰੇ ਗੈਸ ਸਿਲੰਡਰ ਉਤੇ ਧਿਆਨ ਰੱਖਦੇ ਹਨ।ਜਦੋਂ ਗੈਸ ਸਿਲੰਡਰ ਦੇਣ ਲਈ ਘਰ ਵਿਚ ਜਾਂਦਾ ਹੈ ਤਾਂ ਉਦੋਂ ਹੀ ਚੋਰ ਗਿਰੋਹ ਸਿਲੰਡਰ ਲੈ ਕੇ ਫਰਾਰ ਹੋ ਜਾਂਦੇ ਹਨ।ਉਨ੍ਹਾਂ ਨੇ ਪੁਲਿਸ ਤੋਂ ਮੰਗ ਕੀਤੀ ਹੈ ਕਿ ਚੋਰ ਗਿਰੋਹ ਨੂੰ ਜਲਦੀ ਤੋਂ ਜਲਦੀ ਗ੍ਰਿਫ਼ਤਾਰ ਕੀਤਾ ਜਾਵੇ।ਉਨ੍ਹਾਂ ਨੇ ਕਿਹਾ ਕਿ ਚੋਰ ਗਿਰੋਹ ਨੇ ਆਮ ਲੋਕ ਵੀ ਪਰੇਸ਼ਾਨ ਹਨ।