ਗੁਰਦਾਸਪੁਰ: ਹਰਿਆਣਾ ਦੇ ਕਿਸਾਨ ਆਗੂ ਗੁਰਨਾਮ ਸਿੰਘ ਚੜੂਨੀ ਦੀ ਅਗਵਾਈ ’ਚ ਗੁਰਦਾਸਪੁਰ ਦੇ ਸਰਹੱਦੀ ਕਸਬਾ ਡੇਰਾ ਬਾਬਾ ਨਾਨਕ ਤੋਂ ਵੱਡੀ ਗਿਣਤੀ ’ਚ ਕਿਸਾਨ ਸਮਰਥਕ ਅਤੇ ਸੈਂਕੜੇ ਗਡੀਆਂ ਦਾ ਕਾਫ਼ਿਲਾ ਲੈਕੇ ਦਿਲੀ ਬਾਰਡਰ ਲਈ ਇੱਕ ਕਾਰ ਰੈਲੀ ਰਵਾਨਾ ਹੋਈ। ਇਸ ਮੌਕਾ ਵੱਡੀ ਗਿਣਤੀ ’ਚ ਜ਼ਿਲ੍ਹਾ ਭਰ ਦੇ ਨੌਜਵਾਨਾਂ ਅਤੇ ਕਿਸਾਨਾਂ ਵਲੋਂ ਆਪਣੇ ਵਾਹਨ ਲੈਕੇ ਗੁਰਨਾਮ ਸਿੰਘ ਚੜੂਨੀ ਦਾ ਸਾਥ ਦਿੰਦੇ ਹੋਏ ਦਿੱਲੀ ਜਾਣ ਲਈ ਇਸ ਕਾਰ ਰੈਲੀ ਦਾ ਹਿਸਾ ਬਣੇ।
ਇਹ ਵੀ ਪੜੋ: ਮਹਿੰਗਾਈ ਖ਼ਿਲਾਫ਼ ਪ੍ਰਦਰਸ਼ਨ ਦੌਰਾਨ ਹਥਿਆਰਾਂ ਸਣੇ ਸ਼ਰੇਆਮ ਘੁੰਮਦੇ ਦਿਸੇ ਯੂਥ ਕਾਂਗਰਸੀ
ਇਸ ਮੌਕੇ ਗੁਰਨਾਮ ਸਿੰਘ ਚੜੂਨੀ ਨੇ ਕਿਹਾ ਕਿ ਵੱਖੋ-ਵੱਖ ਧਾਵਾਂ ਤੋਂ ਕਾਫ਼ਿਲੇ ਲਿਜਾਣ ਦਾ ਮਕਸਦ ਹੈ ਕਿ ਕੇਂਦਰ ਦੀ ਸਰਕਾਰ ਨੂੰ ਇਹ ਦੱਸਣਾ ਕਿ ਕਿਸਾਨੀ ਅੰਦੋਲਨ ਵਿਚ ਕੋਈ ਕਮੀ ਨਹੀਂ ਹੈ ਅਤੇ ਨਾ ਵੀ ਕਿਸਾਨਾਂ ਦਾ ਜੋਸ਼ ਘਟੀਆ ਹੈ। ਜੋ ਕਲ ਪੰਜਾਬ ਦੇ ਭਾਜਪਾ ਦੇ ਸਾਬਕਾ ਮੰਤਰੀ ਅਨਿਲ ਜੋਸ਼ੀ ਨੂੰ 6 ਸਾਲ ਲਈ ਪਾਰਟੀ ਵਿੱਚੋ ਬਾਹਰ ਕੱਢਿਆ ਹੈ ਬਾਰੇ ਗੁਰਨਾਮ ਸਿੰਘ ਨੇ ਕਿਹਾ ਕਿ ਜਿਵੇ ਉਹਨਾਂ ਕਿਸਾਨਾਂ ਦੇ ਹੱਕ ’ਚ ਹਾਅ ਦਾ ਨਾਅਰਾ ਮਾਰੀਆ ਹੈ ਉਸ ਤਰ੍ਹਾਂ ਸਾਰੇ ਭਾਜਪਾ ਦੇ ਨੇਤਾਵਾਂ ਨੂੰ ਚਾਹੀਦਾ ਹੈ ਕਿ ਉਹ ਭਾਜਪਾ ਨੂੰ ਛੱਡ ਕਿਸਾਨ ਅੰਦੋਲਨ ਦਾ ਸਮਰਥਨ ਕਰਨ।
ਇਸ ਦੇ ਨਾਲ ਹੀ ਪੰਜਾਬ ’ਚ 2022 ਦੀਆਂ ਚੋਣਾਂ ਤੇ ਗੁਰਨਾਮ ਸਿੰਘ ਚੜੂਨੀ ਨੇ ਕਿਹਾ ਕਿ ਇਹ ਮੇਰਾ ਵਿਚਾਰ ਹੈ ਕਿ ਦੇਸ਼ ਦੀਆ ਚੋਣਾਂ ਤੋਂ ਪਹਿਲਾ ਪੰਜਾਬ ਦੀਆ ਚੋਣਾਂ ਹਨ ਅਤੇ ਪੰਜਾਬ ਦੇ ਲੋਕਾਂ ਨੂੰ ਮਿਲ ਕੇ ਸੋਚਣਾ ਚਾਹੀਦਾ ਹੈ ਕਿ ਸਾਡੇ ਕੋਲ ਕੋਈ ਹੋਰ ਬਦਲ ਨਹੀਂ ਹੈ, ਕਿਸਾਨਾਂ ਅਤੇ ਮਜਦੂਰਾਂ ਸ਼ਹਿਰ ਦੇ ਲੋਕ ਵੀ ਕਹਿ ਰਹੇ ਹਨ ਕਿ ਅਸੀਂ ਦੁਖੀ ਹਾਂ। ਸਾਰਿਆ ਨੂੰ ਇਕੱਠਾ ਹੋ ਕੇ ਇਹਨਾਂ ਹਲਾਤਾਂ ਨੂੰ ਬਦਲਣਾ ਚਾਹੀਦਾ ਹੈ ਅਤੇ ਉਸਦਾ ਇਹ ਹਲ ਹੈ ਕਿ ਇਕ ਪਾਰਟੀ ਨੂੰ ਕੱਢ ਦੂਸਰੇ ਨੂੰ ਲਿਆਉਣਾ ਬੰਦ ਹੋਵੇ ਅਤੇ ਆਪਣੀ ਸਰਕਾਰ ਹੋਵੇ ਅਤੇ ਆਪ ਹਰ ਮੁਦੇ ਦਾ ਹੱਲ ਸਹੀ ਢੰਗ ਨਾਲ ਕੀਤਾ ਜਾ ਸਕੇ।
ਗੁਰਨਾਮ ਸਿੰਘ ਚੜੂਨੀ ਨੇ ਕਿਹਾ ਕਿ ਚੋਣਾਂ ’ਚ ਕਿਸਾਨ ਅੱਗੇ ਆਉਣ ਮੇਰੀ ਆਪਣੀ ਵਿਚਾਰਧਾਰਾ ਹੈ। ਇਸ ਦੇ ਨਾਲ ਹੀ ਉਹਨਾਂ ਕਿਹਾ ਕਿ ਪੰਜਾਬ ਦਾ ਨੌਜਵਾਨ ਵਰਗ ਵੀ ਅੱਜ ਬਦਲ ਚਾਹੁੰਦਾ ਹੈ।
ਇਹ ਵੀ ਪੜੋ: ਕਿਸਾਨਾਂ ਨੇ ਭਾਜਪਾ ਆਗੂ ਗਲੀਆਂ ‘ਚ ਭਜਾ-ਭਜਾ ਕੁੱਟੇ, ਪਾੜੇ ਕੱਪੜੇ