ਆਲੂਬੁਖ਼ਾਰੇ ਦੀ ਕਾਸ਼ਤ ਕਰਨ ਵਾਲਿਆਂ ਨੂੰ ਪੈ ਰਹੀ ਤੀਹਰੀ ਮਾਰ - ਆਲੂਬੁਖ਼ਾਰਾ ਫਲ
ਗੁਰਦਾਸਪੁਰ ਵਿਖੇ ਆਲੂਬੁਖ਼ਾਰੇ ਦੀ ਪੈਦਾਵਾਰ ਨੂੰ ਲੈ ਕੇ ਬਾਂਗਾਂ ਦਾ ਨਰਿੱਖਣ ਕਰਨ 'ਤੇ ਪਤਾ ਲੱਗਿਆ ਕਿ ਇਸ ਵਾਰ ਇਸ ਦੀ ਫ਼ਸਲ ਪਹਿਲਾਂ ਨਾਲੋਂ ਕੀਤੇ ਵੱਧ ਹੋਈ ਹੈ। ਪਰ ਮੌਸਮ ਦੀ ਮਾਰ, ਲੌਕਡਾਊਨ ਅਤੇ ਕੋਰੋਨਾ ਵਾਇਰਸ ਕਾਰਨ ਕੁਝ ਦਿਨਾਂ ਲਈ ਰੋਕੀ ਗਈ ਜਿਸ ਕਰਕੇ ਟਰਾਂਪੋਰਟੇਸ਼ਨ ਨੇ ਲੀਚੀ ਕਾਸ਼ਤਕਾਰਾਂ ਦਾ ਲੱਕ ਤੋੜ ਕੇ ਰੱਖ ਦਿੱਤਾ ਹੈ।
ਗੁਰਦਾਸਪੁਰ: ਅੰਬ ਨੂੰ ਭਾਵੇਂ ਫਲਾਂ ਦਾ ਰਾਜਾ ਮੰਨਿਆ ਜਾਂਦਾ ਹੋਵੇ ਪਰ ਆਲੂਬੁਖ਼ਾਰੇ ਦਾ ਮਹੱਤਵ ਵੀ ਕਿਸੇ ਫਲ ਨਾਲੋਂ ਘੱਟ ਨਹੀਂ। ਇਸ ਖੱਟੇ ਮਿੱਠੇ ਸਵਾਦ ਵਾਲੇ ਫਲ ਨੂੰ ਬੱਚਿਆਂ ਅਤੇ ਔਰਤਾਂ ਵੱਲੋਂ ਜ਼ਿਆਦਾ ਪਸੰਦ ਕੀਤਾ ਜਾਂਦਾ ਹੈ। ਗੁਰਦਾਸਪੁਰ ਵਿਖੇ ਆਲੂਬੁਖ਼ਾਰੇ ਦੀ ਪੈਦਾਵਾਰ ਨੂੰ ਲੈ ਕੇ ਇਲਾਕੇ ਦੇ ਵੱਖ-ਵੱਖ ਆਲੂਬੁਖ਼ਾਰਾ ਬਾਂਗਾਂ ਦਾ ਨਰਿੱਖਣ ਕਰਨ 'ਤੇ ਪਤਾ ਲੱਗਿਆ ਕਿ ਇਸ ਵਾਰ ਇਸ ਦੀ ਫ਼ਸਲ ਪਹਿਲਾਂ ਨਾਲੋਂ ਕੀਤੇ ਵੱਧ ਹੋਈ ਹੈ। ਪਰ ਮੌਸਮ ਦੀ ਮਾਰ, ਕੋਰੋਨਾ ਕਾਰਨ ਲਾਗੂ ਹੋਏ ਲੌਕਡਾਊਨ ਅਤੇ ਕੋਰੋਨਾ ਕਾਰਨ ਕੁਝ ਦਿਨਾਂ ਲਈ ਰੋਕੀ ਗਈ ਟਰਾਂਪੋਰਟੇਸ਼ਨ ਨੇ ਲੀਚੀ ਕਾਸ਼ਤਕਾਰਾਂ ਦਾ ਲੱਕ ਤੋੜ ਕੇ ਰੱਖ ਦਿੱਤਾ ਹੈ। ਹਾਲਾਂਕਿ ਇਸ ਦਾ ਸਭ ਤੋਂ ਵੱਧ ਨੁਕਸਾਨ ਉਨ੍ਹਾਂ ਲੋਕਾਂ ਨੂੰ ਹੋਇਆ ਹੈ, ਜੋ ਇਨ੍ਹਾਂ ਬਾਂਗਾਂ ਨੂੰ ਠੇਕੇ 'ਤੇ ਲੈ ਕੇ ਬਾਗ ਮਾਲਕ ਨੂੰ ਮੋਟੀ ਰਕਮ ਦੇ ਚੁੱਕੇ ਹਨ।
ਖੇਤੀਬਾੜੀ ਵਿਭਾਗ ਨੇ ਵੀ ਮੰਨਿਆਂ ਕਿ ਮੌਜੂਦਾ ਸਮੇਂ ਦੌਰਾਨ ਆਲੂਬੁਖ਼ਾਰਾ ਫਲ ਪੂਰੀ ਤਰ੍ਹਾਂ ਨਾਲ ਪੱਕ ਕੇ ਆਪਣੇ ਸ਼ਬਾਬ 'ਤੇ ਹੁੰਦੇ ਹਨ। ਇਸ ਦੌਰਾਨ ਜੇਕਰ ਉਸ ਨੂੰ ਬੂਟਿਆਂ ਨਾਲੋਂ ਨਾ ਤੋੜਿਆ ਜਾਵੇ ਤਾਂ ਉਹ ਆਪਣੇ ਆਪ ਹੀ ਪੂਰੀ ਤਰ੍ਹਾਂ ਮਾਲ ਪੱਕਣ ਤੋਂ ਬਾਅਦ ਜ਼ਮੀਨ 'ਤੇ ਡਿੱਗ ਕੇ ਖ਼ਰਾਬ ਹੋ ਜਾਂਦੇ ਹਨ।
ਬਾਗ਼ਬਾਨ ਝੱਲ ਰਿਹਾ ਤੀਹਰੀ ਮਾਰ
ਬਾਗ਼ ਠੇਕੇਦਾਰਾਂ ਦੀ ਮੰਨੀਏ ਤਾਂ ਇਸ ਵਾਰ ਫ਼ਸਲ ਭਾਵੇਂ ਆਮ ਨਾਲੋਂ ਵੱਧ ਸੀ ਪਰ ਉਸ ਨੂੰ ਮੌਸਮ ਦੀ ਤੀਹਰੀ ਮਾਰ ਪਈ ਹੈ। ਬਾਗ਼ ਠੇਕੇਦਾਰਾਂ ਦਾ ਦੀਵਾਲ਼ਾ ਨਿਕਲ ਚੁੱਕਾ ਹੈ। ਪੰਜਾਬ 'ਚ ਕਰਫਿਊ ਕਾਰਨ ਇਲਾਕਿਆਂ ਨੂੰ ਸੀਲ ਕਰ ਟਰਾਂਸਪੋਰਟ ਨੂੰ ਰੋਕ ਦਿੱਤਾ ਗਿਆ ਸੀ। ਇਸ ਦਰਮਿਆਨ ਪੱਕਿਆ ਹੋਇਆ ਫਲ ਆਪਣੇ ਆਪ ਹੀ ਜ਼ਮੀਨ ਹੇਠਾਂ ਡਿੱਗ ਕੇ ਖ਼ਰਾਬ ਹੋ ਗਿਆ। ਰਹਿੰਦੀ-ਖੂੰਹਦੀ ਕਸਰ ਪਿਛਲੇ ਦਿਨਾਂ ਦਰਮਿਆਨ ਚੱਲੀਆਂ ਤੇਜ਼ ਰਫ਼ਤਾਰ ਹਨੇਰੀਆਂ ਅਤੇ ਝੱਖੜ ਨੇ ਪੂਰੀ ਕਰ ਦਿੱਤੀ। ਇਸ ਨਾਲ ਪੱਕੇ ਤੇ ਅੱਧਪੱਕੇ ਫਲ ਬੂਟੇ ਨਾਲੋਂ ਟੁੱਟ ਗਏ। ਮੌਜੂਦਾ ਸਮੇਂ ਦੌਰਾਨ ਜੇਕਰ ਥੋੜ੍ਹਾ ਬਹੁਤਾ ਆਲੂਬੁਖ਼ਾਰਾ ਸਥਾਨਕ ਮੰਡੀਆਂ ਕੋਲ ਜਾ ਵੀ ਰਿਹਾ ਹੈ ਤਾਂ ਉਸ ਦੇ ਥੋਕ ਰੇਟਾਂ 'ਚ ਆਮ ਨਾਲੋਂ 70 ਫ਼ੀਸਦੀ ਘੱਟ ਮੁੱਲ ਪੈ ਰਿਹਾ ਹੈ।
ਇਸ ਪੂਰੇ ਮਾਮਲੇ ਸਬੰਧੀ ਜਦੋਂ ਜ਼ਿਲ੍ਹਾ ਬਾਗ਼ਬਾਨੀ ਵਿਭਾਗ ਗੁਰਦਾਸਪੁਰ ਵਿਖੇ ਤਾਇਨਾਤ ਡਾਇਰੈਕਟਰ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਨੇ ਦੱਸਿਆ ਕਿ ਇਸ ਵਾਰ ਆਲੂਬੁਖ਼ਾਰੇ ਦੀ ਫ਼ਸਲ ਪਿਛਲੇ ਸਾਲ ਨਾਲੋਂ ਕਾਫ਼ੀ ਜ਼ਿਆਦਾ ਹੋਈ ਹੈ। ਉਨ੍ਹਾਂ ਦੱਸਿਆ ਕਿ ਪੰਜਾਬ ਯੂਨੀਵਰਸਿਟੀ ਬਾਂਗ਼ਬਾਨੀ ਵਿਭਾਗ ਵੱਲੋਂ ਸੂਬੇ ਅੰਦਰ ਪੌਣ-ਪਾਣੀ ਦਾ ਅਧਿਐਨ ਕਰਨ ਮਗਰੋਂ ਆਲੂਬੁਖ਼ਾਰੇ ਦੀ ਸਤਲੁਜ ਪਰਪਲ ਕਿਸਮ ਲਾਉਣ ਦੀ ਸਿਫ਼ਾਰਿਸ਼ ਕੀਤੀ ਹੈ। ਇਸ ਵਿੱਚ ਸਰਕਾਰ ਵੱਲੋਂ ਪ੍ਰਤੀ ਏਕੜ 19 ਹਜ਼ਾਰ ਰੁਪਏ ਦੇ ਹਿਸਾਬ ਨਾਲ ਬਾਗ਼ਬਾਨ ਨੂੰ ਲੜੀਬੱਧ ਤਰੀਕੇ ਨਾਲ ਸਬਸਿਡੀ ਵੀ ਦਿੱਤੀ ਜਾਂਦੀ ਹੈ।