ਗੁਰਦਾਸਪੁਰ :ਜਿਸ ਤਨ ਲਾਗੇ ਸੋ ਤਨ ਜਾਨੇ ਕਹਾਵਤ ਤਾਂ ਅਸੀਂ ਜਰੂਰ ਸੁਣੀ ਹੋਵੇਗੀ ਪਰ ਇਹ ਕਹਾਵਤ ਉਹ ਹੀ ਸਮਝ ਸਕਦਾ ਹੈ ਜੋ ਬੇਹਦ ਪਰੇਸ਼ਾਨ ਹੋਵੇ। ਅਜਿਹਾ ਹੀ ਮਾਮਲਾ ਗੁਰਦਾਸਪੁਰ ਤੋਂ ਸਾਹਮਣੇ ਆਇਆ ਹੈ, ਜਿਥੇ ਇੱਕ ਮਹਿਲਾ ਆਪਣੀ ਅੱਖਾਂ ਦੀ ਰੌਸ਼ਨੀ ਲਈ ਇਲਾਜ ਵਾਸਤੇ ਲੋਕਾਂ ਤੋਂ ਮਦਦ ਦੀ ਅਪੀਲ ਕਰ ਰਹੀ ਹੈ।
ਇਸ ਸਬੰਧੀ ਪੀੜਤਾ ਸੋਨੀਆ ਨੇ ਦੱਸਿਆ ਕਿ ਪਹਿਲਾਂ ਉਸ ਦੀ ਜ਼ਿੰਦਗੀ ਆਮ ਲੋਕਾਂ ਵਾਂਗ ਹੀ ਚੰਗੀ ਚੱਲ ਰਹੀ ਸੀ, ਪਰ ਇੱਕ ਹਾਦਸੇ ਨੇ ਉਸ ਦੀ ਹਾਲਤ ਪਹਿਲਾਂ ਨਾਲੋਂ ਬਦਤਰ ਕਰ ਦਿੱਤੀ। ਸਾਲ 2013 ਵਿੱਚ ਉਸ 'ਤੇ ਰਾਜੂ ਨਾਂ ਦੇ ਇੱਕ ਵਿਅਕਤੀ ਨੇ ਐਸਿਡ ਅਟੈਕ ਕੀਤਾ। ਉਕਤ ਵਿਅਕਤੀ ਨੇ ਸੋਨੀਆ ਦੇ ਪਤੀ ਨਾਲ ਰੰਜਿਸ਼ ਹੋਣ ਦੇ ਚਲਦੇ ਉਸ ਉਪਰ ਐਸਿਡ ਅਟੈਕ ਕੀਤਾ ਸੀ। ਸੋਨੀਆ ਨੇ ਦੱਸਿਆ ਕਿ ਉਸ ਦੇ ਪਤੀ ਵੱਲੋਂ ਇੱਕ ਥਾਂ 'ਤੇ ਕਮੇਟੀ ਪਾਈ ਗਈ ਸੀ, ਉਨ੍ਹਾਂ ਨੇ ਆਪਣੀ ਲੋੜ ਮੁਤਾਬਕ ਜਦੋਂ ਉਸ ਕੋਲੋਂ ਕਮੇਟੀ ਦੇ ਪੈਸੇ ਮੰਗੇ ਤਾਂ ਉਸ ਨੇ ਇਨਕਾਰ ਕਰ ਦਿੱਤਾ। ਮੁਲਜ਼ਮ 6 ਨਵੰਬਰ 2013 ਨੂੰ ਰਾਤ 9 ਵਜੇ ਉਨ੍ਹਾਂ ਘਰ ਹਮਲਾ ਕਰਨ ਆਇਆ। ਇਸ ਦੌਰਾਨ ਉਸ ਨਾਲ 2 ਹੋਰ ਨੌਜਵਾਨ ਵੀ ਮੌਜੂਦ ਸਨ। ਦੋਵੇਂ ਨੌਜਵਾਨ ਸੋਨੀਆ 'ਤੇ ਐਸਿਡ ਪਾ ਕੇ ਫਰਾਰ ਹੋ ਗਏ। ਹਲਾਂਕਿ ਕਈ ਪੁਲਿਸ 'ਚ ਸ਼ਿਕਾਇਤ ਤੋਂ ਬਾਅਦ ਮੁਲਜ਼ਮ ਨੂੰ ਉਮਰ ਕੈਦ ਦੀ ਸਜ਼ਾ ਹੋ ਗਈ। ਇਸ ਹਾਦਸੇ ਨੇ ਸੋਨੀਆ ਕੋਲੋਂ ਉਸ ਦੀ ਅੱਖਾਂ ਦੀ ਰੌਸ਼ਨੀ ਖੋਹ ਲਈ। ਹੁਣ ਸੋਨੀਆ ਨੂੰ ਆਪਣੇ ਨਿੱਕੇ-ਨਿੱਕੇ ਕੰਮ ਕਰਨ ਲਈ ਵੀ ਸਹਾਰੇ ਦੀ ਲੋੜ ਪੈਂਦੀ ਹੈ। ਉਸ ਦਾ ਪਤੀ ਉਸ ਦਾ ਸਾਥ ਦਿੰਦਾ ਹੈ। ਸੋਨੀਆ ਨੇ ਆਪਣੇ ਅੱਖਾਂ ਦੀ ਰੌਸ਼ਨੀ ਵਾਪਸ ਪਾਉਣ ਲਈ ਦਾਨੀ ਸਜਣਾਂ ਤੋਂ ਇਲਾਜ ਲਈ ਮਦਦ ਦੀ ਅਪੀਲ ਕੀਤੀ ਹੈ।
ਸੋਨੀਆ ਦੇ ਪਤੀ ਕਿਸ਼ਨ ਲਾਲ ਨੇ ਦੱਸਿਆ ਕਿ ਇਸ ਹਾਦਸੇ ਤੋਂ ਬਾਅਦ ਸੋਨੀਆ ਤਣਾਅ 'ਚ ਰਹਿਣ ਲੱਗ ਪਈ ਹੈ। ਅੱਖਾਂ ਦੀ ਰੌਸ਼ਨੀ ਨਾ ਹੋਣ ਦੇ ਚਲਦੇ ਉਹ ਹੀਣ ਭਾਵਨਾ ਤੇ ਡਿਪਰੈਸ਼ਨ ਦਾ ਸ਼ਿਕਾਰ ਹੋ ਗਈ ਹੈ। ਇਸ ਦੇ ਚਲਦੇ ਉਸ ਨੇ ਕਈ ਵਾਰ ਖ਼ੁਦਕੁਸ਼ੀ ਕਰਨ ਦੀ ਕੋਸ਼ਿਸ਼ ਲੀ ਕੀਤੀ ਹੈ। ਸੋਨੀਆ ਵੱਲੋਂ ਅਜਿਹਾ ਕਰਨ ਦੇ ਡਰ ਕਾਰਨ ਉਸ ਨੇ ਨੌਕਰੀ ਛੱਡ ਦਿੱਤੀ ਹੈ। ਉਹ ਸਾਰਾ ਦਿਨ ਸੋਨੀਆ ਦੇ ਨਾਲ ਰਹਿੰਦਾ ਹੈ ਤੇ ਹਰ ਕੰਮ 'ਚ ਉਸ ਦੀ ਸੰਭਵ ਮਦਦ ਕਰਦਾ ਹੈ। ਉਸ ਨੇ ਦੱਸਿਆ ਕਿ ਉਨ੍ਹਾਂ ਦੇ ਘਰ ਦੇ ਹਾਲਾਤ ਚੰਗੇ ਨਹੀਂ ਹਨ, ਇਸ ਲਈ ਉਹ ਆਪਣੀ ਪਤਨੀ ਦਾ ਇਲਾਜ ਕਰਵਾਉਣ 'ਚ ਅਸਮਰਥ ਹੈ। ਸੋਨੀਆ ਦੇ ਪਤੀ ਨੇ ਦਾਨੀ ਸਜਣਾਂ ਨੂੰ ਅਪੀਲ ਕੀਤੀ ਹੈ ਕਿ ਸੋਨੀਆ ਦੇ ਅੱਖਾਂ ਦਾ ਇਲਾਜ ਕਰਵਾਉਣ ਲਈ ਉਨ੍ਹਾਂ ਦੀ ਮਦਦ ਕੀਤੀ ਜਾਵੇ ਤਾਂ ਜੋ ਉਹ ਆਪਣੀ ਅੱਗੇ ਦੀ ਜ਼ਿੰਦਗੀ ਅਸਾਨੀ ਨਾਲ ਜੀ ਸਕੇ।
ਇਹ ਵੀ ਪੜ੍ਹੋ : ਜਿਸ ਲੰਗਰ 'ਚ ਵੀਰਭੱਦਰ ਸਿੰਘ,ਆਚਾਰੀਆ ਦੇਵਵ੍ਰਤ ਨੇ ਵੰਡਿਆ ਭੋਜਨ, ਭੁੱਖ ਦੇ ਖਿਲਾਫ ਅਭਿਆਨ 'ਚ ਆੜੇ ਆਏ ਇਹ ਨਿਯਮ