ਗੁਰਦਾਸਪੁਰ : ਕਸਬਾ ਦੀਨਾਨਗਰ ਵਿਖੇ ਤਲਵੰਡੀ ਰੋਡ ਉੱਤੇ ਇੱਕ ਪੋਲਟਰੀ ਫ਼ਾਰਮ 'ਚ ਬਿਜਲੀ ਦੇ ਸ਼ਾਰਟ ਸਰਕਟ ਕਾਰਨ ਅੱਗ ਲੱਗਣ ਦੀ ਮਾਮਲਾ ਸਾਹਮਣੇ ਆਇਆ ਹੈ। ਇਸ ਹਾਦਸੇ ਵਿੱਚ ਪੋਲਟਰੀ ਫਾਰਮ ਦੀ ਦੋ ਮੰਜ਼ਿਲਾ ਇਮਾਰਤ ਢਹਿ ਗਈ। ਇਸ ਹਾਦਸੇ 'ਚ ਕਈ ਚੂਜੀਆਂ ਦੀ ਮੌਤ ਹੋ ਗਈ।
ਇਸ ਬਾਰੇ ਦੱਸਦੇ ਹੋਏ ਪੋਲਟਰੀ ਫਾਰਮ ਦੇ ਮਾਲਕ ਹਰਜੀਤ ਸਿੰਘ ਨੇ ਕਿਹਾ ਸਵੇਰੇ ਪੋਲਟਰੀ ਫਾਰਮ ਚੋਂ ਧੂੰਆਂ ਨਿਕਲ ਰਿਹਾ ਸੀ। ਜਦ ਉਹ ਮੌਕੇ ਉੱਤੇ ਪੁੱਜਾ ਤੇ ਉਸ ਨੇ ਪੋਲਟਰੀ ਫਾਰਮ ਵਿੱਚ ਅੱਗ ਲੱਗੀ ਵੇਖੀ। ਉਸ ਨੇ ਇਸ ਸਬੰਧੀ ਫਾਇਰ ਬ੍ਰਿਗੇਡ ਨੂੰ ਸੂਚਨਾ ਦਿੱਤੀ। ਫਾਇਰ ਬ੍ਰਿਗੇਡ ਨੇ ਮੌਕੇ 'ਤੇ ਪੁੱਜ ਕੜੀ ਮਸ਼ਕਤ ਮਗਰੋਂ ਅੱਗ 'ਤੇ ਕਾਬੂ ਪਾਇਆ।
ਉਸ ਨੇ ਦੱਸਿਆ ਕਿ ਅੱਗ ਇੰਨੀ ਕੁ ਭਿਆਨਕ ਸੀ ਕਿ ਵੇਖਦੇ ਹੀ ਵੇਖਦੇ ਪੋਲਟਰੀ ਫਾਰਮ ਦੀ ਦੋ ਮੰਜ਼ਿਲਾ ਇਮਾਰਤ ਢਹਿ ਗਈ। ਇਸ ਹਾਦਸੇ ਵਿੱਚ ਕਰੀਬ 5 ਹਜ਼ਾਰ ਚੂਜੇ ਮਲਬੇ ਹੇਠ ਤੇ ਅੱਗ ਦੀ ਚਪੇਟ ਵਿੱਚ ਆਉਣ ਕਾਰਨ ਮਰ ਗਏ। ਹਰਜੀਤ ਨੇ ਦੱਸਿਆ ਕਿ ਅੱਗਜ਼ਨੀ ਦੀ ਘਟਨਾ ਵਿੱਚ ਉਸ ਦਾ ਸਾਰਾ ਸਮਾਨ ਸੜ ਕੇ ਸੁਆਹ ਹੋ ਗਿਆ ਤੇ ਉਸ ਨੂੰ ਕਰੀਬ 25 ਤੋਂ 30 ਲੱਖ ਰੁਪਏ ਦਾ ਨੁਕਸਾਨ ਹੋਇਆ ਹੈ। ਉਸ ਨੇ ਜ਼ਿਲ੍ਹਾ ਪ੍ਰਸ਼ਾਸਨ ਤੇ ਸੂਬਾ ਸਰਕਾਰ ਕੋਲੋਂ ਮਦਦ ਦੀ ਅਪੀਲ ਕੀਤੀ ਹੈ। ਕਿਉਂਕਿ ਬਿਜਲੀ ਦੇ ਸ਼ਾਰਟ ਸਰਕਟ ਕਾਰਨ ਉਸ ਦਾ ਪੋਲਟਰੀ ਫਾਰਮ ਸੜ ਕੇ ਸੁਆਹ ਹੋ ਗਿਆ, ਇਸ ਲਈ ਸਰਕਾਰ ਉਸ ਦਾ ਬਣਦਾ ਮੁਆਵਜ਼ਾ ਉਸ ਨੂੰ ਦੇਵੇ।