ਗੁਰਦਾਸਪੁਰ: ਕਸਬਾ ਕਦੀਆਂ ਦੇ ਪ੍ਰਭਾਕਰ ਚੌਂਕ ਵਿੱਚ ਇੱਕ ਬੈਟਰੀਆਂ ਦੀ ਦੁਕਾਨ ਨੂੰ ਅੱਗ ਲੱਗ ਗਈ। ਅੱਗ ਲਗਣ ਕਾਰਨ ਲੱਖਾਂ ਰੁਪਏ ਦਾ ਨੁਕਸਾਨ ਹੋਣ ਦਾ ਖ਼ਦਸ਼ਾ ਹੈ। ਲਲਿਤ ਕੁਮਾਰ ਉਰਫ਼ ਰੋਮੀ ਮਹਾਜਨ ਹੋਕੇ ਪ੍ਰਭਾਕਰ ਚੋਕ ਨੇੜੇ ਬੈਟਰੀਆਂ ਦਾ ਕਾਰੋਬਾਰ ਕਰਦੇ ਹਨ, ਉਨ੍ਹਾਂ ਦੀ ਦੁਕਾਨ ਨੂੰ ਅਚਾਨਕ ਅੱਗ ਲਗ ਗਈ। ਜਿਸਤੇ ਤੁਰੰਤ ਬਟਾਲਾ ਤੋਂ ਫ਼ਾਈਰ ਬ੍ਰਿਗੇਡ ਅਧਿਕਾਰੀਆਂ ਨੂੰ ਸੂਚਿਤ ਕੀਤਾ ਗਿਆ। ਕਾਫ਼ੀ ਜਦੋ ਜਹਿਦ ਬਾਅਦ ਫ਼ਾਇਰ ਬ੍ਰਿਗੇਡ ਨੇ ਅਗ ਤੇ ਕਾਬੂ ਪਾਇਆ।
ਇਹ ਵੀ ਪੜੋ: ਸ਼ਾਹੀ ਸ਼ਹਿਰ 'ਚ ਮੁਲਾਜ਼ਮਾਂ ਦਾ ਸਰਕਾਰ ਖਿਲਾਫ਼ ਹੱਲਾ ਬੋਲ
ਇਸ ਸਬੰਧ ’ਚ ਜਾਣਕਾਰੀ ਦਿੰਦੇ ਹੋਏ ਰੋਮੀ ਮਹਾਜਨ ਨੇ ਦੱਸਿਆ ਕਿ ਕਿਸੇ ਨੇ ਉਸਨੂੰ ਸਵੇਰੇ ਫ਼ੋਨ ਰਾਹੀਂ ਸੂਚਨਾ ਦਿੱਤੀ ਕਿ ਉਸਦੀ ਦੁਕਾਨ ਦੇ ਅੰਦਰੋਂ ਧੂੰਆਂ ਨਿਕਲ ਰਿਹਾ ਹੈ। ਜਦੋਂ ਉਸਨੇ ਆਪਣੀ ਦੁਕਾਨ ਦਾ ਸ਼ਟਰ ਖੋਲਿਆ ਤਾਂ ਦੁਕਾਨ ਅੰਦਰ ਅੱਗ ਲੱਗੀ ਹੋਈ ਸੀ। ਪੁਲਿਸ ਨੂੰ ਇਸ ਮਾਮਲੇ ਦੀ ਸੂਚਨਾ ਦਿੱਤੀ, ਜਿਸਤੇ ਤੁਰੰਤ ਪੁਲਿਸ ਮੌਕੇ ’ਤੇ ਪਹੁੰਚ ਗਈ। ਬਟਾਲਾ ਤੋਂ ਫ਼ਾਈਰ ਬ੍ਰਿਗੇਡ ਅਧਿਕਾਰੀਆਂ ਨੂੰ ਵੀ ਅੱਗ ਲਗਣ ਬਾਰੇ ਸੂਚਿਤ ਕੀਤਾ ਗਿਆ। ਜਿਸਤੇ ਲਗਪਗ ਪੋਨੇ 2 ਘੰਟੇ ਬਾਦ ਫ਼ਾਈਰ ਬ੍ਰਿਗੇਡ ਦੀ ਗੱਡੀ ਪਹੁੰਚੀ ਤੇ ਅੱਗ ਤੇ ਕਾਬੂ ਪਾਇਆ।
ਉਥੇ ਹੀ ਜ਼ਿਲ੍ਹਾ ਪ੍ਰੀਸ਼ਦ ਦੇ ਚੇਅਰਮੈਨ ਰਵੀਨੰਦਨ ਬਾਜਵਾ ਨੇ ਕਿਹਾ ਕਿ ਉਹ ਕੀਤੇ ਜਾ ਰਹੇ ਸਨ, ਪਰ ਰਸਤੇ ਵਿੱਚ ਇੱਕ ਦੁਕਾਨ ’ਤੇ ਲੱਗੀ ਅੱਗ ਕਾਰਨ ਉਹ ਰੁਕ ਗਏ, ਉਨ੍ਹਾਂ ਨੇ ਕਿਹਾ ਕਿ ਅੱਗ ਲੱਗਣ ਨਾਲ ਕਾਫੀ ਨੁਕਸਾਨ ਹੋਇਆ ਹੈ, ਜਿਸ ਬਾਰੇ ਪ੍ਰਸ਼ਾਸਨ ਨੂੰ ਲਿਖਿਆ ਜਾਵੇਗਾ ਤੇ ਨੁਕਸਾਨ ਦਾ ਮੁਆਵਜ਼ਾ ਮੰਗਿਆ ਜਾਵੇਗਾ।