ਗੁਰਦਾਸਪੁਰ: ਜੇਕਰ ਹੌਸਲਾ ਬੁਲੰਦ ਹੋਵੇ ਤਾਂ ਮਨੁੱਖ ਕੋਈ ਵੀ ਕੰਮ ਆਸਾਨੀ ਨਾਲ ਕਰ ਸਕਦਾ ਹੈ। ਇਸੇ ਤਰ੍ਹਾਂ ਹੀ ਗੁਰਦਾਸਪੁਰ ਦੀ ਰਹਿਣ ਵਾਲੀ ਇੱਕ 85 ਸਾਲਾਂ ਬਜ਼ੁਰਗ ਮਹਿਲਾ ਵੱਲੋਂ ਆਪਣੇ ਗਤਕੇ ਦੇ ਜੌਹਰ ਦਿਖਾਏ ਜਾ ਰਹੇ ਹਨ।
ਮਿਲੀ ਜਾਣਕਾਰੀ ਮੁਤਾਬਿਕ ਬਜ਼ੁਰਗ ਮਹਿਲਾ ਹਰਦੀਪ ਕੌਰ ਵੱਲੋਂ ਨਗਰ ਕੀਰਤਨ ਦੇ ਦੌਰਾਨ ਪੰਜਾਬ ਦੇ ਕੌਨੇ ਕੌਨੇ ਵਿੱਚ ਗਤਕਾ ਖੇਡਿਆ ਜਾਂਦਾ ਹੈ। ਬਜ਼ੁਰਗ ਮਹਿਲਾ ਦਾ ਘਰ ਗੁਰੂਦੁਆਰਾ ਸਾਹਿਬ ਵਿੱਚ ਹੈ। ਜਿਆਦਾਤਰ ਉਹ ਆਪਣਾ ਸਮਾਂ ਨਗਰ ਕੀਰਤਨ ਵਿੱਚ ਰਹਿੰਦੇ ਹਨ ਜਿਸ ਕਾਰਨ ਉਹ ਆਪਣੇ ਘਰ ਘੱਟ ਹੀ ਮਿਲਦੇ ਹਨ।
ਜਾਣਕਾਰੀ ਦਿੰਦਿਆਂ ਬਜ਼ੁਰਗ ਮਾਤਾ ਨੇ ਦੱਸਿਆ ਕਿ ਉਸਨੇ ਕਿਸੇ ਤੋਂ ਗਤਕਾ ਨਹੀਂ ਸਿੱਖਿਆ, ਉਹ ਪ੍ਰਮਾਤਮਾ ਦੀ ਕਿਰਪਾ ਨਾਲ ਇਹ ਸਭ ਕਰ ਰਹੀ ਹੈ। ਮਾਤਾ ਜੀ ਨੇ ਦੱਸਿਆ ਕਿ ਉਨ੍ਹਾਂ ਦੇ ਪਤੀ ਦੀ ਮੌਤ ਹੋ ਚੁੱਕੀ ਹੈ ਅਤੇ ਉਨ੍ਹਾਂ ਦੀਆਂ 4 ਧੀਆਂ ਅਤੇ ਇੱਕ ਪੁੱਤਰ ਹੈ।
ਪਤੀ ਦੀ ਮੌਤ ਤੋਂ ਬਾਅਦ ਉਨ੍ਹਾਂ ਨੂੰ ਉਨ੍ਹਾਂ ਦੇ ਰਿਸ਼ਤੇਦਾਰ ਬਹੁਤ ਤੰਗ ਕਰਨ ਲੱਗੇ ਸੀ। ਉਨ੍ਹਾਂ ਨੇ ਉਨ੍ਹਾਂ ਦੀ ਕਰੋੜਾਂ ਦੀ ਜਾਇਦਾਦ ਤੱਕ ਵੇਚ ਦਿੱਤੀ ਅਤੇ ਹੁਣ ਉਹ ਗੁਰੂ ਦੀ ਨਗਰੀ ਅੰਮ੍ਰਿਤਸਰ ਵਿਖੇ ਇੱਕ ਛੋਟਾ ਜਿਹੇ ਘਰ ਵਿੱਚ ਰਹਿੰਦੇ ਹਨ। ਉਨ੍ਹਾਂ ਅੱਗੇ ਦੱਸਿਆ ਕਿ ਉਹ ਪੰਜਾਬ ਦੇ ਹਰ ਸ਼ਹਿਰ ਵਿੱਚ ਨਗਰ ਕੀਰਤਨ ਅੱਗੇ ਗਤਕੇ ਦੇ ਜੌਹਰ ਦਿਖਾਏ ਹਨ।
ਇਹ ਵੀ ਪੜੋ: ਮੰਤਰੀ ਧਾਲੀਵਾਲ ਨੇ ਸਾਂਸਦ ਬਿੱਟੂ ਨੂੰ ਲਾਏ ਰਗੜੇ,ਰਵਨੀਤ ਬਿੱਟੂ ਨੂੰ ਕਿਹਾ ਵਿਹਲਾ ਬੰਦਾ