ਚੰਡੀਗੜ੍ਹ : ਕੋਰੋਨਾ ਮਾਂਹਮਾਰੀ ਕਾਰਨ ਸੂਬੇ ਵਿੱਚ ਲੱਗੇ ਕਰਫਿਊ ਦੌਰਾਨ ਅੱਜ ਸੂਬਾ ਕੈਬਿਨੇਟ ਦੀ ਮੀਟਿੰਗ 1 ਵਜੇ ਵੀਡੀਓ ਕਾਨਫਰੰਸ ਰਾਹੀਂ ਹੋਵੇਗੀ। ਇਸ ਤੋਂ ਪਹਿਲਾ ਇਹ ਮੀਟਿੰਗ ਇੱਕ ਤੋਂ ਵੱਧ ਵਾਰ ਮੁਲਤਵੀ ਹੋ ਚੁੱਕੀ ਹੈ। ਅੱਜ ਹੋਣ ਵਾਲੀ ਮੀਟਿੰਗ ਵਿੱਚ ਪੰਜਾਬ ਦੀ ਨਵੀਂ ਆਬਕਾਰੀ ਨੀਤੀ ਸਮੇਤ ਅਹਿਮ ਮੁੱਦਿਆਂ 'ਤੇ ਚਰਚਾ ਹੋ ਸਕਦੀ ਹੈ।
ਇਸੇ ਨਾਲ ਹੀ ਅੱਜ ਪੰਜਾਬ ਦੇ ਖੁਰਾਕ ਤੇ ਸਿਵਲ ਸਪਲਾਈ ਮੰਤਰੀ ਭਾਰਤ ਭੂਸ਼ਣ ਆਸ਼ੂ ਅੱਜ ਰਾਸ਼ਨ ਡੀਪੂ ਹੋਲਡਰਾਂ ਨਾਲ ਇੱਕ ਵਿਸ਼ੇਸ਼ ਮੀਟਿੰਗ ਕਰਨਗੇ। ਇਸ ਤੋਂ ਪਹਿਲਾ ਅੱਜ ਹੋਣ ਵਾਲੀ ਕੈਬਿਨੇਟ ਮੀਟਿੰਗ ਸ਼ਨੀਵਾਰ ਨੂੰ ਹੋਣੀ ਸੀ, ਪਰ ਮੀਟਿੰਗ ਤੋਂ ਪਹਿਲਾ ਇੱਕ ਉੱਚ ਪੱਧਰੀ ਮੀਟਿੰਗ 'ਚ ਮੁੱਖ ਸਕੱਤਰ ਕਰਨ ਅਵਤਾਰ ਸਿੰਘ ਅਤੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਸਮੇਤ ਹੋਰ ਮੰਤਰੀਆਂ ਵਿੱਚ ਹੋਈ ਖਹਿਬਾਜ਼ੀ ਨੇ ਇਹ ਮੀਟਿੰਗ ਮੁਲਤਵੀ ਕਰਵਾ ਦਿੱਤੀ ਸੀ।
ਤੁਹਾਨੂੰ ਦੱਸ ਦਈਏ ਕਿ ਕੋਰੋਨਾ ਕਾਰਨ ਸੂਬੇ ਵਿੱਚ ਚੱਲ ਰਹੇ ਕਰਿਫਊ ਦੌਰਾਨ ਸਰਕਾਰ ਨੇ ਉਦਯੋਗਾਂ, ਸ਼ਰਾਬ ਦੇ ਠੇਕਿਆਂ ਆਦਿ ਨੂੰ ਖੋਲ੍ਹਣ ਦਾ ਫੈਸਲਾ ਲਿਆ ਸੀ। ਸੂਬੇ ਦੀ ਇਸ ਵਰ੍ਹੇ ਦੀ ਆਬਕਾਰੀ ਨੀਤੀ ਦੇ ਨਿਰਮਾਣ ਨੂੰ ਲੈ ਕੇ ਸੂਬੇ ਦੇ ਮੰਤਰੀਆਂ ਅਤੇ ਸੰਤਰੀਆਂ ਵਿੱਚ ਟਕਰਾ ਚੱਲ ਰਿਹਾ ਹੈ। ਹੁਣ ਵੇਖਣਾ ਇਹ ਹੋਵੇਗਾ ਕਿ ਅੱਜ ਦੀ ਇਸ ਕੈਬਿਨੇਟ ਮੀਟਿੰਗ ਵਿੱਚ ਸੂਬੇ ਨੂੰ ਕਿਸ ਤਰ੍ਹਾਂ ਦੀ ਆਬਕਾਰੀ ਨੀਤੀ ਮਿਲਦੀ ਹੈ।