ETV Bharat / city

ਮੰਡੀ ਗੋਬਿੰਦਗੜ੍ਹ ਵਿਖੇ ਹਲਕਾ ਵਿਧਾਇਕ ਦੇ ਰੱਖੇ ਰੇਲਵੇ ਓਵਰਬ੍ਰਿਜ ਦੇ ਨੀਂਹ ਪੱਥਰ ਉੱਤੇ ਗਰਮਾਈ ਸਿਆਸਤ

ਮੰਡੀ ਗੋਬਿੰਦਗੜ੍ਹ ਦੇ ਲੋਕਾਂ ਦੀ ਪਿਛਲੇ ਲੰਬੇ ਸਮੇਂ ਤੋਂ ਲਟਕਦੀ ਆ ਰਹੀ ਮੰਗ ਰੇਲਵੇ ਓਵਰ ਬ੍ਰੀਜ ਦਾ ਕੰਮ ਸ਼ੁਰੂ ਨਹੀਂ ਹੋਇਆ ਕਿ ਇਸ 'ਤੇ ਸਿਆਸਤ ਜਰੂਰ ਸ਼ੁਰੂ ਹੋ ਗਈ ਹੈ। ਹਲਕਾ ਅਮਲੋਹ ਦੇ ਵਿਧਾਇਕ ਕਾਕਾ ਰਣਦੀਪ ਸਿੰਘ ਨੇ ਇਸ ਰੇਲਵੇ ਓਵਰ ਬ੍ਰੀਜ ਦੇ ਨਿਰਮਾਣ ਕਾਰਜ ਦਾ ਜਿਵੇਂ ਹੀ ਨੀਂਹ ਪੱਥਰ ਰੱਖਿਆ ਉਸਦੇ ਨਾਲ ਹੀ ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਅਮਲੋਹ ਦੇ ਇੰਚਾਰਜ ਗੁਰਪ੍ਰੀਤ ਸਿੰਘ ਰਾਜੂ ਖੰਨਾ ਅਤੇ ਆਪ ਆਗੂ ਜਗਮੀਤ ਸਿੰਘ ਸਹੋਤਾ ਨੇ ਇਸ ਨੂੰ ਆਉਣ ਵਾਲੇ ਨਗਰ ਕੌਸ਼ਲ ਚੋਣਾਂ ਦੇ ਮਦੇਨਜ਼ਰ ਸਿਆਸੀ ਸਟੰਟ ਦੱਸਿਆ।

ਮੰਡੀ ਗੋਬਿੰਦਗੜ੍ਹ ਵਿਖੇ ਹਲਕਾ ਵਿਧਾਇਕ ਦੇ ਰਖੇ ਰੇਲਵੇ ਓਵਰ ਬ੍ਰੀਜ ਦੇ ਨੀਂਹ ਪੱਥਰ ਉੱਤੇ ਗਰਮਾਈ ਸਿਆਸਤ

author img

By

Published : Jan 13, 2021, 7:53 PM IST

ਸ੍ਰੀ ਫਤਿਹਗੜ੍ਹ ਸਾਹਿਬ: ਮੰਡੀ ਗੋਬਿੰਦਗੜ੍ਹ ਦੇ ਲੋਕਾਂ ਦੀ ਪਿਛਲੇ ਲੰਬੇ ਸਮੇਂ ਤੋਂ ਲਟਕਦੀ ਆ ਰਹੀ ਮੰਗ ਰੇਲਵੇ ਓਵਰ ਬ੍ਰੀਜ ਦਾ ਕੰਮ ਸ਼ੁਰੂ ਨਹੀਂ ਹੋਇਆ ਕਿ ਇਸ ਤੇ ਸਿਆਸਤ ਜਰੂਰ ਸ਼ੁਰੂ ਹੋ ਗਈ ਹੈ। ਹਲਕਾ ਅਮਲੋਹ ਦੇ ਵਿਧਾਇਕ ਕਾਕਾ ਰਣਦੀਪ ਸਿੰਘ ਨੇ ਇਸ ਰੇਲਵੇ ਓਵਰ ਬ੍ਰੀਜ ਦੇ ਨਿਰਮਾਣ ਕਾਰਜ ਦਾ ਜਿਵੇਂ ਹੀ ਨੀਂਹ ਪੱਥਰ ਰੱਖਿਆ ਉਸਦੇ ਨਾਲ ਹੀ ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਅਮਲੋਹ ਦੇ ਇੰਚਾਰਜ ਗੁਰਪ੍ਰੀਤ ਸਿੰਘ ਰਾਜੂ ਖੰਨਾ ਅਤੇ ਆਪ ਦੇ ਨੇਤਾ ਜਗਮੀਤ ਸਿੰਘ ਸਹੋਤਾ ਨੇ ਇਸ ਨੂੰ ਆਉਣ ਵਾਲੇ ਨਗਰ ਕੌਸ਼ਲ ਚੋਣਾਂ ਦੇ ਮਦੇਨਜ਼ਰ ਸਿਆਸੀ ਸਟੰਟ ਦੱਸਿਆ।

ਉੱਥੇ ਇਸ ਤੇ ਵਿਧਾਇਕ ਕਾਕਾ ਰਣਦੀਪ ਸਿੰਘ ਨੇ ਕਿਹਾ ਕਿ ਜੇਕਰ ਇਹ ਰੇਲਵੇ ਓਵਰ ਬ੍ਰੀਜ ਨਾ ਬਣਿਆ ਤਾਂ ਉਹ ਆਉਣ ਵਾਲੀ ਵਿਧਾਨ ਸਭਾ ਦੀ ਚੋਣ ਨਹੀਂ ਲੜਨਗੇ। ਮੰਡੀ ਗੋਬਿੰਦਗੜ੍ਹ ਦੇ ਵਿੱਚ ਬਣਨ ਵਾਲਾ ਰੇਲਵੇ ਓਵਰ ਬ੍ਰੀਜ ਜਿਸਦਾ ਐਲਾਨ 1998 ਵਿੱਚ ਤਤਕਾਲੀਨ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਨੇ ਮੰਡੀ ਗੋਬਿੰਦਗੜ੍ਹ ਦੇ ਦੌਰੇ ਸਮੇਂ ਕੀਤਾ। ਉਦੋਂ ਤੋਂ ਹੀ ਇਥੇ ਦੇ ਲੋਕ ਇਸ ਓਵਰ ਬ੍ਰੀਜ ਦੇ ਬਣਨ ਦੀ ਉਡੀਕ ਕਰ ਰਹੇ ਹਨ। ਪਰ ਉਦੋਂ ਤੋਂ ਲੈਕੇ ਇਹ ਸਿਆਸਤ ਦੀ ਭੇਂਟ ਚੜ੍ਹਦਾ ਆ ਰਿਹਾ ਹੈ।

ਇਸ ਰੇਲਵੇ ਓਵਰ ਬ੍ਰੀਜ ਦਾ ਨੀਂਹ ਪੱਥਰ ਰੱਖ ਦਿੱਤਾ ਹੈ। ਜਿਸ 'ਤੇ ਫਿਰ ਤੋਂ ਸਿਆਸਤ ਸ਼ੁਰੂ ਹੋ ਗਈ ਹੈ। ਇਸ ਮੌਕੇ ਬੋਲਦੇ ਹੋਏ ਸ਼੍ਰੋਮਣੀ ਅਕਾਲੀ ਦਲ ਹਲਕਾ ਅਮਲੋਹ ਦੇ ਇੰਚਾਰਜ ਗੁਰਪ੍ਰੀਤ ਸਿੰਘ ਰਾਜੂ ਖੰਨਾ ਨੇ ਕਿਹਾ ਕਿ ਇਹ ਸਰਕਾਰ ਸਿਰਫ਼ ਨੀਂਹ ਪੱਥਰਾਂ ਦੀ ਸਰਕਾਰ ਬਣਕੇ ਰਹਿ ਗਈ ਹੈ। ਜਿਸ ਦਾ ਨੀਂਹ ਪੱਥਰ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਰੱਖਿਆ ਦਿੱਤਾ ਸੀ ਉਸਦਾ ਨੀਂਹ ਪੱਥਰ ਫਿਰ ਰੱਖਣਾ ਸਿਆਸਤ ਬਿਨਾਂ ਹੋਰ ਕੁਝ ਨਹੀਂ ਹੈ। ਵਿਧਾਇਕ ਇਸ ਨੀਂਹ ਪੱਥਰ ਨੂੰ ਰੱਖ ਕੇ ਉਹ ਸਿਆਸੀ ਰੋਟੀਆਂ ਸੇਕ ਰਹੇ ਹਨ।

ਆਮ ਆਦਮੀ ਪਾਰਟੀ ਦੇ ਨੇਤਾ ਜਗਮੀਤ ਸਿੰਘ ਸਹੋਤਾ ਨੇ ਸਵਾਲ ਖੜੇ ਕਰਦੇ ਹੋਏ ਇਸਨੂੰ ਆਉਣ ਵਾਲੇ ਨਗਰ ਕੌਂਸਲ ਚੌਣਾਂ ਦੇ ਮੱਦੇਨਜ਼ਰ ਕਾਂਗਰਸ ਦਾ ਸਿਆਸੀ ਸਟੰਟ ਦੱਸਿਆ , ਉਥੇ ਹੀ ਉਨ੍ਹਾਂ ਕਿਹਾ ਪਹਿਲਾਂ ਅਕਾਲੀ ਦਲ ਦੀ ਸਰਕਾਰ ਦੇ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਬਾਦਲ ਨੇ ਇਸ ਰੇਲਵੇ ਓਵਰਬ੍ਰਿਜ ਦਾ ਨੀਂਹ ਪੱਥਰ ਰੱਖ ਕਰ ਲੋਕਾਂ ਨੂੰ ਗੁੰਮਰਾਹ ਕੀਤਾ ਸੀ ਅਤੇ ਹੁਣ ਇਹ ਵੀ ਉਹੀ ਕਰ ਰਹੇ ਹੈ , ਇਹ ਸਿਰਫ਼ ਅਤੇ ਸਿਰਫ਼ ਸਿਆਸੀ ਡਰਾਮੇਬਾਜ਼ੀ ਹੈ ਹੋਰ ਕੁੱਝ ਨਹੀਂ ਹੈ।

ਜਦੋਂ ਇਸ ਸਬੰਧ ਵਿੱਚ ਵਿਧਾਇਕ ਕਾਕਾ ਰਣਦੀਪ ਸਿੰਘ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਦਾ ਕਹਿਣਾ ਸੀ ਕਿ ਜੇਕਰ ਇਹ ਰੇਲਵੇ ਓਵਰਬਰਿਜ ਨਹੀਂ ਬਣਾ ਤਾਂ ਉਹ ਆਉਣ ਵਾਲੇ ਵਿਧਾਨਸਭਾ ਚੋਣ ਨਹੀਂ ਲੜਨਗੇ , ਬਾਕੀ ਕਿੰਤੂ ਪ੍ਰੰਤੂ ਜਾਂ ਉਂਗਲ ਕਰਨਾ ਲੋਕਾਂ ਦੀ ਆਦਤ ਹੈ।

ETV Bharat Logo

Copyright © 2024 Ushodaya Enterprises Pvt. Ltd., All Rights Reserved.