ਫ਼ਤਿਹਗੜ੍ਹ ਸਾਹਿਬ : ਪਿੰਡ ਡੇਰਾ ਮੀਰ ਮੀਰਾ ਵਿਖੇ ਮੌਜ਼ੂਦਾ ਸਰਪੰਚ ਵੱਲੋਂ ਸੀਵਰੇਜ ਦਾ ਕੰਮ ਸ਼ੁਰੂ ਕਰਵਾਇਆ ਗਿਆ ਹੈ। ਸਰਪੰਚ ਦੀ ਇਸ ਕਾਰਗੁਜ਼ਾਰੀ ਦਾ ਸਾਬਕਾ ਸਰਪੰਚ ਵੱਲੋਂ ਵਿਰੋਧ ਕੀਤਾ ਜਾ ਰਿਹਾ ਹੈ। ਸਾਬਕਾ ਸਰਪੰਚ ਨੇ ਮੌਜ਼ੂਦਾ ਕਾਂਗਰਸੀ ਸਰਪੰਚ ਉੱਤੇ ਬਿਨ੍ਹਾਂ ਵਿਭਾਗ ਦੀ ਆਗਿਆ ਤੋਂ ਕੰਮ ਕਰਵਾਏ ਜਾਣ ਦਾ ਦੋਸ਼ ਲਾਇਆ ਹੈ।
ਈਟੀਵੀ ਭਾਰਤ ਨਾਲ ਗੱਲਬਾਤ ਕਰਦਿਆਂ ਸਾਬਕਾ ਸਰਪੰਚ ਨੇ ਮੌਜ਼ੂਦਾ ਸਰਪੰਚ ਉੱਤੇ ਦੋਸ਼ ਲਗਾਉਂਦੇ ਹੋਏ ਦੱਸਿਆ ਕਿ ਮੌਜ਼ੂਦਾ ਸਰਪੰਚ ਵੱਲੋਂ ਪਿੰਡ ਵਿੱਚ ਸੀਵਰੇਜ ਦਾ ਕੰਮ ਸ਼ੁਰੂ ਕੀਤਾ ਗਿਆ ਹੈ। ਇਸ ਦੇ ਲਈ ਸਰਪੰਚ ਨੇ ਨਾਂ ਤਾਂ ਸਵੀਰੇਜ ਵਿਭਾਗ ਅਤੇ ਨਾਂ ਹੀ ਜ਼ਿਲ੍ਹਾ ਪ੍ਰਸ਼ਾਸਨ ਕੋਲੋਂ ਆਗਿਆ ਲਈ ਹੈ। ਪਿੰਡ ਦੇ ਵਿੱਚ ਥਾਂ-ਥਾਂ ਖ਼ੁਦਾਈ ਕੀਤੇ ਜਾਣ ਕਾਰਨ ਸੜਕਾਂ ਟੁੱਟ ਗਈਆਂ ਹਨ ਜਿਸ ਕਾਰਨ ਆਉਣ ਜਾਣ ਵਾਲੇ ਲੋਕਾਂ ਨੂੰ ਭਾਰੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ। ਉਨ੍ਹਾਂ ਨਿਸ਼ਾਨਾ ਸਾਧਦੇ ਹੋਏ ਕਿਹਾ ਕਿ ਇਸ ਲਈ ਜ਼ਿਲ੍ਹਾ ਪ੍ਰਸ਼ਾਸਨ ਇਸ ਕੰਮ ਲਈ ਕੋਈ ਆਇਆ ਨਹੀਂ ਦਿੱਤੀ ਗਈ ਹੈ ਅਤੇ ਨਾਂ ਹੀ ਕੋਈ ਸਰਕਾਰੀ ਗ੍ਰਾਂਟ ਜਾਰੀ ਕੀਤੀ ਗਈ ਹੈ।
ਦੂਜੇ ਪਾਸੇ ਜਦ ਇਸ ਬਾਰੇ ਪਿੰਡ ਦੇ ਮੌਜ਼ੂਦਾ ਸਰਪੰਚ ਕਾਂਗਰਸ ਦੇ ਹਰਿੰਦਰ ਪਾਲ ਸਿੰਘ ਨਾਗਰਾ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਇਹ ਕੰਮ ਮਹਿਜ ਇੱਕ ਮਹੀਨੇ ਦਾ ਸੀ। ਪਰ ਜਦੋਂ ਤੋਂ ਪਿੰਡ ਵਿੱਚ ਸੀਵਰੇਜ ਦਾ ਕੰਮ ਸ਼ੁਰੂ ਹੋਇਆ ਉਸ ਸਮੇਂ ਤੋਂ ਹੁਣ ਤੱਕ ਵਿਰੋਧੀ ਧਿਰ ਦੇ ਕੁੱਝ ਲੋਕਾਂ ਵੱਲੋਂ ਪੁਲਿਸ ਵਿੱਚ 7 ਸ਼ਿਕਾਇਤਾਂ ਦਰਜ ਕਰਵਾਇਆਂ ਗਈਆਂ ਹਨ। ਉਨ੍ਹਾਂ ਕਿਹਾ ਕਿ ਵਿਰੋਧੀ ਧਿਰ ਵੱਲੋਂ ਜਾਣਬੁਝ ਕੇ ਸੀਵਰੇਜ ਦਾ ਕੰਮ ਰੋਕਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਜਿਸ ਕਾਰਨ ਇਸ ਕੰਮ ਨੂੰ ਪੂਰਾ ਹੋਣ ਵਿੱਚ ਸਮਾਂ ਲਗ ਰਿਹਾ ਹੈ।
ਜਦੋਂ ਇਸ ਸਬੰਧ 'ਚ ਡਿਪਟੀ ਕਮਿਸ਼ਨਰ ਫ਼ਤਿਹਗੜ੍ਹ ਨਾਲ ਸੰਪਰਕ ਕੀਤਾ ਗਿਆ ਤਾਂ ਕਿਹਾ ਕਿ ਇਹ ਮਾਮਲਾ ਉਨ੍ਹਾਂ ਦੇ ਧਿਆਨ ਵਿੱਚ ਹੈ। ਉਨ੍ਹਾਂ ਵੱਲੋਂ ਇਸ ਮਾਮਲੇ ਦੀ ਜਾਂਚ ਵਧੀਕ ਡਿਪਟੀ ਕਮਿਸ਼ਨਰ ਨੂੰ ਸੌਂਪ ਦਿੱਤੀ ਗਈ ਹੈ।
ਇਹ ਵੀ ਪੜ੍ਹੋ : ਬਿਮਾਰੀ ਤੋਂ ਪਰੇਸ਼ਾਨ ਰੇਲਵੇ ਮੁਲਾਜ਼ਮ ਨੇ ਕੀਤੀ ਖ਼ੁਦਕੁਸ਼ੀ
ਜਦੋਂ ਇਸ ਸਬੰਧ 'ਚ ਡਿਪਟੀ ਕਮਿਸ਼ਨਰ ਫ਼ਤਿਹਗੜ੍ਹ ਨਾਲ ਸੰਪਰਕ ਕੀਤਾ ਗਿਆ ਤਾਂ ਕਿਹਾ ਕਿ ਇਹ ਮਾਮਲਾ ਉਨ੍ਹਾਂ ਦੇ ਧਿਆਨ ਵਿੱਚ ਹੈ। ਉਨ੍ਹਾਂ ਵੱਲੋਂ ਇਸ ਮਾਮਲੇ ਦੀ ਜਾਂਚ ਵਧੀਕ ਡਿਪਟੀ ਕਮਿਸ਼ਨਰ ਨੂੰ ਸੌਂਪ ਦਿੱਤੀ ਗਈ ਹੈ।