ਫਤਿਹਗੜ੍ਹ ਸਾਹਿਬ: ਜ਼ਿਲ੍ਹਾ ਪੱਧਰ ਕਿਸਾਨ ਸਿਖਲਾਈ ਅਤੇ ਖੇਤੀ ਮਸ਼ੀਨਰੀ ਵੰਡਣ ਲਈ ਫਤਿਹਗੜ੍ਹ ਸਾਹਿਬ ਦੇ ਖੇਡ ਸਟੇਡੀਅਮ(Sports Stadium of Fatehgarh Sahib) ਵਿੱਚ ਕੈਂਪ ਦਾ ਪ੍ਰਬੰਧ ਕੀਤਾ ਗਿਆ। ਜਿਸ ਵਿੱਚ ਖੇਤੀਬਾੜੀ, ਕਿਸਾਨ ਭਲਾਈ ਅਤੇ ਫ਼ੂਡ ਪ੍ਰੋਸੈਸਿੰਗ ਮੰਤਰੀ(Minister of Agriculture, Farmer Welfare and Food Processing) ਕਾਕਾ ਰਣਦੀਪ ਸਿੰਘ(Cabinet Minister Kaka Randeep Singh) ਨੇ ਮੁੱਖ ਮਹਿਮਾਨ ਦੇ ਤੌਰ 'ਤੇ ਸ਼ਮੂਲੀਅਤ ਕੀਤੀ।
ਇਸ ਦੌਰਾਨ ਜਿੱਥੇ ਕਾਕਾ ਰਣਦੀਪ ਸਿੰਘ(Cabinet Minister Kaka Randeep Singh) ਨੇ ਕੈਂਪ ਦੌਰਾਨ ਕਿਸਾਨਾਂ ਦੀ ਬੇਹਤਰੀ ਲਈ ਸਰਕਾਰ ਦੁਆਰਾ ਕੀਤੇ ਜਾ ਰਹੇ, ਕੰਮਾਂ ਦਾ ਪੱਖ ਪੂਰਿਆ ਅਤੇ ਪਰਾਲੀ ਨੂੰ ਨਾ ਜਲਾਣ ਲਈ ਮਸ਼ੀਨਰੀ ਦਿੱਤੇ ਜਾਣ ਦੀ ਗੱਲ ਕਹੀ। ਉਥੇ ਹੀ ਕੈਂਪ ਵਿੱਚ ਪੁੱਜੇ, ਕਿਸਾਨਾਂ ਦਾ ਕਹਿਣਾ ਸੀ ਕਿ ਇਹ ਸਭ ਗੱਲਾਂ ਸਿਰਫ਼ ਇਥੇ ਤੱਕ ਹੀ ਸੀਮਤ ਹਨ, ਜਦੋਂ ਕਿ ਇਸਦੀ ਜ਼ਮੀਨੀ ਹਕੀਕਤ ਕੁੱਝ ਹੋਰ ਹੀ ਹੈ।
ਕਾਕਾ ਰਣਦੀਪ ਸਿੰਘ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਹੁਣ ਤੱਕ ਕਿਸਾਨਾਂ ਦਾ 4600 ਕਰੋੜ ਦਾ ਕਰਜਾ ਮਾਫ਼ ਕੀਤਾ ਹੈ। ਲੱਖਾਂ ਕਿਸਾਨਾਂ ਨੂੰ ਇਸਦਾ ਫਾਇਦਾ ਮਿਲਿਆ ਹੈ।
ਗੱਲਬਾਤ ਕਰਦੇ ਹੋਏ ਕੈਬਨਿਟ ਮੰਤਰੀ ਕਾਕਾ ਰਣਦੀਪ ਸਿੰਘ ਨੇ ਕਿਹਾ ਕਿ ਇਸ ਕੈਂਪ ਦਾ ਕਿਸਾਨਾਂ( Farmers' Fair) ਨੂੰ ਕਾਫ਼ੀ ਫਾਇਦਾ ਹੋਇਆ ਹੈ, ਜਿੱਥੇ ਉਨ੍ਹਾਂ ਨੂੰ ਸਬਸਿਡੀ ਉੱਤੇ ਮਸ਼ੀਨਾਂ ਉਪਲੱਬਧ ਕਰਵਾਈਆਂ ਜਾ ਰਹੀ ਹਨ।
ਉਹਨਾਂ ਕਿਹਾ ਕਿ ਫਤਿਹਗੜ੍ਹ ਸਾਹਿਬ ਦੇ ਕੁਲ 236 ਲਾਭਪਾਤਰੀਆਂ ਨੂੰ 50 ਫ਼ੀਸਦੀ ਸਬਸਿਡੀ ਉੱਤੇ ਮਸ਼ੀਨਰੀ ਮਹੱਈਆ ਕਰਵਾਈ ਗਈ ਹੈ। ਜਦੋਂ ਕਿ ਕਿਸਾਨ ਗਰੁੱਪਾਂ ਅਤੇ ਸੋਸਾਇਟੀਆਂ ਨੂੰ 80 ਫ਼ੀਸਦੀ ਸਬਸਿਡੀ ਦਿੱਤੀ ਜਾ ਰਹੀ ਹੈ। ਇਸਦੇ ਜ਼ਰੀਏ ਇੱਕ ਸੁਨੇਹਾ ਦੇਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਪਰਾਲੀ ਨੂੰ ਨਾ ਜਲਾਇਆ ਜਾਵੇ ਅਤੇ ਇਸਦੇ ਨੁਕਸਾਨ ਦੇ ਪ੍ਰਤੀ ਵੀ ਲੋਕਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ।
ਉਥੇ ਪਹੁੰਚੇ ਕਿਸਾਨਾਂ ਦਾ ਕਹਿਣਾ ਹੈ ਕਿ ਵੇਲੇ ਦੀ ਨਵਾਜ਼ ਤੇ ਕਵੇਲੇ ਦੀਆਂ ਟੱਕਰਾਂ। ਉਹਨਾਂ ਕਿਹਾ ਕਿ ਜਦੋਂ ਸਾਨੂੰ ਕੁੱਝ ਚਾਹੀਦਾ ਹੁੰਦਾ ਹੈ, ਤਦ ਮਿਲਦਾ ਨਹੀਂ, ਜਦੋਂ ਜ਼ਰੂਰਤ ਨਹੀਂ ਹੁੰਦੀ। ਤਦ ਸਾਨੂੰ ਉਹ ਦਿੱਤਾ ਜਾਂਦਾ ਹੈ। ਜਿਸਦਾ ਸਾਨੂੰ ਕੋਈ ਫਾਇਦਾ ਨਹੀਂ ਹੁੰਦਾ।
ਇਹ ਵੀ ਪੜ੍ਹੋ:ਵਾਪਰੀ ਵਰਗ ਨੂੰ ਲੁਧਿਆਣਾ ਦੇ ਸਨਅਤਕਾਰਾਂ ਨੇ ਦਿੱਤੀਆਂ ਨਸੀਤਾਂ