ਚੰਡੀਗੜ੍ਹ: ਪੰਜਾਬ ਸਰਕਾਰ ਨੇ ਹਿੰਸਾ ਦਾ ਸ਼ਿਕਾਰ ਹੋਈ ਔਰਤਾਂ ਨੂੰ ਹਰ ਤਰ੍ਹਾਂ ਦੀ ਮਦਦ ਲਈ ਰਾਜ ਦੇ ਸਾਰੇ ਜ਼ਿਲ੍ਹਿਆਂ ਵਿੱਚ 'ਵਨ ਸਟਾਪ ਸਖੀ ਸੈਂਟਰ' (ਓ.ਐਸ.ਸੀ.) ਸਥਾਪਿਤ ਕੀਤੇ ਗਏ ਹਨ।
ਇਹ ਵੀ ਪੜ੍ਹੋ:ਸੁਖਬੀਰ ਬਾਦਲ ਨੇ ਕਿਹਾ ਸੁਖਜਿੰਦਰ ਰੰਧਾਵਾ ਦੇ ਗੈਂਗਸਟਰਾਂ ਨਾਲ ਲਿੰਕ
ਸਮਾਜਿਕ ਸੁਰੱਖਿਆ ਅਤੇ ਇਸਤਰੀ ਤੇ ਬਾਲ ਵਿਕਾਸ ਮੰਤਰੀ ਅਰੁਣਾ ਚੌਧਰੀ ਨੇ ਦੱਸਿਆ ਕਿ ਹਿੰਸਾ ਪ੍ਰਭਾਵਤ ਔਰਤਾਂ ਨੂੰ ਇੱਕ ਛੱਤ ਥੱਲੇ ਸਾਰੀਆਂ ਸਹੂਲਤਾਂ ਜਿਨ੍ਹਾਂ ਵਿੱਚ ਡਾਕਟਰੀ, ਕਾਨੂੰਨੀ ਸਹੂਲਤ ਤੋਂ ਇਲਾਵਾ ਮਾਨਸਿਕ ਤੌਰ 'ਤੇ ਸਹਾਰਾ ਦੇਣਾ ਸ਼ਾਮਲ ਹੈ। ਇਨ੍ਹਾਂ ਸੈਂਟਰਾਂ ਨੂੰ ਹੈਲਪਲਾਈਨ ਨੰਬਰ 181 ਸਮੇਤ ਕਈ ਹੈਲਪਲਾਈਨਾਂ ਨਾਲ ਜੋੜਿਆ ਗਿਆ ਹੈ ਤਾਂ ਜੋ ਇਨ੍ਹਾਂ ਰਾਹੀਂ ਪ੍ਰਭਾਵਤ ਔਰਤਾਂ 'ਸਖੀ ਸੈਂਟਰਾਂ' ਵਿੱਚ ਪੁੱਜ ਕੇ ਸੇਵਾਵਾਂ ਪ੍ਰਾਪਤ ਕਰ ਸਕਣ।
ਜਾਣਕਾਰੀ ਦਿੰਦੇ ਹੋਏ ਕੈਬਿਨੇਟ ਮੰਤਰੀ ਨੇ ਦੱਸਿਆ ਕਿ ਇਨ੍ਹਾਂ ਸੈਂਟਰਾਂ ਵਿਚੋਂ ਹਰੇਕ ਵਿੱਚ 14 ਪੇਸ਼ੇਵਰ ਕਰਮਚਾਰੀ ਤਾਇਨਾਤ ਕੀਤੇ ਗਏ ਹਨ। ਉਨ੍ਹਾਂ ਨੇ ਦੱਸਿਆ ਕਿ ਮੁਸ਼ਕਲ ਵਿੱਚ ਫਸੀ ਕੋਈ ਵੀ ਔਰਤ 181 ਨੰਬਰ ਹੈਲਪ ਲਾਈਨ 'ਤੇ ਫੋਨ ਕਰ ਸਕਦੀ ਹੈ, ਜਿਸ ਤੋਂ ਬਾਅਦ ਇੱਕ ਵੈਨ ਰਾਹੀਂ ਉਸ ਨੂੰ 'ਸਖੀ ਸੈਂਟਰ' ਲਿਆਂਦਾ ਜਾਵੇਗਾ ਅਤੇ ਹਰ ਤਰ੍ਹਾਂ ਦੀ ਸਹੂਲਤ ਦਿੱਤੀ ਜਾਵੇਗੀ।
ਜ਼ਿਲ੍ਹਾ ਪੱਧਰ 'ਤੇ ਹੈਲਪਲਾਈਨ ਨੰਬਰ ਜਾਰੀ ਕੀਤੇ ਗਏ ਹਨ, ਜਿਨ੍ਹਾਂ ਵਿਚੋਂ ਅੰਮ੍ਰਿਤਸਰ ਦਾ 01832-545955, ਬਠਿੰਡਾ 0164-2212480, ਬਰਨਾਲਾ 01679-230181, ਫ਼ਰੀਦਕੋਟ 01639-501280, ਫਤਹਿਗੜ੍ਹ ਸਾਹਿਬ 84277-87115, ਫਾਜ਼ਿਲਕਾ 01638-260181, ਫ਼ਿਰੋਜ਼ਪੁਰ 01632-243068, ਗੁਰਦਾਸਪੁਰ 01874-240165, ਹੁਸ਼ਿਆਰਪੁਰ 01882-254112, ਜਲੰਧਰ 0181-2230181, ਕਪੂਰਥਲਾ 98765-02631, ਲੁਧਿਆਣਾ 0161-5020700, ਮਾਨਸਾ 01652-233100, ਮੋਗਾ 01636-224216, ਪਠਾਨਕੋਟ 0186-2230197, ਪਟਿਆਲਾ 0175-2358713, ਰੂਪਨਗਰ 01881-500070, ਐਸ.ਏ.ਐਸ. ਨਗਰ 99144-00406, ਸੰਗਰੂਰ 01672-240760, ਸ਼ਹੀਦ ਭਗਤ ਸਿੰਘ ਨਗਰ 01823-298522, ਸ੍ਰੀ ਮੁਕਤਸਰ ਸਾਹਿਬ 01633-261421 ਅਤੇ ਤਰਨ ਤਾਰਨ ਦਾ ਹੈਲਪਲਾਈਨ ਨੰਬਰ 01852-222181 ਹੈ।