ETV Bharat / city

ਨੌਜਵਾਨ ਦਾ ਗੋਲੀਆਂ ਮਾਰ ਕੇ ਕਤਲ, ਦੋਸ਼ੀ ਫਰਾਰ - ਮ੍ਰਿਤਕ ਦੇ ਪਰਿਵਾਰ ਨਾਲ ਵਧੀਕੀਆਂ

ਅੰਮ੍ਰਿਤਸਰ ਦੇ ਪਿੰਡ ਮਾਹਲਾ ਦੀ ਢੀਂਗਰਾ ਕਲੋਨੀ ਵਿਚ ਜਸਵਿੰਦਰ ਨਾਮ ਦੇ ਇੱਕ ਨੌਜਵਾਨ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ (youth shot dead in mahla of amritsar)। ਇਸ ਤੋਂ ਬਾਅਦ ਪੁਲਿਸ ਮੁਲਾਜਮ ਵਲੋਂ ਮ੍ਰਿਤਕ ਦੇ ਪਰਿਵਾਰ ਨਾਲ ਵਧੀਕੀਆਂ ਕੀਤੇ ਜਾਣ ਦੇ ਦੋਸ਼ (people alleged police of misbehave) ਲੱਗੇ, ਜਿਸ ਨੂੰ ਲੈ ਵਾਲਮੀਕਿ ਭਾਈਚਾਰਾ ਭੜਕ ਉੱਠਿਆ ਤੇ ਕਾਰਵਾਈ ਦੀ ਮੰਗ ਕੀਤੀ।

ਮਾਹਲਾ ’ਚ ਨੌਜਵਾਨ ਦਾ ਗੋਲੀਆਂ ਮਾਰ ਕੇ ਕਤਲ
ਮਾਹਲਾ ’ਚ ਨੌਜਵਾਨ ਦਾ ਗੋਲੀਆਂ ਮਾਰ ਕੇ ਕਤਲ
author img

By

Published : Feb 25, 2022, 5:03 PM IST

ਅੰਮ੍ਰਿਤਸਰ: ਅੰਮ੍ਰਿਤਸਰ (amritsar crime news) ਦੇ ਪਿੰਡ ਮਾਹਲਾ ਦੀ ਢੀਂਗਰਾ ਕਲੋਨੀ ਵਿਚ ਹੋਏ ਜਸਵਿੰਦਰ ਦੇ ਕਤਲ (youth shot dead in mahla of amritsar) ਤੋਂ ਬਾਅਦ ਪੁਲਿਸ ਮੁਲਾਜਮ ਵਲੋਂ ਮ੍ਰਿਤਕ ਦੇ ਪਰਿਵਾਰ ਨਾਲ ਵਧੀਕੀ (people alleged police of misbehave) ਕੀਤੀ ਗਈ। ਜਿਸ ਨੂੰ ਲੈ ਕੇ ਵਾਲਮੀਕਿ ਭਾਈਚਾਰਾ ਭੜਕ ਗਿਆ ਤੇ ਸੜ੍ਹਕ ਜਾਮ ਕਰ ਦਿੱਤੀ ਤੇ ਨਾਲ ਹੀ ਪੁਲਿਸ ਵਿਰੁੱਧ ਕਾਰਵਾਈ ਦੀ ਮੰਗ ਕੀਤੀ। ਮੌਕੇ ’ਤੇ ਪੁੱਜੇ ਡੀਐਸਪੀ ਨੇ ਕਾਰਵਾਈ ਦਾ ਭਰੋਸਾ ਦਿੱਤਾ ਤੇ ਇਸ ਦੇ ਨਾਲ ਹੀ ਮਾਮਲਾ ਥੋੜ੍ਹਾ ਸ਼ਾਂਤ ਹੋਇਆ।

ਪੀੜਤ ਪਰਿਵਾਰ ਦੀਆਂ ਔਰਤਾਂ ਨਾਲ ਬਦਸਲੂਕੀ

ਭੜਕੇ ਵਾਲਮੀਕਿ ਭਾਈਚਾਰੇ ਨੇ ਪਿੰਡ ਮਾਹਲਾ ਦੇ ਅੰਮ੍ਰਿਤਸਰ-ਚੋਗਾਵਾਂ ਰੋੜ ਜਾਮ (people blocked the road) ਕਰ ਦਿੱਤਾ ਤੇ ਰੋਸ਼ ਪ੍ਰਦਰਸ਼ਨ ਕਰਕੇ 5 ਦੋਸ਼ੀਆਂ ਦੀ ਗਿਰਫਤਾਰੀ ਅਤੇ ਪੁਲਿਸ ਮੁਲਾਜਮ ਕੁਲਵੰਤ ’ਤੇ ਕਾਰਵਾਈ ਦੀ ਮੰਗ ਕੀਤੀ ਉਨ੍ਹਾਂ ਦੋਸ਼ ਲਗਾਇਆ ਕਿ ਨਸ਼ੇ ਵਿਚ ਰੱਜਿਆ ਲੌਪੌਕੇ ਪੁਲਿਸ ਦੇ ਮੁਲਾਜਮ ਕੁਲਵੰਤ ਨੇ ਮ੍ਰਿਤਕ ਦੇ ਪਰਿਵਾਰ ਦੀਆਂ ਔਰਤਾਂ ਦੀ ਤਲਾਸ਼ੀ ਲਈ ਅਤੇ ਉਨ੍ਹਾਂ ਨਾਲ ਬਦਸਲੂਕੀ ਕੀਤੀ। ਹਾਲਾਤ ਵਿਗੜਦੇ ਵੇਖ ਮੌਕੇ ’ਤੇ ਪਹੁੰਚੇ ਡੀਐਸਪੀ ਬਲਬੀਰ ਸਿੰਘ ਨੇ ਕਾਰਵਾਈ ਦਾ ਭਰੋਸਾ ਦਿੱਤਾ ਤੇ ਕਿਹਾ ਜੇਕਰ ਪੁਲਿਸ ਮੁਲਾਜਮ ਦੋਸ਼ੀ ਪਾਇਆ ਗਿਆ ਤਾਂ ਉਸ ਵਿਰੁੱਧ ਕਾਰਵਾਈ ਹੋਵੇਗੀ।

ਮਾਹਲਾ ’ਚ ਨੌਜਵਾਨ ਦਾ ਗੋਲੀਆਂ ਮਾਰ ਕੇ ਕਤਲ

ਪਰਚਾ ਦਰਜ, ਦੋਸ਼ੀ ਫਰਾਰ

ਮਾਮਲਾ ਅੰਮ੍ਰਿਤਸਰ ਦੇ ਥਾਣਾ ਕੰਬੌ ਦੀ ਹਦੂਦ ਵਿੱਚ ਪੈਂਦੇ ਪਿੰਡ ਮਾਹਲਾ ਦੀ ਢੀਂਗਰਾ ਕਲੋਨੀ ਦਾ ਹੈ, ਜਿਥੇ ਬੀਤੀ ਸ਼ਾਮ ਜਸਵਿੰਦਰ ਨਾਮ ਦੇ ਇੱਕ ਨੋਜਵਾਨ ਦਾ ਪੰਜ ਵਿਅਕਤੀਆਂ ਵਲੋਂ ਗੋਲੀ ਮਾਰ ਕੇ ਕਤਲ ਕਰਨ ਦਾ ਮਾਮਲਾ ਸਾਹਮਣੇ ਆਇਆ ਸੀ। ਜਿਸ ਵਿਚ ਨੋਜਵਾਨ ਦੀ ਹਸਪਤਾਲ ਵਿਚ ਮੌਤ ਹੋ ਗਈ ਸੀ, ਜਿਸ ਸੰਬਧੀ ਅੰਮ੍ਰਿਤਸਰ ਦਿਹਾਤੀ ਪੁਲਿਸ ਵਲੋਂ 392 ਦਾ ਮੁਕਦਮਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਸੀ।

ਹੌਲਦਾਰ ’ਤੇ ਮਹਿਲਾ ਨਾਲ ਬਦਸਲੂਕੀ ਦਾ ਦੋਸ਼

ਮ੍ਰਿਤਕ ਦੇ ਪਰਿਵਾਰ ਅਤੇ ਪਿੰਡ ਵਾਸੀਆ ਨੇ ਦੱਸਿਆ ਕਿ ਥਾਣਾ ਲੌਪੌਕੇ ਤੋਂ ਹੌਲਦਾਰ ਕੁਲਵੰਤ ਸਿੰਘ ਵਲੋਂ ਰਾਤ ਸ਼ਰਾਬ ਪੀ ਕੇ ਪੀੜਤ ਪਰਿਵਾਰ ਦੀਆਂ ਔਰਤਾਂ ਨਾਲ ਤਲਾਸ਼ੀ ਦੇ ਨਾਮ ’ਤੇ ਬਦਸਲੂਕੀ ਕੀਤੀ ਗਈ ਹੈ। ਜਿਸ ਦੇ ਦੋਸ਼ ਕਾਰਨ ਉਨ੍ਹਾਂ ਵਲੋਂ ਅੱਜ ਅੰਮ੍ਰਿਤਸਰ ਦੇ ਮਾਹਲ ਪਿੰਡ ਦੀ ਸੜ੍ਹਕ ਵਾਲਮੀਕਿ ਭਾਈਚਾਰੇ ਵਲੋਂ ਜਾਮ ਕਰ ਕੇ ਰੋਸ ਪ੍ਰਦਰਸ਼ਨ ਕੀਤਾ ਗਿਆ ਹੈ। ਮੌਕੇ ’ਤੇ ਪਹੁੰਚੇ ਡੀ ਐਸ ਪੀ ਬਲਬੀਰ ਸਿੰਘ ਅਤੇ ਐਸ ਪੀ ਮਨੋਜ ਠਾਕੁਰ ਨੇ ਕਿਹਾ ਕਿ ਪੁਲਿਸ ਨੇ ਜਸਵਿੰਦਰ ਸਿੰਘ ਦੇ ਕਤਲ ਦੇ ਮਾਮਲੇ ਵਿੱਚ ਪੰਜ ਦੋਸ਼ੀਆਂ ਨੂੰ ਨਾਮਜ਼ਦ ਕਰਕੇ 302 ਦਾ ਪਰਚਾ ਦਰਜ ਕਰ ਲਿਆ ਹੈ।

ਮੁਲਜਮਾਂ ਦੀ ਭਾਲ ਜਾਰੀ-ਪੁਲਿਸ

ਉਨ੍ਹਾਂ ਦੱਸਿਆ ਕਿ ਪੁਲਿਸ ਦੌਸ਼ੀਆ ਦੀ ਭਾਲ ਵਿਚ ਲਗੀ ਹੈ ਅਤੇ ਪਿੰਡ ਵਾਸੀਆਂ ਅਤੇ ਪਰਿਵਾਰਕ ਮੈਂਬਰਾਂ ਦੇ ਬਿਆਨ ਤੇ ਬਣਦੀ ਕਾਰਵਾਈ ਕੀਤੀ ਜਾਵੇਗੀ ਅਤੇ ਜੇਕਰ ਪੁਲਿਸ ਮੁਲਾਜਮ ਕੁਲਵੰਤ ਸਿੰਘ ਵਲੌ ਪੀੜੀਤ ਪਰਿਵਾਰ ਨਾਲ ਵਧੀਕੀ ਕਰਨ ਦੀ ਕੋਈ ਗਲ ਸਾਹਮਣੇ ਆਉਂਦੀ ਹੈ ਤਾਂ ਉਸ ਨੂੰ ਬਖਸਿਆ ਨਹੀਂ ਜਾਵੇਗਾ।

ਇਹ ਵੀ ਪੜ੍ਹੋ:ਦੀਪ ਸਿੱਧੂ ਦੀ ਮਹਿਲਾ ਮਿੱਤਰ ਨੇ ਤੋੜੀ ਚੁੱਪੀ, ਇੰਸਟਾਗ੍ਰਾਮ 'ਤੇ ਪਾਈ ਹੁਣ ਇਹ ਪੋਸਟ

ETV Bharat Logo

Copyright © 2024 Ushodaya Enterprises Pvt. Ltd., All Rights Reserved.