ਚੰਡੀਗੜ੍ਹ: ਦੇਸ਼ ਵਿੱਚ ਵੱਧ ਰਹੀ ਮਹਿੰਗਾਈ ਖ਼ਿਲਾਫ਼ ਨਿਵੇਕਲੇ ਢੰਗ ਨਾਲ ਰਾਜਪਾਲ ਨੂੰ ਡ੍ਰਾਈ ਫਰੂਟ ਦੀ ਥਾਂ ਪਿਆਜ਼ ਦੀ ਟੋਕਰੀ ਭੇਂਟ ਕਰਨ ਲਈ ਉਨ੍ਹਾਂ ਦੀ ਸਰਕਾਰੀ ਰਿਹਾਇਸ਼ ਉੱਤੇ ਪੰਜਾਬ ਯੂਥ ਕਾਂਗਰਸ ਦੇ ਪ੍ਰਧਾਨ ਬਰਿੰਦਰ ਸਿੰਘ ਢਿੱਲੋਂ ਪਹੁੰਚੇ। ਹਾਲਾਂਕਿ ਪੁਲਿਸ ਨੇ ਬਰਿੰਦਰ ਢਿੱਲੋਂ ਨੂੰ ਤੇ ਉਸ ਦੇ ਕੁਝ ਸਾਥੀਆਂ ਨੂੰ ਪਾਰਕਿੰਗ ਤੋਂ ਅੱਗੇ ਵਧਣ ਨਹੀਂ ਦਿੱਤਾ।
ਪੰਜਾਬ ਯੂਥ ਕਾਂਗਰਸ ਪ੍ਰਧਾਨ ਬਰਿੰਦਰ ਢਿੱਲੋਂ ਨੇ ਕਿਹਾ ਕਿ ਤਿਉਹਾਰਾਂ ਦਾ ਸੀਜ਼ਨ ਸ਼ੁਰੂ ਹੋ ਗਿਆ ਹੈ। ਤਿਉਹਾਰ ਵਿੱਚ ਲੋਕ ਇੱਕ ਦੂਜੇ ਨੂੰ ਮਿਠਾਈ ਦੇ ਤੌਰ ਉੱਤੇ ਡ੍ਰਾਈ ਫਰੂਟ ਗਿਫ਼ਟ ਕਰਦੇ ਸਨ ਪਰ ਇਸ ਵਾਰ ਉਹ ਆਲੂ ਪਿਆਜ਼ ਦੇ ਵਧਦੇ ਭਾਅ ਨੂੰ ਦੇਖਦੇ ਹੋਏ ਇੱਕ ਦੂਜੇ ਨੂੰ ਆਲੂ ਪਿਆਜ਼ ਹੀ ਗਿਫ਼ਟ ਕਰਨਗੇ। ਉਨ੍ਹਾਂ ਕਿਹਾ ਕਿ ਇਸ ਵਧਦੀ ਮਹਿੰਗਾਈ ਨੇ ਹਰ ਵਰਗ ਦੇ ਘਰ ਦੇ ਬਜ਼ਟ ਨੂੰ ਹਿੱਲਾ ਕੇ ਰੱਖ ਦਿੱਤਾ ਹੈ।
ਬਰਿੰਦਰ ਢਿੱਲੋਂ ਨੇ ਕਿਹਾ ਕਿ ਕੇਂਦਰ ਦੀ ਸਰਕਾਰ ਨੇ ਜੋ ਖੇਤੀ ਕਾਨੂੰਨ ਲਿਆਂਦੇ ਹਨ ਉਸ ਕਾਨੂੰਨਾਂ ਤਹਿਤ ਕੋਈ ਵੀ ਆਪਣੇ ਚੀਜ਼ ਨੂੰ ਅਣਮਿਥੇ ਸਮੇਂ ਲਈ ਸਟੋਰ ਕਰਕੇ ਰੱਖ ਸਕਦਾ ਹੈ। ਜਿਸ ਨਾਲ ਮਹਿੰਗਾਈ ਵੱਧ ਜਾਂਦੀ ਹੈ। ਜੋ ਕਿ ਸਹੀ ਵੀ ਨਹੀਂ ਹੈ।