ਚੰਡੀਗੜ੍ਹ: ਵਰਲਡ ਬਲੱਡ ਡੋਨਰ ਡੇਅ 2021( World Blood Donor Day 2021) ਦੀ ਥੀਮ "ਗਿਵ ਬਲੱਡ ਐਂਡ ਕੀਪ ਦਾ ਵਰਲਡ ਬੀਟਿੰਗ " ਹੈ। ਕੋਵਿਡ 19 ਦੌਰਾਨ ਲੋਕਾਂ ਨੇ ਕਈ ਆਪਣਿਆਂ ਨੂੰ ਖੋਹਿਆ ਹੈ ਅਤੇ ਖੂਨਦਾਨ ਕਰ ਕੇ ਅਸੀਂ ਕਈ ਲੋਕਾਂ ਦੀ ਜ਼ਿੰਦਗੀ ਬਚਾ ਸਕਦੇ ਹਾਂ। ਅੱਜ ਵੀ ਕਈ ਲੋਕੀਂ ਖੂਨਦਾਨ ਨਹੀਂ ਕਰਦੇ। ਚੰਡੀਗੜ੍ਹ ਦੇ ਰਾਕੇਸ਼ ਸ਼ਰਮਾ ਹੁਣ ਤੱਕ 46ਵੀਂ ਵਾਰ ਖੂਨਦਾਨ ਕਰ ਚੁੱਕੇ ਹਨ ਅਤੇ ਲੋਕਾਂ ਨੂੰ ਜਾਗਰੂਕ ਕਰਦੇ ਹਨ। ਇਸ ਦੇ ਨਾਲ ਹੀ ਉਨ੍ਹਾਂ ਨੇ ਆਪਣੇ ਇੱਕ ਸੰਸਥਾ ਬਣਾਈ ਹੋਈ ਹੈ, ਜਿਸ ਦਾ ਨਾਮ ਹੈ 'ਬਲੱਡ ਸੇਵਕ'। ਇਹ ਸੰਸਥਾ ਨਾ ਸਿਰਫ਼ ਚੰਡੀਗੜ੍ਹ ਵਿੱਚ ਸਗੋਂ ਦੇਸ਼ ਭਰ ਵਿੱਚ ਚੱਲ ਰਹੀ ਹੈ ਅਤੇ ਕਿਸੇ ਨੂੰ ਵੀ ਕਿੱਥੋਂ ਵੀ ਖੂਨ ਦੀ ਲੋੜ ਹੁੰਦੀ ਹੈ ਤਾਂ ਇਸ ਵਿੱਚ ਕਈ ਮੈਂਬਰ ਜੁੜੇ ਹੋਏ ਹਨ ਜਿਹੜੇ ਕਿ ਖੂਨ ਜ਼ਰੂਰਤਮੰਦ ਤੱਕ ਪਹੁੰਚਾ ਦਿੰਦੇ ਹਨ।
ਖੁਦ ਨੂੰ ਬਲੱਡ ਨਾ ਮਿਲਣ ਕਾਰਨ ਸ਼ੁਰੂ ਕੀਤੀ ਸੰਸਥਾ
ਰਾਕੇਸ਼ ਸ਼ਰਮਾ ਦੱਸਦੇ ਹਨ ਕਿ ਉਨ੍ਹਾਂ ਨੇ ਖੂਨਦਾਨ ਉਦੋਂ ਕੀਤਾ ਜਦੋਂ ਉਨ੍ਹਾਂ ਨੂੰ ਖੁਦ ਖੂਨ ਦੀ ਲੋੜ ਪਈ ਪਰ ਉਨ੍ਹਾਂ ਨੂੰ ਹੋਰ ਖੂਨ ਨਹੀਂ ਮਿਲਿਆ। ਉਦੋਂ ਉਨ੍ਹਾਂ ਸੋਚਿਆ ਕਿ ਕਿੰਨੇ ਲੋਕਾਂ ਦੇ ਨਾਲ ਅਜਿਹਾ ਹੁੰਦਾ ਹੋਵੇਗਾ, ਕਿ ਉਨ੍ਹਾਂ ਨੂੰ ਖੂਨ ਨਹੀਂ ਮਿਲਿਆ ਅਤੇ ਉਨ੍ਹਾਂ ਦੀ ਜਾਨ ਚਲੀ ਜਾਵੇ। ਫਿਰ ਉਨ੍ਹਾਂ ਨੇ ਆਪਣੀ ਸੰਸਥਾ ਬਲੱਡ ਸੇਵਕ ਦੀ ਸ਼ੁਰੂਆਤ ਕੀਤੀ। ਜਿਸ ਵਿੱਚ ਹੁਣ ਤੱਕ 5000 ਤੋਂ ਵੱਧ ਵਲੰਟੀਅਰਜ਼ ਜੁੜ ਚੁੱਕੇ ਹਨ।
ਲੋਕੀਂ ਖੂਨ ਦਾਨ ਨਹੀਂ ਕਰਦੇ
ਰਾਕੇਸ਼ ਸ਼ਰਮਾ ਦੱਸਦੇ ਹਨ ਕਿ ਖੂਨਦਾਨ ਕਰਨਾ ਬਹੁਤ ਜ਼ਰੂਰੀ ਹੈ। ਇਸ ਨਾਲ ਇੱਕ ਤਾਂ ਸਰੀਰ ਠੀਕ ਰਹਿੰਦਾ ਹੈ ਅਤੇ ਦੂਜਾ ਕਿਸੇ ਦੀ ਮਦਦ ਵੀ ਹੋ ਜਾਂਦੀ ਹੈ। ਉਨ੍ਹਾਂ ਨੇ ਦੱਸਿਆ ਕਿ ਜਦ ਤੁਸੀਂ ਖੂਨ ਦਾਨ ਕਰਦੇ ਹੋ ਤਾਂ ਤੁਹਾਨੂੰ ਇੱਕ ਬਲੱਡ ਕਾਰਡ ਦਿੱਤਾ ਜਾਂਦਾ ਹੈ। ਉਦਾਹਰਣ ਦੇ ਤੌਰ ਤੇ ਪੀ.ਜੀ.ਆਈ ਵੱਲੋਂ ਖੂਨਦਾਨ ਕਰਨ ਤੋਂ ਬਾਅਦ ਕਾਰਡ ਦਿੱਤਾ ਜਾਂਦਾ ਹੈ, ਪਰ ਲੋਕੀਂ ਖੂਨਦਾਨ ਕਰਦੇ ਹੀ ਨਹੀਂ ,ਉਮੀਦ ਇਹੀ ਕਰਦੇ ਕਿ ਜਦ ਉਨ੍ਹਾਂ ਨੂੰ ਲੋੜ ਪਵੇ ਤਾਂ ਬਲੱਡ ਬੈਂਕ ਉਨ੍ਹਾਂ ਨੂੰ ਖੂਨ ਜ਼ਰੂਰ ਦੇਵੇ ।
ਰਾਕੇਸ਼ ਸ਼ਰਮਾ ਨੇ ਦੱਸਿਆ ਕਿ ਕੋਰੋਨਾ ਦੇ ਦੌਰਾਨ ਡੋਨਰਜ਼ ਨੂੰ ਕਈ ਸਮੱਸਿਆਵਾਂ ਆਈ ਕਿਉਂਕਿ ਜਦ ਲੋਕਾਂ ਨੂੰ ਖੂਨ ਦੀ ਲੋੜ ਹੁੰਦੀ ਸੀ ਤਾਂ ਡੋਨਰ ਕੋਵਿਡ ਕਾਰਨ ਘਰਾਂ ਤੋਂ ਬਾਹਰ ਨਹੀਂ ਨਿਕਲ ਰਹੇ ਸੀ। ਉਨ੍ਹਾਂ ਲੋਕਾਂ ਨੂੰ ਅਪੀਲ ਵੀ ਕੀਤੀ ਕਿ ਖੂਨਦਾਨ ਜ਼ਰੂਰ ਕਰਨ। ਇਸ ਦੇ ਨਾਲ ਹੀ ਉਨ੍ਹਾਂ ਦੱਸਿਆ ਕਿ ਖੂਨ ਦੇਣ ਵਾਲੇ ਲੋਕਾਂ ਦੀ ਸ਼ਿਕਾਇਤ ਹੁੰਦੀ ਹੈ ਕਿ ਜਦ ਉਨ੍ਹਾਂ ਨੂੰ ਜ਼ਰੂਰਤ ਪੈਂਦੀ ਹੈ ਤਾਂ ਉਨ੍ਹਾਂ ਨੂੰ ਖੂਨ ਨਹੀਂ ਮਿਲਦਾ, ਪਰ ਬਲੱਡ ਡੋਨਰ ਨੂੰ ਇਹ ਯਾਦ ਰੱਖਣਾ ਚਾਹੀਦਾ ਹੈ ਕਿ ਜਿੱਥੇ ਖੂਨਦਾਨ ਕੀਤਾ ਹੈ ਉੱਥੋਂ ਹੀ ਖੂਨ ਮਿਲੇਗਾ।
ਇਹ ਵੀ ਪੜ੍ਹੋ:Sonu Sood Exclusive: ਸਿਆਸਤ ਤੋਂ ਪਰਹੇਜ਼ ਨਹੀਂ, ਛੱਤ 'ਤੇ ਖੜਾ ਹੋ ਕੇ ਕਰਾਂਗਾ ਐਲਾਨ