ETV Bharat / city

ਕੀ ਨਵਜੋਤ ਸਿੱਧੂ ਨਾਲ ਵੀ ਹੋਵੇਗੀ ਸ਼ਮਸ਼ੇਰ ਦੂਲੋ ਵਾਲੀ ਸਿਆਸਤ ?

ਸਿਆਸੀ ਗਲਿਆਰਿਆਂ ਵਿੱਚ ਇੱਕ ਚਰਚਾ ਇਹ ਵੀ ਛਿੜੀ ਹੈ ਕਿ ਨਵਜੋਤ ਸਿੰਘ ਸਿੱਧੂ ਜੇਕਰ ਪੰਜਾਬ ਕਾਂਗਰਸ ਪ੍ਰਧਾਨ ਲੱਗ ਵੀ ਜਾਂਦੇ ਹਨ ਤਾਂ ਉਨ੍ਹਾਂ ਦੇ ਨਾਲ ਸ਼ਮਸ਼ੇਰ ਸਿੰਘ ਦੂਲੋ ਵਾਲੀ ਸਿਆਸਤ ਹੋ ਸਕਦੀ ਹੈ।

ਕੀ ਨਵਜੋਤ ਸਿੱਧੂ ਨਾਲ ਵੀ ਹੋਵੇਗੀ ਸ਼ਮਸ਼ੇਰ ਦੂਲੋ ਵਾਲੀ ਸਿਆਸਤ ?
ਕੀ ਨਵਜੋਤ ਸਿੱਧੂ ਨਾਲ ਵੀ ਹੋਵੇਗੀ ਸ਼ਮਸ਼ੇਰ ਦੂਲੋ ਵਾਲੀ ਸਿਆਸਤ ?
author img

By

Published : Jul 16, 2021, 5:11 PM IST

Updated : Jul 17, 2021, 12:41 PM IST

ਚੰਡੀਗੜ੍ਹ: ਪੰਜਾਬ ਕਾਂਗਰਸ ਵਿੱਚ ਚੱਲ ਰਿਹਾ ਕਲੇਸ਼ ਘਟਣ ਦੀ ਬਜਾਏ ਲਗਾਤਾਰ ਵਧਦਾ ਹੀ ਜਾ ਰਿਹਾ ਹੈ। ਬੀਤੇ ਦਿਨ ਜਿਥੇ ਨਵਜੋਤ ਸਿੰਘ ਸਿੱਧੂ ਨੂੰ ਪੰਜਾਬ ਕਾਂਗਰਸ ਪ੍ਰਧਾਨ ਲਗਾਏ ਜਾਣ ਦੀਆਂ ਚਰਚਾਵਾਂ ਸਨ ਤਾਂ ਉਥੇ ਹੀ ਸ਼ਾਮ ਹੁੰਦਿਆਂ ਹੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸੋਨੀਆ ਗਾਂਧੀ ਨਾਲ ਫੋਨ ’ਤੇ ਗੱਲਬਾਤ ਕਰ ਪੰਜਾਬ ਕਾਂਗਰਸ ਮਾਮਲਿਆਂ ਦੇ ਇੰਚਾਰਜ ਹਰੀਸ਼ ਰਾਵਤ ਦੀ ਸ਼ਿਕਾਇਤ ਕੀਤੀ ਤਾਂ ਉਸ ਤੋਂ ਬਾਅਦ ਜਿੱਥੇ ਹਰੀਸ਼ ਰਾਵਤ ਨੂੰ ਸੋਨੀਆ ਗਾਂਧੀ ਨੇ ਤਲਬ ਕੀਤਾ ਤਾਂ ਅੱਜ ਨਵਜੋਤ ਸਿੰਘ ਸਿੱਧੂ ਨੂੰ ਵੀ ਦਿੱਲੀ ਤਲਬ ਕਰ ਲਿਆ ਗਿਆ।

ਇਹ ਵੀ ਪੜੋ: ਸੋਨੀਆ ਨਾਲ ਸਿੱਧੂ ਦੀ ਮੀਟਿੰਗ ਤੋਂ ਬਾਅਦ ਸਸਪੈਂਸ ਬਰਕਰਾਰ !

ਹਾਲਾਂਕਿ ਖ਼ਬਰਾਂ ਇਹ ਵੀ ਹਨ ਕਿ ਨਵਜੋਤ ਸਿੰਘ ਸਿੱਧੂ ਦੀ ਪ੍ਰਧਾਨਗੀ ਦਾ ਐਲਾਨ ਕੀਤਾ ਜਾ ਸਕਦਾ ਹੈ, ਪਰ ਕੈਪਟਨ ਅਮਰਿੰਦਰ ਸਿੰਘ ਵੱਲੋਂ ਵੀ ਬੀਤੀ ਰਾਤ ਆਪਣੇ ਖੇਮੇ ਦੇ ਵਿਧਾਇਕਾਂ ਸਾਂਸਦਾਂ ਨਾਲ ਡਿਨਰ ਡਿਪਲੋਮੇਸੀ ਕੀਤੀ ਗਈ ਤਾਂ ਕਿਤੇ ਨਾ ਕਿਤੇ ਹੁਣ ਸਿਆਸੀ ਗਲਿਆਰਿਆਂ ਵਿੱਚ ਇੱਕ ਚਰਚਾ ਇਹ ਵੀ ਛਿੜੀ ਹੈ ਕਿ ਨਵਜੋਤ ਸਿੰਘ ਸਿੱਧੂ ਜੇਕਰ ਪੰਜਾਬ ਕਾਂਗਰਸ ਪ੍ਰਧਾਨ ਲੱਗ ਵੀ ਜਾਂਦੇ ਹਨ ਤਾਂ ਉਨ੍ਹਾਂ ਦੇ ਨਾਲ ਸ਼ਮਸ਼ੇਰ ਸਿੰਘ ਦੂਲੋ ਵਾਲੀ ਸਿਆਸਤ ਹੋ ਸਕਦੀ ਹੈ।

‘ਕਾਂਗਰਸ ਹਾਈ ਕਮਾਨ ਹਰ ਸੂਬੇ ਵਿੱਚ ਬਣਾ ਕੇ ਰੱਖਦੀ ਹੈ 2 ਗਰੁੱਪ’

ਪੰਜਾਬ ਕਾਂਗਰਸ ਵਿੱਚ ਸ਼ਮਸ਼ੇਰ ਸਿੰਘ ਦੂਲੋ ਦੇ ਪ੍ਰਧਾਨ ਹੁੰਦਿਆਂ ਉਨ੍ਹਾਂ ਦੇ ਨਾਲ ਜਨਰਲ ਸੈਕਟਰੀ ਵਜੋਂ ਕੰਮ ਕਰ ਚੁੱਕੇ ਸਦੀ ਸ਼ਸ਼ੀ ਵਰਧਨ ਨੇ ਕਿਹਾ ਕਿ ਕਾਂਗਰਸ ਹਾਈ ਕਮਾਨ ਹਮੇਸ਼ਾਂ ਹਰ ਸੂਬੇ ਵਿੱਚ 2 ਗਰੁੱਪ ਬਣਾ ਕੇ ਰੱਖਦੀ ਹੈ ਅਤੇ ਬੇਅੰਤ ਸਿੰਘ ਦੇ ਸਮੇਂ ਹਰਚਰਨ ਸਿੰਘ ਬਰਾੜ ਨੂੰ ਕਾਂਗਰਸ ਪ੍ਰਧਾਨ ਲਾ ਕੇ ਐਕਟਿਵ ਕੀਤਾ ਤਾਂ ਉਸੇ ਤਰੀਕੇ ਨਾਲ ਹੁਣ ਕੈਪਟਨ ਅਮਰਿੰਦਰ ਸਿੰਘ ਦੇ ਹੁੰਦਿਆਂ ਨਵਜੋਤ ਸਿੰਘ ਸਿੱਧੂ ਨੂੰ ਪ੍ਰਧਾਨ ਲਗਾਏ ਜਾਣ ਦੀਆਂ ਚਰਚਾਵਾਂ ਹਨ।

ਹਾਲਾਂਕਿ ਜਦੋਂ ਸ਼ਸ਼ੀ ਵਰਧਨ ਨੂੰ ਪੁੱਛਿਆ ਗਿਆ ਕਿ ਸ਼ਮਸ਼ੇਰ ਸਿੰਘ ਦੂਲੋ ਨੂੰ ਉਸ ਸਮੇਂ ਦਲਿਤ ਪ੍ਰਧਾਨ ਹੋਣ ਕਾਰਨ ਉਨ੍ਹਾਂ ਨੂੰ ਹਰਾਇਆ ਗਿਆ ਸੀ ਤਾਂ ਉਨ੍ਹਾਂ ਨੇ ਕਿਹਾ ਕਿ ਜਦੋਂ ਕੋਈ ਪ੍ਰਧਾਨ ਲੀਡਰ ਆਪਣੇ ਵਰਕਰ ਨੂੰ ਇਗਨੋਰ ਕਰਨ ਲੱਗ ਪੈਂਦਾ ਹੈ ਤਾਂ ਲੋਕ ਅਤੇ ਵਰਕਰ ਵੀ ਉਸ ਲੀਡਰ ਨੂੰ ਨਕਾਰ ਦਿੰਦੇ ਹਨ ਕਿਉਂਕਿ ਵਰਕਰ ਹੀ ਪਾਰਟੀ ਦੀ ਰੀੜ੍ਹ ਦੀ ਹੱਡੀ ਹੁੰਦੇ ਹਨ। ਇਸ ਦੌਰਾਨ ਸ਼ਸ਼ੀ ਵਰਧਨ ਨੇ ਕੈਪਟਨ ਅਮਰਿੰਦਰ ਸਿੰਘ ’ਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ ਉਨ੍ਹਾਂ ਦੀ ਹੁਣ ਤੱਕ ਦੀ ਵੱਡੀ ਕਮੀ ਇਹ ਰਹੀ ਹੈ ਕਿ ਉਨ੍ਹਾਂ ਦੀ ਸਰਕਾਰ ਵਿੱਚ ਅਫ਼ਸਰਸ਼ਾਹੀ ਹਾਵੀ ਹੈ।

ਕੀ ਨਵਜੋਤ ਸਿੱਧੂ ਨਾਲ ਵੀ ਹੋਵੇਗੀ ਸ਼ਮਸ਼ੇਰ ਦੂਲੋ ਵਾਲੀ ਸਿਆਸਤ

ਕਾਂਗਰਸ ਦਾ ਹੋਵੇਗਾ ਬੁਰਾ ਹਾਲ

ਹਾਲਾਂਕਿ ਜਦੋਂ ਵਿਰੋਧੀ ਧਿਰ ਦੇ ਆਗੂ ਹਰਪਾਲ ਸਿੰਘ ਚੀਮਾ ਨੂੰ ਪੁੱਛਿਆ ਗਿਆ ਕਿ ਨਵਜੋਤ ਸਿੰਘ ਸਿੱਧੂ ਦਾ ਹਾਲ ਸ਼ਮਸ਼ੇਰ ਸਿੰਘ ਦੂਲੋ ਵਾਲਾ ਤਾਂ ਨਹੀਂ ਹੋ ਜਾਵੇਗਾ ਤਾਂ ਉਨ੍ਹਾਂ ਨੇ ਕਿਹਾ ਕੀ ਇਸ ਬਾਰੇ ਉਹ ਕੁਝ ਨਹੀਂ ਕਹਿ ਸਕਦੇ ਪਰ 2022 ਦੀਆਂ ਵਿਧਾਨ ਸਭਾ ਚੋਣਾਂ ਵਿਚ ਕਾਂਗਰਸ ਪੰਜਾਬ ਵਿੱਚ ਸਾਫ ਹੋ ਜਾਵੇਗੀ ਤਾਂ ਉੱਥੇ ਹੀ ਦੇਸ਼ ਦੇ ਵਿੱਚੋਂ ਵੀ ਕਾਂਗਰਸ ਦਾ ਨਾਮੋ ਨਿਸ਼ਾਨ ਖਤਮ ਹੋ ਜਾਵੇਗਾ ਕਿਉਂਕਿ ਲੋਕ ਕਾਂਗਰਸ ਸਰਕਾਰ ਨੂੰ ਵੀ ਪਛਾਣ ਚੁੱਕੇ ਹਨ।

ਫੈਸਲਾ ਹਾਈਕਮਾਨ ਦੇ ਹੱਥ

ਹਾਲਾਂਕਿ ਅੰਮ੍ਰਿਤਸਰ ਤੋਂ ਕਾਂਗਰਸੀ ਵਿਧਾਇਕ ਸੁਨੀਲ ਦੱਤੀ ਨੂੰ ਜਦੋਂ ਸਵਾਲ ਕੀਤਾ ਗਿਆ ਕਿ ਦਲਿਤ ਲੀਡਰ ਸ਼ਮਸ਼ੇਰ ਦੂਲੋ ਨੂੰ ਜਦੋਂ ਪੰਜਾਬ ਕਾਂਗਰਸ ਦਾ ਪ੍ਰਧਾਨ ਬਣਾਇਆ ਗਿਆ ਤਾਂ ਖੁਦ ਕਾਂਗਰਸੀਆਂ ਵੱਲੋਂ ਹੀ ਉਨ੍ਹਾਂ ਨੂੰ ਚੋਣ ਹਰਾਉਣ ਦੇ ਇਲਜ਼ਾਮ ਲੱਗਦੇ ਰਹੇ ਹਨ ਤਾਂ ਉਨ੍ਹਾਂ ਨੇ ਕਿਹਾ ਕਿ ਪਿੱਛੇ ਜੋ ਸਮਾਂ ਬੀਤ ਗਿਆ ਹੈ ਉਸ ਬਾਰੇ ਤਾਂ ਉਹ ਕੋਈ ਗੱਲ ਨਹੀਂ ਕਰ ਸਕਦੇ ਫਿਲਹਾਲ ਹੁਣ ਹਾਈ ਕਮਾਨ ਜੋ ਫੈਸਲਾ ਕਰੇਗੀ ਉਸ ਨੂੰ ਸਾਰੇ ਸਵੀਕਾਰ ਕਰਨਗੇ ਜਿਸ ਬਾਰੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੀ ਖ਼ੁਦ ਕਹਿ ਚੁੱਕੇ ਹਨ ਅਤੇ ਉਨ੍ਹਾਂ ਦੇ ਵਿਧਾਇਕ ਅਤੇ ਵਰਕਰ ਅਨੁਸ਼ਾਸਨ ਵਿੱਚ ਰਹਿੰਦੇ ਹਨ।

ਪੰਜਾਬ ਕਾਂਗਰਸ ਕਲੇਸ਼ ਹੋਰ ਵਧੇਗਾ

ਹਾਲਾਂਕਿ ਸ਼ਮਸ਼ੇਰ ਦੂਲੋ ਦੇ ਸੁਆਲ ’ਤੇ ਸ਼੍ਰੋਮਣੀ ਅਕਾਲੀ ਦਲ ਦੇ ਵਿਧਾਇਕ ਐਨ ਕੇ ਸ਼ਰਮਾ ਨੇ ਕਿਹਾ ਕਿ ਹਾਲਾਂਕਿ ਆਉਣ ਵਾਲੇ ਦਿਨਾਂ ਵਿੱਚ ਕਾਂਗਰਸ ਦੇ ਵਿਧਾਇਕਾਂ ਦੀ ਲੜਾਈ ਹੋਰ ਵਧੇਗੀ ਅਤੇ ਨਵਜੋਤ ਸਿੰਘ ਸਿੱਧੂ ਦਾ ਹਾਲ ਵੀ ਸ਼ਮਸ਼ੇਰ ਸਿੰਘ ਦੂਲੋ ਵਰਗਾ ਹੋਵੇਗਾ।

ਇਹ ਵੀ ਪੜੋ: ਸਿੱਧੂ ਦਾ ਦਿੱਲੀ ਤੋਂ ਆਪਣੇ ਸਮਰਥਕਾਂ ਨੂੰ ਸੁਨੇਹਾ-ਸੂਤਰ

Last Updated : Jul 17, 2021, 12:41 PM IST
ETV Bharat Logo

Copyright © 2024 Ushodaya Enterprises Pvt. Ltd., All Rights Reserved.