ETV Bharat / city

ਖੇਤੀ ਕਾਨੂੰਨਾਂ ਨੂੰ ਇੱਕ ਸਾਲ ਪੂਰਾ: ਕੈਪਟਨ ਦਾ ਸੁਨੇਹਾ, No Farmer No Food - ਖੇਤੀ ਕਾਨੂੰਨਾਂ ਦਾ ਇੱਕ ਸਾਲ

ਕੇਂਦਰ ਵੱਲੋਂ ਲਿਆਂਦੇ ਕਾਲੇ ਖੇਤੀ ਕਾਨੂੰਨਾਂ (Black Farm Law), ਜਿਨ੍ਹਾਂ ਨੂੰ ਹੋਂਦ ਵਿੱਚ ਆਇਆਂ ਅੱਜ ਇੱਕ ਸਾਲ ਪੂਰਾ ਹੋ ਚੁੱਕਿਆ ਹੈ, ਦੇ ਵਿਰੋਧ ਲਈ ਅੱਜ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ (CM Captain Amrinder Singh) ਨੇ ਵੀ ਆਵਾਮ ਦੀ ਆਵਾਜ ਵਿੱਚ ਆਪਣੀ ਆਵਾਜ਼ ਮਿਲਾ ਦਿੱਤੀ। ਉਂਜ ਉਹ ਪਹਿਲੇ ਦਿਨ ਤੋਂ ਹੀ ਇਨ੍ਹਾਂ ਕਾਨੂੰਨਾਂ ਦਾ ਉਹ ਵਿਰੋਧ ਕਰ ਰਹੇ ਹਨ ਪਰ ਅੱਜ ਉਨ੍ਹਾਂ ਖੁਦ ਵੀ ਜਨਤਕ ਤੌਰ ‘ਤੇ ਕਿਸਾਨੀ ਰੂਪ ਵਿੱਚ ਦਿਸੇ। ਪਿਛਲੇ ਦਿਨੀਂ ਕੈਪਟਨ ਅਮਰਿੰਦਰ ਸਿੰਘ ਕਿਸਾਨਾਂ ਬਾਰੇ ਬਿਆਨ ਨੂੰ ਲੈ ਕੇ ਦੂਜੀ ਪਾਰਟੀਆਂ ਦੇ ਨਿਸ਼ਾਨੇ ‘ਤੇ ਰਹੇ ਹਨ ਤੇ ਅਜਿਹੇ ਮਹੌਲ ਵਿੱਚ ਕੈਪਟਨ ਨੇ ਕਿਸਾਨ ਮੇਲੇ ਦਾ ਉਦਘਾਟਨ ਕਰਨ ਮੌਕੇ ‘ਨੋ ਫਾਰਮਰ ਨੋ ਫੂਡ‘ (No Farmer No Food) ਦਾ ਬੈਚ ਲਗਾਇਆ।

ਕੈਪਟਨ ਦਾ ਸੁਨੇਹਾ, ‘ਨੋ ਫਾਰਮਰ ਨੋ ਫੂਡ‘
ਕੈਪਟਨ ਦਾ ਸੁਨੇਹਾ, ‘ਨੋ ਫਾਰਮਰ ਨੋ ਫੂਡ‘
author img

By

Published : Sep 17, 2021, 1:30 PM IST

ਚੰਡੀਗੜ੍ਹ: ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸ਼ੁੱਕਰਵਾਰ ਨੂੰ ਪੰਜਾਬ ਖੇਤੀਬਾੜੀ ਯੁਨੀਵਰਸਿਟੀ ਲੁਧਿਆਣਾ (PAU Ludhiana) ਵੱਲੋਂ ਸ਼ੁਰੂ ਕੀਤੇ ਗਏ ਕਿਸਾਨ ਮੇਲੇ (Kisan Mela) ਦਾ ਵਰਚੁਅਲ ਉਦਘਾਟਨ ਕੀਤਾ। ਇਸ ਮੌਕੇ ਉਹ ਜਿਥੇ ਸਫੇਦ ਕੁਰਤੇ ਪਜਾਮੇ ਵਿੱਚ ਸੀ, ਉਥੇ ਉਨ੍ਹਾਂ ਆਪਣੇ ਕੁਰਤੇ ‘ਤੇ ਉਹੀ ਕਿਸਾਨੀ ਬੈਚ ਲਗਾਇਆ, ਜਿਹੜਾ ਕਿ ਪੰਜਾਬ, ਹਰਿਆਣਾ ਅਤੇ ਖੇਤੀ ਕਾਨੂੰਨਾਂ ਦਾ ਵਿਰੋਧ ਕਰ ਰਹੇ ਹੋਰ ਸਾਰੇ ਕਿਸਾਨ ਪੱਖੀ ਲੋਕ ਲਗਾ ਕੇ ਇਹ ਸੁਨੇਹਾ ਦੇ ਰਹੇ ਹਨ ਕਿ ਜੇਕਰ ਖੇਤੀ ਕਾਨੂੰਨ ਰੱਦ ਨਾ ਹੋਏ ਤਾਂ ਲੋਕ ਭੁੱਖੇ ਮਰ ਜਾਣਗੇ ਤੇ ਕਿਸਾਨ ਦਾ ਵਜੂਦ ਨਹੀਂ ਰਿਹਾ ਤਾਂ ਕਿਸੇ ਨੂੰ ਖਾਣਾ ਵੀ ਨਹੀਂ ਮਿਲੇਗਾ।

ਇਹ ਵੀ ਪੜੋ: ਖੇਤੀ ਕਾਨੂੰਨਾਂ ਨੂੰ ਇੱਕ ਸਾਲ ਹੋਇਆ ਪੂਰਾ, ਵਿਰੋਧੀ ਹੋਏ ਆਹਮੋ-ਸਾਹਮਣੇ

ਕੈਪਟਨ ਨੇ ਲਗਾਇਆ ਕਿਸਾਨੀ ਬੈਚ

ਕੈਪਟਨ ਨੇ ਕਿਸਾਨ ਮੇਲੇ ਦਾ ਉਦਘਾਟਨ ਕਰਨ ਮੌਕੇ ਆਪਣੇ ਕੁਰਤੇ ‘ਤੇ ਪੀਲੇ ਰੰਗ ਦਾ ‘ਨੋ ਫਾਰਮਰ ਨੋ ਫੂਡ‘ ਦਾ ਬੈਚ ਲਗਾਇਆ ਤੇ ਇਹ ਸੁਨੇਹਾ ਦਿੱਤਾ ਕਿ ਉਹ ਕਿਸਾਨਾਂ ਦੇ ਮਸਲਿਆਂ ਲਈ ਉਹ ਉਨ੍ਹਾਂ ਦੇ ਨਾਲ ਖੜ੍ਹੇ ਹਨ। ਇਥੇ ਇਹ ਵੀ ਜਿਕਰਯੋਗ ਹੈ ਕਿ ਕੈਪਟਨ ਅਮਰਿੰਦਰ ਸਿੰਘ ਨੇ ਬੈਚ ਲਗਾ ਕੇ ਕਿਸਾਨ ਪੱਖੀ ਹੋਣ ਦਾ ਸੁਨੇਹਾ ਅੱਜ ਦਿੱਤਾ ਹੈ ਪਰ ਇਸ ਤੋਂ ਪਹਿਲਾਂ ਉਨ੍ਹਾਂ ਵੱਲੋਂ ਕਿਸਾਨਾਂ ਦੇ ਮਸਲਿਆਂ ਲਈ ਕਈ ਉਪਰਾਲੇ ਸਭ ਦੇ ਸਾਹਮਣੇ ਹਨ।

ਵਿਧਾਨ ਸਭਾ ‘ਚ ਲਿਆਂਦਾ ਸੀ ਕਾਨੂੰਨ ਵਿਰੋਧੀ ਮਤਾ

ਕਾਲੇ ਖੇਤੀ ਕਾਨੂੰਨਾਂ ਵਿਰੁੱਧ ਸਭ ਤੋਂ ਪਹਿਲਾਂ ਕੈਪਟਨ ਅਮਰਿੰਦਰ ਸਿੰਘ ਨੇ ਚਲਦੇ ਵਿਧਾਨ ਸਭਾ ਸੈਸ਼ਨ (Assembly Session) ਦੌਰਾਨ ਕਾਲੇ ਖੇਤੀ ਕਾਨੂੰਨ ਰੱਦ ਕਰਨ (Resolution to Quash Farm laws) ਦਾ ਮਤਾ ਲਿਆਂਦਾ, ਜਿਸ ਦੀ ਸਮੁੱਚੀ ਵਿਧਾਨ ਸਭਾ ਨੇ ਹਮਾਇਤ ਕੀਤੀ ਤੇ ਇਹ ਮਤਾ ਸਾਰੇ ਵਿਧਾਇਕ ਲੈ ਕੇ ਤੱਤਕਾਲੀ ਰਾਜਪਾਲ ਬੀ.ਪੀ.ਸਿੰਘ ਬਦਨੌਰ (B.P. Singh Badnore) ਨੂੰ ਸੌਂਪਣ ਵੀ ਪੁੱਜੇ ਸੀ। ਉਸ ਵੇਲੇ ਕਿਸਾਨਾਂ ਤੋਂ ਇਲਾਵਾ ਹੋਰ ਪਾਸਿਉਂ ਕੈਪਟਨ ਦੇ ਇਸ ਵੱਡੇ ਕਿਸਾਨ ਪੱਖੀ ਉਪਰਾਲੇ ਦੀ ਸ਼ਲਾਘਾ ਹੋਈ ਸੀ। ਹਾਲਾਂਕਿ ਬਾਅਦ ਵਿੱਚ ਗੈਰ ਕਾਂਗਰਸੀ ਧਿਰਾਂ ਇਸ ਨੂੰ ਫੋਕੀ ਕਾਰਵਾਈ ਕਰਾਰ ਦੇਣ ਲੱਗ ਪਈਆਂ ਸਨ।

ਗੰਨੇ ਦੀ ਕੀਮਤ ਵਧਾ ਜਿੱਤਿਆ ਸੀ ਕਿਸਾਨਾਂ ਦਾ ਦਿਲ

ਹਾਲ ਵਿੱਚ ਹੀ ਕੈਪਟਨ ਅਮਰਿੰਦਰ ਸਿੰਘ ਨੇ ਇੱਕ ਵਾਰ ਫੇਰ ਕਿਸਾਨਾਂ ਦਾ ਦਿਲ ਜਿੱਤ ਲਿਆ ਸੀ। ਉਨ੍ਹਾਂ ਗੰਨਾ ਕਿਸਾਨਾਂ ਦਾ ਧਰਨਾ ਸਮਾਪਤ ਕਰਵਾਇਆ ਸੀ। ਕੈਪਟਨ ਨੇ ਗੰਨਾ ਕਿਸਾਨਾਂ ਲਈ ਗੰਨੇ ਦਾ ਮੁੱਲ ਪ੍ਰਤੀ ਕੁਇੰਟਲ ਵਧਾ ਦਿੱਤਾ ਸੀ (Rise in Sugarcane Price), ਜਿਸ ਨਾਲ ਸੰਯੁਕਤ ਕਿਸਾਨ ਮੋਰਚੇ ਦੇ ਮੁੱਖ ਆਗੂਆਂ ਵਿੱਚ ਬਲਬੀਰ ਸਿੰਘ ਰਾਜੇਵਾਲ ਅਤੇ ਹੋਰ ਕਿਸਾਨ ਆਗੂਆਂ ਨੇ ਇੱਕ ਮੀਟਿੰਗ ਵਿੱਚ ਕੈਪਟਨ ਅਮਰਿੰਦਰ ਸਿੰਘ ਦਾ ਧੰਨਵਾਦ ਕੀਤਾ ਸੀ ਤੇ ਉਨ੍ਹਾਂ ਦਾ ਮੂੰਹ ਵੀ ਮਿੱਠਾ ਕਰਵਾਇਆ ਸੀ। ਇਹ ਦੂਜੀ ਦਫਾ ਸੀ ਕਿ ਕੈਪਟਨ ਨੇ ਕਿਸਾਨਾਂ ਦੀ ਹਮਦਰਦੀ ਹਾਸਲ ਕੀਤੀ ਸੀ।

ਪਿਛਲੇ ਦਿਨੀਂ ਕਿਸਾਨ ਕਰ ਲਏ ਸੀ ਨਰਾਜ

ਪਿਛਲੇ ਦਿਨਾਂ ਤੋਂ ਕਿਸਾਨਾਂ ਨਾਲ ਕੈਪਟਨ ਅਮਰਿੰਦਰ ਸਿੰਘ ਦੀ ਥੋੜੀ ਨਰਾਜਗੀ ਵੀ ਚੱਲੀ ਆ ਰਹੀ ਹੈ। ਉਨ੍ਹਾਂ ਕਿਸਾਨਾਂ ਨੂੰ ਪੰਜਾਬ ਵਿੱਚ ਧਰਨਾ ਖਤਮ ਕਰਨ ਦੀ ਅਪੀਲ ਕੀਤੀ। ਇਸ ਅਪੀਲ ਨੂੰ ਕਿਸਾਨ ਜਥੇਬੰਦੀਆਂ ਤੇ ਹੋਰ ਦੂਜੀ ਸਿਆਸੀ ਧਿਰਾਂ ਨੇ ਕਿਸਾਨ ਵਿਰੋਧੀ ਦੱਸਿਆ ਸੀ। ਹਾਲਾਂਕਿ ਕੈਪਟਨ ਅਮਰਿੰਦਰ ਸਿੰਘ ਨੇ ਇਸ ਉਪਰੰਤ ਸਪਸ਼ਟ ਕੀਤਾ ਸੀ ਕਿ ਕਿਸਾਨਾਂ ਨੂੰ ਪੰਜਾਬ ਦਾ ਭਲਾ ਸੋਚਣਾ ਚਾਹੀਦਾ ਹੈ, ਕਿਉਂਕਿ ਕਿਸਾਨਾਂ ਦੇ ਧਰਨੇ ਕਾਰਨ ਪੰਜਾਬ ਦੇ ਅਰਥਚਾਰੇ ਨੂੰ ਨੁਕਸਾਨ ਹੋ ਰਿਹਾ ਹੈ ਤੇ ਰੋਸ ਕਾਰਨ ਸਨਅਤਾਂ ਨੂੰ ਵੀ ਔਕੜ ਆ ਰਹੀ ਹੈ ਤੇ ਅਜਿਹੇ ਮਹੌਲ ਵਿੱਚ ਪੰਜਾਬ ਵਿੱਚ ਨਿਵੇਸ਼ ਨੂੰ ਵੀ ਠੱਲ੍ਹ ਪੈ ਸਕਦੀ ਹੈ।

ਧਰਨੇ ਕਾਰਨ ਪੰਜਾਬ ਦਾ ਨੁਕਸਾਨ ਨਹੀਂ ਚਾਹੁੰਦੇ ਕੈਪਟਨ

ਉਨ੍ਹਾਂ ਸਪਸ਼ਟ ਕੀਤਾ ਸੀ ਕਿ ਕਿਸਾਨਾਂ ਦੀ ਅਸਲ ਨਰਾਜਗੀ ਕੇਂਦਰ ਸਰਕਾਰ ਨਾਲ ਹੈ ਤੇ ਇਸ ਲਈ ਕਿਸਾਨ ਪੰਜਾਬ ਵਿੱਚ ਧਰਨੇ ਨਾ ਦੇ ਕੇ ਪੰਜਾਬ ਦਾ ਨੁਕਸਾਨ ਹੋਣ ਤੋਂ ਬਚਾਉਣ। ਅਜਿਹੇ ਹੀ ਮਹੌਲ ਦਰਮਿਆਨ ਉਨ੍ਹਾਂ ਅੱਜ ਕਿਸਾਨ ਮੇਲੇ ਦੇ ਉਦਘਾਟਨ ਮੌਕੇ ਕਿਸਾਨ ਪੱਖੀ ਹੋਣ ਦਾ ਸਬੂਤ ਦੇਣ ਦੀ ਕੋਸ਼ਿਸ਼ ਕੀਤੀ ਹੈ।

ਖੇਤੀ ਕਾਨੂੰਨਾਂ ਦਾ ਇੱਕ ਸਾਲ

ਉਥੇ ਇਹ ਵੀ ਜਿਕਰਯੋਗ ਹੈ ਕਿ ਕੇਂਦਰ ਵੱਲੋਂ ਬਣਾਏ ਖੇਤੀ ਕਾਨੂੰਨਾਂ ਨੂੰ ਹੋਂਦ ਵਿੱਚ ਆਇਆਂ ਅੱਜ ਇੱਕ ਸਾਲ ਪੂਰਾ ਹੋ ਗਿਆ ਹੈ। ਇਸ ਲਈ ਅੱਜ ਕੈਪਟਨ ਅਮਰਿੰਦਰ ਵੱਲੋਂ ਕਿਸਾਨੀ ਬੈਚ ਲਗਾਉਣ ਦੀ ਅਹਿਮੀਅਤ ਹੋਰ ਵੀ ਵਧ ਜਾਂਦੀ ਹੈ।

ETV Bharat Logo

Copyright © 2024 Ushodaya Enterprises Pvt. Ltd., All Rights Reserved.