ਚੰਡੀਗੜ੍ਹ: ਕਿਸਾਨ ਅੰਦੋਲਨ ਵਿੱਚ ਸ਼ਾਮਿਲ ਇੱਕ ਮਹਿਲਾ ਦੁਆਰਾ ਚੰਡੀਗੜ੍ਹ ਭਾਜਪਾ ਦਾ ਮੁੱਖ ਸਕੱਤਰ ਰਾਮਬੀਰ ਭੱਟੀ ਦੇ ਖਿਲਾਫ਼ ਬਦਸੂਲਕੀ ਕਰਨ ਦੇ ਇਲਜ਼ਾਮ ਲਗਾਏ ਜਾਣ ਤੋਂ ਬਾਅਦ ਚੰਡੀਗੜ੍ਹ ਕਾਂਗਰਸ ਵਰਕਰਾਂ ਨੇ ਭਾਜਪਾ ਦੇ ਵਿਰੁੱਧ ਸੜਕਾਂ ਉਤੇ ਰੋਸ ਪ੍ਰਦਰਸ਼ਨ ਕੀਤਾ। ਇਸ ਮੌਕੇ ਬੀਜੇਪੀ ਦੇ ਮੁੱਖ ਸਕੱਤਰ ਖਿਲਾਫ਼ ਜਮ ਕੇ ਨਾਅਰੇਬਾਜ਼ੀ ਕੀਤੀ ਗਈ। ਕਾਂਗਰਸ ਵਰਕਰਾਂ (Congress workers) ਵੱਲੋਂ ਸੈਕਟਰ 35 ਦੇ ਕਾਂਗਰਸ ਭਵਨ ਤੋਂ ਸੈਕਟਰ 37 ਵਿਚਲੇ ਬੀਜੇਪੀ (BJP) ਦੇ ਦਫਤਰ ਦਾ ਘਿਰਾਓ ਕਰਨ ਲਈ ਜਾ ਰਹੇ ਸਨ। ਇਸ ਰੋਸ ਪ੍ਰਦਰਸ਼ਨ ਦੀ ਅਗਵਾਈ ਸੁਭਾਸ਼ ਚਾਵਲਾ ਦੀ ਅਗਵਾਈ ਵਿਚ ਕੀਤਾ ਗਿਆ। ਪ੍ਰਦਰਸ਼ਨ ਵਿਚ ਚੰਡੀਗੜ੍ਹ ਚੰਡੀਗੜ੍ਹ ਮਹਿਲਾ ਕਾਂਗਰਸ ਦੀ ਪ੍ਰਧਾਨ ਦੀਪਾ ਦੂਬੇ ਵੀ ਸ਼ਾਮਿਲ ਹੋਏ।
ਇਸ ਮੌਕੇ ਕਾਂਗਰਸੀ ਵਰਕਰਾਂ ਨੂੰ ਰੋਕਣ ਲਈ ਪੁਲਿਸ ਫੋਰਸ ਤਾਇਨਾਤ ਕੀਤੀ ਗਈ ਸੀ। ਇਸ ਦੌਰਾਨ ਕਾਂਗਰਸੀ ਵਰਕਰਾਂ ਅਤੇ ਪੁਲਿਸ ਦੌਰਾਨ ਹੱਥੋਪਾਈ ਹੋ ਗਈ। ਕਾਂਗਰਸ ਵਰਕਰ ਵੱਡੀ ਗਿਣਤੀ ਵਿਚ ਬੀਜੇਪੀ ਭਵਨ ਵੱਲ ਨੂੰ ਵੱਧ ਰਹੀ ਸੀ। ਕਾਂਗਰਸੀ ਵਰਕਰਾਂ ਅਤੇ ਪੁਲਿਸ ਦੌਰਾਨ ਹੱਥੋਪਾਈ ਹੋ ਗਈ ਅਤੇ ਪੁਲਿਸ ਵੱਲੋਂ ਪ੍ਰਦਰਸ਼ਨਕਾਰੀਆਂ ਨੂੰ ਰੋਕਣ ਲਈ ਪਾਣੀ ਦੀਆਂ ਬੁਛਾੜਾਂ ਦੀ ਵਰਤੋਂ ਕੀਤੀ ਗਈ। ਪੁਲਿਸ ਵੱਲੋਂ ਪ੍ਰਦਰਸ਼ਨਕਾਰੀ ਨੂੰ ਖਿਦੇੜਨ ਲਈ ਪਾਣੀ ਦੀਆਂ ਬੁਛਾੜਾਂ ਲਗਾਤਾਰ ਛੱਡੀਆਂ ਗਈਆਂ।
ਚੰਡੀਗੜ੍ਹ ਮਹਿਲਾ ਕਾਂਗਰਸ ਦੀ ਪ੍ਰਧਾਨ ਦੀਪਾ ਦੂਬੇ ਨੇ ਕਿਹਾ ਹੈ ਕਿ ਇਸ ਮਾਮਲੇ ਵਿਚ ਭਾਜਪਾ ਨੇਤਾਵਾਂ ਨੇ ਪੀੜਤ ਮਹਿਲਾ ਦੇ ਖਿਲਾਫ ਜਿਵੇਂ ਦੀ ਭੱਦੀ ਸ਼ਬਦਾਵਲੀ ਦਾ ਇਸਤੇਮਾਲ ਕੀਤਾ ਹੈ ਉਹ ਬੇਹੱਦ ਸ਼ਰਮਨਾਕ ਹੈ। ਉਨ੍ਹਾਂ ਕਿਹਾ ਭਾਜਪਾ ਦੇ ਨੇਤਾਵਾਂ ਨੂੰ ਚੂੜੀਆਂ ਪਹਿਣਨੀਆਂ ਚਾਹੀਦੀਆ ਹਨ।
ਮਹਿਲਾ ਦਾ ਕਹਿਣਾ ਹੈ ਕਿ 19 ਅਗਸਤ ਨੂੰ ਕੇਂਦਰੀ ਮੰਤਰੀ ਅਨੁਰਾਗ ਠਾਕੁਰ ਚੰਡੀਗੜ੍ਹ ਪਹੁੰਚੇ ਸਨ ਤਾਂ ਉਹ ਕਾਲਾ ਝੰਡਾ ਲੈ ਕੇ ਅਨੁਰਾਗ ਠਾਕੁਰ ਦਾ ਵਿਰੋਧ ਕਰ ਰਹੀ ਸੀ ਉਸ ਸਮੇਂ ਭਾਜਪਾ ਦੇ ਨੇਤਾ ਨੇ ਬਦਸਲੂਕੀ ਕੀਤੀ ਅਤੇ ਗਾਲਾਂ ਕੱਢੀਆਂ ਸਨ।