ਚੰਡੀਗੜ੍ਹ: ਨਵਜੋਤ ਸਿੱਧੂ ਵੱਲੋਂ ਰੇਤ ਤੇ ਸ਼ਰਾਬ ਮਾਫੀਆ ਨੂੰ ਲੈ ਕੇ ਕੇਜਰੀਵਾਲ ’ਤੇ ਨਿਸ਼ਾਨੇ ਸਾਧੇ ਗਏ ਹਨ। ਸਿੱਧੂ ਨੇ ਟਵੀਟ ਕਰਦਿਆਂ ਕਿਹਾ ਕੇਜਰੀਵਾਲ ਨੂੰ ਬਹਿਸ ਕਰਨ ਲਈ ਲਲਕਾਰਿਆ ਹੈ। ਨਾਲ ਹੀ ਸਿੱਧੂ ਨੇ ਕੇਜਰੀਵਾਲ ਨੂੰ ਦੱਸਿਆ ਹੈ ਕਿ ਭਗਵੰਤ ਮਾਨ ਸੀਐਮ ਨਹੀਂ ਹੈ ਜਿਹੜਾ ਬਾਦਲਾਂ ਦੇ ਬਲੈਕਲਿਸਟਡ ਵਿਧਾਇਕ ਨਾਲ ਸ਼ਰਾਬ ਦਾ ਕਾਰੋਬਾਰ ਚਲਾਉਂਦਾ ਸੀ। ਸਿੱਧੂ ਨੇ ਅੱਗੇ ਕਿਹਾ ਹੈ ਕਿ ਨਾ ਹੀ ਉਹ ਦਿੱਲੀ ਵਿੱਚ ਕਾਲੇ ਖੇਤੀ ਕਾਨੂੰਨਾਂ ਨੂੰ ਨੋਟੀਫਾਈ ਕਰਨ ਵਾਲਾ ਹੈ। ਇਸ ਮੌਕੇ ਸਿੱਧੂ ਨੇ ਸਵਾਲ ਕਰਦਿਆਂ ਪੁੱਛਿਆ ਹੈ ਕਿ ਮੁਨਾਫੇ ਵਾਲੇ ਰੂਟਾਂ ਉੱਪਰ ਬਾਦਲਾਂ ਦੀਆਂ ਬੱਸਾਂ ਚੱਲਣ ਦੀ ਇਜਾਜ਼ਤ ਕਿਸ ਵੱਲੋਂ ਦਿੱਤੀ ਗਈ ਹੈ।
ਨਵਜੋਤ ਸਿੱਧੂ ਦੀ ਕੇਜਰੀਵਾਲ ਨੂੰ ਵੰਗਾਰ
ਇਸਦੇ ਨਾਲ ਹੀ ਸਿੱਧੂ ਨੇ ਇੱਕ ਹੋਰ ਟਵੀਟ ਕਰਦਿਆਂ ਕੇਜਰੀਵਾਲ ਨੂੰ ਦੱਸਿਆ ਹੈ ਕਿ ਪੰਜਾਬ ਮਾਡਲ ਵਿਆਪਕ ਖੋਜ ਦੇ ਆਧਾਰ ’ਤੇ ਬਣਿਆ ਹੋਇਆ ਹੈ ਨਾ ਕਿ ਖੋਖਲੇ ਵਾਅਦਿਆਂ ਅਤੇ ਅੰਦਾਜ਼ਿਆਂ ਨਾਲ ਬਣਿਆ ਹੈ। ਸਿੱਧੂ ਨੇ ਅੱਗੇ ਕਿਹਾ ਕਿ ਰੇਤ ਖੁਦਾਈ ਦੀ ਸਮਰੱਥਾ 20,000 ਕਰੋੜ ਨਹੀਂ ਬਲਕਿ 2000 ਕਰੋੜ ਦੀ ਹੈ ਜਦਕਿ ਸ਼ਰਾਬ ਵਿੱਚ 30,000 ਕਰੋੜ ਹੈ ਜਿਸ ਦਾ ਤੁਸੀਂ ਦਿੱਲੀ ਵਿੱਚ ਨਿੱਜੀਕਰਨ ਕੀਤਾ ਅਤੇ ਦੀਪ ਮਲਹੋਤਰਾ ਅਤੇ ਚੱਢਾ ਨੂੰ ਮੁਫ਼ਤ ਵਿੱਚ ਚਲਾਉਣ ਦੀ ਇਜਾਜ਼ਤ ਦਿੱਤੀ।
ਮਾਨ ਦਾ ਸਿੱਧੂ ’ਤੇ ਹਮਲਾ
ਨਵਜੋਤ ਸਿੱਧੂ ਦੇ ਇਸ ਟਵੀਟ ਤੋਂ ਬਾਅਦ ਆਪ ਦੇ ਪੰਜਾਬ ਪ੍ਰਧਾਨ ਭਗਵੰਤ ਮਾਨ ਦਾ ਬਿਆਨ ਸਾਹਮਣੇ ਆਇਆ ਹੈ। ਮਾਨ ਨੇ ਟਵੀਟ ਕਰਦਿਆਂ ਕਿਹੈ ਕਿ ਸਿੱਧੂ ਮੇਰੇ ਨਾਲ ਬਹਿਸ ਕਰਨ ਤੋਂ ਕਿਉਂ ਡਰਦੇ ਹਨ। ਉਨ੍ਹਾਂ ਨਾਲ ਹੀ ਸਵਾਲ ਖੜ੍ਹੇ ਕਰਦਿਆਂ ਕਿਹਾ ਕਿ ਸਿੱਧੂ ਸੀਐਮ ਚੰਨੀ ਦੇ ਹਲਕੇ ਵਿੱਚ ਰੇਤ ਮਾਫੀਆ ਨੂੰ ਲੈ ਕੇ ਕਿਉਂ ਚੁੱਪ ਹਨ। ਇਸਦੇ ਨਾਲ ਹੀ ਮਾਨ ਨੇ ਕਿਹਾ ਕਿ ਕਿਹੜੀ ਮਜ਼ਬੂਰੀ ਕਰਕੇ ਸਿੱਧੂ ਵੱਲੋਂ ਚਮਕੌਰ ਸਾਹਿਬ ਹਲਕੇ ਵਿੱਚ ਰੇਤ ਮਾਫੀਆ ਉੱਤੇ ਚੁੱਪੀ ਵੱਟੀ ਹੋਈ ਹੈ।
ਇੱਥੇ ਜਿਕਰਯੋਗ ਹੈ ਕਿ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਵੱਲੋਂ ਨਵਜੋਤ ਸਿੱਧੂ ਦਾ ਰੇਤ ਮਾਫੀਆ ਦੇ ਮਸਲੇ ਉੱਤੇ ਖੁੱਲ੍ਹੀ ਬਹਿਸ ਕਰਨ ਦਾ ਚੈਲੰਜ ਕਬੂਲ ਕੀਤਾ ਸੀ। ਕੇਜਰੀਵਾਲ ਨੇ ਇਸ ਮਸਲੇ ਉੱਤੇ ਸਿੱਧੂ ਨਾਲ ਬਹਿਸ ਕਰਨ ਲਈ ਭਗਵੰਤ ਮਾਨ ਨੂੰ ਚੁਣਿਆ ਸੀ ਜਿਸ ਤੋਂ ਬਾਅਦ ਨਵਜੋਤ ਸਿੱਧੂ ਨੇ ਟਵੀਟ ਕਰ ਕੇਜਰੀਵਾਲ ਉੱਤੇ ਸਵਾਲ ਚੁੱਕਦਿਆਂ ਨਿਸ਼ਾਨੇ ਸਾਧੇ ਗਏ ਹਨ। ਸਿੱਧੂ ਦੇ ਇਸ ਬਿਆਨ ਤੋਂ ਝੱਟ ਬਾਅਦ ਹੀ ਭਗਵੰਤ ਮਾਨ ਵੱਲੋਂ ਨਵਜੋਤ ਸਿੱਧੂ ਪਲਟਾਵਾਰ ਕੀਤਾ ਗਿਆ ਹੈ।
ਇਹ ਵੀ ਪੜ੍ਹੋ: ਬੇਅਦਬੀ ਮਾਮਲੇ 'ਤੇ ਕੇਜਰੀਵਾਲ ਨੇ ਪੰਜਾਬ ਸਰਕਾਰ 'ਤੇ ਸਾਧੇ ਨਿਸ਼ਾਨੇ