ETV Bharat / city

ਨਿਗਮ ਚੋਣਾਂ 2021: ਸਵੇਰੇ 8 ਵਜੇ ਤੋਂ ਮਤਦਾਨ - ਈਵੀਐਮ ਮਸ਼ੀਨਾਂ

ਅੱਜ ਸਵੇਰੇ 8 ਵਜੇ ਤੋਂ ਸ਼ਾਮ 4 ਵਜੇ ਤੱਕ ਪੰਜਾਬ ਦੀਆਂ 8 ਨਗਰ ਨਿਗਮਾਂ ਅਤੇ 109 ਨਗਰ ਕੌਂਸਲਾਂ ਅਤੇ ਨਗਰ ਪੰਚਾਇਤਾਂ ਦੀਆਂ ਵੋਟਾਂ ਪੈਣਗੀਆਂ। 17 ਫਰਵਰੀ ਨੂੰ ਵੋਟਾਂ ਦੀ ਗਿਣਤੀ ਹੋਵੇਗੀ ਅਤੇ ਓਸੇ ਦਿਨ ਨਤੀਜੇ ਵੀ ਐਲਾਨੇ ਜਾਣਗੇ। ਇਸ ਚੋਣ ਵਿੱਚ ਮਹਿਲਾਵਾਂ ਨੂੰ 50% ਰਾਖਵਾਂਕਰਨ ਦਿੱਤਾ ਗਿਆ ਹੈ।

ਫ਼ੋਟੋ
ਫ਼ੋਟੋ
author img

By

Published : Feb 14, 2021, 6:30 AM IST

Updated : Feb 14, 2021, 8:02 AM IST

ਚੰਡੀਗੜ੍ਹ: ਅੱਜ ਸਵੇਰੇ 8 ਵਜੇ ਤੋਂ ਸ਼ਾਮ 4 ਵਜੇ ਤੱਕ ਪੰਜਾਬ ਦੀਆਂ 8 ਨਗਰ ਨਿਗਮਾਂ ਅਤੇ 109 ਨਗਰ ਕੌਂਸਲਾਂ ਅਤੇ ਨਗਰ ਪੰਚਾਇਤਾਂ ਦੀਆਂ ਵੋਟਾਂ ਪੈਣਗੀਆਂ। 17 ਫਰਵਰੀ ਨੂੰ ਵੋਟਾਂ ਦੀ ਗਿਣਤੀ ਹੋਵੇਗੀ ਅਤੇ ਓਸੇ ਦਿਨ ਨਤੀਜੇ ਵੀ ਐਲਾਨੇ ਜਾਣਗੇ। ਇਸ ਚੋਣ ਵਿੱਚ ਮਹਿਲਾਵਾਂ ਨੂੰ 50% ਰਾਖਵਾਂਕਰਨ ਦਿੱਤਾ ਗਿਆ ਹੈ।

ਅਫਸਰਾਂ ਦੀ ਡਿਊਟੀ

ਚੋਣ ਦੀ ਪ੍ਰਕਿਰਿਆ ਲਈ 145 ਰਿਟਰਨਿੰਗ ਅਫਸਰ ਅਤੇ 145 ਸਹਾਇਕ ਰਿਟਰਨਿੰਗ ਅਫਸਰ ਨਿਯੁਕਤ ਕੀਤੇ ਗਏ ਹਨ। ਇਸੇ ਤਰ੍ਹਾਂ 30 ਆਈਏਐਸ/ਪੀਸੀਐਸ ਚੋਣ ਅਬਜ਼ਰਵਰ ਅਤੇ 6 ਆਈ.ਪੀ.ਐਸ. ਅਧਿਕਾਰੀਆਂ ਨੂੰ ਪੁਲਿਸ ਅਬਜ਼ਰਵਰ ਵਜੋਂ ਲਾਇਆ ਗਿਆ ਹੈ।

ਈਵੀਐਮ ਮਸ਼ੀਨਾਂ ਦਾ ਪ੍ਰਬੰਧ

ਚੋਣ ਕਮਿਸ਼ਨ ਵੱਲੋਂ ਇਨ੍ਹਾਂ ਵੋਟਾਂ ਵਾਸਤੇ 4,102 ਪੋਲਿੰਗ ਬੂਥ ਸਥਾਪਤ ਕੀਤੇ ਗਏ ਹਨ ਅਤੇ 18,000 ਕਰਮਚਾਰੀਆਂ ਦੀਆਂ ਚੋਣ ਡਿਊਟੀਆਂ ਲਗਾਈਆਂ ਗਈਆਂ ਹਨ। ਇਹ ਚੋਣਾਂ ਈਵੀਐਮ ਰਾਹੀਂ ਹੋਣ ਜਾ ਰਹੀਆਂ ਹਨ ਅਤੇ ਤਕਰੀਬਨ 7000 ਈਵੀਐਮ ਦਾ ਪ੍ਰਬੰਧ ਕੀਤਾ ਗਿਆ। ਜਿਹੜੇ ਵੋਟਰ ਸ਼ਾਮ 4 ਵਜੇ ਤੱਕ ਬੂਥ ਵਿੱਚ ਦਾਖ਼ਲ ਹੋ ਜਾਣਗੇ ਉਨ੍ਹਾਂ ਨੂੰ ਵੋਟ ਪਾਉਣ ਦਾ ਮੌਕਾ ਦਿੱਤਾ ਜਾਵੇਗਾ।

ਰਜਿਸਟਰਡ ਵੋਟਰ

ਚੋਣਾਂ ਵਿੱਚ ਕੁੱਲ 39,15,280 ਰਜਿਸਟਰਡ ਵੋਟਰ ਆਪਣੇ ਵੋਟ ਦੇ ਹੱਕ ਦਾ ਇਸਤੇਮਾਲ ਕਰਨਗੇ ਜਿਨ੍ਹਾਂ ਵਿਚੋਂ 20,49,777 ਪੁਰਸ਼,18,65,354 ਮਹਿਲਾ ਅਤੇ 149 ਟਰਾਂਸਜੈਂਡਰ ਵੋਟਰ ਹਨ।

ਕੁੱਲ ਉਮੀਦਵਾਰ

ਇਸ ਚੋਣ ਦੇ ਵਿੱਚ ਤਕਰੀਬਨ 2215 ਵਾਰਡ 'ਤੇ ਚੋਣਾਂ ਹੋਣਗੀਆਂ ਅਤੇ ਨਾਮਜ਼ਦਗੀਆਂ ਪ੍ਰਕਿਰਿਆ ਪੂਰੀ ਹੋਣ ਤੋਂ ਬਾਅਦ ਕਾਂਗਰਸ ਦੇ 2037, ਸ਼੍ਰੋਮਣੀ ਅਕਾਲੀ ਦਲ ਦੇ 1569, ਭਾਜਪਾ ਦੇ 1003, ਆਮ ਆਦਮੀ ਪਾਰਟੀ ਦੇ 1606, ਬੀਐਸਪੀ ਦੇ 160, ਸੀਪੀਆਈ ਦੇ 2, ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ 2, ਐੱਨਸੀਪੀ ਦੇ 4, ਸਰਬ ਸਾਂਝੀ ਪਾਰਟੀ ਦਾ 1 ਉਮੀਦਵਾਰ ਚੋਣ ਨਿਸ਼ਾਨ ਤੇ ਚੋਣ ਲੜ ਰਿਹਾ ਹੈ ਅਤੇ ਕੁੱਲ 2,832 ਆਜ਼ਾਦ ਉਮੀਦਵਾਰ ਚੋਣ ਮੈਦਾਨ ਵਿੱਚ ਹਨ।

ਵੀਡੀਓਗ੍ਰਾਫੀ

ਇਸ ਚੋਣ ਵਿੱਚ ਜੇ ਕੋਈ ਉਮੀਦਵਾਰ ਵੋਟਿੰਗ ਸੈਂਟਰ ਦੇ ਬਾਹਰ ਕਿਸੇ ਵੀ ਤਰੀਕੇ ਦੀ ਵੀਡੀਓਗ੍ਰਾਫੀ ਕਰਵਾਉਣਾ ਚਾਹੁੰਦਾ ਤਾਂ ਉਹ ਚੋਣ ਕਮਿਸ਼ਨ ਦੀਆਂ ਹਦਾਇਤਾਂ ਮੁਤਾਬਕ ਆਪਣੇ ਖਰਚੇ ਤੇ ਕਰਵਾ ਸਕਦਾ ਹੈ।

ਡ੍ਰਾਈ ਡੇ

ਇਸ ਤੋਂ ਇਲਾਵਾ ਕਈ ਥਾਵਾਂ 'ਤੇ ਜਿਸ ਦਿਨ ਵੋਟਾਂ ਅਤੇ ਗਿਣਤੀ ਵਾਲੇ ਦਿਨ ਨੂੰ ਡ੍ਰਾਈ ਡੇ ਐਲਾਨ ਕੀਤਾ ਗਿਆ ਹੈ ਯਾਨੀ ਕਿ ਉਸ ਦਿਨ ਸ਼ਰਾਬ ਦੇ ਠੇਕੇ ਬੰਦ ਰਹਿਣਗੇ। ਇਹ ਆਦੇਸ਼ ਹੋਟਲ ਰੈਸਟੋਰੈਂਟ ਕਲੱਬ ਅਤੇ ਸ਼ਰਾਬ ਦੇ ਅਹਾਤਿਆਂ ਤੇ ਸ਼ਰਾਬ ਵੇਚਣ ਵਾਲਿਆਂ 'ਤੇ ਵੀ ਲਾਗੂ ਰਹੇਗਾ।

ਚੋਣ ਕਮਿਸ਼ਨ ਉਪਰ ਵੀ ਉੱਠੇ ਸਵਾਲ

ਨਿਰਪੱਖ ਚੋਣਾਂ ਲਈ ਚੋਣ ਕਮਿਸ਼ਨ ਦੀ ਜ਼ਿੰਮੇਵਾਰੀ ਬਣਦੀ ਹੈ ਪਰ ਪਿਛਲੇ ਕਈ ਦਿਨਾਂ ਤੋਂ ਚੋਣ ਕਮਿਸ਼ਨ ਤੋਂ ਨਾਖੁਸ਼ ਅਲੱਗ ਅਲੱਗ ਪਾਰਟੀਆਂ ਨੇ ਪੰਜਾਬ ਦੇ ਰਾਜਪਾਲ ਨਾਲ ਮੁਲਾਕਾਤ ਕੀਤੀ। ਪਾਰਟੀਆਂ ਨੇ ਜਿੱਥੇ ਚੋਣਾਂ ਪੈਰਾ ਮਿਲਟਰੀ ਫੋਰਸ ਤਾਇਨਾਤ ਕਰਕੇ ਕਰਵਾਉਣ ਦੀ ਮੰਗ ਕੀਤੀ ਹੈ ਉਥੇ ਹੀ ਕਿਹਾ ਕਿ ਕਈ ਬੂਥ ਏਦਾਂ ਦੇ ਵੀ ਹਨ ਜਿੱਥੇ ਸਮੂਹਿਕ ਤੌਰ 'ਤੇ ਸਿਰਫ਼ ਕਾਂਗਰਸ ਨੂੰ ਛੱਡ ਕੇ ਬਾਕੀ ਸਾਰੇ ਉਮੀਦਵਾਰਾਂ ਦੇ ਨਾਮਜ਼ਦਗੀ ਪੱਤਰ ਰੱਦ ਕਰ ਦਿੱਤੇ ਗਏ ਹਨ। ਇਸ ਕਰਕੇ ਉਨ੍ਹਾਂ ਥਾਵਾਂ 'ਤੇ ਵੀ ਭਾਜਪਾ ਸ਼੍ਰੋਮਣੀ ਅਕਾਲੀ ਦਲ ਅਤੇ ਆਮ ਆਦਮੀ ਪਾਰਟੀ ਨੇ ਮੁੜ ਤੋਂ ਚੋਣਾਂ ਕਰਵਾਉਣ ਦੀ ਮੰਗ ਰਾਜਪਾਲ ਅੱਗੇ ਕੀਤੀ ਹੈ।

Last Updated : Feb 14, 2021, 8:02 AM IST
ETV Bharat Logo

Copyright © 2024 Ushodaya Enterprises Pvt. Ltd., All Rights Reserved.